1. ਸਵੈ ਸਪਸ਼ਟੀਕਰਨ: ਪ੍ਰਧਾਨ ਮੰਤਰੀ ਦਫ਼ਤਰ ਆਪਣੇ ਆਪ ਹੀ ਸੂਚਨਾ ਦੇ ਪ੍ਰਗਟਾਅ ਲਈ ਸੂਚਨਾ ਦਾ ਅਧਿਕਾਰ ਐਕਟ, 2005 ਦੀ ਧਾਰਾ 4(1) (ਬੀ) ਦੇ ਉਪਬੰਧਾਂ ਦੀ ਪਾਲਣਾ ਕਰਦਾ ਹੈ ਅਤੇ ਇਸ ਸਬੰਧੀ ਸਾਰੀ ਸੂਚਨਾ ਨੂੰ ਵੈੱਬਸਾਈਟ ‘ਤੇ ਮੁਹੱਈਆ ਕਰਵਾਇਆ ਗਿਆ ਹੈ । ਦੇਖਣ ਲਈ ਇੱਥੇ ਕਲਿੱਕ ਕਰੋ ।. ਇਹਨਾਂ ਸੂਚਨਾਵਾਂ ਨੂੰ ਸਾਲ ਵਿੱਚ ਘੱਟੋ ਘੱਟ ਇੱਕ ਵਾਰੀ ਅਪਡੇਟ ਕੀਤਾ ਜਾਂਦਾ ਹੈ । ਸੂਚਨਾਵਾਂ ਨਾਲ ਸਬੰਧਤ ਕੁਝ ਸ਼੍ਰੇਣੀਆਂ ਨੂੰ ਜ਼ਰੂਰਤ ਅਨੁਸਾਰ ਅੱਪਡੇਟ ਕੀਤਾ ਜਾਂਦਾ ਹੈ ।
2. ਵਿਸ਼ੇਸ਼ ਵਿਅਕਤੀ(ਆਂ) ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲਿਆਂ ਦੇ ਕਾਰਨਾਂ ਦੀ ਸੂਚਨਾ: ਵਿਆਪਕ ਤੌਰ ‘ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਫ਼ੈਸਲੇ, ਸਬੰਧਤ ਪ੍ਰਸ਼ਾਸਨਿਕ ਮੰਤਰਾਲਿਆਂ/ਵਿਭਾਗਾਂ ਦੇ ਅਧਿਕਾਰ ਖੇਤਰ ਤਹਿਤ ਲਏ ਜਾਂਦੇ ਹਨ । ਮੰਤਰਾਲਿਆਂ/ਵਿਭਾਗਾਂ ਦੇ ਉਲਟ ਪ੍ਰਧਾਨ ਮੰਤਰੀ ਦਫ਼ਤਰ ਵਿਅਕਤੀ ਵਿਸ਼ੇਸ਼ ਜਾਂ ਵਿਅਕਤੀਆਂ ਦੇ ਸਮੂਹ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਸ਼ਾਸਨਿਕ ਜਾਂ ਅਰਧ-ਨਿਆਇਕ ਫ਼ੈਸਲੇ ਨਹੀਂ ਲੈਂਦਾ ।
3. ਸੂਚਨਾ ਦਾ ਵਿਆਪਕ ਪ੍ਰਸਾਰ: ਜਨਤਾ ਵਿੱਚ ਸੂਚਨਾ ਦੇ ਵਿਆਪਕ ਪ੍ਰਸਾਰ ਲਈ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕਈ ਮਹੱਤਵਪੂਰਨ ਕਦਮ ਉਠਾਏ ਗਏ ਹਨ । ਹੇਠ ਲਿਖੇ ਮਾਧਿਅਮਾਂ ਰਾਹੀਂ ਜਨਤਾ ਤੱਕ ਸੂਚਨਾਵਾਂ ਨੂੰ ਪਹੁੰਚਾਇਆ ਜਾਂਦਾ ਹੈ:
(ਏ) ਅਖਬਾਰਾਂ ਲਈ ਜਾਰੀ ਕੀਤੇ ਗਏ ਮਾਣਯੋਗ ਪ੍ਰਧਾਨ ਮੰਤਰੀ ਦੇ ਬਿਆਨ
(ਬੀ)ਪ੍ਰਧਾਨ ਮੰਤਰੀ ਦੇ ਸੰਬੋਧਨ
(ਸੀ)–>ਸੋਸ਼ਲ ਮੀਡੀਆ ਟਵੀਟ ਅਤੇ ਫੇਸਬੁੱਕ ਰਾਹੀਂ ਸੰਪਰਕ: Tweets and Facebook
(ਡੀ)ਮਨ ਕੀ ਬਾਤ
ਈ)ਸਮਾਚਾਰ ਅੱਪਡੇਟਸ
(ਐਫ) ਸਰਕਾਰ ਦੀਆਂ ਪ੍ਰਾਪਤੀਆਂ ਅਤੇ ਮੰਤਰੀ ਮੰਡਲ ਦੇ ਫੈਸਲੇ and Cabinet Decisions
(ਜੀ) ਟਰਾਂਸਫਾਰਮਿੰਗ ਇੰਡੀਆ (ਭਾਰਤ ਦਾ ਕਾਇਆਕਲਪ)
4. ਸੂਚਨਾ ਭਿੰਨ ਭਿੰਨ ਭਾਸ਼ਾਵਾਂ ਵਿੱਚ ਉਪਲੱਬਧ: ਪ੍ਰਧਾਨ ਮੰਤਰੀ ਦਫ਼ਤਰ ਵੈੱਬਸਾਈਟ 11 ਭਾਸ਼ਾਵਾਂ ਵਿੱਚ ਉਪਲੱਬਧ ਹੈ.
5. ਮਹੱਤਵਪੂਰਨ ਨੀਤੀਆਂ ਦੇ ਨਿਰਮਾਣ ਨਾਲ ਜੁੜੇ ਪ੍ਰਸੰਗਿਕ ਤੱਥ ਜਾਂ ਜਨਤਾ ਨੂੰ ਪ੍ਰਭਾਵਿਤ ਕਰਨ ਵਾਲੇ ਐਲਾਨ: ਵੱਡੇ ਪੈਮਾਨੇ ਤੇ ਜਨਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ਦੇ ਨਿਰਮਾਣ ਜਾਂ ਫੈਸਲੇ ਜੋ ਸਬੰਧਤ ਮੰਤਰਾਲਿਆਂ/ਵਿਭਾਗਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ ।