Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਕੇਦਾਰਨਾਥ ਦਾ ਦੌਰਾ, ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ-ਪੱਥਰ ਰੱਖਿਆ

ਪ੍ਰਧਾਨ ਮੰਤਰੀ ਵੱਲੋਂ ਕੇਦਾਰਨਾਥ ਦਾ ਦੌਰਾ, ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ-ਪੱਥਰ ਰੱਖਿਆ

ਪ੍ਰਧਾਨ ਮੰਤਰੀ ਵੱਲੋਂ ਕੇਦਾਰਨਾਥ ਦਾ ਦੌਰਾ, ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ-ਪੱਥਰ ਰੱਖਿਆ

ਪ੍ਰਧਾਨ ਮੰਤਰੀ ਵੱਲੋਂ ਕੇਦਾਰਨਾਥ ਦਾ ਦੌਰਾ, ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ-ਪੱਥਰ ਰੱਖਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਦਾਰਨਾਥ ਦਾ ਦੌਰਾ ਕੀਤਾ । ਉਨ੍ਹਾਂ ਨੇ ਕੇਦਾਰਨਾਥ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੰਜ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ-ਪੱਥਰ ਰੱਖਿਆ । ਇਨ੍ਹਾਂ ਵਿੱਚ ਮੰਦਾਕਨੀ ਨਦੀ ‘ਤੇ ਕੰਧ ਅਤੇ ਘਾਟ ਨੂੰ ਬਣਾਈ ਰੱਖਣ ਦਾ ਵਿਕਾਸ, ਸਰਸਵਤੀ ਨਦੀ ‘ਤੇ ਕੰਧ ਅਤੇ ਘਾਟ ਨੂੰ ਬਣਾਈ ਰੱਖਣ ਵਿੱਚ ਪ੍ਰਗਤੀ, ਕੇਦਾਰਨਾਥ ਮੰਦਰ ਦੇ ਪਹੁੰਚ ਮਾਰਗ ਦੀ ਉਸਾਰੀ, ਸ਼ੰਕਰਾਚਾਰੀਆ ਕੁਟੀਰ ਅਤੇ ਸ਼ੰਕਰਾਚਾਰੀਆ ਅਜਾਇਬ-ਘਰ ਦਾ ਵਿਕਾਸ ਅਤੇ ਕੇਦਾਰਨਾਥ ਦੇ ਪੁਰੋਹਿਤਾਂ ਦੇ ਘਰਾਂ ਦਾ ਵਿਕਾਸ ਆਦਿ ਸ਼ਾਮਲ ਹਨ । ਪ੍ਰਧਾਨ ਮੰਤਰੀ ਨੂੰ ਕੇਦਾਰਪੁਰੀ ਪੁਨਰ ਨਿਰਮਾਣ ਪ੍ਰੋਜੈਕਟ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ।

ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਵਾਲੀ ਦੇ ਇੱਕ ਦਿਨ ਬਾਅਦ ਕੇਦਾਰਨਾਥ ਆ ਕੇ ਉਹ ਖੁਸ਼ ਹਨ ।  ਉਹਨਾਂ ਕਿਹਾ ਕਿ ਗੁਜਰਾਤ ਵਿੱਚ ਅੱਜ ਨਵੇਂ ਸਾਲ ਦੀ ਸ਼ੁਰੂਆਤ ਨੂੰ ਮਨਾਇਆ ਜਾ ਰਿਹਾ ਹੈ ਅਤੇ ਉਹਨਾਂ ਨੇ ਦੁਨੀਆ ਦੇ ਹਰ ਵਿਅਕਤੀ ਨੂੰ ਆਪਣੇ ਵੱਲੋ ਵਧਾਈਆਂ ਦਿੱਤੀਆਂ ।

