Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਗਲੋਬਲ ਤੇਲ ਅਤੇ ਗੈਸ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਗੱਲਬਾਤ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੁਨੀਆ ਭਰ ਦੇ ਤੇਲ ਅਤੇ ਗੈਸ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਗੱਲਬਾਤ ਕੀਤੀ ।

ਰੋਸਨੈਫਟ, ਭਾਰਤ ਪੈਟਰੋਲੀਅਮ (BP), ਰਿਲਾਇੰਸ, ਸਾਊਦੀ ਅਰਾਮਕੋ, ਐਕਸੈੱਨ ਮੋਬਿਲ, ਰੌਇਲ ਡੱਚ ਸ਼ੈੱਲ, ਵੇਦਾਂਤਾ, ਵੁੱਡ ਮੈਕੇਨਜ਼ੀ, ਆਈ ਐੱਚ ਐਸ ਮਾਰਕਿੱਟ, ਸ਼ਲੂੰਬਰਜਰ, ਹਾਲੀਬਰਟਨ, ਐਕਸਕੋਲ, ਆਇਲ ਐਂਡ ਨੈਚੁਰਲ ਗੈਸ ਕਮਿਸ਼ਨ (ONGC), ਇੰਡੀਅਨ ਆਇਲ, ਗੇਲ (GAIL), ਪੈਟਰੋਨੈੱਟ, ਐਲ ਐਨ ਜੀ, ਆਇਲ ਇੰਡੀਆ, ਐੱਚ ਪੀ ਸੀ ਐੱਲ, ਡੈਲੋਨੈਕਸ ਐਨਰਜੀ, ਐੱਨ ਆਈ ਪੀ ਐਫ ਪੀ, ਇੰਟਰਨੈਸ਼ਨਲ ਗੈਸ ਯੂਨੀਅਨ, ਵਰਲਡ ਬੈਂਕ ਅਤੇ ਇੰਟਰਨੈਸ਼ਨਲ ਐਨਰਜੀ ਏਜੰਸੀ ਦੇ ਉੱਘੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮਾਹਿਰ ਮੀਟਿੰਗ ਵਿੱਚ ਹਾਜ਼ਰ ਹੋਏ ।

ਕੇਂਦਰੀ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਸ਼੍ਰੀ ਆਰ ਕੇ ਸਿੰਘ ਅਤੇ ਨੀਤੀ ਆਯੋਗ (NITI Aayog), ਪ੍ਰਧਾਨ ਮੰਤਰੀ ਦਫਤਰ (PMO), ਪੈਟਰੋਲੀਅਮ ਮੰਤਰਾਲੇ ਅਤੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ । ਮੀਟਿੰਗ ਨੀਤੀ ਆਯੋਗ ਵੱਲੋਂ ਕੋਆਰਡੀਨੇਟ ਕੀਤੀ ਗਈ । ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ, ਸ਼੍ਰੀ ਰਜੀਵ ਕੁਮਾਰ ਨੇ ਇਸ ਖੇਤਰ ਵਿੱਚ ਕੀਤੇ ਗਏ ਕੰਮ ਦੀ ਸੰਖੇਪ ਜਾਣਕਾਰੀ ਦਿੱਤੀ । ਉਨ੍ਹਾਂ ਨੇ ਭਾਰਤ ਵਿੱਚ ਊਰਜਾ ਦੀ ਮੰਗ ਵਿੱਚ ਉਮੀਦ ਅਨੁਸਾਰ ਵਾਧੇ ਤੇ ਬਿਜਲੀਕਰਣ ਅਤੇ ਐਲ ਪੀ ਜੀ ਵਿਸਤਾਰ ਵਿੱਚ ਮਹੱਤਵਪੂਰਨ ਗਤੀਸ਼ੀਲਤਾ ਤੇ ਜ਼ੋਰ ਦਿੱਤਾ । ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ ਨੇ ਆਪਣੀ ਸੰਖੇਪ ਪ੍ਰੈਜ਼ੈਂਟੇਸ਼ਨ ਵਿੱਚ ਭਾਰਤ ਵਿੱਚ ਤੇਲ ਅਤੇ ਗੈਸ ਦੇ ਖੇਤਰ ਵਿੱਚ ਹਾਲ ਹੀ ਵਿੱਚ ਹੋਈਆਂ ਪ੍ਰਗਤੀਆਂ ਨੂੰ ਉਜਾਗਰ ਕੀਤਾ ।

