Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ-ਯੂਰਪੀ ਸੰਘ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਵਲੋਂ ਜਾਰੀ ਪ੍ਰੈੱਸ ਬਿਆਨ

ਭਾਰਤ-ਯੂਰਪੀ ਸੰਘ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਵਲੋਂ ਜਾਰੀ ਪ੍ਰੈੱਸ ਬਿਆਨ

ਭਾਰਤ-ਯੂਰਪੀ ਸੰਘ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਵਲੋਂ ਜਾਰੀ ਪ੍ਰੈੱਸ ਬਿਆਨ

ਭਾਰਤ-ਯੂਰਪੀ ਸੰਘ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਵਲੋਂ ਜਾਰੀ ਪ੍ਰੈੱਸ ਬਿਆਨ


Your Excellencies, President ਟੁਸਕ ਅਤੇ President ਯੁੰਕਰ,

ਵਫ਼ਦ ਦੇ ਮੈਂਬਰੋ,

Media ਦੇ ਸਾਥੀਓ,

ਮੈਨੂੰ ਖੁਸ਼ੀ ਹੈ ਕਿ 14ਵੇਂ India-EU ਸਿਖਰ ਸੰਮੇਲਨ ਦੇ ਮੌਕੇ ਉੱਤੇ ਸਾਨੂੰ President ਟੁਸਕ ਅਤੇ President ਯੁੰਕਰ ਦਾ ਸਵਾਗਤ ਕਰਨ ਦਾ ਸੁਭਾਗ ਹਾਸਲ ਹੋਇਆ ਹੈ।

ਯੂਰਪੀ ਯੂਨੀਅਨ ਨਾਲ ਬਹੁ-ਆਯਾਮੀ ਭਾਈਵਾਲੀ ਸਾਡੇ ਲਈ ਬਹੁਤ ਕੀਮਤੀ ਹੈ ਅਤੇ ਸਾਡੀ Strategic Partnership ਭਾਰੀ ਅਹਿਮੀਅਤ ਰੱਖਦੀ ਹੈ।

1962 ਵਿੱਚ European Economic Community ਦੀ ਸਥਾਪਨਾ ਤੋਂ ਬਾਅਦ ਭਾਰਤ ਉਸ ਨਾਲ diplomatic ਸਬੰਧ ਕਾਇਮ ਕਰਨ ਵਾਲੇ ਸਭ ਤੋਂ ਪਹਿਲੇ ਦੇਸ਼ਾਂ ਵਿੱਚ ਸੀ।

ਯੂਰਪੀ ਯੂਨੀਅਨ ਕਾਫੀ ਲੰਬੇ ਸਮੇਂ ਤੋਂ ਸਾਡਾ ਸਭ ਤੋਂ ਵੱਡਾ trade partner ਹੈ। Foreign Direct Investment ਲਈ ਵੀ ਯੂਰਪੀ ਯੂਨੀਅਨ ਸਾਡੇ ਸਭ ਤੋਂ ਵੱਡੇ ਸੋਮਿਆਂ ਵਿੱਚੋਂ ਇੱਕ ਹੈ।

ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਲੋਕਤੰਤਰੀ ਵਿਵਸਥਾਵਾਂ ਦੇ ਰੂਪ ਵਿੱਚ ਅਸੀਂ ਇੱਕ ਤਰ੍ਹਾਂ ਨਾਲ ਸੁਭਾਵਿਕ ਭਾਈਵਾਲ ਹਾਂ। ਸਾਡੇ ਨਜ਼ਦੀਕੀ ਸਬੰਧਾਂ ਦੀ ਨੀਂਹ ਲੋਕਰਾਜੀ ਕਦਰਾਂ-ਕੀਮਤਾਂ, ਕਾਨੂੰਨ ਅਨੁਸਾਰ ਸ਼ਾਸਨ ਯਾਨੀ rule of law, ਮੁਢਲੀਆਂ ਅਜ਼ਾਦੀਆਂ ਅਤੇ ਬਹੁ-ਸੰਸਕ੍ਰਿਤੀਵਾਦ ਯਾਨੀ multi-culturalism ਵਰਗੀਆਂ ਸਾਂਝੀਆਂ ਮਾਨਤਾਵਾਂ ਉੱਤੇ ਰੱਖੀ ਗਈ।

ਨਾਲ ਹੀ ਅਸੀਂ ਦੋਹਾਂ ਦੇਸ਼ਾਂ ਦਰਮਿਆਨ multi-polar ਅਤੇ rules-based international order ਦੀ ਵਿਚਾਰਧਾਰਾ ਵੀ ਸਾਂਝੀ ਹੈ।

ਪਿਛਲੇ ਸਾਲ ਬ੍ਰੱਸੇਲਜ਼ ਵਿੱਚ 13ਵੇਂ ਸਿਖਰ ਸੰਮੇਲਨ ਤੋਂ ਬਾਅਦ ਸਾਡੇ ਸਬੰਧਾਂ ਵਿੱਚ ਕਾਫੀ ਗਤੀ ਆਈ ਹੈ। President ਯੁੰਕਰ ਦੇ ਕੁਝ ਦਿਨ ਪਹਿਲਾਂ ਦੇ ਸੰਬੋਧਨ ਦੇ ਸ਼ਬਦਾਂ ਵਿੱਚ ਕਹਾਂ, ਤਾਂ India-EU relations today have a good wind in their sails!

Friends,

ਅੱਜ ਦੀ ਸਾਡੀ ਮੁਲਾਕਾਤ ਵਿੱਚ ਸਾਡੇ ਸਹਿਯੋਗ ਦੇ ਵਿਆਪਕ ਏਜੰਡੇ ਉੱਤੇ ਹੋਏ ਲਾਹੇਵੰਦ ਵਿਚਾਰ ਵਟਾਂਦਰੇ ਲਈ ਮੈਂ President ਟੁਸਕ ਅਤੇ President ਯੁੰਕਰ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।

ਅਸੀਂ ਕਈ ਨਵੇਂ ਖੇਤਰਾਂ ਵਿੱਚ ਆਪਣੇ ਸਬੰਧਾਂ ਦਾ ਵਿਸਤਾਰ ਕਰਨ ਵਿੱਚ ਸਫਲ ਹੋਏ ਹਾਂ। ਅਤੇ ਅਸੀਂ ਇਸ ਗੱਲ ਬਾਰੇ ਸਹਿਮਤ ਹਾਂ ਕਿ ਆਪਸੀ ਵਿਸ਼ਵਾਸ ਅਤੇ ਸਮਝ ਉੱਤੇ ਅਧਾਰਤ ਇਨ੍ਹਾਂ ਸਬੰਧਾਂ ਨੂੰ ਸਾਨੂੰ ਵੱਧ ਤੋਂ ਵੱਧ ਵਿਆਪਕ ਅਤੇ ਲਾਹੇਵੰਦ ਬਣਾਉਣ ਦੀ ਦਿਸ਼ਾ ਵਿੱਚ ਯਤਨ ਕਰਦੇ ਰਹਿਣਾ ਚਾਹੀਦਾ ਹੈ।

ਪਿਛਲੇ ਸਾਲ ਦੇ ਸਾਡੇ Agenda 2020 ਅਤੇ 13ਵੇਂ ਸਿਖਰ ਸੰਮੇਲਨ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕੀਤੇ ਜਾਣ ਦੀ ਅਸੀਂ ਅੱਜ ਸਮੀਖਿਆ ਕੀਤੀ।

ਦਹਿਸ਼ਤਵਾਦ ਵਿਰੁੱਧ ਮਿਲ ਕੇ ਕੰਮ ਕਰਨ ਅਤੇ ਇਸ ਵਿਸ਼ੇ ਉੱਤੇ ਆਪਣੇ ਸੁਰੱਖਿਆ ਸਹਿਯੋਗ ਨੂੰ ਵਧਾਉਣ ਲਈ ਅਸੀਂ ਦੋਵੇਂ ਸਹਿਮਤ ਹਾਂ। ਇਸ ਵਿਸ਼ੇ ਉੱਤੇ ਅਸੀਂ ਨਾ ਸਿਰਫ ਦੁਵੱਲੇ ਪੱਧਰ ਉੱਤੇ ਸਹਿਯੋਗ ਨੂੰ ਮਜ਼ਬੂਤ ਕਰਾਂਗੇ , ਸਗੋਂ ਵਿਸ਼ਵ ਮੰਚ ਉੱਤੇ ਅਸੀਂ ਆਪਣਾ ਸਹਿਯੋਗ ਅਤੇ ਤਾਲਮੇਲ ਵਧਾਂਵਾਂਗੇ।

Clean Energy ਅਤੇ Climate Change ਦੇ ਵਿਸ਼ੇ ਉੱਤੇ ਅਸੀਂ ਦੋਵੇਂ 2015 ਦੇ Paris Agreement ਉੱਤੇ ਵਚਨਬੱਧ ਹਾਂ।

