Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗਾਂਧੀਨਗਰ, ਗੁਜਰਾਤ ਵਿਖੇ ਆਈ ਆਈ ਟੀ ਨੂੰ ਸਮਰਪਿਤ ਕਰਨ ਅਤੇ ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਕਸ਼ਰਤਾ ਅਭਿਆਨ ਸਕੀਮ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੁੱਢਲਾ-ਪਾਠ

ਗਾਂਧੀਨਗਰ, ਗੁਜਰਾਤ ਵਿਖੇ ਆਈ ਆਈ ਟੀ ਨੂੰ ਸਮਰਪਿਤ ਕਰਨ ਅਤੇ  ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਕਸ਼ਰਤਾ ਅਭਿਆਨ  ਸਕੀਮ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੁੱਢਲਾ-ਪਾਠ

ਗਾਂਧੀਨਗਰ, ਗੁਜਰਾਤ ਵਿਖੇ ਆਈ ਆਈ ਟੀ ਨੂੰ ਸਮਰਪਿਤ ਕਰਨ ਅਤੇ  ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਕਸ਼ਰਤਾ ਅਭਿਆਨ  ਸਕੀਮ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੁੱਢਲਾ-ਪਾਠ

ਗਾਂਧੀਨਗਰ, ਗੁਜਰਾਤ ਵਿਖੇ ਆਈ ਆਈ ਟੀ ਨੂੰ ਸਮਰਪਿਤ ਕਰਨ ਅਤੇ  ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਕਸ਼ਰਤਾ ਅਭਿਆਨ  ਸਕੀਮ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੁੱਢਲਾ-ਪਾਠ


ਪਿਆਰੇ ਨੌਜਵਾਨ ਸਾਥੀਓ, ਤੁਸੀਂ IITians ਹੋ। ਪਰ ਮੈਂ ਅਜਿਹਾ ਇਨਸਾਨ ਹਾਂ, ਜਿਸ ਨਾਲ ਉਹ ਡਬਲ ਆਈ ਨਹੀਂ ਜੁੜਿਆ। ਤੁਸੀਂ ਸਭ IITians ਹੋ, ਮੈਂ ਬਚਪਨ ਤੋਂ ਸਿਰਫ ਟੀ ਐਨ ਰਿਹਾ। ਟੀ ਈ ਏੇ ਵਾਲਾ ਟੀ ਐਨ ਚਾਹ ਵਾਲਾ। ਮੈਂ ਸੋਚ ਰਿਹਾ ਸੀ ਕਿ ਕਾਲਜ ਦੇ ਨੌਜਵਾਨ ਬੜੇ sharp ਹੁੰਦੇ ਹਨ ਏਨੀ ਦੇਰ ਨਹੀਂ ਲਗਾਂਦੇ। ਫੇਰ ਉਹੋ ਹੋਇਆ। ਅੱਜ 7 ਅਕਤੂਬਰ ਹੈ। 2001 ਵਿਚ 26 ਜਨਵਰੀ ਨੂੰ ਜ਼ਬਰਦਸਤ ਭੁਚਾਲ ਆਇਆ ਸੀ। ਅਤੇ ਉਸ ਤੋਂ ਬਾਅਦ ਸਥਿਤੀ ਅਜਿਹੀ ਬਣੀ ਜੋ ਮੇਰੇ ਜੀਵਨ ਦੀ ਕਦੇ ਰਾਹ ਨਹੀਂ ਸੀ। ਅਤੇ ਮੈਂ ਅਚਾਨਕ 7 ਅਕਤੂਬਰ 2001 ਨੂੰ ਇਸੇ ਗਾਂਧੀਨਗਰ ਵਿਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਕੇ ਜ਼ਿੰਮੇਵਾਰੀ ਦਾ ਨਿਰਬਾਹ ਸ਼ੁਰੂ ਕੀਤਾ। ਨਾ ਸ਼ਾਸਨ ਵਿਵਸਥਾ ਜਾਣਦਾ ਸੀ, ਨਾ ਕਦੀ ਵਿਧਾਨ ਸਭਾ ਦੇਖੀ ਸੀ। ਪਰ ਇਕ ਨਵੀਂ ਜ਼ਿੰਮੇਵਾਰੀ ਆ ਗਈ ਸੀ। ਪਰ ਮਨ ਵਿਚ ਤੈਅ ਕੀਤਾ ਸੀ ਕਿ ਮਿਹਨਤ ਕਰਨ ਵਿਚ ਕੋਈ ਕਮੀ ਨਹੀਂ ਰੱਖਾਂਗਾ ਅਤੇ ਅੱਜ ਦੇਸ਼ ਨੇ ਮੈਨੂੰ ਹਰ ਵਾਰੀ ਕੋਈ ਨਾ ਕੋਈ ਨਵੀਂ ਜ਼ਿੰਮੇਵਾਰੀ ਦਿੱਤੀ ਹੈ। ਅਤੇ ਇਸ ਨਵੀਂ ਜ਼ਿੰਮੇਵਾਰੀ ਦੇ ਤਹਿਤ ਮੈਂ ਅੱਜ ਤੁਹਾਡੇ ਦਰਮਿਆਨ ਹਾਂ।

ਅੱਜ ਇਥੇ ਹਿੰਦੁਸਤਾਨ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਹੋਏ ਗ੍ਰਾਮੀਣ ਖੇਤਰ ਦੀਆਂ ਨੌਜਵਾਨ ਅਤੇ ਔਰਤਾਂ ਹਨ, ਕੁਝ ਬਜ਼ਰੁਗ ਵੀ ਹਨ ਜਿਨ੍ਹਾਂ ਨੂੰ ਮੈਂ ਸਭ ਤੋਂ ਪਹਿਲਾਂ ਸਰਟੀਫਿਕੇਟ ਦਿੱਤਾ। ਮੈਂ ਉਨ੍ਹਾਂ ਤੋਂ ਸਾਰੀਆਂ ਗੱਲਾਂ ਪੁੱਛ ਰਿਹਾ ਸੀ ਅਤੇ ਮੈਂ ਹੈਰਾਨ ਸੀ ਕਿ ਉਨ੍ਹਾਂ ਨੂੰ ਸਭ ਪਤਾ ਸੀ, ਉਹ ਪਿੰਡਾਂ ਵਿੱਚ ਕੀ ਕਰ ਰਹੀਆਂ ਹਨ, ਲੋਕਾਂ ਨੂੰ ਕਿਵੇਂ ਮਦਦ ਦੇ ਰਹੀਆਂ ਹਨ, ਉਨ੍ਹਾਂ ਨੇ ਕੀ ਟ੍ਰੇਨਿੰਗ ਲਈ ਹੈ। ਉਸ ਟ੍ਰੇਨਿੰਗ ਦੀ ਕੀ ਵਰਤੋਂ ਕਰਨਗੀਆਂ। ਸਾਰੇ ਸਵਾਲਾਂ ਦੇ ਉਹ ਜਵਾਬ ਦੇ ਰਹੀਆਂ ਸਨ। ਮੈਂ ਸਮਝਦਾ ਹਾਂ ਇਹੀ revolution ਹੈ। ਦੇਸ਼ ਅਤੇ ਦੁਨੀਆ ਸ਼ਾਇਦ ਪਿਛਲੇ ਨੌਂ ਸਾਲਾਂ ਵਿੱਚ ਜਿੰਨਾ ਦਾ ਨਹੀਂ ਵੇਖਿਆ ਹੈ,ਬੀਤੇ 50 ਸਾਲ ਵਿੱਚ ਅਕਲ ਉੱਤੇ technology ਦਾ revolution ਆਇਆ। technology ਜ਼ਿੰਦਗੀ ਦਾ ਹਿੱਸਾ ਬਣ ਗਈ ਹੈ। technology ਆਪਣੇ ਆਪ ਵਿੱਚ driving force ਬਣ ਗਈ ਹੈ। ਅਤੇ ਅਜਿਹੇ ਸਮੇਂ ਕਿਸੇ ਵੀ ਦੇਸ਼ ਨੂੰ ਜੇਕਰ ਪ੍ਰਗਤੀ ਕਰਨੀ ਹੈ ਤਾਂ ਹਿੰਦੁਸਤਾਨ ਦੇ ਸਾਰੇ ਪੱਧਰ ਦੇ ਲੋਕਾਂ ਨੂੰ ਸ਼ਹਿਰ ਹੋਣ ਜਾਂ ਪਿੰਡ, ਸਿੱਖਿਅਤ ਹੋਣ ਜਾਂ ਅਸਿੱਖਿਅਤ ਹੋਣ, ਬਜ਼ੁਰਗ ਹੋਣ ਜਾਂ ਨੌਜਵਾਨ ਹੋਣ, ਇਸ technology ਦੇ ਨਾਲ ਉਨ੍ਹਾਂ ਨੂੰ ਜੋੜਨਾ ਇਕ ਉੱਜਲ ਭਵਿੱਖ ਲਈ ਜ਼ਰੂਰੀ ਹੈ।

