Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਫਿਲੀਪੀਨਜ਼ ਵਿੱਚ ਭਾਰਤੀ ਭਾਈਚਾਰੇ ਵੱਲੋਂ ਅਭਿਨੰਦਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਅੰਸ਼

ਫਿਲੀਪੀਨਜ਼ ਵਿੱਚ ਭਾਰਤੀ ਭਾਈਚਾਰੇ ਵੱਲੋਂ ਅਭਿਨੰਦਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਅੰਸ਼

ਫਿਲੀਪੀਨਜ਼ ਵਿੱਚ ਭਾਰਤੀ ਭਾਈਚਾਰੇ ਵੱਲੋਂ ਅਭਿਨੰਦਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਅੰਸ਼

ਫਿਲੀਪੀਨਜ਼ ਵਿੱਚ ਭਾਰਤੀ ਭਾਈਚਾਰੇ ਵੱਲੋਂ ਅਭਿਨੰਦਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਅੰਸ਼


ਨਮਸਤੇ, ਜੇ ਮੈਂ ਤੁਹਾਨੂੰ ਮਿਲੇ ਬਗ਼ੈਰ ਚਲਾ ਜਾਂਦਾ ਤਾਂ ਮੇਰੀ ਯਾਤਰਾ ਅਧੂਰੀ ਰਹਿ ਜਾਂਦੀ। ਵੱਖ-ਵੱਖ ਥਾਵਾਂ ਤੋਂ ਤੁਸੀਂ ਵਕਤ ਕੱਢ ਕੇ ਆਏ ਹੋ। ਫਿਰ ਵਰਕਿੰਗ ਡੇ ਹੋਣ ਦੇ ਬਾਵਜੂਦ ਆਏ ਹੋ।

ਇਹ ਭਾਰਤ ਪ੍ਰਤੀ ਤੁਹਾਡਾ ਪਿਆਰ ਹੈ, ਲਗਾਅ ਹੈ, ਉਸੇ ਦਾ ਨਤੀਜਾ ਹੈ ਕਿ ਇੱਕ ਛੱਤ ਦੇ ਹੇਠਾਂ ਇਕੱਠੇ ਹੋਏ ਹਾਂ। ਸਭ ਤੋਂ ਪਹਿਲਾਂ ਮੈਂ ਆਪਣੇ ਵਿਸ਼ੇਸ਼ ਰੂਪ ਵਿੱਚ ਵਧਾਈ ਦੇਣੀ ਚਾਹੁੰਦਾ ਹਾਂ। ਕਿਉਂਕਿ ਮੈਂ ਭਾਰਤ ਤੋਂ ਬਾਹਰ ਜਿੱਥੇ ਵੀ ਕਿਤੇ ਜਾਂਦਾ ਹਾਂ ਭਾਰਤੀ ਭਾਈਚਾਰੇ ਨੂੰ ਮਿਲਣ ਦੀ ਕੋਸ਼ਿਸ਼ ਜ਼ਰੂਰ ਕਰਦਾ ਹਾਂ। ਲੇਕਿਨ ਅੱਜ ਤੁਸੀਂ ਜੋ Discipline ਦਿਖਾਇਆ, ਉਸ ਲਈ ਬਹੁਤ-ਬਹੁਤ ਵਧਾਈ। ਇਹ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਹੁੰਦੀ ਹੈ, ਨਹੀਂ ਤਾਂ ਇੰਨੀ ਜ਼ਿਆਦਾ ਗਿਣਤੀ ਅਤੇ ਇੰਨੇ ਅਰਾਮ ਨਾਲ ਮੈਂ ਸਭ ਨੂੰ ਮਿਲ ਸਕਾਂ, ਮੇਰੇ ਲਈ ਇਹ ਇੱਕ ਬਹੁਤ ਹੀ ਖੁਸ਼ੀ ਦਾ ਅਵਸਰ ਹੈ ਅਤੇ ਇਸ ਲਈ ਆਪ ਸਭ ਵਧਾਈ ਦੇ ਪਾਤਰ ਹੋ, ਅਭਿਨੰਦਨ ਦੇ ਪਾਤਰ ਹੋ।