ਭਾਰਤ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਕੀਤੇ ਗਏ ਵਿਕਾਸ ਅਤੇ ਸੁਧਾਰਾਂ ਦੀ ਕਈ ਸਹਿਭਾਗੀਆਂ ਵੱਲੋਂ ਪ੍ਰਸ਼ੰਸਾ ਕੀਤੀ ਗਈ । ਜਿਸ ਰਫਤਾਰ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਊਰਜਾ ਖੇਤਰ ਵਿੱਚ ਸੁਧਾਰ ਕੀਤੇ ਗਏ, ਉਸ ਦੀ ਹਿੱਸਾ ਲੈਣ ਵਾਲੇ ਮੈਂਬਰਾਂ ਵੱਲੋਂ ਪ੍ਰਸ਼ੰਸਾ ਕੀਤੀ ਗਈ । ਇਕਸਾਰ ਊਰਜਾ ਨੀਤੀ ਦੀ ਜ਼ਰੂਰਤ, ਇਕਰਾਰਨਾਮੇ ਦੇ ਢਾਂਚੇ ਅਤੇ ਇੰਤਜ਼ਾਮ, ਭੂਚਾਲ ਸਬੰਧੀ ਡੇਟਾ ਸੈੱਟ ਦੀ ਜ਼ਰੂਰਤ, ਜੈਵਿਕ-ਬਾਲਣ ਲਈ ਪ੍ਰੋਤਸਾਹਨ, ਗੈਸ ਪੂਰਤੀ ਵਿੱਚ ਸੁਧਾਰ, ਗੈਸ ਕੇਂਦਰ ਦੀ ਸਥਾਪਨਾ ਅਤੇ ਨਿਯੰਤਰਣ ਆਦਿ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਬਹੁਤ ਸਾਰੇ ਸਹਿਭਾਗੀਆਂ ਨੇ ਗੈਸ ਅਤੇ ਬਿਜਲੀ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦੀ ਜ਼ੋਰਦਾਰ ਸਿਫਾਰਸ਼ ਕੀਤੀ । ਸ਼੍ਰੀ ਹੱਸਮੁੱਖ ਅਧੀਆ (Shri Hasmukh Adhia), ਸਕੱਤਰ, ਮਾਲੀਆ ਵਿਭਾਗ ਨੇ ਜੀਐਸਟੀ ਕੌਂਸਲ ਵੱਲੋਂ ਹੁਣੇ-ਹੁਣੇ ਤੇਲ ਅਤੇ ਗੈਸ ਸੈਕਟਰ ਬਾਰੇ ਲਏ ਗਏ ਫੈਸਲਿਆਂ ਉੱਪਰ ਚਾਨਣਾ ਪਾਇਆ । ਭਾਗ ਲੈਣ ਵਾਲਿਆਂ ਵੱਲੋਂ ਸਾਂਝੇ ਕੀਤੇ ਵਿਚਾਰਾਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2016 ਦੀ ਮੀਟਿੰਗ ਵਿੱਚ ਪ੍ਰਾਪਤ ਕਈ ਸੁਝਾਅ ਨੀਤੀ ਨਿਰਮਾਣ ਲਈ ਸਹਾਇਕ ਸਿੱਧ ਹੋਏ ਹਨ । ਉਨ੍ਹਾਂ ਇਹ ਵੀ ਕਿਹਾ ਕਿ ਕਈ ਖੇਤਰਾਂ ਵਿੱਚ ਅਜੇ ਵੀ ਸੁਧਾਰਾਂ ਦੀ ਗੁੰਜਾਇਸ਼ ਹੈ ।

ਪ੍ਰਧਾਨ ਮੰਤਰੀ ਨੇ ਹਿੱਸਾ ਲੈਣ ਵਾਲਿਆਂ ਦੇ ਸਟੀਕ ਸੁਝਾਵਾਂ ਦੀ ਪ੍ਰਸ਼ੰਸਾ ਕੀਤੀ ।

.
ਪ੍ਰਧਾਨ ਮੰਤਰੀ ਨੇ ਮੀਟਿੰਗ ਵਿੱਚ ਦੁਬਾਰਾ ਹਿੱਸਾ ਲੈਣ ਵਾਲੇ ਸਾਰੇ ਮੈੱਬਰਾਂ ਦਾ ਸਿਰਫ ਆਪਣੇ ਆਪਣੇ ਸੰਗਠਨਾਂ ਦਾ ਹੀ ਫਿਕਰ ਨਾ ਕਰਕੇ, ਭਾਰਤ ਦੇ ਤੇਲ ਅਤੇ ਗੈਸ ਸੈਕਟਰ ਦੀਆਂ ਜ਼ਰੂਰਤਾਂ ਅਤੇ ਵਿਲੱਖਣ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਸੰਪੂਰਨ ਸੁਝਾਅ ਸਾਂਝੇ ਕਰਨ ਲਈ ਧੰਨਵਾਦ ਕੀਤਾ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਸੁਝਾਵਾਂ ਵਿੱਚ ਨੀਤੀ, ਪ੍ਰਬੰਧਕੀ ਅਤੇ ਨਿਯੰਤਰਣ ਸਬੰਧੀ ਪੱਖ ਸ਼ਾਮਿਲ ਸਨ ।

ਪ੍ਰਧਾਨ ਮੰਤਰੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੋਜ਼ਨੈਫਟ ਦਾ ਉਨ੍ਹਾਂ ਦੀ ਭਾਰਤ ਦੇ ਊਰਜਾ ਖੇਤਰ ਲਈ ਵੱਚਨਬੱਧਤਾ ਅਤੇ ਸਹਾਇਤਾ ਲਈ ਧੰਨਵਾਦ ਕੀਤਾ । ਉਨ੍ਹਾਂ ਨੇ ਸਾਊਦੀ-ਅਰਬ ਦੇ ਵਿਜ਼ਨ ਦਸਤਾਵੇਜ਼ 2030 ਦੀ ਪ੍ਰਸ਼ੰਸਾ ਕੀਤੀ । ਸਊਦੀ-ਅਰਬ ਦੀ ਆਪਣੀ ਨਿੱਜੀ ਯਾਤਰਾ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਥੇ ਊਰਜਾ ਸੈਕਟਰ ਵਿੱਚ ਕਈ ਪ੍ਰਗਤੀਵਾਦੀ ਫੈਸਲੇ ਲਏ ਜਾ ਰਹੇ ਹਨ । ਉਨ੍ਹਾਂ ਨੇ ਨੇੜੇ ਦੇ ਭਵਿੱਖ ਵਿੱਚ ਭਾਰਤ ਅਤੇ ਸਊਦੀ-ਅਰਬ ਵਿਚਕਾਰ ਮਿਲਵਰਤਣ ਦੇ ਕਈ ਮੌਕਿਆਂ ਦੀ ਆਸ ਕੀਤੀ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਊਰਜਾ ਦੀ ਸਥਿਤੀ ਇਕਸਾਰ ਨਹੀਂ ਹੈ । ਉਨ੍ਹਾਂ ਨੇ ਵਿਆਪਕ ਊਰਜਾ ਨੀਤੀ ਦੇ ਸੁਝਾਅ ਦਾ ਸਵਾਗਤ ਕੀਤਾ । ਉਨ੍ਹਾਂ ਨੇ ਊਰਜਾ ਮੂਲ-ਢਾਂਚੇ ਦੇ ਵਿਕਾਸ ਅਤੇ ਪੂਰਬੀ ਭਾਰਤ ਵਿੱਚ ਊਰਜਾ ਦੀ ਪਹੁੰਚ ਦੀ ਜ਼ਰੂਰਤ ਉੱਪਰ ਜ਼ੋਰ ਦਿੱਤਾ । ਉਨ੍ਹਾਂ ਨੇ ਬਾਇਓਗੈਸ ਊਰਜਾ ਦੀ ਸੰਭਾਵਨਾ ਵੱਲ ਸੰਕੇਤ ਕਰਦਿਆਂ ਕੋਲੇ ਦੇ ਗੈਸੀਕਰਣ ਵਿੱਚ ਹਿੱਸਾ ਲੈਣ ਲਈ ਅਤੇ ਸਾਂਝੇ ਪ੍ਰਯਤਨਾਂ ਲਈ ਸੱਦਾ ਦਿੱਤਾ । ਉਨ੍ਹਾਂ ਨੇ ਤੇਲ ਅਤੇ ਗੈਸ ਖੇਤਰ ਵਿੱਚ ਨਵੀਨਤਾ ਅਤੇ ਖੋਜ ਲਈ ਸਾਰੀਆਂ ਸੰਭਾਵਨਾਵਾਂ ਦਾ ਸਵਾਗਤ ਕੀਤਾ ।

ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਕਿ ਭਾਰਤ ਕਿਉਂਕਿ ਸੁਥਰੀ ਅਤੇ ਬਿਹਤਰ ਬਾਲਣ-ਸਮਰੱਥਾ ਵਾਲੀ ਅਰਥ-ਵਿਵਸਥਾ ਵੱਲ ਵਧ ਰਿਹਾ ਹੈ, ਇਸ ਲਈ ਉਹ ਚਾਹੁੰਦੇ ਹਨ ਕਿ ਇਸ ਦੇ ਲਾਭ ਸਮਾਜ ਦੇ ਸਾਰੇ ਵਰਗਾਂ ਅਤੇ ਵਿਸ਼ੇਸ਼ ਕਰਕੇ ਸਭ ਤੋਂ ਗਰੀਬ ਲੋਕਾਂ ਤੱਕ ਪਹੁੰਚਣ ।

***

AKT/SH