Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਮਨੀਲਾ ਵਿਖੇ 15ਵੇਂ ਆਸੀਆਨ-ਇੰਡੀਆ ਸਿਖਰ ਸੰਮੇਲਨ ਵਿੱਚ ਉਦਘਾਟਨੀ ਭਾਸ਼ਣ (14 ਨਵੰਬਰ, 2017)

ਪ੍ਰਧਾਨ ਮੰਤਰੀ ਦਾ ਮਨੀਲਾ ਵਿਖੇ 15ਵੇਂ ਆਸੀਆਨ-ਇੰਡੀਆ ਸਿਖਰ ਸੰਮੇਲਨ ਵਿੱਚ ਉਦਘਾਟਨੀ ਭਾਸ਼ਣ (14 ਨਵੰਬਰ, 2017)

ਪ੍ਰਧਾਨ ਮੰਤਰੀ ਦਾ ਮਨੀਲਾ ਵਿਖੇ 15ਵੇਂ ਆਸੀਆਨ-ਇੰਡੀਆ ਸਿਖਰ ਸੰਮੇਲਨ ਵਿੱਚ ਉਦਘਾਟਨੀ ਭਾਸ਼ਣ (14 ਨਵੰਬਰ, 2017)

ਪ੍ਰਧਾਨ ਮੰਤਰੀ ਦਾ ਮਨੀਲਾ ਵਿਖੇ 15ਵੇਂ ਆਸੀਆਨ-ਇੰਡੀਆ ਸਿਖਰ ਸੰਮੇਲਨ ਵਿੱਚ ਉਦਘਾਟਨੀ ਭਾਸ਼ਣ (14 ਨਵੰਬਰ, 2017)


ਯੋਗ ਰਾਸ਼ਟਰਪਤੀ ਡਿਊਟੇਰਟੇ (President Duterte),

ਮਾਣਯੋਗ ਹਸਤੀਓ,

 ਰਾਸ਼ਟਰਪਤੀ ਜੀ,

ਆਸੀਆਨ ਦੀ ਸਥਾਪਨਾਦੀ 50ਵੀਂ ਵਰ੍ਹੇਗੰਢ ਮੌਕੇ ਮਨੀਲਾ ਦੇ ਪਹਿਲੇ ਦੌਰੇ ਤੇ ਆ ਕੇ ਮੈਨੂੰ ਬਹੁਤ ਖੁਸ਼ੀ ਹੈ।

 ਅਸੀਂ ਆਸੀਆਨ-ਇੰਡੀਆ ਗੱਲਬਾਤ ਭਾਈਵਾਲੀ ਦੀ 25ਵੀਂ ਵਰ੍ਹੇਗੰਢ ਵੀ ਮਨਾ ਰਹੇ ਹਾਂ।

 ਮੈਂ ਫਿਲਪੀਨਜ਼ ਨੂੰ ਇਸ ਅਹਿਮ ਸਾਲ ਵਿੱਚ  ਆਸੀਆਨ ਦੀ ਸ਼ਾਨਦਾਰ ਅਗਵਾਈ ਲਈ ਵਧਾਈ ਦਿੰਦਾ ਹਾਂ ਅਤੇ ਰਾਸ਼ਟਰਪਤੀ ਜੀ ਇਸ ਸਿਖਰ ਸੰਮੇਲਨ ਲਈ ਸ਼ਾਨਦਾਰ ਪ੍ਰਬੰਧ ਕਰਨ ਲਈ ਤੁਹਾਡਾ ਧੰਨਵਾਦ।

ਮੈਂ ਵੀਅਤਨਾਮ ਦੇ ਮਾਨਯੋਗ ਪ੍ਰਧਾਨ ਮੰਤਰੀ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਦੇ ਦੇਸ਼ ਨੇ ਕੌਰਡੀਨੇਟਰ ਵਜੋਂ ਆਸੀਆਨ-ਇੰਡੀਆ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਇਆ।