ਇਸ ਦੇਸ਼ ਵਿੱਚ ਮੇਰਾ ਪਹਿਲੀ ਵਾਰ ਆਉਣਾ ਹੋਇਆ ਹੈ ਪਰੰਤੂ ਭਾਰਤ ਵਾਸਤੇ ਧਰਤੀ ਦਾ ਇਹ ਹਿੱਸਾ ਬਹੁਤ ਹੀ ਮਹੱਤਵਪੂਰਨ ਹੈ ਅਤੇ ਜਦ ਤੋਂ ਆਪ ਲੋਕਾਂ ਨੇ ਮੈਨੂੰ ਪ੍ਰਧਾਨ ਮੰਤਰੀ ਵਜੋਂ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ, ਸ਼ੁਰੂ ਤੋਂ ਹੀ ਅਸੀਂ act east policy ’ਤੇ ਬਲ ਦਿੱਤਾ ਹੈ ਕਿਉਂਕਿ ਅਸੀਂ ਇਨ੍ਹਾਂ ਦੇਸ਼ਾਂ ਵਿੱਚ ਬਹੁਤ ਕਰੀਬੀ ਮਹਿਸੂਸ ਕਰਦੇ ਹਾਂ, ਸਹਿਜ ਰੂਪ ਨਾਲ ਆਪਣਾਪਣ ਮਹਿਸੂਸ ਕਰਦੇ ਹਾਂ, ਕੁਝ ਨਾ ਕੁਝ ਕਾਰਨਾਂ ਕਰਕੇ, ਕੁਝ-ਨ-ਕੁਝ ਮਾਤਰਾ ਵਿੱਚ, ਕੁਝ-ਨਾ ਕੁਝ ਵਿਰਾਸਤ ਦੇ ਕਾਰਣ ਇੱਕ Emotional Binding ਸਾਡੇ ਦਰਮਿਆਨ ਹੈ। ਸ਼ਾਇਦ ਹੀ ਇੱਥੋਂ ਦੇ ਕਈ ਦੇਸ਼ ਅਜਿਹੇ ਹੋਣਗੇ ਜੋ ਰਸਾਇਣ ਬਾਰੇ ਨਹੀਂ ਜਾਣਦੇ, ਰਾਮ ਬਾਰੇ ਨਹੀਂ ਜਾਣਦੇ, ਸ਼ਾਇਦ ਬਹੁਤ ਹੀ ਘੱਟ ਦੇਸ਼ ਹੋਣਗੇ ਜੋ ਬੁੱਧ ਦੇ ਪ੍ਰਤੀ ਸ਼ਰਧਾ ਨਾ ਰੱਖਦੇ ਹੋਣ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਵਿਰਾਸਤ ਹੈ ਅਤੇ ਇਸ ਵਿਰਾਸਤ ਨੂੰ ਸੰਵਾਰਨ ਦਾ, ਸਜਾਉਣ ਦਾ ਕੰਮ ਭਾਰਤੀ ਭਾਈਚਾਰਾ ਬਖ਼ੂਬੀ ਕਰ ਸਕਦਾ ਹੈ। ਇੱਕ ਕੰਮ Embassy ਕਰਦੀ ਹੈ, ਉਸ ਤੋਂ ਕਈ ਗੁਣਾਂ ਵੱਧ ਕੰਮ ਇੱਕ ਆਮ ਭਾਰਤੀ ਕਰ ਸਕਦਾ ਹੈ ਅਤੇ ਮੈਂ ਅਨੁਭਵ ਕੀਤਾ ਹੈ ਕਿ ਦੁਨੀਆ ਭਰ ਅੱਜ ਭਾਰਤੀ ਅੱਖ ਨਾਲ ਅੱਖ ਮਿਲਾ ਕੇ ਪੂਰੇ ਗੌਰਵ ਦੇ ਨਾਲ ਭਾਰਤੀ ਹੋਣ ਦੀ ਗੱਲ ਕਰਦਾ ਹੈ। ਕਿਸੇ ਵੀ ਦੇਸ਼ ਦੇ ਲਈ ਇਹ ਇੱਕ ਬਹੁਤ ਵੱਡੀ ਪੂੰਜੀ ਹੁੰਦੀ ਹੈ। ਸਦੀਆਂ ਪਹਿਲਾਂ ਸਾਡੇ ਬਜ਼ੁਰਗ ਬਾਹਰ ਗਏ ਅਤੇ ਭਾਰਤ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਜਿਸ ਨੂੰ ਮਿਲੇ ਉਸ ਨੂੰ ਆਪਣਾ ਬਣਾ ਲਿਆ। ਇਹ ਕੋਈ ਛੋਟੀ ਗੱਲ ਨਹੀਂ ਹੈ, ਅਜਿਹਾ ਕਰਨ ਲਈ ਸਾਡੇ ਅੰਦਰ ਇੱਕ ਆਤਮ-ਵਿਸ਼ਵਾਸ ਹੁੰਦਾ ਹੈ ਅਤੇ ਤੁਸੀਂ ਲੋਕ ਜਿੱਥੇ ਗਏ ਉੱਥੇ ਉਸ ਦ੍ਰਿੜ੍ਹ ਆਤਮ-ਵਿਸ਼ਵਾਸ ਦਾ ਤੁਆਰਫ਼ ਕਰਾਇਆ ਹੈ। ਤੁਸੀਂ ਕਿਤੇ ਵੀ ਹੋਵੋ, ਪੀੜੀਆਂ ਤੋਂ ਬਾਹਰ ਰਹਿ ਹੋਵੋ, ਭਾਸ਼ਾ ਨਾਲੋਂ ਵੀ ਤੁਹਾਡਾ ਨਾਤਾ ਟੁੱਟ ਗਿਆ ਹੋਵੇ ਲੇਕਿਨ ਭਾਰਤ ਵਿੱਚ ਜੇਕਰ ਕੁਝ ਬੁਰਾ ਹੁੰਦਾ ਹੈ ਤਾਂ ਤੁਹਾਨੂੰ ਵੀ ਨੀਂਦ ਨਹੀਂ ਆਉਂਦੀ ਹੈ ਅਤੇ ਕੁਝ ਚੰਗਾ ਹੁੰਦਾ ਹੈ ਤਾਂ ਤੁਸੀਂ ਫੁੱਲੇ ਨਹੀਂ ਸਮਾਉਂਦੇ ਹੋ। ਇਸ ਲਈ ਵਰਤਮਾਨ ਸਰਕਾਰ ਦਾ ਨਿੰਰਤਰ ਪ੍ਰਜਤਨ ਹੈ ਕਿ ਦੇਸ਼ ਨੂੰ ਵਿਕਾਸ ਦੀ ਉਸ ਉਚਾਈ ’ਤੇ ਲੈ ਜਾਈਏ ਜਿੱਥੇ ਅਸੀਂ ਦੁਨੀਆ ਦੀ ਬਰਾਬਰੀ ਕਰ ਸਕੀਏ ਅਤੇ ਅਗਰ ਅਸੀਂ ਇੱਕ ਵਾਰ ਸਮਰੱਥਾ ਪ੍ਰਾਪਤ ਕਰ ਲਈ ਤਾਂ ਮੈਂ ਮੰਨਦਾ ਹਾਂ ਕਿ ਹਿੰਦੁਸਤਾਨ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਕਠਿਨਾਈਆਂ ਸਿਰਫ਼ ਬਰਾਬਰੀ ਦੇ ਪਲੇਟਫਾਰਮ ਤੱਕ ਪਹੁੰਚਣ ਲਈ ਹੁੰਦੀਆਂ ਹਨ, ਇੱਕ ਵਾਰ ਉਨ੍ਹਾਂ ਕਠਿਨਾਈਆਂ ਨੂੰ ਪਾਰ ਕਰ ਲਿਆ ਫਿਰ ਤਾਂ level playing field ਮਿਲ ਜਾਂਦਾ ਹੈ ਅਤੇ ਭਾਰਤੀਆਂ ਦੇ ਦਿਲ, ਦਿਮਾਗ਼, ਬਾਹਾਂ ਵਿੱਚ ਉਹ ਦਮ ਹੈ ਕਿ ਫਿਰ ਉਨ੍ਹਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਪਾਏਗਾ। ਇਸ ਲਈ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਸਰਕਾਰ ਦੀ ਕੋਸ਼ਿਸ਼ ਹੈ ਕਿ ਭਾਰਤ ਦੀ ਜੋ ਸਮਰੱਥਾ ਹੈ, ਸਵਾ ਨੌ ਕਰੋੜ ਭਾਰਤੀਆਂ ਦੀ ਜੋ ਸ਼ਕਤੀ ਹੈ, ਭਾਰਤ ਦੇ ਜੋ ਕੁਦਰਤੀ ਵਸੀਲੇ ਹਨ, ਜੋ ਸੱਭਿਆਚਾਰ ਵਿਰਾਸਤ ਹੈ, ਇਸ ਦੇ ਕਾਰਨ ਕਿਸੇ ਦਾ ਕੁਝ ਬੁਰਾ ਨਾ ਹੋਵੇ। ਇਤਿਹਾਸ ਵਿੱਚ ਇੱਕ ਵੀ ਘਟਨਾ ਨਜ਼ਰ ਨਹੀਂ ਆਉਂਦੀ ਕਿ ਅਸੀਂ ਕਿਸੇ ਦਾ ਬੁਰਾ ਕੀਤਾ ਹੋਵੇ।

ਜਿਸ ਦੇਸ਼ ਦਾ ਇੰਨ੍ਹਾਂ ਗੌਰਵਸ਼ਾਲੀ ਇਤਿਹਾਸ ਹੈ ਕਿ ਪਹਿਲੇ ਅਤੇ ਦੂਜੇ ਵਿਸ਼ਵ-ਯੁੱਧ ਵਿੱਚ ਨਾ ਤਾਂ ਭਾਰਤ ਨੇ ਕਿਸੇ ਦੀ ਜ਼ਮੀਨ ਲੈਣੀ ਸੀ ਨਾ ਝੰਡਾ ਲਹਿਰਾਉਣਾ ਸੀ, ਨਾ ਦੁਨੀਆ ’ਤੇ ਕਬਜ਼ਾ ਕਰਨਾ ਸੀ, ਸਿਰਫ਼ ਸ਼ਾਂਤੀ ਦੀ ਤਲਾਸ਼ ਵਿੱਚ ਮੇਰੇ ਦੇਸ਼ ਦੇ ਡੇਢ ਲੱਖ ਤੋਂ ਜ਼ਿਆਦਾ ਜਵਾਨਾਂ ਨੇ ਸ਼ਹਾਦਤ ਦਿੱਤੀ ਸੀ। ਕੋਈ ਵੀ ਭਾਰਤੀ ਸੀਨਾ ਤਾਣ ਕੇ ਕਹਿ ਸਕਦਾ ਹੈ ਕਿ ਅਸੀਂ ਦੁਨੀਆ ਨੂੰ ਦੇਣ ਵਾਲੇ ਲੋਕ ਹਾਂ ਲੈਣ ਵਾਲੇ ਨਹੀਂ ਅਤੇ ਖੋਹਣ ਵਾਲੇ ਤਾਂ ਹਰਗਿਜ਼ ਵੀ ਨਹੀਂ।

ਅੱਜ ਵਿਸ਼ਵ ਵਿੱਚ Peace Keeping Force United Nations ਨਾਲ ਜੁੜਿਆ ਹੋਇਆ ਕੋਈ ਵੀ ਹਿੰਦੁਸਤਾਨੀ ਮਾਣ ਕਰ ਸਕਦਾ ਹੈ। ਅੱਜ ਵਿਸ਼ਵ ਵਿੱਚ ਜਿੱਥੇ ਵੀ ਅਸ਼ਾਂਤੀ ਪੈਦਾ ਹੁੰਦੀ ਹੈ, UN ਵੱਲੋਂ Peace Keeping Force ਜਾ ਕੇ ਉੱਥੇ ਸ਼ਾਂਤੀ ਕਾਇਮ ਕਰਨ ਲਈ ਆਪਣੀ ਭੂਮਿਕਾ ਅਦਾ ਕਰਦੀ ਹੈ। ਪੂਰੇ ਵਿਸ਼ਵ ਵਿੱਚ Peace Keeping Force ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਕੋਈ ਹਨ ਤਾਂ ਉਹ ਹਿੰਦੁਸਤਾਨ ਦੇ ਸਿਪਾਹੀ ਹਨ। ਅੱਜ ਵੀ ਦੁਨੀਆ ਦੇ ਅਨੇਕਾਂ ਅਸ਼ਾਂਤ ਖੇਤਰਾਂ ਵਿੱਚ ਭਾਰਤ ਦੇ ਸਿਪਾਹੀ ਤੈਨਾਤ ਹਨ। ਬੁੱਧ ਅਤੇ ਗਾਂਧੀ ਦੀ ਧਰਤੀ ’ਤੇ ‘ਸ਼ਾਂਤੀ’ ਕੇਵਲ ਸ਼ਬਦ ਨਹੀਂ ਹੈ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਸ਼ਾਂਤੀ ਨੂੰ ਜੀਅ ਕੇ ਦਿਖਾਇਆ ਹੈ, ਸ਼ਾਂਤੀ ਨੂੰ ਅਸੀਂ ਹਜ਼ਮ ਕੀਤਾ ਹੈ, ਸ਼ਾਂਤੀ ਸਾਡੀਆਂ ਰਗਾਂ ’ਚ ਹੈ ਤਾਂ ਹੀ ਤਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਮੰਤਵ ਦਿੱਤਾ ਹੈ ਕਿ ਵਿਸ਼ਵ ਇੱਕ ਪਰਿਵਾਰ ਹੈ। ਇਹ ਮੰਤਵ ਅਸੀਂ ਜੀਅ ਕੇ ਦਿਖਾਇਆ ਹੈ। ਲੇਕਿਨ ਤੱਥ ਗਿਆਨ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਇਤਿਹਾਸ, ਕਿੰਨਾਂ ਵੀ ਸ਼ਾਨਦਾਰ ਕਿਉਂ ਨਾ ਹੋਵੇ, ਵਿਰਾਸਤ ਕਿੰਨੀ ਵੀ ਮਹਾਨ ਕਿਉਂ ਨਾ ਹੋਵੇ, ਵਰਤਮਾਨ ਵੀ ਉਨ੍ਹਾਂ ਹੀ ਉੱਜਲ, ਤੇਜਸਵੀ ਅਤੇ ਪਰਾਕਰਮੀ ਹੋਣਾ ਚਾਹੀਦਾ ਹੈ। ਸੋ ਜਿਨ੍ਹਾਂ ਮਹੱਤਵਪੂਰਨ ਸਾਡੇ ਸ਼ਾਨਦਾਰ ਇਤਿਹਾਸ ਤੋਂ ਸਬਕ ਲੈਣਾ ਹੈ ਉਨ੍ਹਾਂ ਹੀ ਮਹੱਤਵਪੂਰਨ ਹੈ 21ਵੀਂ ਸਦੀ ਨੂੰ ਏਸ਼ੀਆ ਦੀ ਸਦੀ ਬਣਾਉਣਾ। ਸਾਡਾ ਕਰਤੱਵ ਬਣਦਾ ਹੈ ਕਿ 21ਵੀਂ ਸਦੀ ਹਿੰਦੁਸਤਾਨ ਦੀ ਸਦੀ ਬਣੇ ਅਤੇ ਮੈਨੂੰ ਇਹ ਮੁਸ਼ਕਲ ਨਹੀਂ ਲੱਗਦਾ। ਤਿੰਨ ਸਾਢੇ ਤਿੰਨ ਵਰ੍ਹਿਆਂ ਦੇ ਅਨੁਭਵ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਕਿ ਇਹ ਸੰਭਵ ਹੈ। ਮੈਂ ਵਿਸ਼ਵਾਸ ਦੁਆਉਂਦਾ ਹਾਂ ਕਿ ਹਿੰਦੁਸਤਾਨ ਤੋਂ ਹੁਣ ਚੰਗੀਆਂ ਖ਼ਬਰਾਂ ਹੀ ਆਉਣਗੀਆਂ। ਹਰ ਵਾਰ ਫ਼ੈਸਲੇ ਦੇਸ਼-ਹਿਤ ਵਿੱਚ ਲਏ ਜਾ ਰਹੇ ਹਨ, ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਲਏ ਜਾ ਰਹੇ ਹਨ। ਸਵਾ ਸੌ ਕਰੋੜ ਅਬਾਦੀ ਵਾਲੇ ਦੇਸ਼ ਦੀ ਅਜ਼ਾਦੀ ਤੋਂ 70 ਸਾਲ ਬਾਅਦ ਵੀ 30 ਕਰੋੜ ਪਰਿਵਾਰ ਅਗਰ ਬੈਂਕਿੰਗ ਵਿਵਸਥਾ ਤੋਂ ਬਾਹਰ ਰਹਿਣਗੇ ਤਾਂ ਦੇਸ਼ ਦੀ Economy ਕਿਸ ਤਰ੍ਹਾਂ ਚੱਲੇਗੀ।