ਲੋਕਾਂ ਦੀ ਸੇਵਾ,ਰੱਬ ਦੀ ਸੇਵਾ ਹੈ ਕਹਿੰਦਿਆਂ ਪ੍ਰਧਾਨ ਮੰਤਰੀ ਨੇ ਸਹੁੰ ਖਾਧੀ ਕਿ ਉਹ 2022 ਵਿੱਚ ਅਜ਼ਾਦੀ ਦੇ 75 ਸਾਲ ਪੂਰੇ ਹੋਣ ਤੱਕ ਵਿਕਸਤ ਭਾਰਤ ਦਾ ਸੁਪਨਾ ਸੱਚ ਕਰਨ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਤ ਕਰ ਦੇਣਗੇ ।ਸੰਨ 2013 ਦੀ ਕੁਦਰਤੀ ਆਫਤ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਸਮੇਂ ਗੁਜਰਾਤ ਦੇ ਮੁੱਖਮੰਤਰੀ ਹੁੰਦਿਆਂ ਹੋਇਆਂ ਜੋ ਵੀ ਤਬਾਹੀ ਦਾ ਸ਼ਿਕਾਰ ਹੋਏ ਲੋਕਾਂ ਲਈ ਉਹ ਕਰ ਸਕਦੇ ਸਨ, ਉਨ੍ਹਾਂ ਉਹ ਸਭ ਕੀਤਾ ਅਤੇ ਪੁਨਰ-ਉਸਾਰੀ ਪ੍ਰਯਤਨ ਲਈ ਗੁਜਰਾਤ ਰਾਜ ਵੱਲੋਂ  ਸਹਾਇਤਾ ਦੀ ਪੇਸ਼ਕਸ਼ ਕੀਤੀ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਦਾਰਨਾਥ ਵਿੱਚ ਕੀਤੇ ਜਾ ਰਹੇ ਕੰਮ ਤੋਂ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਸ਼ਰਧਾਲੂਆਂ ਲਈ ਸਹੂਲਤਾਂ ਅਤੇ ਪੁਰੋਹਿਤਾਂ ਦੀ ਭਲਾਈ ਪੱਖੋਂ ਇੱਕ ਆਦਰਸ਼ ਤੀਰਥ ਸਥਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ।ਉਹਨਾਂ ਕਿਹਾ ਕਿ ਕੇਦਾਰਨਾਥ ਵਿੱਚ ਵਿਕਸਤ ਕੀਤਾ ਜਾ ਰਿਹਾ ਬੁਨਿਆਦੀ ਢਾਂਚਾ ਅੱਛੀ ਗੁਣਵੱਤਾ ਵਾਲਾ ਹੋਏਗਾ, ਉਨ੍ਹਾਂ ਅੱਗੇ ਕਿਹਾ ਕਿ ਇਹ ਆਧੁਨਿਕ ਪਰੰਤੂ ਪੁਰਾਤਨ ਵਿਸ਼ੇਸ਼ਤਾ ਨੂੰ ਸਹੇਜ ਕੇ ਰੱਖਣ ਵਾਲਾ ਅਤੇ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਵਾਤਾਵਰਣ ਦਾ ਵਿਨਾਸ਼ ਨਾ ਹੋਵੇ ।

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਹਿਮਾਲਿਆ ਪਹਾੜ ਕੋਲ ਅਧਿਆਤਮਵਾਦ, ਜਾਂਬਾਜ਼ੀ, ਸੈਰ-ਸਪਾਟਾ ਅਤੇ ਕੁਦਰਤ ਪ੍ਰੇਮੀ ਲਈ ਬਹੁਤ ਕੁਝ ਹੈ । ਉਨ੍ਹਾਂ ਹਰੇਕ ਨੂੰ ਸੱਦਾ ਦਿੱਤਾ ਕਿ ਆਉ ਅਤੇ ਏਥੇ ਘੁੰਮ ਫਿਰ ਕੇ ਵੇਖੋ ।

ਉੱਤਰਾਖੰਡ ਦੇ ਰਾਜਪਾਲ, ਡਾ. ਕੇ.ਕੇ. ਪਾਲ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਇਸ ਮੌਕੇ ‘ਤੇ ਹਾਜ਼ਰ ਸਨ ।

AKT/NT