ਅਜ਼ਾਦੀ ਦੇ ਅੰਦੋਲਨ ਦੇ ਸਮੇਂ ਮਹਾਤਮਾ ਗਾਂਧੀ ਜਿਸ ਤਰ੍ਹਾਂ ਨਾਲ ਸਾਖ਼ਰਤਾ ਉੱਤੇ ਜ਼ੋਰ ਦੇ ਰਹੇ ਸਨ। ਜੇਕਰ ਸਵਰਾਜ ਦੇ ਅੰਦੋਲਨ ਵਿੱਚ ਸਾਖਰਤਾ ਦੀ ਇੱਕ ਤਾਕਤ ਸੀ ਤਾਂ ਸੁਰਾਜ ਦੇ ਅੰਦੋਲਨ ਵਿੱਚ digital literacy ਇਕ ਬਹੁਤ ਵੱਡੀ ਅਹਿਮ ਤਾਕਤ ਹੈ। ਅਤੇ ਇਸ ਲਈ ਭਾਰਤ ਸਰਕਾਰ ਦਾ .ਯਤਨ ਹੈ ਕਿ ਹਿੰਦੁਸਤਾਨ ਦਾ ਹਰ ਪਿੰਡ, ਉਥੋਂ ਦੀ ਹਰ ਪੀੜ੍ਹੀ ਉਨ੍ਹਾਂ ਨੂੰ digitally literate ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕੇ। ਅੱਜ ਇਹ ਜੋ ਪ੍ਰੋਗਰਾਮ ਹੈ ਭਾਰਤ ਦੇ ਦਿਹਾਤੀ ਭਾਰਤ ਵਿੱਚ ਛੇ ਕਰੋੜ ਪਰਿਵਾਰ ਰਹਿੰਦੇ ਹਨ। ਇਨ੍ਹਾਂ ਛੇ ਕਰੋੜ ਪਰਿਵਾਰਾਂ ਨੂੰ, ਪਰਿਵਾਰ ਦੇ ਘੱਟੋ ਘੱਟ ਇੱਕ ਵਿਅਕਤੀ ਨੂੰ digitally literate ਕਰਨ ਦਾ ਬੀੜਾ ਚੁੱਕਿਆ ਹੈ। 20 ਘੰਟੇ ਦਾ ਕੈਪਸੂਲ ਹੈ, ਉਸ ਨੂੰ ਪੜ੍ਹਾਇਆ ਜਾਂਦਾ ਹੈ। ਆਨਲਾਈਨ ਪ੍ਰੀਖਿਆ ਲਈ ਜਾਂਦੀ ਹੈ, ਵੀਡੀਓ ਕੈਮਰੇ ਦੇ ਸਾਹਮਣੇ ਬੈਠ ਕੇ ਉਸ ਨੂੰ ਐਗ਼ਜ਼ਾਮ ਦੇਣਾ ਪੈਂਦਾ ਹੈ ਅਤੇ ਉਥੋਂ ਉਸ ਨੂੰ certify ਕੀਤਾ ਜਾਂਦਾ ਹੈ। ਅਤੇ ਤਜਰਬਾ ਇਹ ਹੋਇਆ ਹੈ ਕਿ digital literacy ਲਈ ਤੁਸੀਂ ਕਿੰਨੇ ਸਿੱਖਿਅਤ ਹੋ, ਤੁਸੀਂ ਕਿਸ ਉਮਰ ਦੇ ਹੋ, ਉਹ ਫਿਜ਼ੂਲ ਬਣ ਜਾਂਦਾ ਹੈ, ਉਹ ਮਾਅਨੇ ਨਹੀਂ ਰੱਖਦਾ।

ਇੱਕ ਜ਼ਮਾਨਾ ਸੀ ਜਦੋਂ ਕਾਰਲ ਮਾਰਕਸ ਦੀ philosophy ਚਲਦੀ ਸੀ। ਦੁਨੀਆ ਵਿੱਚ ਲੋਕ quote ਕਰਦੇ ਸਨ, ਕਾਰਲ ਮਾਰਕਸ ਦੀਆਂ ਗੱਲਾਂ ਨੂੰ, have and have not ਉਹ ਲੇਕ ਜਿਨ੍ਹਾਂ ਕੋਲ ਹੈ ਅਤੇ ਉਹ ਲੋਕ ਜਿਨ੍ਹਾਂ ਕੋਲ ਕੁਝ ਨਹੀਂ ਹੈ। ਇਸ divide ਦੇ ਅਧਾਰ ਉੱਤੇ ਉਨ੍ਹਾਂ ਨੇ ਆਪਣੀ ਸਿਆਸੀ ਵਿਚਾਰਧਾਰਾ ਨੂੰ develop ਕੀਤਾ ਸੀ। ਉਹ ਕਾਰਗਰ ਹੋਇਆ ਕਿ ਨਹੀਂ ਹੋਇਆ ਉਹ ਵਿਦਵਾਨ ਲੋਕ ਉਸ ਦੀ ਚਰਚਾ ਕਰਨਗੇ। ਸੁੰਗੜਦੇ ਸੁੰਗੜਦੇ ਉਹ ਵਿਚਾਰ ਹੁਣ ਕਿਤੇ ਨਜ਼ਰ ਨਹੀਂ ਆ ਰਿਹਾ। ਨਾਮਾਤਰ ਦੇ ਬੋਰਡ ਲੱਗੇ ਪਏ ਹਨ ਪਰ technology ਦੇ ਸਬੰਧ ਵਿੱਚ ਜੇ ਭਾਰਤ ਦੇ ਉੱਜਵਲ ਭਵਿੱਖ ਲਈ ਸਾਨੂੰ ਲੋਕਾਂ ਨੂੰ ਚੌਕਸ ਰਹਿ ਕੇ ਯਤਨ ਕਰਨਾ ਪਵੇਗਾ ਕਿ ਦੇਸ਼ ਵਿੱਚ digital divide ਨਾ ਹੋਵੇ। ਕੁਝ ਲੋਕ digital technology ਵਿੱਚ ਮਾਹਿਰ ਹੋਣ, ਕੁਝ ਲੋਕ ਪੂਰੀ ਤਰ੍ਹਾਂ ਅਛੂਤ ਹੋਣ ਤਾਂ ਆਉਣ ਵਾਲੇ ਯੁੱਗ ਵਿੱਚ ਜਿਸ ਤਰ੍ਹਾਂ ਨਾਲ ਤਬਦੀਲੀ ਨਜ਼ਰ ਆ ਰਹੀ ਹੈ, ਇਹ digital divide ਸਮਾਜਿਕ ਢਾਂਚੇ ਲਈ ਬਹੁਤ ਵੱਡਾ ਸੰਕਟ ਪੈਦਾ ਕਰ ਸਕਦਾ ਹੈ ਅਤੇ ਇਸ ਲਈ ਸਮਾਜਿਕ ਬਰਾਬਰੀ ਲਈ ਵਿਕਾਸ ਦੇ ਮੁਢਲੇ ਬਿੰਦੂਆਂ ਨੂੰ ਸ਼ਾਮਲ ਕਰਦੇ ਹੋਏ digital divide ਤੋਂ ਮੁਕਤੀ ਹਾਸਿਲ ਕਰਨ ਦੀ ਦਿਸ਼ਾ ਵਿੱਚ ਇਹ ਦਿਹਾਤੀ ਭਾਰਤ ਵਿੱਚ digital literacy ਦੀ ਮੁਹਿੰਮ ਚਲਾਈ। ਅਸੀਂ ਜਾਣਦੇ ਹਾਂ ਘਰ ਵਿੱਚ ਕਿੰਨਾ ਹੀ ਵਧੀਆ ਟੀ ਵੀ ਆ ਜਾਵੇ, ਰਿਮੋਰਟ ਨਾਲ ਚੱਲਦਾ ਹੋਵੇ, ਸ਼ੁਰੂ ਵਿੱਚ ਸਭ ਨੂੰ ਲਗਦਾ ਹੈ ਕੀ ਹੈ? ਪਰ ਘਰ ਵਿੱਚ ਜਦੋਂ 2-3 ਸਾਲ ਦਾ ਬੱਚਾ ਆਪਣੇ ਆਪ ਲੋੜ ਅਨੁਸਾਰ ਚੈਨਲ ਬਦਲ ਲੈਂਦਾ ਹੈ , ਵੀ ਸੀ ਆਰ ਚਾਲੂ ਕਰ ਦਿੰਦਾ ਹੈ। ਬੰਦ ਕਦੋਂ ਕਰਨਾ ਹੈ, ਚਾਲੂ ਕਰਨਾ ਸਿੱਖ ਲੈਂਦਾ ਹੈ ਤਾਂ ਘਰ ਦੇ ਬਜ਼ੁਰਗਾਂ ਨੂੰ ਲਗਦਾ ਹੈ ਕਿ ਸਾਨੂੰ ਵੀ ਸਿੱਖਣਾ ਪਵੇਗਾ ਤਾਂ ਫਿਰ ਉਹ ਵੀ switch on switch off ਕਰਨਾ ਸਿੱਖ ਜਾਂਦੇ ਹਨ। ਕੀ ਕਿਸੇ ਨੇ whatsapp ਕਿਵੇਂ forward ਹੁੰਦਾ ਹੈ, ਉਸ ਦਾ ਕਲਾਸਰੂਮ ਵੇਖਿਆ ਹੈ? ਕੀ whatsapp forward ਕਰਨ ਲਈ ਹਿੰਦੁਸਤਾਨ ਵਿੱਚ ਕੋਈ institute ਹੈ ਕੀ? ਪਰ ਤੁਸੀਂ ਵੇਖਦੇ ਹੋ ਕਿ ਲੋਕਾਂ ਨੂੰ whatsapp forward ਕਰਨਾ ਆ ਗਿਆ ਕਿ ਨਹੀਂ ਆ ਗਿਆ। ਕਹਿਣ ਦਾ ਭਾਵ ਇਹ ਹੈ ਕਿ ਜੇ user friendly technology ਦੇ ਰਸਤੇ ਅਸੀਂ ਜਾਂਦੇ ਹਾਂ ਤਾਂ ਅਸੀਂ ਆਸਾਨੀ ਨਾਲ digital literacy ਦੀ ਦਿਸ਼ਾ ਵਿੱਚ ਦੇਸ਼ ਨੂੰ ਲੈ ਜਾਂਦੇ ਹਾਂ। digital literacy, digital technology, digital India ਇੱਕ good governence ਦੀ ਗਾਰੰਟੀ ਹੈ। transparency ਦੀ ਗਾਰੰਟੀ ਹੈ।