ਅਸੀਂ ਬੀੜਾ ਉਠਾਇਆ, ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਸ਼ੁਰੂ ਕੀਤੀ, ਜ਼ੀਰੋ ਬੈਲੰਸ Bank account ਖੋਲ੍ਹਣਾ ਹੈ। ਬੈਂਕ ਵਾਲੇ ਮੇਰੇ ਨਾਲ ਝਗੜਾ ਕਰ ਰਹੇ ਸਨ ਕਿ ਸਾਹਿਬ, ਸਟੇਸ਼ਨਰੀ ਦਾ ਖਰਚਾ ਤਾਂ ਲੈਣ ਦਿਓ, ਪਰ ਮੈਂ ਕਿਹਾ ਕਿ ਇਹ ਦੇਸ਼ ਗ਼ਰੀਬਾਂ ਦਾ ਹੱਕ ਹੈ। ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਜਨ-ਧਨ ਖਾਤਿਆਂ ਕਰਕੇ ਗ਼ਰੀਬਾਂ ਨੂੰ Saving ਦੀ ਆਦਤ ਪੈ ਗਈ ਹੈ। ਇੰਨੇ ਘੱਟ ਸਮੇਂ ਵਿੱਚ ਜਨ-ਧਨ ਖਾਤੇ ਵਿੱਚ 67 thousand crore rupees ਗ਼ਰੀਬਾਂ ਦੀ saving ਹੋਈ ਹੈ। ਦੇਸ਼ ਦੀ ਅਰਥਵਿਵਸਥਾ ਦੀ ਮੂਲ-ਧਾਰਾ ਵਿੱਚ ਗ਼ਰੀਬ ਸਰਗਰਮ ਭਾਗੀਦਾਰ ਹੋਇਆ ਹੈ, ਇਹ ਕੋਈ ਛੋਟੀ ਤਬਦੀਲੀ ਨਹੀਂ ਹੈ ਜੋ ਧਨ ਅਰਥ-ਵਿਵਸਥਾ ਤੋਂ ਬਾਹਰ ਸੀ ਉਹ ਵਿਵਸਥਾ ਦੇ ਕੇਂਦਰ ਬਿੰਦੂ ਵਿੱਚ ਆ ਗਿਆ ਹੈ। ਅਜਿਹੇ ਅਨੇਕ initiative ਹਨ ਜੋ ਅਸੀਂ ਲਏ ਹਨ। ਅਗਰ ਸਿੰਗਾਪੁਰ ਸਵੱਛ ਹੋ ਸਕਦਾ ਹੈ, ਫਿਲੀਪੀਨਜ਼ ਸਵੱਛ ਹੋ ਸਕਦਾ ਹੈ, ਮਨੀਲਾ ਸਵੱਛ ਹੋ ਸਕਦਾ ਹੈ ਤਾਂ ਹਿੰਦੁਸਤਾਨ ਕਿਉਂ ਨਹੀਂ? ਦੇਸ਼ ਦਾ ਕਿਹੜਾ ਨਾਗਰਿਕ ਹੈ ਜੋ ਗੰਦਗੀ ਵਿੱਚ ਰਿਹਣਾ ਪਸੰਦ ਕਰਦਾ ਹੈ, ਕੋਈ ਨਹੀਂ। ਲੇਕਿਨ initiative ਲੈਣਾ ਪੈਂਦਾ ਹੈ। ਮਹਾਤਮਾ ਗਾਂਧੀ ਜੀ ਨੇ ਸਵੱਛਤਾ ਨੂੰ ਜਿੱਥੇ ਛੱਡਿਆ ਸੀ ਉੱਥੋਂ ਹੀ ਅਸੀਂ ਅੱਗੇ ਚੱਲਣ ਦਾ ਪ੍ਰਯਤਨ ਕੀਤਾ ਹੈ ਅਤੇ ਅੱਜ ਹਿੰਦੁਸਤਾਨ ਵਿੱਚ ਕਰੀਬ ਸਵਾ ਦੋ ਲੱਖ ਤੋਂ ਵਧ ਪਿੰਡ Open defecation free ਹੋ ਗਏ ਹਨ।

