Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਰਤਨ ਐੱਮ. ਐੱਸ. ਸੁੱਬੂਲਕਸ਼ਮੀ ਦੀਆਂ ਪੜ-ਪੋਤਰੀਆਂ- ਐੱਸ ਐਸ਼ਵਰਿਆ ਅਤੇ ਐੱਸ ਸੌਂਦਰਿਆ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਭਾਰਤ ਰਤਨ ਐੱਮ. ਐੱਸ. ਸੁੱਬੂਲਕਸ਼ਮੀ ਦੀਆਂ ਪੜ-ਪੋਤਰੀਆਂ- ਐੱਸ ਐਸ਼ਵਰਿਆ ਅਤੇ ਐੱਸ ਸੌਂਦਰਿਆ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਭਾਰਤ ਰਤਨ ਐੱਮ. ਐੱਸ. ਸੁੱਬੂਲਕਸ਼ਮੀ ਦੀਆਂ ਪੜ-ਪੋਤਰੀਆਂ- ਐੱਸ ਐਸ਼ਵਰਿਆ ਅਤੇ ਐੱਸ ਸੌਂਦਰਿਆ ਨੇ ਆਪਣੇ ਮਾਪਿਆਂ, ਵੀ ਸ਼੍ਰੀਨਿਵਾਸਨ ਅਤੇ ਗੀਤਾ ਸ਼੍ਰੀਨਿਵਾਸਨ ਸਮੇਤ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਐੱਸ ਐਸ਼ਵਰਿਆ ਅਤੇ ਐੱਸ ਸੌਂਦਰਿਆ ਨੇ ਥੋੜ੍ਹੇ ਸਮੇਂ ਲਈ “ਮੈਤਰੀਮ ਭਜਤ” (“Maithreem Bhajatha”) ਪੇਸ਼ ਕੀਤਾ। ਇਹ ਇੱਕ ਕਿਰਪਾ- ਗਾਨ (benedication) ਹੈ ਜਿਹੜਾ ਅਕਤੂਬਰ 1966 ਵਿੱਚ ਐੱਮ. ਐੱਸ. ਸੁੱਬੂਲਕਸ਼ਮੀ ਨੇ ਆਪ, ਸੰਯੁਕਤ ਰਾਸ਼ਟਰ ਵਿੱਚ ਵੀ ਪੇਸ਼ ਕੀਤਾ ਸੀ।

ਇਹ ਕਿਰਪਾ- ਗਾਨ (benediction) ਕਾਂਚੀ ਦੇ ਅਚਾਰਿਆ ਸ਼੍ਰੀ ਚੰਦਰਸੇਖਰੇਂਦਰ ਸਰਸਵਤੀ ਵੱਲੋਂ ਸੰਸਕ੍ਰਿਤ ਵਿੱਚ ਉਚਾਰਨ ਕੀਤਾ ਗਿਆ ਸੀ।

ਇਹ ਗਾਨ (anthem) ਵਿਸ਼ਵ ਵਿਆਪੀ ਦੋਸਤੀ ਅਤੇ ਵਿਸ਼ਵ ਸ਼ਾਂਤੀ ਲਈ ਹੈ ਜਿਹੜਾ ਸੰਯੁਕਤ ਰਾਸ਼ਟਰ ਤੋਂ ਬਾਅਦ ਉਸ ਦੇ ਜ਼ਿਆਦਾਤਰ ਸਮਾਰੋਹਾਂ ਵਿੱਚ ਐੱਮ. ਐੱਸ. ਸੁੱਬੂਲਕਸ਼ਮੀ ਨੇ ਗਾਇਆ। ਇਹ “ਸਰੇ ਓ ਭੂਯਤ ਸਕਲ ਜਨਨਮ”- ਸਾਰੀ ਮਨੁੱਖਤਾ ਲਈ ਭਰਪੂਰ ਕਿਰਪਾ ਅਤੇ ਖ਼ੁਸ਼ੀ ਬਣੇ ਰਹਿਣ(“Srey o bhooyat sakala jananam” – Let grace and happiness abound for all mankind)।

*****

AKT/NT