ਭਾਰਤ ਸਰਕਾਰ ਨੇ ਇੱਕ JAM trinity ਰਾਹੀਂ ਵਿਕਾਸ ਦੀ ਇੱਕ ਕਲਪਨਾ ਕੀਤੀ ਹੋਈ ਹੈ। JAM J-Jandhan Account, A- Aadhaar, M-Mobile Phone ਇਨ੍ਹਾਂ ਤਿੰਨਾਂ ਨੂੰ ਜੋੜ ਕੇ ਆਮ ਮਨੁੱਖ ਦੀ ਲੋੜ ਅਨੁਸਾਰ ਸਰਕਾਰ ਉਸ ਦੇ ਮੋਬਾਈਲ ਫੋਨ ਉੱਤੇ ਮੌਜੂਦ ਹੋਵੇ, ਇਸ ਤਰ੍ਹਾਂ ਦੀ ਸਾਡੀ ਵਿਕਾਸ ਯਾਤਰਾ ਦੇ ਕਦਮ ਚਲ ਰਹੇ ਹਨ। ਦੇਸ਼ ਵਿੱਚ ਇੱਕ ਬਹੁਤ ਵੱਡੀ ਮੁਹਿੰਮ ਚੱਲੀ ਹੈ। optical fiber network ਦਾ ਬਹੁਤ ਤੇਜ਼ੀ ਨਾਲ ਲੱਖਾਂ ਪਿੰਡਾਂ ਵਿੱਚ optical fiber network ਨੂੰ ਪਹੁੰਚਾਉਣ ਦੀ ਦਿਸ਼ਾ ਵਿੱਚ ਯਤਨ ਹੋਇਆ ਹੈ ਅਤੇ ਅੱਜ ਦੂਰ ਤੋਂ ਦੂਰ ਇਲਾਕਿਆਂ ਵਿੱਚ ਸਾਡੀ ਭਵਿੱਖ ਦੀ ਪੀੜ੍ਹੀ ਨੂੰ, ਸਾਡੇ ਗਰੀਬ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਵਿੱਚ long distance education digital ਰਾਹੀਂ ਦੇਣਾ ਸੰਭਵ ਹੋਇਆ ਹੈ। ਅਤੇ ਜਿਉਂ ਜਿਉਂ optical fiber network ਹਿੰਦੁਸਤਾਨ ਦੇ ਹਰ ਪਿੰਡ ਤੱਕ ਪਹੁੰਚ ਜਾਵੇਗਾ, ਉਸ ਪਿੰਡ ਦੀ ਸਿੱਖਿਆ ਵਿੱਚ, ਉਸ ਪਿੰਡ ਦੇ ਸਿਹਤ ਪ੍ਰਬੰਧਾਂ ਵਿੱਚ, ਉਸ ਪਿੰਡ ਦੀ ਸਰਕਾਰ ਦੀਆਂ ਜਨਤਕ ਸਹੂਲਤਾਂ ਦੀਆਂ ਸੇਵਾਵਾਂ ਵਿੱਚ ਮੁਢੋਂ ਤਬਦੀਲੀ ਆਉਣ ਵਾਲੀ ਹੈ ਅਤੇ ਉਸੇ ਡਿਜ਼ਾਈਨ ਨੂੰ ਲੈ ਕੇ ਅਸੀਂ ਅੱਜ ਚਲ ਰਹੇ ਹਾਂ। ਉਸੇ ਦਾ ਹਿੱਸਾ ਹੈ ਕਿ ਅੱਜ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਆਏ ਹੋਏ community service centre ਦੇ ਲੋਕ, ਜਿਨ੍ਹਾਂ ਨੇ ਕੋਰਸ ਕੀਤੇ ਹਨ ਅਤੇ ਕੁਝ ਲੋਕ ਕਰਨ ਵਾਲੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਛੇ ਕਰੋੜ ਪਰਿਵਾਰਾਂ ਵਿੱਚ ਇੱਕ ਇੱਕ ਵਿਅਕਤੀ ਨੂੰ ਇਹ ਸਿੱਖਿਆ ਦਿੱਤੀ ਜਾਵੇਗੀ ਤਾਂ ਉਸ ਦੀ ਰੋਜ਼ੀ-ਰੋਟੀ ਦਾ ਇੱਕ ਸਾਧਨ ਬਣਨ ਵਾਲਾ ਹੈ। ਕਿਉਂਕਿ ਹੁਣ services ਉਸ ਵਲੋਂ ਹੋ ਰਹੀ ਹੈ ਅਤੇ ਉਸ ਦਿਸ਼ਾ ਵਿੱਚ ਸਾਨੂੰ ਯਤਨ ਕਰਨੇ ਚਾਹੀਦੇ ਹਨ। ਕਦੀ ਕਦੀ ਅਜਿਹਾ ਤਜਰਬਾ ਹੁੰਦਾ ਹੈ ਕਿ ਬਹੁਤ ਲੋਕ ਤੁਸੀਂ ਵੇਖੇ ਹੋਣਗੇ ਕਿ ਵਧੀਆ ਤੋਂ ਵਧੀਆ ਮੋਬਾਈਲ ਦਾ ਜੇ ਮਾਡਲ ਆਇਆ, ਟੀ ਵੀ ਵਿੱਚ advertisement ਵੇਖੀ, ਅਖਬਾਰ ਵਿੱਚ, ਮੈਗ਼ਜ਼ੀਨ ਵਿੱਚ ਪੜ੍ਹ ਲਿਆ ਜਾਂ ਗੂਗਲ ਗੁਰੂ ਨੇ ਦੱਸ ਦਿੱਤਾ ਤਾਂ ਸਭ ਤੋਂ ਪਹਿਲਾਂ ਉਹ ਕੰਮ ਕਰਦਾ ਹੈ, ਉਸ ਮੋਬਾਈਲ ਨੂੰ ਖਰੀਦਣਾ। ਤੁਹਾਨੂੰ 80% ਲੋਕ ਅਜਿਹੇ ਮਿਲਣਗੇ ਜਿਨ੍ਹਾਂ ਨੂੰ ਮੋਬਾਈਲ ਦੇ ਅੰਦਰ ਏਨੀਆਂ ਸਾਰੀਆਂ ਚੀਜ਼ਾਂ ਹਨ ਨਾ ਉਸ ਦਾ ਅਤਾ-ਪਤਾ ਹੈ ਅਤੇ ਨਾ ਉਸ ਨੂੰ ਵਰਤਣ ਦੀ ਆਦਤ ਹੈ। ਸ਼ਾਇਦ ਇਥੇ ਆਈ ਆਈ ਟੀ ਵਿੱਚ ਵੀ ਕੁਝ ਲੋਕ ਮਿਲਣਗੇ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਮੋਬਾਈਲ ਵਰਤਣ ਦੀ ਆਦਤ ਨਹੀਂ ਹੋਵੇਗੀ। ਚੰਗੇ ਤੋਂ ਚੰਗੇ ਮਾਡਲ ਦਾ ਮੋਬਾਈਲ ਰੱਖਦੇ ਹੋਣਗੇ ਅਤੇ ਇਸ ਲਈ ਜੇ digital literacy ਹੈ ਤਾਂ ਅਸੀਂ ਜੋ ਖਰਚਾ ਕੀਤਾ ਹੈ ਉਸ ਦੀ ਵੀ ਅਸੀਂ ਵੱਧ ਤੋਂ ਵੱਧ ਵਰਤੋਂ ਕਰ ਸਕਦੇ ਹਾਂ। ਅਤੇ ਇੱਕ ਤਰ੍ਹਾਂ ਨਾਲ value edition ਕਰ ਸਕਦੇ ਹਾਂ। ਅਤੇ ਇਸ ਲਈ ਇਹ digital literacy ਦੀ digital India ਮੁਹਿੰਮ ਚਲਾਈ ਹੈ। less cash society ਬਣਾਉਣ ਵਿੱਚ ਇਹ digital literacy

