1. ਪ੍ਰਧਾਨ ਮੰਤਰੀ ਦਫ਼ਤਰ, ਦੱਖਣੀ ਬਲਾਕ, ਡਾਕ ਯੂਨਿਟ ਆਰਟੀਆਈ ਕਾਨੂੰਨ, 2005 ਤਹਿਤ ਨਿਰਧਾਰਤ ਇਸ ਦਫ਼ਤਰ ਨਾਲ ਸਬੰਧਿਤ ਅਰਜ਼ੀਆਂ ਅਤੇ ਵਿਧਾਨਿਕ ਫੀਸ ਪ੍ਰਾਪਤ ਕਰਦਾ ਹੈ। ਇਸ ਤੋਂ ਇਲਾਵਾ ਇਸ ਦਫ਼ਤਰ ਵਿੱਚ ਪ੍ਰਾਪਤ ਸਾਰੀਆਂ ਆਰਟੀਆਈ ਅਰਜ਼ੀਆਂ ਦੀ ਪ੍ਰਕਿਰਿਆ ਲਈ ਪੀਐੱਮਓ ਵਿੱਚ ਇੱਕ ਆਰਟੀਆਈ ਵਿੰਗ ਦੀ ਸਥਾਪਨਾ ਕੀਤੀ ਗਈ ਹੈ।
2. ਬਦਲਵੇਂ ਤੌਰ ‘ਤੇ ਆਰਟੀਆਈ ਅਰਜ਼ੀਆਂ ਨੂੰ ਆਰਟੀਆਈ ਔਨਲਾਈਨ ਪੋਰਟਲ ‘ਤੇ ਵੀ ਪਾਇਆ ਜਾ ਸਕਦਾ ਹੈ।
3. ਆਰਟੀਆਈ ਵਿੰਗ ਕਾਨੂੰਨ ਤਹਿਤ ਤਜਵੀਜ਼ਤ ਵੱਖ ਵੱਖ ਫੀਸਾਂ ਨੂੰ ਸਵੀਕਾਰ ਕਰਦਾ ਹੈ, ਸਹੀ ਰਸੀਦ ਦੇ ਨਾਲ ਨਕਦ ਦੇ ਨਾਲ ਨਾਲ ਆਈਪੀਓ/ਡੀਡੀ/ਬੈਂਕਰ ਦੇ ਚੈੱਕ ਰਾਹੀਂ ‘ਸੈਕਸ਼ਨ ਅਫ਼ਸਰ, ਪੀਐੱਮਓ’ ਦੇ ਪੱਖ ਵਿੱਚ ਲੈਂਦਾ ਹੈ। ਔਨਲਾਈਨ ਅਰਜ਼ੀਆਂ ਲਈ ਫੀਸ ਔਨਲਾਈਨ ਅਦਾ ਕੀਤੀ ਜਾ ਸਕਦੀ ਹੈ।
4. ਆਰਟੀਆਈ ਵਿੰਗ ਵੀ ਬਿਨੈਕਾਰਾਂ ਨੂੰ ਉਨ੍ਹਾਂ ਦੀਆਂ ਅਰਜ਼ੀਆਂ ਦੀ ਸਥਿਤੀ ਅਤੇ ਪੀਐੱਮਓ ਵਿੱਚ ਉਨ੍ਹਾਂ ਵੱਲੋਂ ਦਾਇਰ ਆਰਟੀਆਈ ਅਰਜ਼ੀਆਂ ਦੇ ਸਬੰਧ ਵਿੱਚ ਲੋੜੀਂਦੀ ਕੋਈ ਹੋਰ ਸੂਚਨਾ ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕਰਨ ਦੀ ਸੁਵਿਧਾ ਦਿੰਦਾ ਹੈ। ਆਰਟੀਆਈ ਵਿੰਗ ਸਬੰਧੀ ਹੋਰ ਜਾਣਕਾਰੀ ਹੇਠ ਲਿਖੀ ਹੈ:
ਪਤਾ | ਆਰਟੀਆਈ ਵਿੰਗ ਪ੍ਰਧਾਨ ਮੰਤਰੀ ਦਫ਼ਤਰ ਦੱਖਣੀ ਬਲਾਕ, ਨਵੀਂ ਦਿੱਲੀ 110011 |
