ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ”ਨਿਊ ਇੰਡੀਆ-ਮੰਥਨ” ਵਿਸ਼ੇ ‘ਤੇ ਸਮੁੱਚੇ ਦੇਸ਼ ਤੋਂ ਆਏ ਜ਼ਿਲ੍ਹਾ ਕੁਲੈਕਟਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕੀਤਾ। ਜ਼ਿਲ੍ਹਾ ਕੁਲੈਕਟਰਾਂ ਨਾਲ ਇਸ ਤਰ੍ਹਾਂ ਦੀ ਪਹਿਲੀ ਗੱਲਬਾਤ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ਮਨਾਉਂਦੇ ਹੋਏ ਕੀਤੀ ਗਈ ਅਤੇ ਜਿਸ ਦਾ ਉਦੇਸ਼ ”ਨਿਊ ਇੰਡੀਆ-ਮੰਥਨ” ਨੂੰ ਹੇਠਲੇ ਪੱਧਰ ਤੱਕ ਪ੍ਰੋਤਸਾਹਿਤ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ 9 ਅਗਸਤ ਦੀ ਮਿਤੀ ”ਸੰਕਲਪ ਸੇ ਸਿੱਧੀ” -”ਹੱਲ ਦੇ ਜ਼ਰੀਏ ਪ੍ਰਾਪਤੀ” ਦੇ ਮੰਤਰ ਨਾਲ ਅੰਦਰੂਨੀ ਤੌਰ ‘ਤੇ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਮਿਤੀ ਨੌਜਵਾਨਾਂ ਦੀ ਇੱਛਾ ਸ਼ਕਤੀ ਅਤੇ ਅੰਕਾਖਿਆਵਾਂ ਦਾ ਪ੍ਰਤੀਕ ਹੈ।
ਸ਼੍ਰੀ ਨਰੇਂਦਰ ਮੋਦੀ ਨੇ ਯਾਦ ਕੀਤਾ ਕਿ ਅਜ਼ਾਦੀ ਸੰਗਰਾਮ ਦੇ ਸੀਨੀਅਰ ਨੇਤਾਵਾਂ ਨੂੰ ਕਿਵੇਂ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੇਸ਼ ਦੇ ਨੌਜਵਾਨਾਂ ਨੇ ਸਫਲਤਾ ਸਹਿਤ ਅੰਦੋਲਨ ਨੂੰ ਅੱਗੇ ਵਧਾਇਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਨੌਜਵਾਨ ਅਗਵਾਈ ਦੀ ਭੂਮਿਕਾ ਨਿਭਾਉਂਦੇ ਹਨ ਤਾਂ ਟੀਚਿਆਂ ਨੂੰ ਹਾਸਲ ਕਰਨਾ ਨਿਸ਼ਚਿਤ ਹੈ। ਉਨ੍ਹਾਂ ਕੁਲੈਕਟਰਾਂ ਨੂੰ ਨਾ ਸਿਰਫ਼ ਜ਼ਿਲ੍ਹਿਆਂ ਬਲਕਿ ਉਸ ਖੇਤਰ ਦੇ ਨੌਜਵਾਨਾਂ ਦੇ ਪ੍ਰਤੀਨਿਧ ਵੀ ਦੱਸਿਆ। ਉਨ੍ਹਾਂ ਕਿਹਾ ਕਿ ਕੁਲੈਕਟਰ ਖੁਸ਼ਕਿਸਮਤ ਹਨ ਕਿਉਂਕਿ ਉਨ੍ਹਾਂ ਨੂੰ ਦੇਸ਼ ਨੂੰ ਸਮਰਪਿਤ ਹੋਣ ਦਾ ਮੌਕਾ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹਰ ਵਿਅਕਤੀ, ਹਰ ਪਰਿਵਾਰ, ਹਰ ਸੰਗਠਨ ਨੂੰ ਆਪਣਾ ਟੀਚਾ ਨਿਰਧਾਰਤ ਕਰਨ ਲਈ ਕਿਹਾ ਹੈ ਜਿਨ੍ਹਾਂ ਨੂੰ 2022 ਤੱਕ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਜ਼ਿਲ੍ਹਿਆਂ ਦੇ ਪ੍ਰਤੀਨਿਧ ਹੋਣ ਵਜੋਂ ਕੁਲੈਕਟਰਾਂ ਨੂੰ ਹੁਣ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ 2022 ਵਿੱਚ ਆਪਣੇ ਜ਼ਿਲ੍ਹਿਆਂ ਨੂੰ ਕਿੱਥੇ ਦੇਖਣਾ ਚਾਹੁੰਦੇ ਹਨ, ਕਿਹੜੀਆਂ ਕਮੀਆਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਹੜੀਆਂ ਸੇਵਾਵਾਂ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਕਈ ਜ਼ਿਲ੍ਹੇ ਹਮੇਸ਼ਾ ਬੁਨਿਆਦੀ ਸੇਵਾਵਾਂ ਜਿਵੇਂ ਬਿਜਲੀ, ਪਾਣੀ, ਸਿੱਖਿਆ ਅਤੇ ਸਿਹਤ ਵਿੱਚ ਪਿਛੜੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸਭ ਤੋਂ ਪਿਛੜੇ ਹੋਏ 100 ਸ਼ਹਿਰਾਂ ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਵਿੱਚ ਸੁਧਾਰ ਹੁੰਦਾ ਹੈ ਤਾਂ ਇਹ ਦੇਸ਼ ਦੇ ਸਮੁੱਚੇ ਵਿਕਾਸ ਮਾਪਦੰਡਾਂ ਨੂੰ ਹੁਲਾਰਾ ਦੇਏਗਾ। ਇਹ ਇੱਕ ਮਿਸ਼ਨ ਵਿੱਚ ਕੰਮ ਕਰਨ ਲਈ ਇਨ੍ਹਾਂ ਜ਼ਿਲ੍ਹਿਆਂ ਦੇ ਕੁਲੈਕਟਰਾਂ ਨੂੰ ਜ਼ਿੰਮੇਵਾਰੀ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਜ਼ਿਲ੍ਹਿਆਂ ਦੇ ਬਿਹਤਰ ਕਾਰਜਾਂ ਨੂੰ ਪ੍ਰੋਤਸਾਹਿਤ ਕੀਤਾ ਜਿੱਥੋਂ ਇੱਕ ਵਿਸ਼ੇਸ਼ ਖੇਤਰ ਯੋਜਨਾ ਵਿੱਚ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕੁਲੈਕਟਰਾਂ ਨੂੰ 15 ਅਗਸਤ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਦਾ ਦ੍ਰਿਸ਼ਟੀਕੋਣ ਦਸਤਾਵੇਜ਼ ਜਾਂ ਪ੍ਰਸਤਾਵ ਦਸਤਾਵੇਜ਼ ਤਿਆਰ ਕਰਨ ਲਈ ਆਪਣੇ ਜ਼ਿਲ੍ਹਿਆਂ ਦੇ ਸਹਿਕਰਮੀਆਂ, ਬੁੱਧੀਜੀਵੀਆਂ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਤੋਂ ਸਹਾਇਤਾ ਲੈਣ ਲਈ ਕਿਹਾ। ਪ੍ਰਸਤਾਵ ਦਸਤਾਵੇਜ਼ ਵਿੱਚ ਉਹ 10 ਜਾਂ 15 ਉਦੇਸ਼ ਸ਼ਾਮਲ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਉਹ 2022 ਤੱਕ ਪੂਰਾ ਕਰਨਾ ਚਾਹੁੰਦੇ ਹਨ।
ਪ੍ਰਧਾਨ ਮੰਤਰੀ ਨੇ ਕੁਲੈਕਟਰਾਂ ਨੂੰ ਵੈੱਬਸਾਈਟ www.newindia.in ਬਾਰੇ ਦੱਸਿਆ ਜਿਸ ਵਿੱਚ ”ਸੰਕਲਪ ਸੇ ਸਿੱਧੀ” ਅੰਦੋਲਨ ਸਬੰਧੀ ਸੂਚਨਾ ਅਤੇ ਗਤੀਵਿਧੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਿਵੇਂ ਉਹ ਕੁਲੈਕਟਰਾਂ ਨਾਲ ਇਹ ਮੰਥਨ ਕਰ ਰਹੇ ਹਨ, ਉਸ ਤਰ੍ਹਾਂ ਹੀ ਉਹ ਜ਼ਿਲ੍ਹਿਆਂ ਵਿੱਚ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਨਿਊ ਇੰਡੀਆ ਵੈੱਬਸਾਈਟ ਦੀਆਂ ਅਹਿਮ ਵਿਸ਼ੇਸ਼ਤਾਵਾਂ ਜਿਵੇਂ ਅਜ਼ਾਦੀ ਸੰਗਰਾਮ ‘ਤੇ ਆਨਲਾਈਨ ਕੁਇਜ਼ ਅਤੇ ”ਸੰਕਲਪ ਸੇ ਸਿੱਧੀ” ਅੰਦੋਲਨ ਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੇ ਵਿਆਪਕ ਕੈਲੰਡਰ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਇੱਕ ਜ਼ਿਲ੍ਹੇ ਦੇ ਕੰਮ ਦੀ ਤੁਲਨਾ ਰਿਲੇਅ ਦੌੜ ਨਾਲ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਜਿੱਤ ਦੇ ਅੰਤਿਮ ਉਦੇਸ਼ ਲਈ ਰਿਲੇਅ ਦੌੜ ਵਿੱਚ ਇੱਕ ਬੈਟਨ ਨੂੰ ਇੱਕ ਐਥਲੀਟ ਤੋਂ ਦੂਜੇ ਨੂੰ ਦਿੱਤਾ ਜਾਂਦਾ ਹੈ, ਉਸ ਤਰ੍ਹਾਂ ਹੀ ਵਿਕਾਸ ਬੈਟਨ ਕ੍ਰਮਵਾਰ ਇੱਕ ਕੁਲੈਕਟਰ ਤੋਂ ਦੂਜੇ ਤੱਕ ਸਫਲਤਾ ਪੂਰਵਕ ਪਹੁੰਚ ਜਾਂਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਵਾਰ ਯੋਜਨਾਵਾਂ ਲੋੜੀਂਦਾ ਪ੍ਰਭਾਵ ਪਾਉਣ ਵਿੱਚ ਅਸਫਲ ਹੁੰਦੀਆਂ ਹਨ, ਸਿਰਫ਼ ਇਸ ਲਈ ਕਿ ਲੋਕਾਂ ਨੂੰ ਉਨ੍ਹਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕੁਲੈਕਟਰਾਂ ਨੂੰ ਪਹਿਲਾਂ ਜਿਵੇਂ ਕਿ ਐੱਲਈਡੀ ਬਲਬ, ਭੀਮ ਐਪ ਆਦਿ ਬਾਰੇ ਲੋਕਾਂ ਨੂੰ ਜ਼ਰੂਰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਪ੍ਰਕਾਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਇੱਕ ਉੱਤਰਦਾਈ ਪ੍ਰਸ਼ਾਸਨ ਅਤੇ ਲੋਕਾਂ ਵਿਚਕਾਰ ਜਾਗਰੂਕਤਾ ‘ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸਲ ਤਬਦੀਲੀ ਸਿਰਫ਼ ਜਨਤਕ ਸ਼ਮੂਲੀਅਤ ਦੇ ਜ਼ਰੀਏ ਹੀ ਆ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਕੁਲੈਕਟਰਾਂ ਨੂੰ ਤਾਕੀਦ ਕੀਤੀ ਕਿ ਉਹ ਫਾਈਲਾਂ ਤੋਂ ਅੱਗੇ ਜਾਣ ਅਤੇ ਜ਼ਮੀਨੀ ਹਕੀਕਤਾਂ ਨੂੰ ਸਮਝਣ ਲਈ ਖੇਤਰਾਂ ਵਿੱਚ ਜਾਣ, ਜਿਵੇਂ ਕਿ ਜ਼ਿਲ੍ਹੇ ਦੇ ਦੂਰ ਦਰਾਜ ਦੇ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਸਥਿਤੀ। ਉਨ੍ਹਾਂ ਕਿਹਾ ਕਿ ਇੱਕ ਕੁਲੈਕਟਰ ਜਿੰਨਾ ਖੇਤਰਾਂ ਦਾ ਦੌਰਾ ਕਰਦਾ ਹੈ, ਉਹ ਉੱਨਾ ਹੀ ਸਰਗਰਮ ਫਾਈਲਾਂ ਵਿੱਚ ਹੋਵੇਗਾ। ਪ੍ਰਧਾਨ ਮੰਤਰੀ ਨੇ ਕੁਲੈਕਟਰਾਂ ਨੂੰ ਜ਼ਿਲ੍ਹਿਆਂ ਵਿੱਚ ਜੀਐੱਸਟੀ ਬਾਰੇ ਵਪਾਰੀਆਂ ਨੂੰ ਜਾਣਕਾਰੀ ਦੇਣ ਲਈ ਕਿਹਾ ਕਿ ਇਹ ਕਿਵੇਂ ”ਚੰਗਾ ਅਤੇ ਸਰਲ ਟੈਕਸ” ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਹਰ ਵਪਾਰੀ ਜੀਐੱਸਟੀ ਅਧੀਨ ਰਜਿਸਟਰਡ ਹੋਵੇ। ਉਨ੍ਹਾਂ ਆਪਣੇ ਜ਼ਿਲ੍ਹਿਆਂ ਵਿੱਚ ਉਨ੍ਹਾਂ ਨੂੰ ਸਭ ਤਰ੍ਹਾਂ ਦੀ ਖਰੀਦ ਲਈ ਸਰਕਾਰੀ ਈ-ਮਾਰਕੀਟਪਲੇਸ ਦਾ ਲਾਭ ਉਠਾਉਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੇ ਸੰਦੇਸ਼ ਨੂੰ ਯਾਦ ਕੀਤਾ ਕਿ ਸਰਕਾਰ ਦਾ ਅੰਤਿਮ ਟੀਚਾ ਗ਼ਰੀਬ ਤੋਂ ਵੀ ਗ਼ਰੀਬ ਵਿਅਕਤੀ ਦੀ ਜ਼ਿੰਦਗੀ ਵਿੱਚ ਸੁਧਾਰ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕੁਲੈਕਟਰਾਂ ਨੂੰ ਤਾਕੀਦ ਕੀਤੀ ਕਿ ਉਹ ਰੋਜ਼ਾਨਾ ਖੁਦ ਨੂੰ ਪੁੱਛਣ ਕਿ ਉਨ੍ਹਾਂ ਨੇ ਗਰੀਬਾਂ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਲਈ ਕੁਝ ਕੀਤਾ ਹੈ? ਉਨ੍ਹਾਂ ਕੁਲੈਕਟਰਾਂ ਨੂੰ ਕਿਹਾ ਕਿ ਜਿਹੜੇ ਗਰੀਬ ਆਪਣੀਆਂ ਸ਼ਿਕਾਇਤਾਂ ਲਈ ਉਨ੍ਹਾਂ ਤੱਕ ਪਹੁੰਚ ਕਰਦੇ ਹਨ, ਉਹ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨ।
ਅੰਤ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਕੁਲੈਕਟਰ ਨੌਜਵਾਨ ਅਤੇ ਸਮਰੱਥ ਹਨ ਅਤੇ 2022 ਦੇ ਨਵੇਂ ਭਾਰਤ ਲਈ ਉਹ ਆਪਣੇ ਜ਼ਿਲ੍ਹਿਆਂ ਦੇ ਪ੍ਰਸਤਾਵਾਂ ਲਈ ਸੰਕਲਪ ਤਿਆਰ ਕਰ ਸਕਦੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪ੍ਰਸਤਾਵ ਹਾਸਲ ਕਰ ਲਏ ਜਾਣਗੇ ਅਤੇ ਇਸ ਪ੍ਰਕਿਰਿਆ ਵਿੱਚ, ਦੇਸ਼ ਵੀ ਉਪਲੱਬਧੀਆਂ ਦੀਆਂ ਨਵੀਆਂ ਬੁਲੰਦੀਆਂ ‘ਤੇ ਪਹੁੰਚੇਗਾ।
***
AKT/NT/SH
Addressed district collectors across India, via video conferencing, on the theme of ‘New India-Manthan'. https://t.co/qy2LD9NZaJ
— Narendra Modi (@narendramodi) August 9, 2017
My address to collectors comes on the historic day of Quit India movement’s 75th anniversary, a day linked with mantra of #SankalpSeSiddhi.
— Narendra Modi (@narendramodi) August 9, 2017
Urged collectors to think about where they want to see their districts by 2022 & work towards achieving the desired goals & targets.
— Narendra Modi (@narendramodi) August 9, 2017
Reiterated the special focus of the Central Government towards the empowerment of the 100 most backward districts across India.
— Narendra Modi (@narendramodi) August 9, 2017
Asked collectors to make people aware of the various schemes & initiatives of the Government and ensure their proper implementation.
— Narendra Modi (@narendramodi) August 9, 2017