ਦਾ ਕੰਮ ਬਹੁਤ ਵੱਡਾ ਰੋਲ ਅਦਾ ਕਰੇਗਾ।

ਭਾਰਤ ਸਰਕਾਰ ਨੇ ਜੋ bheem app ਬਣਾਇਆ ਹੈ, ਦੁਨੀਆ ਦੇ ਦੋਸ਼ਾਂ ਨੂੰ ਅਜੂਬਾ ਹੋ ਰਿਹਾ ਹੈ। ਸਾਡੇ ਕੋਲ ਜੋ Aadhaar digitally biometric system ਨਾਲ ਜੋ ਡਾਟਾ ਬੈਂਕ ਹੈ, ਹਿੰਦੁਸਤਾਨ ਕੋਲ ਪੂਰੀ ਦੁਨੀਆ ਲਈ ਅਚਰਜ ਹੈ। ਇਸ ਨੂੰ ਜੋੜ ਕੇ ਅਸੀਂ ਵਿਕਾਸ ਦੀ empowerment ਨੂੰ ਜੋੜਨ ਦੀ ਦਿਸ਼ਾ ਵਿਚ ਅੱਗੇ ਵੱਧ ਰਹੇ ਹਾਂ ਅਤੇ ਇਸ ਦਾ ਮੈਂ ਮੰਨਦਾ ਹਾਂ ਕਿ ਇਕ ਬਹੁਤ ਵੱਡੀ ਵਰਤੋਂ ਹੋਣ ਵਾਲੀ ਹੈ। ਅਜ ਮੇਰੇ ਲਈ ਖੁਸ਼ਕਿਸਮਤੀ ਦਾ ਵਿਸ਼ਾ ਹੈ ਕਿ ਅੱਜ ਇਥੇ ਆਈ ਆਈ ਟੀ ਲਈ ਨਵੇਂ ਕੈਂਪਸ ਦਾ ਉਦਘਟਨ ਕਰਨ ਦਾ ਮੌਕਾ ਮਿਲਿਆ ਹੈ। ਜੋ ਚੋਣਾਂ ਦੇ ਦਿਨ ਹੁੰਦੇ ਤਾਂ ਅਤੇ ਮੈਂ ਉਸ ਵੇਲੇ ਇਹ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੁੰਦਾ । ਕਰੀਬ ਕਰੀਬ 400 ਏਕੜ ਜ਼ਮੀਨ ਅਤੇ ਉਹ ਵੀ ਗਾਂਧੀਨਗਰ ਵਿਚ ਅਤੇ ਉਹ ਵੀ ਸਾਬਰਮਤੀ ਦੇ ਕੰਢੇ ਉੱਤੇ , ਇਹ ਜ਼ਮੀਨ ਕਿੰਨੀ ਮਹਿੰਗੀ ਹੋਈ ਉਸਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਅਤੇ ਜਿਸ ਦਿਨ ਇਹ 400 ਏਕੜ ਜ਼ਮੀਨ ਦੇਣ ਦਾ ਫੈਸਲਾ ਕੀਤਾ ਤਾਂ ਕੁਝ ਲੋਕ ਜੇਕਰ ਚੋਣਾਂ ਹੁੰਦੀਆਂ ਤਾਂ ਨਿਕਲ ਪੈਂਦੇ। ਜਿਵੇਂ ਇਨ੍ਹਾਂ ਦਿਨਾਂ ਵਿੱਚ ਬੁੱਲੇਟ ਟਰੇਨ ਦੇ ਖਿਲਾਫ਼ ਬੋਲਦੇ ਰਹਿੰਦੇ ਹਨ। ਉਸ ਵੇਲੇ ਵੀ ਬੋਲਦੇ ਹਨ, ਉਸ ਵੇਲੇ ਵੀ ਬੋਲਦੇ ਹਨ ਕਿ ਮੋਦੀ, ਅਰੇ ਗੁਜਰਾਤ ਦੇ ਪਿੰਡ ਵਿੱਚ ਪਹਿਲ ਸਿੱਖਿਆ ਦਾ ਮਕਾਨ ਹੈ ਉਹ ਤਾਂ ਢਿੱਲਾ ਢਾਲਾ ਹੈ ਅਤੇ ਤੁਸੀਂ ਆਈ ਆਈ ਟੀ ਬਣਾਉਣ ਲਈ ਪੈਸੇ ਲਗਾ ਰਹੇ ਹੋ, ਜ਼ਰੂਰ ਆਲੋਚਨਾ ਕਰਦੇ। ਪਰ ਚੰਗਾ ਸੀ ਜਿਸ ਵੇਲੇ ਮੈਂ ਜ਼ਮੀਨ ਦਾ ਫੈਸਲਾ ਕੀਤਾ ਚੋਣਾਂ ਦਾ ਮੌਸਮ ਨਹੀਂ ਸੀ ਪਰ ਹੁਣ ਤੁਹਾਨੂੰ ਪਤਾ ਲਗਦਾ ਹੋਵੇਗਾ ਕਿ ਇਹ ਕਿਵੇਂ ਦੂਰ-ਦ੍ਰਿਸ਼ਟੀ ਵਾਲਾ ਫੈਸਲਾ ਸੀ ਅਤੇ ਮੈਂ ਉਸ ਦਿਨ ਕਿਹਾ ਸੀ ਸੁਧੀਰ ਜੈਨ ਜੀ ਨੂੰ ਅਤੇ ਸਾਡੇ ਡਿਪਾਰਟਮੈਂਟ ਦੇ ਲੋਕਾਂ ਨੂੰ ਯਾਦ ਹੋਵੇਗਾ। ਮੈਂ ਕਿਹਾ ਸੀ ਆਈ ਆਈ ਟੀ ਇੱਕ brand ਹੈ। ਹਿੰਦੁਸਤਾਨ ਵਿੱਚ ਆਈ ਆਈ ਟੀ ਇੱਕ brand ਬਣ ਚੁੱਕਾ ਹੈ। ਪਰ ਆਈ ਆਈ ਟੀ ਦੇ ਵਿੱਚ ਅੰਦਰ ਕੈਂਪਸ ਬਰਾਂਡ ਜ਼ਿਆਦਾ ਤਾਕਤਵਰ ਹੋਵੇਗਾ। ਇਸ ਆਈ ਆਈ ਟੀ ਦਾ ਕੈਂਪਸ ਕਿਸ ਤਰ੍ਹਾਂ ਦਾ ਹੈ, ਇਹ ਆਉਣ ਵਾਲੇ ਦਿਨਾਂ ਵਿੱਚ ਚਰਚਾ ਦਾ ਵਿਸ਼ਾ ਰਹੇਗਾ। ਅਤੇ ਇਸ ਲਈ ਮੈਂ ਕਿਹਾ ਸੀ ਮੈਨੂੰ ਗੁਜਰਾਤ ਵਿੱਚ ਅਜਿਹਾ ਕੈਂਪਸ ਚਾਹੀਦਾ ਹੈ ਜੋ ਹਿੰਦੁਸਤਾਨ ਦਾ top most IIT campus ਸ਼ਰੋਮਣੀ ਹੋਵੇ ਅਤੇ ਅੱਜ ਮੈਨੂੰ ਵੇਖ ਕੇ ਖੁਸ਼ੀ ਹੋਈ ਕਿ ਕੈਂਪਸ ਹਿੰਦੁਸਤਾਨ ਦੀਆਂ ਪ੍ਰਮੁੱਖ ਆਈ ਆਈ ਟੀ ਦੇ ਬਰਾਬਰ ਆ ਕੇ ਖੜਾ ਹੋ ਗਿਆ ਹੈ। ਕੈਂਪਸ ਦੀ ਆਪਣੀ ਤਾਕਤ ਹੁੰਦੀ ਹੈ, ਦੂਜੀ ਤਾਕਤ ਹੁੰਦੀ ਹੈ faculty ਮੈਨੂੰ ਖੁਸ਼ੀ ਹੈ, ਮੈਨੂੰ ਦੱਸਿਆ ਗਿਆ ਹੈ ਕਿ ਗਾਂਧੀਨਗਰ ਆਈ ਆਈ ਟੀ ਵਿੱਚ ਅੱਜ 75% faculty ਉਹ ਹੈ ਜੋ ਵਿਦੇਸ਼ਾਂ ਵਿੱਚ trained ਹੋ ਕੇ ਆਈ ਹੈ। expertise ਕਰਕੇ ਆਏ ਹੋਏ ਹਨ ਅਤੇ ਉਨ੍ਹਾਂ ਨੇ ਆਪਣਾ ਸਮਾਂ ਸ਼ਕਤੀ ਇਸ ਆਈ ਆਈ ਟੀ ਦੇ students ਨੂੰ dedicate ਕਰਨ ਦਾ ਫੈਸਲਾ ਕੀਤਾ ਹੈ। ਮੈਂ ਉਨ੍ਹਾਂ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਪਰ ਭਾਰਤ ਸਰਕਾਰ ਨੇ ਚੁਣੌਤੀ ਦਿੱਤੀ ਹੈ ਦੇਸ਼ ਦੀਆਂ ਸਿੱਖਿਆ ਸੰਸਥਾਵਾਂ ਨੂੰ। ਮੈਂ ਚਾਹੁੰਦਾ ਹਾਂ ਕਿ ਆਈ ਆਈ ਟੀ ਗਾਂਧੀਨਗਰ ਇਸ ਚੁਣੌਤੀ ਲਈ ਮੈਦਾਨ ਵਿੱਚ ਆਵੇ। ਆਓਗੇ? ਕੀ ਹੋ ਗਿਆ ਹੈ ਸਾਰੇ IIT-ians ਨੂੰ ਆਵਾਜ਼ ਤਾਂ ਉਥੋਂ ਆ ਰਹੀ ਹੈ। ਪਹਿਲੀ ਵਾਰੀ ਹਿੰਦੁਸਤਾਨ ਵਿੱਚ ਸਿੱਖਿਆ ਸੰਸਥਾਨ ਖੇਤਰ ਵਿੱਚ ਅਜਿਹਾ reform ਹੋਇਆ ਹੈ ਜਿਸ ਦੀ ਸਾਲਾਂ ਤੋਂ ਉਮੀਦ ਸੀ ਪਰ ਕੋਈ ਹਿੰਮਤ ਨਹੀਂ ਕਰਦਾ ਸੀ।

ਅੱਜ ਦੁਨੀਆ ਵਿੱਚ 500 top universities ਅਜ਼ਾਦੀ ਦੇ 70 ਸਾਲ ਬਾਅਦ ਵੀ ਇਨ੍ਹਾਂ 500 top universities ਵਿੱਚ ਅਸੀਂ ਕਿਤੇ ਨਜ਼ਰ ਨਹੀਂ ਆਉਂਦੇ। ਕੀ ਇਹ ਕਲੰਕ ਮਿਟਣਾ ਚਾਹੀਦਾ ਹੈ ਕਿ ਨਹੀਂ ਮਿਟਣਾ ਚਾਹੀਦਾ? ਕੀ ਅੱਜ ਤੁਸੀਂ 2022 ਭਾਰਤ ਦੇ 75 ਸਾਲ ਹੋਣ ਤੱਕ ਸਾਡੀਆਂ universities ਨੂੰ ਉਸ ਉਚਾਈ ਤੇ ਲਿਜਾ ਸਕਦੇ ਹੋ ਤਾਂ ਕਿ ਅਸੀਂ ਵੀ ਦੁਨੀਆ ਦੇ ਅੰਦਰ ਕਹਿ ਸਕੀਏ ਕਿ ਅਸੀਂ ਵੀ ਕੁਝ ਘੱਟ ਨਹੀਂ। ਕਰ ਸਕਦੇ ਹੋ ਕਿ ਨਹੀਂ ਕਰ ਸਕਦੇ? ਭਾਰਤ ਸਰਕਾਰ ਨੇ ਪਹਿਲੀ ਵਾਰੀ ਫੈਸਲਾ ਕੀਤਾ ਹੈ ਕਿ 10 private universities ਅਤੇ 10 public universities, challenge ਰੂਟ ਉੱਤੇ ਉਨ੍ਹਾਂ ਨੂੰ select ਕੀਤਾ ਜਾਵੇਗਾ। ਕਰੀਬ 1000 ਕਰੋੜ ਰੁਪਿਆ ਲਗਾਇਆ ਜਾਵੇਗਾ ਅਤੇ ਜੋ ਅਜਿਹੀਆਂ 20 universities ਹਨ 10 private ਅਤੇ 10 public ਉਹ challenge ਰੂਟ ਉੱਤੇ ਜਿੱਤਦੀਆਂ ਜਿੱਤਦੀਆਂ ਉੱਪਰ ਆਉਂਦੀਆਂ ਹਨ ਅਤੇ global standard ਨੂੰ establish ਕਰਦੀਆਂ ਹਨ ਤਾਂ ਭਾਰਤ ਸਰਕਾਰ ਦੇ ਅਤੇ ਸੂਬਾ ਸਰਕਾਰਾਂ ਦੇ ਅੱਜ ਜਿੰਨੇ ਨਿਯਮ ਹਨ ਉਨ੍ਹਾਂ ਨਿਯਮਾਂ ਤੋਂ ਉਨ੍ਹਾਂ ਨੂੰ ਮੁਕਤ ਕਰਕੇ ਉਹ ਉਨ੍ਹਾਂ ਦੀ ਦੁਨੀਆ ਓਹੀ ਉਨ੍ਹਾਂ ਦਾ ਦੇਸ਼, ਉਹ ਤਾਕਤ ਵਿਖਾਉਣ ਅਤੇ ਕੁਝ ਕਰਕੇ ਵਿਖਾਉਣ, ਏਨੀ ਆਜ਼ਾਦੀ ਉਨ੍ਹਾਂ ਨੂੰ ਦਿੱਤੀ ਜਾਵੇ। syllabus ਵਿੱਚ campus ਵਿੱਚ faculty ਵਿੱਚ। ਖਰਚ ਕਰਨ ਵਿੱਚ ਉਹ ਆਪਣਾ ਫੈਸਲਾ ਕਰਨ ਅਤੇ ਤੁਹਾਨੂੰ ਨਤੀਜੇ ਲਿਆ ਕੇ ਦੇਣੇ ਪੈਣਗੇ। ਸਰਕਾਰ 1000 ਕਰੋੜ ਰੁਪਇਆ ਲਗਾਉਣ ਲਈ ਇਨ੍ਹਾਂ 20 ਯੂਨੀਵਰਸਿਟੀਆਂ ਲਈ ਤਿਆਰ ਹੋਈ ਹੈ। ਗਾਂਧੀਨਗਰ ਆਈ ਆਈ ਟੀ ਕੋਲ ਏਨਾ ਵੱਡਾ 400 ਏਕੜ ਦਾ ਕੈਂਪਸ ਹੋਵੇ, 1700 ਕਰੋੜ ਰੁਪਏ ਦੀ ਲਾਗਤ ਨਾਲ ਸਾਰੀ ਵਿਵਸਥਾ ਖੜੀ ਹੋਈ ਹੋਵੇ। ਮੈਨੂੰ ਯਕੀਨ ਹੈ ਕਿ ਸੁਧੀਰ ਜੈਨ ਅਤੇ ਉਨ੍ਹਾਂ ਦੀ ਟੀਮ ਅਤੇ ਪੂਰੇ ਸਾਡੇ ਨੌਜਵਾਨ ਮਿਲ ਕੇ ਬੀੜਾ ਚੁੱਕਣ ਅਤੇ ਅੱਗੇ ਆਉਣ। ਕਿਸੇ ਵੀ ਦੇਸ਼ ਵਿੱਚ ਵਿਕਾਸ ਕਰਨ ਲਈ institutions ਨੂੰ ਜਿੰਨਾ ਅਸੀਂ ਸਮੇਂ ਸਮੇਂ ਉੱਤੇ ਨਿਰਮਾਣ ਕਰੀਏ, ਉਹ ਜ਼ਰੂਰੀ ਹੈ। ਗੁਜਰਾਤ ਇਸ ਗੱਲ ਲਈ ਮਾਣ ਕਰ ਸਕਦਾ ਹੈ ਕਿ ਪਿਛਲੇ 10 ਸਾਲ ਦੇ ਅੰਦਰ ਅੰਦਰ ਗੁਜਰਾਤ ਨੇ global level ਦੇ institutions ਦੇਸ਼ ਨੂੰ ਦਿੱਤੇ ਹਨ। ਅੱਜ ਵੀ ਦੁਨੀਆ ਵਿੱਚ ਕਿਤੇ ਵੀ forensic science university ਨਹੀਂ ਹੈ। ਦੁਨੀਆ ਵਿੱਚ ਕਿਤੇ ਵੀ ਨਹੀਂ ਹੈ। ਗੁਜਰਾਤ ਇੱਕ ਇਕੱਲਾ ਹੈ ਜਿਸ ਦੀ ਆਪਣੀ forensic science university ਹੈ। ਦੁਨੀਆ ਦੀ ਇੱਕੋ ਇੱਕ ਯੂਨੀਵਰਸਿਟੀ ਹੈ ਅੱਜ ਵੀ ਹਿੰਦੁਸਤਾਨ ਵਿੱਚ Indian institute of teacher education 99“5 ਅਜਿਹੀ ਕੋਈ university ਨਹੀਂ ਹੈ ਜੋ best quality ਦੇ ਟੀਚਰ ਤਿਆਰ ਕਰੇ। teaching ਵਿੱਚ ਉਨ੍ਹਾਂ ਦੀ graduation ਹੋਵੇ, teaching ਵਿੱਚ ਉਨ੍ਹਾਂ ਦੀ post graduation ਹੋਵੇ, ਅਤੇ ਉੱਤਮ ਤੋਂ ਉੱਤਮ ਟੀਚਰ ਉਥੋਂ ਨਿਕਲਣ। ਗੁਜਰਾਤ ਦੇਸ਼ ਦਾ ਪਹਿਲਾ ਰਾਜ ਹੈ ਜਿਸ ਨੇ Indian Institute of Teacher Education ਬਣਾਈ ਹੈ ਅਜਿਹੀ ਇੱਕ ਯੂਨੀਵਰਸਿਟੀ ਬਣਾਈ ਹੈ। ਗੁਜਰਾਤ ਪਹਿਲਾ ਰਾਜ ਹੈ ਜਿਸ ਨੇ children university ਬਣਾਈ ਹੈ। ਦੁਨੀਆ ਵਿੱਚ ਕਿਤੇ ਵੀ children university ਨਹੀਂ ਹੈ ਅੱਜ micro family ਦੀ ਦਿਸ਼ਾ ਵਿਚ ਦੁਨੀਆ ਅੱਗੇ ਵਧ ਰਹੀ ਹੈ। ਮਾਂ ਆਪਣੇ ਆਪ ਵਿੱਚ ਰੁਝੀ ਹੋਈ ਹੈ, ਪਿਤਾ ਵੀ ਆਪਣੇ ਆਪ ਵਿੱਚ ਰੁਝਿਆ ਹੋਇਆ ਹੈ। ਬੱਚਾ ਪਰਿਵਾਰ ਵਿੱਚ ਜੋ ਕੰਮਕਾਜੀ ਲੋਕ ਹਨ, ਉਨ੍ਹਾਂ ਦੇ ਭਰੋਸੇ ਛੱਡ ਦਿੱਤਾ ਜਾਂਦਾ ਹੈ। ਸਮੇਂ ਦੀ ਮੰਗ ਹੈ ਸਾਨੂੰ ਇਕ ਅਜਿਹਾ institution arrangement ਕਰਨਾ ਪਵੇਗਾ ਕਿ ਸਾਡੇ ਛੋਟੇ ਛੋਟੇ ਬੱਚੇ, ਉਨ੍ਹਾਂ ਦੀ ਸਹੀ development ਹੋਵੇ, ਉਨ੍ਹਾਂ ਦੀ ਸਹੀ ਖਾਤਿਰਦਾਰੀ ਹੋਵੇ, ਉਨ੍ਹਾਂ ਦਾ ਵਿਕਾਸ ਇੱਕ ਉੱਤਮ ਸ਼ਹਿਰੀ ਲਈ ਜੋ ਜੜੇ ਜਮਾਨੀ ਹੋਵੇ, ਉਹ ਬਚਪਨ ਵਿੱਚ ਹੋਵੇ। ਅਤੇ ਉਸ ਦੇ ਲਈ research ਦਾ ਕੰਮ ਇਹ children university ਕਰੇ। ਬੱਚਿਆਂ ਦੇ ਖਿਡੌਣੇ ਕਿਸ ਤਰ੍ਹਾਂ ਦੇ ਹੋਣ, ਬੱਚੇ ਜਿਸ ਕਮਰੇ ਵਿੱਚ ਹੋਣ ਉਨ੍ਹਾਂ ਦੀਆਂ ਦੀਵਾਰਾਂ ਦੇ ਕਲਰ ਕਿਸ ਤਰ੍ਹਾਂ ਦੇ ਹੋਣ, ਬੱਚਿਆਂ ਨੂੰ ਕਿਸ ਤਰ੍ਹਾਂ ਦੇ ਗੀਤ ਸੁਣਾਏ ਜਾਣ, ਬੱਚਿਆਂ ਦਾ nutrition value ਵਾਲਾ ਖਾਣਾ ਕਿਵੇਂ ਦਾ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਪੜ੍ਹਾਉਣ ਦੀ modern technique ਕੀ ਹੋਵੇ ਤਾਂਕਿ ਉਹ ਅਸਾਨੀ ਨਾਲ ਉਹ ਪਕੜ ਸਕਣ। ਇਹ ਸਾਰੇ research ਦੀ ਲੋੜ ਹੈ।