ਟੈਲੀਫੋਨ ਨੰਬਰ | 011–23382590 |
ਸਮਾਂ | ਸਵੇਰੇ 09.00 ਵਜੇ ਤੋਂ ਸ਼ਾਮ 5.30 ਵਜੇ ਤੱਕ |
ਉਪਲੱਬਧ ਸਹੂਲਤਾਂ | 1) ਜਨਤਾ ਵੱਲੋਂ ਡਾਕ ਰਾਹੀਂ ਪੀਐੱਮਓ ਨੂੰ ਸੰਬੋਧਿਤ ਆਰਟੀਆਈ ਅਰਜ਼ੀਆਂ ਦੀ ਪ੍ਰਾਪਤੀ 2) ਨਕਦੀ ਫੀਸ ਪ੍ਰਾਪਤ ਕਰਨੀ ਜਾਂ ਆਰਟੀਆਈ ਕਾਨੂੰਨ, 2005 ਵਿੱਚ ਦੱਸੇ ਮੁਤਾਬਿਕ ਹੋਰ ਸਾਧਨਾਂ ਰਾਹੀਂ 3) ਬਿਨੈਕਾਰਾਂ ਨੂੰ ਉਨ੍ਹਾਂ ਦੀਆਂ ਅਰਜ਼ੀਆਂ ਦੀ ਸਥਿਤੀ ਸਬੰਧੀ ਸੂਚਨਾ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਸਹਾਇਤਾ ਕਰਨੀ। |
ਖਰਚ | ਅਰਜ਼ੀ ਫੀਸ: 10 ਰੁਪਏ/ ਵਾਧੂ ਫੀਸ: 1) ਏ-3 ਜਾਂ ਛੋਟੇ ਅਕਾਰ ਦੇ ਪ੍ਰਤੀ ਕਾਗਜ਼ ਲਈ 2 ਰੁਪਏ। 2) ਵੱਡੇ ਅਕਾਰ ਦੇ ਕਾਗਜ਼ ‘ਤੇ ਫੋਟੋਕਾਪੀ ਦੀ ਅਸਲ ਕੀਮਤ। 3) ਸੀਡੀ ਜਾਂ ਡੀਵੀਡੀ ਦੀ ਅਸਲ ਕੀਮਤ। 4) ਜਾਂਚ ਦੇ ਪਹਿਲੇ ਘੰਟੇ ਲਈ ਰਿਕਾਰਡ ਦਾ ਨਿਰੀਖਣ ਕਰਨ ਲਈ ਕੋਈ ਫੀਸ ਨਹੀਂ ਹੈ ਅਤੇ ਹਰੇਕ ਘੰਟੇ ਤੋਂ ਬਾਅਦ 5 ਰੁਪਏ ਫੀਸ ਜਾਂ ਇਸਦੇ ਬਰਾਬਰ ਅਤੇ 5) ਸੂਚਨਾ ਦੀ ਸਪਲਾਈ ਲਈ ਡਾਕ ਖਰਚ ਜਿਹੜਾ 50 ਰੁਪਏ ਤੋਂ ਜ਼ਿਆਦਾ ਨਹੀਂ। |
ਫੀਸ ਤੋਂ ਛੋਟ | ਗਰੀਬੀ ਰੇਖਾ ਤੋਂ ਹੇਠ ਕਿਸੇ ਵੀ ਵਿਅਕਤੀ ਤੋਂ ਕੋਈ ਫੀਸ ਨਹੀਂ ਲਈ ਜਾਏਗੀ। ਇਸ ਸਬੰਧ ਵਿੱਚ ਉਚਿੱਤ ਸਰਕਾਰ ਵੱਲੋਂ ਜਾਰੀ ਪ੍ਰਮਾਣ ਪੱਤਰ ਦੀ ਇੱਕ ਕਾਪੀ ਅਰਜ਼ੀ ਦੇ ਨਾਲ ਜਮ੍ਹਾਂ ਕੀਤੀ ਗਈ ਹੋਵੇ। | ਆਰਟੀਆਈ ਵਿੰਗ |
---|