Climate Change ਦੇ ਵਿਸ਼ੇ ਉੱਤੇ ਕੰਮ ਕਰਨਾ ਅਤੇ Secure, Affordable ਅਤੇ Sustainable ਊਰਜਾ, ਸਾਡੇ ਦੋਹਾਂ ਦੀਆਂ ਸਾਂਝੀਆਂ ਪਹਿਲਾਂ ਹਨ। ਅਸੀਂ renewable energy ਦੀ ਲਾਗਤ ਘੱਟ ਕਰਨ ਦੇ ਵਿਸ਼ੇ ਉੱਤੇ ਵੀ ਸਹਿਯੋਗ ਕਰਦੇ ਰਹਾਂਗੇ।

ਅਸੀਂ Smart Cities ਦੇ ਵਿਕਾਸ ਅਤੇ Urban Infrastructure ਸੁਧਾਰਨ ਦੇ ਵਿਸ਼ੇ ਉੱਤੇ ਯੂਰਪੀ ਯੂਨੀਅਨ ਨਾਲ ਸਹਿਯੋਗ ਮਜ਼ਬੂਤ ਕਰਾਂਗੇ।

ਮੈਨੂੰ ਖੁਸ਼ੀ ਹੈ ਕਿ India-EU Horizontal Civil Aviation Agreement ਹੁਣ ਲਾਗੂ ਹੋ ਗਿਆ ਹੈ। ਮੈਨੂੰ ਯਕੀਨ ਹੈ ਕਿ ਇਸ ਨਾਲ ਸਾਡੇ ਦਰਮਿਆਨ Air Connectivity ਵਧੇਗੀ ਅਤੇ people-to-people ਸਬੰਧਾਂ ਨੂੰ ਉਤਸ਼ਾਹ ਮਿਲੇਗਾ।

ਸਾਡੇ ਸਬੰਧਾਂ ਦਾ ਇੱਕ ਮਹੱਤਵਪੂਰਣ ਆਯਾਮ ਹੈ ਸਾਡਾ Science and Technology ਅਤੇ Research and Innovation ਵਿੱਚ ਸਹਿਯੋਗ। ਇਸ ਸੰਦਰਭ ਵਿੱਚ ਅੱਜ ਯੁਵਾ ਵਿਗਿਆਨੀਆਂ ਅਤੇ ਖੋਜਕਰਤਾਵਾਂ ਦੀ ਆਵਾਜਾਈ (ਯਾਨੀ mobility) ਬਾਰੇ ਹੋਏ ਸਮਝੌਤੇ ਦਾ ਮੈਂ ਸਵਾਗਤ ਕਰਦਾ ਹਾਂ।

European Investment Bank ਵਲੋਂ ਭਾਰਤ ਵਿੱਚ ਵਿਕਾਸ projects ਲਈ ਕੀਤੇ ਗਏ loan agreements ਵੀ ਸਵਾਗਤ ਦਾ ਵਿਸ਼ਾ ਹਨ।

ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ European Investment Bank ਹੁਣ International Solar Alliance ਦੇ ਮੈਂਬਰ ਦੇਸ਼ਾਂ ਵਿੱਚ solar projects ਦੀ ਵੀ ਸਹਾਇਤਾ ਕਰੇਗਾ।

Trade and Investment ਦੇ ਵਿਸ਼ੇ ਉੱਤੇ ਵੀ ਭਾਰਤ ਅਤੇ ਯੂਰਪੀ ਯੂਨੀਅਨ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਨ। ।

Your Excellencies,

ਭਾਰਤ ਅਤੇ ਯੂਰਪੀ ਯੂਨੀਅਨ ਦੀ Strategic Partnership ਨੂੰ ਮਜ਼ਬੂਤ ਕਰਨ ਵਿੱਚ ਤੁਹਾਡੀ ਦੋਹਾਂ ਦੀ ਅਗਵਾਈ ਅਤੇ ਯੋਗਦਾਨ ਲਈ ਮੈਂ ਤੁਹਾਡਾ ਅਭਿਨੰਦਨ ਕਰਦਾ ਹਾਂ।

ਮੇਰੀ ਇਹ ਆਸ ਅਤੇ ਉਮੀਦ ਰਹੇਗੀ ਕਿ ਭਾਰਤ ਦੀ ਤੁਹਾਡੀ ਆਉਂਦੀ ਯਾਤਰਾ ਏਨੀ ਘੱਟ ਮਿਆਦ ਦੀ ਨਾ ਹੋਵੇ।

ਧੰਨਵਾਦ।

***

ਅਤੁਲ ਤਿਵਾਰੀ / ਸ਼ਾਹਬਾਜ਼ ਹਸੀਬੀ