ਤੁਹਾਡੇ ਵਿੱਚੋਂ ਜੋ ਲੋਕ 20, 25, 30 ਸਾਲ ਪਹਿਲਾਂ ਭਾਰਤ ਤੋਂ ਇੱਥੇ ਆਏ ਹਨ ਜਾਂ ਹਾਲੇ ਵੀ ਭਾਰਤ ਦੇ ਸੰਪਰਕ ਵਿੱਚ ਹਨ ਤਾਂ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਭਾਰਤ ਵਿੱਚ ਰਸੋਈ ਲਈ ਗੈਸ ਦੀ ਕਿੰਨੀ ਕਿੱਲਤ ਸੀ। ਕਿਸੇ ਦੇ ਘਰ ਗੈਸ ਦਾ ਸਿਲੰਡਰ ਆ ਜਾਏ ਤਾਂ ਲੱਗਦਾ ਕਿ Mercedes ਆ ਗਈ ਹੈ। ਦੇਸ਼ ਦੇ ਪਾਰਲੀਮੈਂਟ ਮੈਂਬਰ ਨੂੰ 25 ਕੂਪਨ ਮਿਲਦੇ ਸਨ ਕਿਉਂਕਿ 25 ਪਰਿਵਾਰਾਂ ਨੂੰ ਗੈਸ ਕਨੈਕਸ਼ਨ ਦਿਵਾ ਕੇ oblige ਕਰ ਲਵੇ। ਇੱਥੋਂ ਤੱਕ ਕਿ 2014 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਇਸ ਮੁੱਦੇ ’ਤੇ ਚੋਣਾਂ ਲੜ ਰਹੀ ਸੀ ਕਿ ਅਸੀਂ ਸਾਲ ਵਿੱਚ 9 ਦੀ ਜਗ੍ਹਾ ਤੇ 12 ਸਿਲੰਡਰ ਗੈਸ ਦਿਆਂਗੇ।

ਮੋਦੀ ਨੇ ਤੈਅ ਕੀਤਾ ਕਿ ਉਹ ਗ਼ਰੀਬਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦੇਵੇਗਾ ਅਤੇ ਕਰੋੜ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਦੇ ਚੁੱਕਾ ਹੈ ਜਦਕਿ ਮੇਰਾ ਵਾਅਦਾ 5 ਕਰੋੜ ਦਾ ਹੈ। ਪਹਿਲਾਂ ਗੈਸ ਦਾ ਸਬਸਿਡੀ ਅਜਿਹੇ ਲੋਕਾਂ ਨੂੰ ਜਾਂਦੀ ਸੀ ਜੋ ਪੈਦਾ ਵੀ ਨਹੀਂ ਸਨ ਹੋਏ ਪਰੰਤੂ ਮੈਂ ਇਸ ਨੂੰ ਆਧਾਰ ਕਾਰਡ ਨਾਲ ਜੋੜ ਦਿੱਤਾ। ਇਸ ਦਾ ਪਤਾ ਕੀ ਨਤੀਜਾ ਹੋਇਆ? 57 thousand crore rupee ਬਚ ਗਏ। ਹਰ ਸਾਲ 57 thousand ਬਚ ਜਾਂਦੇ ਹਨ। ਤੁਸੀਂ ਦੱਸੋ ਕੰਮ ਕਰਨਾ ਚਾਹੀਦਾ ਹੈ ਕਿ ਨਹੀਂ? ਦੇਸ਼ ਵਿੱਚ ਬਦਲਾਅ ਆਉਣਾ ਚਾਹੀਦਾ ਹੈ ਕਿ ਨਹੀਂ? ਕਠੋਰ ਨਿਰਣੇ ਲੈਣੇ ਚਾਹੀਦੇ ਕਿ ਨਹੀਂ? ਦੇਸ਼ ਨੂੰ ਅੱਗੇ ਲੈ ਜਾਣਾ ਚਾਹੀਦਾ ਹੈ ਕਿ ਨਹੀਂ?