 ਮਾਣਯੋਗ ਜੀ,

 ਆਸੀਆਨ ਦੀ ਜੋ ਸ਼ਾਨਦਾਰ ਯਾਤਰਾ ਹੈ ਇਸ ਦੇ ਸ਼ਾਨਦਾਰ ਸਮਾਰੋਹ ਮਨਾਉਣ ਦੇ ਬਰਾਬਰ ਹੀ ਹੈ। ਇਸ ਇਤਿਹਾਸਕ ਮੌਕੇ ਉੱਤੇ ਮੈਨੂੰ ਪੂਰੀ ਆਸ ਹੈ ਕਿ ਆਸੀਆਨ ਇੱਕ ਸੁਤੰਤਰ ਭਾਈਚਾਰੇ ਵੱਜੋਂ ਮਿਲ ਕੇ ਇੱਕ ਸੁਪਨੇ ਦੀ ਪੂਰਤੀ, ਇੱਕ ਪਛਾਣ ਲਈ ਹੋਰ ਮਜ਼ਬੂਤੀ ਨਾਲ ਕੰਮ ਕਰੇਗਾ।

 ਭਾਰਤ ਦੀ ਪੂਰਬ ਵੱਲ ਦੇਖੋ ਨੀਤੀ ਆਸੀਆਨ ਦੇ ਦੁਆਲੇ ਹੀ ਘੁੰਮਦੀ ਹੈ ਅਤੇ ਖੇਤਰੀ ਸੁਰੱਖਿਆ ਵਿੱਚ ਇਸ ਦੀ ਕੇਂਦਰਤਾ ਭਾਰਤ- ਪ੍ਰਸ਼ਾਂਤ ਖੇਤਰ ਵਿਚ ਸਪਸ਼ਟ ਨਜ਼ਰ ਆਉਂਦੀ ਹੈ।

 ਤੀਸਰੇ ਆਸੀਆਨ-ਇੰਡੀਆ ਕਾਰਵਾਈ ਯੋਜਨਾ ਵਿੱਚ ਸਹਿਯੋਗ ਬਾਰੇ ਸਾਡਾ ਵਿਸਤ੍ਰਿਤ ਏਜੰਡਾ ਵੱਧ ਫੁਲ ਰਿਹਾ ਹੈ ਅਤੇ ਇਸ ਨੇ ਸਿਆਸੀ – ਸੁਰੱਖਿਆ, ਆਰਥਿਕ ਅਤੇ ਸੱਭਿਆਚਾਰਕ ਭਾਈਵਾਲੀ ਦੇ ਤਿੰਨ ਅਹਿਮ ਥੰਮ੍ਹਾਂ ਨੂੰ ਆਪਣੇ ਅਧੀਨ ਲਿਆਂਦਾ ਹੈ।