ਪਹਿਲਾਂ ਤਾਂ ਪਰਿਵਾਰ ਸਾਂਝੇ ਹੁੰਦੇ ਸਨ ਅਤੇ ਪਰਿਵਾਰ ਆਪਣੇ ਆਪ ਵਿੱਚ ਇਕ university ਹੁੰਦੀ ਸੀ ਅਤੇ ਬੱਚੇ ਦਾਦੀ ਮਾਂ ਤੋਂ ਇੱਕ ਸਿੱਖਦਾ ਸੀ, ਦਾਦੇ ਤੋਂ ਦੂਜਾ ਸਿੱਖਦਾ ਸੀ, ਚਾਚੇ ਤੋਂ ਤੀਜਾ ਸਿੱਖਦਾ ਸੀ, ਮਾਂ ਤੋਂ ਇੱਕ ਸਿੱਖਦਾ ਸੀ, ਫੁਫੜ ਤੋਂ ਇੱਕ ਸਿੱਖਦਾ ਸੀ। ਅੱਜ micro ਪਰਿਵਾਰ ਦੇ ਅੰਦਰ ਇਹ ਸਿੱਖਿਆ ਦੀ ਕੀਮਤ ਬੰਦ ਹੋ ਚੁੱਕੀ ਹੈ, ਤਦ ਜਾ ਕੇ ਇਹ ਵਿਚਾਰ ਆਇਆ ਸੀ ਕਿ ਦੁਨੀਆ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਬੱਚਿਆਂ ਦੀ ਚਿੰਤਾ ਕਰਨ ਲਈ ਅਤੇ ਉਸ ਵਿੱਚੋਂ children university ਦਾ ਜਨਮ ਹੋਇਆ ਸੀ ਜੋ ਇਸੇ ਗੁਜਰਾਤ ਦੀ ਧਰਤੀ ਤੇ ਪੈਦਾ ਹੋਇਆ ਸੀ। crime ਦੀ ਦੁਨੀਆ ਵਿੱਚ ਤਿੰਨ ਅਹਿਮ ਖੇਤਰ ਹਨ। ਇਕ legal faculty, ਦੂਸਰੀ ਪੁਲਿਸ ਅਤੇ ਤੀਸਰੀ crime detection ਲਈ forensic ਗੁਜਰਾਤ ਨੇ ਇਨ੍ਹਾਂ ਤਿੰਨਾਂ ਉੱਤੇ ਕੰਮ ਕੀਤਾ ਹੈ। national law university ਬਣਾਈ, ਜੋ ਉੱਤਮ ਤੋਂ ਉੱਤਮ lawyer ਤਿਆਰ ਕਰੇਗੀ, ਉੱਤਮ ਜੱਜ ਤਿਆਰ ਕਰੇਗੀ ਅਤੇ judiciary ਦੇ ਪਾਰਟ ਨੂੰ ਸੰਭਾਲੇਗੀ। police academy university ਬਣਾਈ ਹੈ, ਹਿੰਦੁਸਤਾਨ ਵਿੱਚ ਕੁਝ university ਹਨ ਜੋ policing ਲਈ ਹਨ ਗੁਜਰਾਤ ਉਨ੍ਹਾਂ ਵਿੱਚੋਂ ਇੱਕ ਰਾਜ ਹੈ। ਗੁਜਰਾਤ ਦੇਸ਼ ਦਾ ਦੂਸਰਾ ਰਾਜ ਸੀ ਜਿਸ ਨੇ ਇਹ police university ਬਣਾਈ, ਰੱਖਿਆ ਸ਼ਕਤੀ ਯੂਨੀਵਰਸਿਟੀ ਅਤੇ ਜਿਥੋਂ ਜੋ uniform forces ਵਿੱਚ ਜਾਣਾ ਚਾਹੁੰਦਾ ਹੈ ਉਹ uniform forces ਵਿੱਚ ਜਾਣ ਵਾਲਾ ਦਸਵੀਂ, ਬਾਰ੍ਹਵੀਂ ਕਲਾਸ ਤੋਂ ਬਾਅਦ ਹੀ ਉਸ ਧਾਰਾ ਵਿੱਚ ਆ ਜਾਵੇ, ਸਾਰੀ ਪੜ੍ਹਾਈ ਉਥੇ ਹੀ ਹੋ ਜਾਵੇ। communication deal ਆ ਜਾਵੇ crowd management ਆ ਜਾਵੇ, crowd physiology management ਆ ਜਾਵੇ। ਹਿੰਦੁਸਤਾਨ ਦੀਆਂ ਆਈ ਪੀ ਸੀ ਧਾਰਾਵਾਂ ਦਾ ਉਸ ਨੂੰ ਪਤਾ ਹੋਵੇ ਅਤੇ ਪੜ੍ਹ ਲਿਖ ਕੇ ਕਿਤੇ ਵੀ police recruitment ਲਈ ਜਾਵੇ। ਤਾਂ ਇੱਕ qualitative change ਭਾਰਤ ਦੀ ਸੁਰੱਖਿਆ ਖੇਤਰ ਲਿਆਉਣ ਦੀ ਦਿਸ਼ਾ ਵਿੱਚ ਗੁਜਰਾਤ ਨੇ ਪਹਿਲ ਕੀਤੀ ਹੈ ਅਤੇ ਫਾਰੈਂਸਿਕ ਸਾਇੰਸ ਯੂਨੀਵਰਸਿਟੀ ਅੱਜ ਸਾਰੀਆਂ criminal ਘਟਨਾਵਾਂ ਤੁਸੀਂ ਵੇਖਦੇ ਹੋਵੇਗੇ, technology ਰਾਹੀਂ crime ਫੜੇ ਜਾ ਰਹੇ ਹਨ। ਜੇ ਫਾਰੈਂਸਿਕ ਸਾਇੰਸ ਯੂਨੀਵਰਸਿਟੀ ਦੀ ਤਾਕਤ ਜਿੰਨੇ ਫਾਰੈਂਸਿਕ ਸਾਇੰਸ ਸਟੂਡੈਂਟਸ ਤਿਆਰ ਹੋਣਗੇ, ਸਾਈਬਰ ਕਰਾਈਮ ਹੋਵੇ ਜਾਂ ਹੋਰ ਕ੍ਰਾਈਮ ਹੋਵੇ, ਉਸ ਨੂੰ ਉਸ ਵਿੱਚੋਂ ਬਚਣ ਲਈ, ਉਸ ਵਿੱਚੋਂ detect ਕਰਨ ਲਈ, ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣ ਲਈ ਫਾਰੈਂਸਿਕ ਵਰਲਡ ਸਭ ਤੋਂ ਜ਼ਿਆਦਾ ਵੱਡਾ ਰੋਲ ਅਦਾ ਕਰਨ ਵਾਲਾ ਹੈ। ਅਜਿਹੇ ਤਿੰਨੇ ਢੰਗਾਂ ਨੂੰ ਇਸੇ ਗੁਜਰਾਤ ਦੀ ਧਰਤੀ ਉੱਤੇ ਇਕੱਠੇ develop ਕੀਤਾ ਗਿਆ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਹਿੰਦੁਸਤਾਨ ਦਾ ਬਹੁਤ ਵੱਡਾ contribution ਕਰਨ ਵਾਲਾ ਹੈ ਅਤੇ ਅੱਜ ਦੇਸ਼ ਅਤੇ ਦੁਨੀਆ ਦੇ ਲੋਕਾਂ ਨੇ ਜੋ ਨਵੇਂ ਤਜਰਬੇ ਕੀਤੇ ਹਨ, ਯੂਨੀਵਰਸਿਟੀ ਉਨ੍ਹਾਂ ਨਾਲ ਜੁੜ ਰਹੀ ਹੈ ਅਤੇ ਇਸ ਲਈ ਅੱਜ ਜਦੋਂ ਆਈ ਆਈ ਟੀਅਨਜ਼ ਦਰਮਿਆਨ ਬੈਠਾ ਹਾਂ ਤਦ ਮੈਂ ਜਾਣਦਾ ਹਾਂ ਕਾਫੀ ਸਮਾਂ ਲੈਬ ਵਿੱਚ ਲਗਦਾ ਹੈ, ਤੁਸੀਂ ਕੁਝ ਨਾ ਕੁਝ ਨਵਾਂ ਕਰਦੇ ਰਹਿੰਦੇ ਹੋ ਪਰ ਜ਼ਿਆਦਾਤਰ Exam oriented innovation, Exam oriented projects, ਮੈਂ ਨਹੀਂ ਚਾਹੁੰਦਾ ਕਿ ਮੇਰੇ ਦੇਸ਼ ਦਾ ਨੌਜਵਾਨ ਇਸੇ ਇੱਕ ਗਲਿਆਰੇ ਵਿੱਚ ਬੱਝ ਕੇ ਰਹਿ ਜਾਵੇ। ਸਮੇਂ ਦੀ ਮੰਗ ਹੈ ਅਸੀਂ innovation ਨੂੰ ਹੱਲਾਸ਼ੇਰੀ ਦੇਈਏ।

ਭਾਰਤ ਸਰਕਾਰ ਨੇ ਨੀਤੀ ਆਯੋਗ ਵਿੱਚ AIM ਦੇ institute develop ਕੀਤੇ ਹਨ। Atal innovation mission, AIM ਅਤੇ ਉਸ ਰਾਹੀਂ ਅਸੀਂ ਦੇਸ਼ ਦੀ ਜੋ challenge route ਨਾਲ select ਹੁੰਦੇ ਹਨ, ਅਜਿਹੇ ਸਕੂਲਾਂ ਨੂੰ increasing lab ਲਈ ਪੈਸੇ ਦੇ ਰਹੇ ਹਾਂ। ਅਤੇ ਪੰਜਵੀਂ, ਸਤਵੀਂ, ਅਠਵੀਂ, ਦਸਵੀਂ, ਬਾਰ੍ਹਵੀਂ ਦੇ ਬੱਚਿਆਂ ਨੂੰ innovation ਲਈ ਪ੍ਰੇਰਿਤ ਕਰਦੇ ਹਾਂ। ਹਿੰਦੁਸਤਾਨ ਦੀ ਕਿਸਮਤ ਬਦਲਣ ਲਈ ਸਾਡੇ ਕੋਲ ਜੋ natural talent ਹਨ, ਸਾਨੂੰ innovation ਵਿਚ ਜਾਣਾ ਪਵੇਗਾ। ਜਿਸ ਦੇਸ਼ ਦੇ ਅੰਦਰ ਆਈ ਟੀ ਦੀ ਮੁਹਾਰਤ ਹੋਵੇ, ਪਰ ਗੂਗਲ ਕਿਸੇ ਹੋਰ ਦੇਸ਼ ਵਿੱਚ ਪੈਦਾ ਹੋਵੇ। ਜਿਸ ਦੇਸ਼ ਵਿੱਚ ਆਈ ਟੀ ਦੀ ਮੁਹਾਰਤ ਵਾਲੇ ਨੌਜਵਾਨ ਹੋਣ ਪਰ ਫੇਸਬੁੱਕ ਕਿਤੇ ਹੋਰ ਹੋਵੇ। ਜਿਸ ਦੇਸ਼ ਵਿੱਚ ਆਈ ਟੀ ਦੀ ਮੁਹਾਰਤ ਵਾਲੇ ਨੌਜਵਾਨ ਹੋਣ ਪਰ ਯੂਟਿਊਬ ਕਿਤੇ ਹੋਰ ਹੋਵੇ। ਮੈਂ ਚਾਹੁੰਦਾ ਹਾਂ, ਮੈਂ ਦੇਸ਼ ਦੇ ਨੌਜਵਾਨਾਂ ਨੂੰ ਚੁਣੌਤੀ ਦਿੰਦਾ ਹਾਂ ਆਓ, ਅਸੀਂ ਦੁਨੀਆ ਦੀ ਕਿਸਮਤ ਬਦਲਣ ਲਈ, ਭਾਰਤ ਨੂੰ ਬਦਲਣ ਲਈ innovation ਦੇ ਰਸਤੇ ਨੂੰ ਫੜੀਏ। ਅਤੇ ਅਜਿਹਾ ਨਹੀਂ ਕਿ ਅਕਲ ਕਿਸੇ ਦੀ ਜਾਗੀਰ ਹੁੰਦੀ ਹੈ ਬਈ ਇੱਕ ਵਾਰੀ ਤੁਸੀਂ ਲੱਗ ਜਾਓਗੇ ਤਾਂ ਕੋਈ ਨਵੀਂ ਚੀਜ਼ ਖੋਜ ਕੇ ਰਹੋਗੇ ਅਤੇ ਦੇਸ਼ ਅਤੇ ਦੁਨੀਆ ਨੂੰ ਬਹੁਤ ਕੁਝ ਦੇ ਕੇ ਜਾਉਗੇ। ਪਰ ਕਦੀ ਕਦਾਈੰ ਸਾਡਾ ਜੋ ਕੁਝ ਨਵਾਂ ਕਰਨ ਦਾ ਮੂਡ ਹੁੰਦਾ ਹੈ ਪਰ ਚੰਗੀ innovation ਦਾ ਤਰੀਕਾ ਦੂਸਰਾ ਹੁੰਦਾ ਹੈ ਅਤੇ ਮੈਂ ਤੁਹਾਨੂੰ ਗਾਈਡ ਕਰਨਾ ਚਾਹੁੰਦਾ ਹਾਂ ਅਤੇ ਅੱਜ ਮੈਂ ਆਸ ਕਰਦਾ ਹਾਂ ਕਿ ਮੇਰੀ ਇਸ ਗੱਲ ਨੂੰ ਤੁਸੀਂ ਗੌਰ ਨਾਲ ਸੁਣੋਗੇ। ਤੁਸੀਂ ਜੋ academic knowledge ਹੈ ਤੁਸੀਂ ਵੀ ਸਰਕੀਟ ਨੂੰ ਪੜ੍ਹਿਆ ਹੋਵੇਗਾ। basic structural engineering ਪੜ੍ਹੀ ਹੋਵੇਗੀ। ਉਸ ਦੇ ਆਧਾਰ ਉੱਤੇ innovation ਕਰਨਾ ਇੱਕ ਤਰੀਕਾ ਹੈ। ਦੂਸਰਾ ਤਰੀਕਾ ਹੈ ਤੁਸੀਂ ਆਪਣੇ ਆਲੇ ਦੁਆਲੇ ਵਿੱਚ ਸਮੱਸਿਆਵਾਂ ਨੂੰ ਵੇਖੋ, ਮੁਸ਼ਕਿਲਾਂ ਨੂੰ ਵੇਖੋ ਅਤੇ ਫਿਰ ਸੋਚੋ ਕਿ ਮੈਂ ਇਸ ਦਾ ਹੱਲ ਦੇ ਸਕਦਾ ਹਾਂ? ਉਹ ਤਾਂ ਵਿਚਾਰਾ ਇੱਕ ਭਲਾ ਵਿਅਕਤੀ ਹੈ, ਤਕਲੀਫ ਵਿੱਚ ਜੀ ਰਿਹਾ ਹੈ। ਮੈਂ ਆਈ ਆਈ ਟੀਅਨਜ਼ ਹਾਂ, ਮੈਂ ਕੁਝ ਕਰਾਂਗਾ ਤਾਂ ਕਿ ਉਸ ਦੀ ਜ਼ਿੰਦਗੀ ਵਿੱਚ ਸੁਧਾਰ ਆਵੇ ਅਤੇ ਉਹ innovation ਬਣ ਜਾਵੇਗਾ ਅਤੇ ਉਹ ਕਦੀ ਏਨੇ ਵੱਡੇ ਸਕੇਲ ਉੱਤੇ ਹੋ ਸਕਦਾ ਹੈ। ਇਹ ਇੱਕ ਬਹੁਤ ਵੱਡਾ business model ਬਣ ਸਕਦਾ ਹੈ। ਸਾਡੇ ਦੇਸ਼ ਵਿੱਚ ਅਜਿਹੀਆਂ ਢੇਰ ਸਾਰੀਆਂ ਸਮੱਸਿਆਵਾਂ ਹਨ। ਹੁਣ ਜਿਵੇਂ ਸਵੱਛਤਾ ਦੀ ਮੁਹਿੰਮ ਚੱਲ ਰਹੀ ਹੈ, ਕਿਉਂ ਨਾ innovation ਕਰਨ ਵਾਲੇ ਮੇਰੇ ਨੌਜਵਾਨ waste ਵਿੱਚੋਂ wealth create ਕਰਨ ਵਾਲੀ innovation ਦੇ ਨਵੇਂ ਨਵੇਂ project ਕਿਉਂ ਨਾ ਕਰਨ?