ਆਪ ਲੋਕ ਆ ਕੇ ਮੈਨੂੰ ਅਸ਼ੀਰਵਾਦ ਦੇ ਰਹੇ ਹੋ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਿਸ ਮਕਸਦ ਲਈ ਦੇਸ਼ ਦੇ ਮੈਂਨੂੰ ਚੁਣਿਆ ਹੈ, ਉਸ ਮਕਸਦ ਨੂੰ ਪੂਰਾ ਕਰਨ ਵਿੱਚ ਮੈਂ ਕੋਈ ਕਮੀ ਨਹੀਂ ਰੱਖਾਂਗਾ। 2014 ਤੋਂ ਪਹਿਲਾਂ ਖ਼ਬਰਾਂ ਆਉਂਦੀਆਂ ਸਨ ਕੋਲੇ ਵਿੱਚ ਕਿੰਨਾ ਗਿਆ, 2 ਜੀ ਵਿੱਚ ਕਿੰਨਾ ਗਿਆ। 2014 ਤੋਂ ਬਾਅਦ ਮੋਦੀ ਤੋਂ ਪੁਛਿਆ ਜਾਂਦਾ ਹੈ ਕਿ ਮੋਦੀ ਜੀ ਕਿੰਨਾ ਆਇਆ ? ਦੇਖੋ, ਇਹ ਹੈ ਬਦਲਾਅ।

ਸਾਡੇ ਦੇਸ਼ ਵਿੱਚ ਕੋਈ ਕਮੀ ਨਹੀਂ ਹੈ ਦੋਸਤੋ, ਅੱਗੇ ਵਧਣ ਲਈ ਸੰਭਾਵਨਾਵਾਂ ਹਨ, ਸਮਰੱਥਾ ਹੈ, ਸੋ ਕਈ ਮਹੱਤਵਪੂਰਨ ਨੀਤੀਆਂ ਲੈ ਕੇ ਅਸੀਂ ਚੱਲ ਰਹੇ ਹਾਂ। ਦੇਸ਼ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਜਨ-ਭਾਗੀਦਾਰੀ ਨਾਲ ਅੱਗੇ ਵੱਧ ਰਹੇ ਹਾਂ ਅਤੇ ਨਤੀਜੇ ਇੰਨੇ ਵਧੀਆ ਆਉਣ ਵਾਲੇ ਹਨ ਕਿ ਤੁਸੀਂ ਵੀ ਲੰਮੇ ਸਮੇਂ ਤੱਕ ਇੱਥੇ ਰਹਿਣਾ ਪਸੰਦ ਨਹੀਂ ਕਰੋਗੇ। ਮੈਨੂੰ ਬਹੁਤ ਚੰਗਾ ਲੱਗਿਆ ਕਿ ਤੁਸੀਂ ਇੰਨੀ ਗਿਣਤੀ ਵਿੱਚ ਆ ਕੇ ਆਪਣੇ ਅਸ਼ੀਰਵਾਦ ਦਿੱਤੇ। ਬਹੁਤ-ਬਹੁਤ ਧੰਨਵਾਦ।

ਅਤੁਲ ਤਿਵਾਰੀ, ਸ਼ਾਹਬਾਜ਼ ਹਸੀਬੀ, ਮਮਤਾ