 ਮਾਣਯੋਗ ਜੀ,

 ਭਾਰਤ ਤੇ ਆਸੀਆਨ ਦੇਸ਼ਾਂ ਦਰਮਿਆਨ ਹਜ਼ਾਰਾਂ ਸਾਲ ਪਹਿਲਾਂ ਕਾਇਮ ਹੋਏ ਸਮੁੰਦਰੀ ਸੰਪਰਕਾਂ ਨੇ ਪਿਛਲੇ ਸਮੇਂ ਵਿੱਚ ਸਾਡੇ ਵਪਾਰ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ ਅਤੇ ਸਾਨੂੰ ਇਨ੍ਹਾਂ ਸਬੰਧਾਂ ਵਿੱਚ ਹੋਰ ਮਜ਼ਬੂਤੀ ਲਿਆਉਣ ਲਈ ਮਿਲ ਕੇ ਕੰਮ ਕਰਨਾ ਪਵੇਗਾ। ਭਾਰਤ ਆਸੀਆਨ ਨੂੰ ਆਪਣੀ ਨਿਰੰਤਰ ਸਹਾਇਤਾ ਦਾ ਭਰੋਸਾ ਦਿੰਦਾ ਹੈ ਅਤੇ ਇਹ ਸਹਾਇਤਾ ਨਿਯਮ ਅਧਾਰਤ ਖੇਤਰੀ ਸੁਰੱਖਿਆ ਕਾਇਮ ਕਰਨ ਲਈ ਦਿੱਤੀ ਜਾਵੇਗੀ। ਇਹ ਸੁਰੱਖਿਆ ਖੇਤਰ ਦੇ ਹਿਤਾਂ ਵਿੱਚ ਅਤੇ ਸ਼ਾਂਤੀਪੂਰਨ ਵਿਕਾਸ ਲਈ ਹੋਵੇਗੀ। ਅਸੀਂ ਨਿਜੀ ਤੌਰ ‘ਤੇ ਦਹਿਸ਼ਤਵਾਦ ਅਤੇ ਹਿੰਸਕ ਅੱਤਵਾਦ ਨਾਲ ਮਜ਼ਬੂਤ ਲੜਾਈ ਲੜੀ ਹੈ। ਇਹ ਸਮਾਂ ਹੈ ਕਿ ਅਸੀਂ ਮਿਲ ਕੇ ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਇਸ ਨਾਜ਼ੁਕ ਖੇਤਰ ਵਿੱਚ ਆਪਣਾ ਸਹਿਯੋਗ ਵਧਾਈਏ।

 ਮਾਣਯੋਗ ਜੀ,

 ਸਾਡੇ 25 ਸਾਲਾਂ ਦੇ ਸਮਾਰੋਹਾਂ ਨੂੰ ਮਨਾਉਣ ਦਾ ਢੁਕਵਾਂ ਵਿਸ਼ਾ-ਵਸਤੂ ‘ਸਾਂਝੀਆਂ ਕਦਰਾਂ ਕੀਮਤਾਂ, ਸਾਂਝਾ ਨਸੀਬ’ ਹੈ ਅਤੇ ਅਸੀਂ ਮਿਲ ਕੇ ਕਈ ਯਾਦਗਾਰੀ ਸਰਗਰਮੀਆਂ ਕੀਤੀਆਂ ਹਨ।

 ਮੈਂ ਇਸ ਯਾਦਗਾਰੀ ਵਰ੍ਹੇ ਦੀ ਢੁਕਵੇਂ ਢੰਗ ਨਾਲ ਸਮਾਪਤੀ ਵੱਲ ਵੇਖ ਰਿਹਾ ਹਾਂ ਅਤੇ ਇਸ ਸਬੰਧ ਵਿਚ 25 ਜਨਵਰੀ 2018 ਨੂੰ ਢੁਕਵੇਂ ਢੰਗ ਨਾਲ ਮਨਾਉਣ ਲਈ ਨਵੀਂ ਦਿੱਲੀ ਵਿਚ ਇਕ ਯਾਦਗਾਰੀ ਸਮਾਰੋਹ ਹੋ ਰਿਹਾ ਹੈ।

 ਭਾਰਤ ਦੇ 125 ਕਰੋੜ ਲੋਕ ਏਸ਼ੀਆਨ ਆਗੂਆਂ ਦਾ, ਭਾਰਤ ਦੇ 69ਵੇਂ ਗਣਰਾਜ ਦਿਵਸ ਮੌਕੇ ਉੱਤੇ ਮੁੱਖ ਮਹਿਮਾਨ ਵਜੋਂ ਆਉਣ ਉੱਤੇ ਸਵਾਗਤ ਕਰਨ ਦੇ ਚਾਹਵਾਨ ਹਨ।

 ਮੈਂ ਤੁਹਾਡੇ ਨਾਲ ਆਪਣੇ ਸਾਂਝੇ ਨਸੀਬ ਨੂੰ ਹਾਸਲ ਕਰਨ ਲਈ ਕੰਮ ਕਰਨ ਲਈ ਵਚਨਬੱਧ ਹਾਂ।

 ਧੰਨਵਾਦ।

 

AKT/NT