ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਅੱਜ ਭਾਰਤ ਅਤੇ ਫਿਲਸਤੀਨ ਦਰਮਿਆਨ ਯੁਵਾ ਮਾਮਲਿਆਂ ਅਤੇ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਸਮਝੌਤੇ ਬਾਰੇ ਜਾਣੂ ਕਰਵਾਇਆ ਗਿਆ।
ਇਹ ਸਮਝੌਤਾ ਬਿਨਾ ਜ਼ਾਤ, ਧਰਮ ਅਤੇ ਲਿੰਗ ਭੇਦ ਦੇ ਸਾਰੇ ਯੁਵਕਾਂ ਵਿੱਚ ਵਿਚਾਰ, ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਵਟਾਂਦਰੇ ਅਤੇ ਦੋਹਾਂ ਮੁਲਕਾਂ ਵਿੱਚ ਖੇਡਾਂ ਦਾ ਵਿਕਾਸ ਕਰਨ ਵਿੱਚ ਸਹਾਈ ਹੋਵੇਗਾ । ਨਾਲ ਹੀ ਇਹ ਸਮਝੌਤਾ ਦੋਹਾਂ ਮੁਲਕਾਂ ਦਰਮਿਆਨ ਦੋਸਤਾਨਾ ਸਬੰਧਾਂ ਨੂੰ ਪੱਕਾ ਕਰਨ ਵਿੱਚ ਸਹਾਈ ਹੋਵੇਗਾ।
****
AKT/VBA/SH