ਅੱਜ solar energy ਉੰਤੇ ਕੰਮ ਚੱਲ ਰਿਹਾ ਹੈ। ਅੱਜ solar energy, wind energy, renewable energy, climate change ਇਹ ਸਭ ਤਾਂ ਸਾਡੇ ਕੰਮ ਆ ਰਹੇ ਹਨ। ਅਸੀਂ ਭਾਰਤ ਦੇ ਸੁਭਾਅ ਅਨੁਸਾਰ ਅਜਿਹੀ ਕੁਝ innovation ਕਰੀਏ ਕਿ ਹਰ ਘਰ ਦੇ ਅੰਦਰ ਇੱਕ ਚੀਜ਼ ਅਸਾਨੀ ਨਾਲ ਪਹੁੰਚਾ ਸਕੀਏ। ਜੇ ਭਾਰਤ ਜਿਥੇ ਏਨੀ ਵੱਡੀ solar energy ਮੁਹੱਈਆ ਹੈ, ਅਸੀਂ ਕੁਕਿੰਗ ਲਈ ਹਰ ਪਰਿਵਾਰ ਨੂੰ ਖਰਚੇ ਤੋਂ ਮੁਕਤ ਕਰ ਸਕਦੇ ਹਾਂ। ਅਸੀਂ solar energy ਨਾਲ ਚੱਲਣ ਵਾਲੀ energy generate ਕਰਕੇ energy ਨਾਲ ਚੱਲਣ ਵਾਲੇ ਕੁਕਿੰਗ equipment ਕਿਉਂ ਨਾ ਬਣਾਈਏ, ਖਾਣਾ ਉਸੇ ਉੱਤੇ ਪੱਕੇ। ਨਾ ਉਸ ਨੂੰ ਗੈਸ ਲੈਣ ਲਈ ਜਾਣਾ ਪਵੇ, ਨਾ ਉਸ ਨੂੰ ਚੁਲ੍ਹਾ ਬਾਲਣਾ ਪਵੇ। ਆਪਣਾ ਹੀ solar plant ਹੋਵੇ, ਛੱਤ ਦੇ ਉੱਪਰ ਦੋ solar panel ਲੱਗੇ ਹੋਣ, ਘਰ ਵਿੱਚ ਜ਼ਰੂਰੀ ਖਾਣਾ ਪੱਕ ਜਾਂਦਾ ਹੋਵੇ, ਗਰੀਬ ਦੇ ਘਰ ਵਿੱਚ, ਦਰਮਿਆਨੇ ਵਰਗ ਦੇ ਪਰਿਵਾਰ ਦਾ, ਕਿਚਨ ਦੇ ਅੰਦਰ ਈੰਧਨ ਦਾ ਜੋ ਖਰਚਾ ਹੁੰਦਾ ਹੈ, ਬਚ ਜਾਵੇਗਾ ਕਿ ਨਹੀਂ ਬਚ ਜਾਵੇਗਾ? ਛੋਟੀਆਂ ਛੋਟੀਆਂ ਚੀਜ਼ਾਂ ਅਸੀਂ ਵੇਖ ਰਹੇ ਹਾਂ ਉਨ੍ਹਾਂ ਨੂੰ innovation ਦੇ ਰੂਪ ਵਿੱਚ ਕਿਉਂ ਨਾ ਫੜੀਏ ਅਤੇ ਹੱਲ ਕਿਉਂ ਨਾ ਲੱਭੀਏ? ਮੈਨੂੰ ਵਿਸ਼ਵਾਸ ਹੈ ਕਿ ਇੱਕ ਅਜਿਹਾ ਕਲਚਰ ਪੈਦਾ ਕਰੇਗਾ innovation ਦਾ ਕਲਚਰ ਪੈਦਾ ਕਰੇਗਾ। ਅਤੇ ਉਹ ਕਲਚਰ need based ਹੋਣਾ ਚਾਹੀਦਾ ਹੈ knowledge base ਨਹੀਂ need based ਹੋਵੇਗਾ ਤਾਂ ਉਹ innovation sustain ਕਰ ਜਾਂਦਾ ਹੈ। ਉਹ ਸਕੇਲੇਬਲ ਹੋ ਜਾਂਦਾ ਹੈ। ਉਹ commercial ਉਸ ਨੂੰ ਮੌਕਾ ਵੀ ਮਿਲ ਜਾਂਦਾ ਹੈ ਅਤੇ ਬਹੁਤ ਵੱਡੀਆਂ ਕੰਪਨੀਆਂ ਇਸ ਨੂੰ purchase ਕਰਨ ਲਈ ਵੀ ਅੱਗੇ ਆਉਂਦੀਆਂ ਹਨ ਅਤੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਆਈ ਆਈ ਟੀ ਇਸ ਦਿਸ਼ਾ ਵਿੱਚ ਕੰਮ ਕਰੇ।

ਮੈਂ ਆਈ ਆਈ ਟੀ ਨੌਜਵਾਨਾਂ ਨੂੰ ਇਕ ਗੱਲ ਹੋਰ ਦੱਸਣਾ ਚਾਹੁੰਦਾ ਹਾਂ। ਸ਼ਾਇਦ ਹਿੰਦੁਸਤਾਨ ਵਿੱਚ ਗੁਜਰਾਤ ਪਹਿਲਾ ਰਾਜ ਹੈ ਜਿਸ ਨੇ I create ਨਾਂ ਦਾ ਇੱਕ institute ਪੈਦਾ ਕੀਤੀ ਹੈ। ਬਹੁਤ ਘੱਟ ਲੋਕਾਂ ਨੇ ਇਹ ਨਾਂ ਸੁਣਿਆ ਹੋਵੇਗਾ। ਹੁਣ ਉਸ ਦੀ ਉਮਰ ਵੀ ਮੇਰੇ ਹਿਸਾਬ ਨਾਲ 3-4 ਸਾਲ ਹੋ ਗਈ ਹੈ, ਅਜੇ ਉਸ ਦੀ ਇਮਾਰਤ ਦੇਸ਼ ਹਵਾਲੇ ਕਰਨੀ ਬਾਕੀ ਹੈ। ਮੈਂ ਸਮਾਂ ਨਹੀਂ ਕੱਢ ਸਕਿਆ ਪਰ ਕਢਾਂਗਾ। ਇਹ I create ਰਾਜ ਦੇ ਅਤੇ ਦੇਸ਼ ਦੇ ਜੋ innovation ਵਿੱਚ interest ਰੱਖਦੇ ਹਨ ਇਨ੍ਹਾਂ ਨੂੰ incubation provide ਕਰਨ ਦਾ ਕੰਮ ਕਰਦੀ ਹੈ। ਉਥੇ ਰਹਿਣ ਦਾ ਪ੍ਰਬੰਧ ਹੈ, ਲੈਬ ਹੈ। ਤੁਹਾਡੇ idea ਨੂੰ ਸਰਕਾਰ ਉਥੇ ਮੌਕੇ ਦੇਣ ਲਈ ਤਿਆਰ ਹੈ। ਤੁਸੀਂ ਅਜਿਹੇ innovation ਕਰੋ ਜੋ ਭਾਰਤ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਲਈ ਆਸਾਨੀ ਨਾਲ ਵਿਵਸਥਾਵਾਂ ਨੂੰ ਵਿਕਸਿਤ ਕਰ ਸਕਣ। ਇਹ I create ਆਪਣੇ ਆਪ ਵਿੱਚ ਹਿੰਦੁਸਤਾਨ ਵਿੱਚ ਇਕਲੌਤਾ ਅਜਿਹਾ ਹੁੰਦਾ ਹੈ ਅਤੇ ਦੁਨੀਆ ਦੀ ਚੰਗੀ ਤੋਂ ਚੰਗੀ innovation ਕਰਨ ਵਾਲੇ institution ਨਾਲ ਉਸ ਦਾ collaboration ਕੀਤਾ ਹੋਇਆ ਹੈ। ਇਹ ਮੈਂ ਅਜਿਹੀ ਜਾਣਕਾਰੀ ਤੁਹਾਨੂੰ ਦੇ ਰਿਹਾ ਹਾਂ ਜੋ ਆਮ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਰਹਿਣ ਵਾਲੀ ਨਹੀਂ ਹੈ। ਪਰ ਦੇਸ਼ ਦਾ ਭਵਿੱਖ ਜੋ ਨੌਜਵਾਨ ਪੀੜ੍ਹੀ ਬਣਾਉਦੀ ਹੈ, ਉਨ੍ਹਾਂ ਲਈ ਬਹੁਤ ਅਹਿਮ ਹੈ ਅਤੇ ਇਸ ਲਈ ਮੈਂ ਦੋਸਤੋ ਤੁਹਾਡੇ ਤੋਂ ਉਮੀਦ ਕਰਦਾ ਹਾਂ। ਇਹ 2022 ਭਾਰਤ ਦੀ ਆਜ਼ਾਦੀ ਦੇ 75 ਸਾਲ, 5 ਸਾਲ ਸਾਡੇ ਕੋਲ ਹਨ।

1942 ਵਿਚ ਮਹਾਤਮਾ ਗਾਂਧੀ ਨੇ ਕਿਹਾ ਸੀ ”ਭਾਰਤ ਛੱਡੋ, ਕਵਿੱਟ ਇੰਡੀਆ”। ਪੰਜ ਸਾਲ ਦੇ ਅੰਦਰ ਦੇਸ਼ ਅਜਿਹਾ ਖੜਾ ਹੋ ਗਿਆ ਕਿ ਅੰਗਰੇਜ਼ਾਂ ਨੂੰ ਬੋਰੀਆ ਬਿਸਤਰਾ ਚੁੱਕ ਕੇ ਜਾਣਾ ਪਿਆ। ਮੇਰੇ ਦੇਸ਼ਵਾਸੀ ਜੇਕਰ ਪੰਜ ਸਾਲ ਅਸੀਂ ਵੀ ਖੜੇ ਹੋ ਜਾਈਏ ਕਿ ਦੇਸ਼ ਵਿਚੋਂ ਗਰੀਬੀ ਜਾਣੀ ਚਾਹੀਦੀ ਹੈ, ਦੇਸ਼ ਵਿਚੋਂ ਜਾਤੀਵਾਦ ਜਾਣਾ ਚਾਹੀਦਾ ਹੈ, ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਜਾਣਾ ਚਾਹੀਦਾ ਹੈ, ਦੇਸ਼ ਵਿੱਚੋਂ ਭਾਈ-ਭਤੀਜਾਵਾਦ ਜਾਣਾ ਚਾਹੀਦਾ ਹੈ। ਇਹ ਸਭ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੋ, ਇਹ ਅਸੀਂ ਕਰਕੇ ਰਹਿਣ ਦਾ ਸੰਕਲਪ ਲੈ ਕੇ ਚੱਲ ਪਏ ਹਾਂ।

ਮੈਂ ਆਈ ਟੀ ਦੇ ਨੌਜਵਾਨਾਂ ਨੂੰ ਇੱਕ ਹੋਰ ਗੱਲ ਵੀ ਦੱਸਣੀ ਚਾਹੁੰਦਾ ਹਾਂ। ਜਦੋਂ convocation ਹੁੰਦੀ ਹੋਵੇਗੀ ਤਦ ਤੁਹਾਨੂੰ ਬਹੁਤ ਸਲਾਹ ਦਿੱਤੀ ਜਾਂਦੀ ਹੋਵੇਗੀ, ਬਹੁਤ ਕੁਝ ਦੱਸਿਆ ਜਾਂਦਾ ਹੋਵੇਗਾ। ਏਨੇ ਵੱਡੇ ਵਿਸ਼ਾਲ ਭਵਨ ਵਿੱਚ ਤੁਸੀਂ ਰਹਿ ਰਹੇ ਹੋ। ਵਿਸ਼ਾਲ ਭਵਨ ਦੇ ਅੰਦਰ ਸਿੱਖਿਆ ਹਾਸਲ ਕਰ ਰਹੇ ਹੋ। ਕੀ ਇਹ ਇਸ ਲਈ ਸੰਭਵ ਹੋਇਆ ਹੈ ਕਿ ਤੁਹਾਡੇ ਕੋਲ ਤੇਜ਼ ਦਿਮਾਗ ਹੈ, ਕੀ ਇਸ ਲਈ ਸੰਭਵ ਹੋਇਆ ਹੈ ਕਿ ਤੁਹਾਡੇ ਮਾਤਾ ਪਿਤਾ ਖੁਸ਼ਹਾਲ ਸਨ ਅਤੇ ਉਨ੍ਹਾਂ ਦੀ ਸਥਿਤੀ ਚੰਗੀ ਸੀ ਇਸ ਲਈ ਉਨ੍ਹਾਂ ਨੇ ਤੁਹਾਨੂੰ ਇਥੋਂ ਤੱਕ ਪਹੁੰਚਾਇਆ ਹੈ। ਇਹ ਸਭ ਸੱਚ ਹੋਣ ਦੇ ਬਾਅਦ ਵੀ ਮੇਰੇ ਨੌਜਵਾਨ ਸਾਥੀਓ ਤੁਸੀਂ ਇਸ ਵਿਸ਼ਾਲ ਕੈਂਪਸ ਵਿੱਚ ਇਸ ਲਈ ਹੋ। ਤੁਸੀਂ ਏਨੀ ਵਧੀਆ ਤੋਂ ਵਧੀਆ ਸਿੱਖਿਆ ਹਾਸਲ ਕਰਨ ਵਿੱਚ ਖੁਸ਼ਕਿਸਮਤ ਇਸ ਲਈ ਹੋਏ ਹੋ ਕਿ ਕਿਸੇ ਨਾ ਕਿਸੇ ਗਰੀਬ ਨੇ ਇਸ ਦੇ ਲਈ contribute ਕੀਤਾ ਹੈ। ਕਿਸੇ ਗਰੀਬ ਦੇ ਹੱਕ ਦਾ ਤੁਹਾਨੂੰ ਮਿਲਿਆ ਹੈ। ਇਹ 400 ਏਕੜ ਜ਼ਮੀਨ ਜੇ ਸਰਕਾਰ ਨੇ ਉਸ ਨੂੰ ਵੇਚ ਕੇ ਪੈਸੇ ਲਗਾ ਕੇ ਪਿੰਡ ਦੇ ਅੰਦਰ ਪ੍ਰਾਇਮਰੀ ਸਿੱਖਿਆ ਦੇ ਮਕਾਨ ਬਣਾਏ ਹੁੰਦੇ ਤਾਂ ਕਿੰਨੇ ਸਾਰੇ ਮਕਾਨ ਬਣ ਜਾਂਦੇ। PSE centre ਬਣਾਏ ਹੁੰਦੇ ਤਾਂ ਕਿੰਨੇ ਸਾਰੇ ਬਣ ਜਾਂਦੇ ਪਰ ਦੇਸ਼ ਦੇ ਉੱਜਵਲ ਭਵਿੱਖ ਲਈ ਇਹ 400 ਏਕੜ ਮੇਰੇ ਦੇਸ਼ ਦੇ ਭਵਿੱਖ ਲਈ ਇਥੇ ਲਗਾਈ ਗਈ ਹੈ। ਸਮਾਜ ਦੇ ਕਿਸੇ ਗਰੀਬ ਤਬਕੇ ਨੇ ਆਪਣਾ ਛੱਡਿਆ ਹੈ ਤਾਂ ਸਾਨੂੰ ਮਿਲਿਆ ਹੈ ਜੇ ਇਹ ਭਾਵ ਮਨ ਦੇ ਅੰਦਰ ਰਿਹਾ ਤਾਂ IIT-ians ਹੋਣ ਦੇ ਬਾਵਜੂਦ ਵੀ ਸਮਾਜ ਪ੍ਰਤੀ ਮੇਰੀ ਜੋ ਸੰਵੇਦਨਾ ਹੈ, ਉਹ ਕਦੇ ਘੱਟ ਨਹੀਂ ਹੋਵੇਗੀ। ਸਮਾਜ ਲਈ ਕਰਨ ਦਾ ਮੇਰਾ ਕੁਝ ਇਰਾਦਾ ਹੈ, ਉਸ ਵਿੱਚ ਕਦੇ ਵੀ ਕਿਤੇ ਕਮੀ ਨਹੀਂ ਆਵੇਗੀ ਅਤੇ ਜੀਵਾਂਗਾ ਤਾਂ ਵੀ ਮੇਰੇ ਦੇਸ਼ ਦੇ ਆਮ ਮਨੁੱਖ ਲਈ ਜੀਵਾਂਗਾ, ਕੁਝ ਪਾਵਾਂਗਾ, ਕਰਾਂਗਾ, ਕਰ ਕੇ ਰਹਾਂਗਾ ਤਾਂ ਵੀ ਮੇਰੇ ਦੇਸ਼ ਦੇ ਆਮ ਮਨੁੱਖ ਲਈ ਕਰ ਕੇ ਰਹਾਂਗਾ। ਇਸ ਭਾਵ ਨੂੰ ਲੈ ਕੇ ਇਸ ਨਵੇਂ ਭਵਨ ਦੇ ਉਦਘਾਟਨ ਸਮੇਂ ਤੁਸੀਂ ਵੀ ਦਿਲੋਂ ਸੰਕਲਪ ਕਰੋ। ਇਸੇ ਇੱਕ ਆਸ਼ਾ ਨਾਲ ਤੁਹਾਨੂੰ ਸਭ ਨੂੰ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਬਹੁਤ ਬਹੁਤ ਧੰਨਵਾਦ।

ਅਤੁਲ ਤਿਵਾਰੀ, ਸ਼ਾਹਬਾਜ਼ ਹਬੀਬੀ, ਮਮਤਾ