Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਅਤੇ ਜਰਮਨੀ ਦਰਮਿਆਨ ਇੰਡੋ ਜਰਮਨ – ਸਥਿਰਤਾ ਲਈ ਕੇਂਦਰ ਬਾਰੇ ਇਰਾਦੇ ਦੇ ਸੰਯੁਕਤ ਐਲਾਨ ਸਬੰਧੀ ਮੰਤਰੀ ਮੰਡਲ ਨੂੰ ਜਾਣੂ ਕਰਵਾਇਆ ਗਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ – Department of Science & Technology) ਅਤੇ ਜਰਮਨੀ ਦੇ ਸਿੱਖਿਆ ਅਤੇ ਖੋਜ ਮੰਤਰਾਲੇ (ਬੀਐੱਮਬੀਐੱਫ – Federal Ministry of Education and Research) ਦਰਮਿਆਨ ਇੰਡੋ ਜਰਮਨ – ਸਥਿਰਤਾ ਲਈ ਕੇਂਦਰ (ਆਈ ਜੀ ਸੀ ਐੱਸ – Indo German-Centre for Sustainability) ਸਬੰਧੀ ਇਰਾਦੇ ਦੇ ਸੰਯੁਕਤ ਐਲਾਨ (ਜੇਡੀਆਈ – Joint Declaration of Intent) ਬਾਰੇ ਜਾਣੂ ਕਰਵਾਇਆ ਗਿਆ । ਇਰਾਦੇ ਦਾ ਸੰਯੁਕਤ ਐਲਾਨ ਪ੍ਰਧਾਨ ਮੰਤਰੀ ਅਤੇ ਜਰਮਨੀ ਦੇ ਚਾਂਸਲਰ ਦਰਮਿਆਨ ਬਰਲਿਨ ਵਿੱਚ ਚੌਥੇ ਅੰਤਰ ਸਰਕਾਰੀ ਵਿਚਾਰ ਵਟਾਂਦਰੇ (ਆਈ ਜੀ ਸੀ) ਦੌਰਾਨ 30 ਮਈ 2017 ਨੂੰ ਜਾਰੀ ਹੋਇਆ। ਇਰਾਦੇ ਦੇ ਸੰਯੁਕਤ ਐਲਾਨ ਉੱਤੇ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਅਤੇ ਜਰਮਨੀ ਦੇ ਸਿੱਖਿਆ ਅਤੇ ਖੋਜ ਮੰਤਰੀ ਪ੍ਰੋ. ਡਾ. ਜੋਹਾਨਾ ਵਾਂਕਾ (Prof. Dr. Johanna Wanka) ਵੱਲੋਂ ਹਸਤਾਖਰ ਕੀਤੇ ਗਏ।

 

ਇਰਾਦੇ ਦੇ ਇਸ ਸੰਯੁਕਤ ਐਲਾਨ ਦਾ ਉਦੇਸ਼ ਮੌਲਿਕ ਅਤੇ ਵਿਵਹਾਰਕ ਵਿਗਿਆਨਕ ਖੋਜ ਬਾਰੇ ਜਰਮਨੀ ਅਤੇ ਭਾਰਤ ਦੇ ਵਿਗਿਆਨੀਆਂ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵਿੱਚ ਨੀਤੀਗਤ ਸਹਿਯੋਗ, ਅਧਿਆਪਨ, ਟ੍ਰੇਨਿੰਗ ਅਤੇ ਨਿਰੰਤਰ ਵਿਕਾਸ ਅਤੇ ਜਲਵਾਯੂ ਪਰਿਵਰਤਨ ਦੇ ਖੇਤਰ ਵਿੱਚ ਇੰਟਰ ਡਿਸਸਿਪਲਿਨਰੀ ਅਤੇ ਟਰਾਂਸ ਡਿਸਸਿਪਲਿਨਰੀ ਖੋਜ ਰਾਹੀਂ ਸੂਚਨਾ ਦਾ ਪ੍ਰਸਾਰ ਸ਼ਾਮਲ ਹੈ। ਇੰਡੋ ਜਰਮਨ – ਸਥਿਰਤਾ ਲਈ ਕੇਂਦਰ (ਆਈ ਜੀ ਸੀ ਐੱਸ) ਭਾਰਤ ਅਤੇ ਜਰਮਨੀ ਵਿੱਚ ਹੋਰ ਯੂਨੀਵਰਸਿਟੀਆਂ, ਸੰਸਥਾਨਾਂ ਅਤੇ ਉਦਯੋਗਾਂ ਨਾਲ ਨੈੱਟਵਰਕ ਦਾ ਵਿਸਤਾਰ ਕਰਕੇ ਭਵਿੱਖ ਵਿੱਚ ਸਹਿਯੋਗ ਨੂੰ ਵਧਾਵੇਗਾ। ਭਾਰਤ ਵੱਲੋਂ ਭਾਰਤੀ ਟੈਕਨੋਲੋਜੀ ਸੰਸਥਾਨ (ਆਈ ਆਈ ਟੀ) ਮਦਰਾਸ, ਆਈ ਜੀ ਸੀ ਐੱਸ ਲਈ ਮੇਜ਼ਬਾਨ ਸੰਸਥਾਨ ਵਜੋਂ ਕੰਮ ਕਰੇਗਾ।

 

ਇਰਾਦੇ ਦੇ ਇਸ ਸੰਯੁਕਤ ਐਲਾਨਨਾਮੇ ਅਧੀਨ ਲੋੜੀਂਦਾ ਸੰਸਥਾਗਤ ਢਾਂਚਾ ਵਿਕਸਿਤ ਕੀਤਾ ਜਾਵੇਗਾ ਤਾਂਕਿ ਡੀ ਐੱਸ ਟੀ ਅਤੇ ਬੀ ਐੱਮ ਬੀ ਐੱਫ ਵੱਲੋਂ ਆਈ ਆਈ ਟੀ ਮਦਰਾਸ ਵਿੱਚ ਆਈ ਜੀ ਸੀ ਐੱਸ ਦੀ ਮਦਦ ਲਈ ਰਕਮ ਪ੍ਰਦਾਨ ਕੀਤੀ ਜਾ ਸਕੇ। ਡੀ ਐੱਸ ਟੀ ਨਿਰੰਤਰ ਵਿਕਾਸ ਲਈ ਜਲਵਾਯੂ ਪਰਿਵਰਤਨ ਦੇ ਖੇਤਰ ਵਿੱਚ ਖੋਜ ਕਰਨ ਲਈ ਆਈ ਜੀ ਸੀ ਐੱਸ ਨੂੰ ਗਰਾਂਟ ਦੇਵੇਗਾ। ਡੀ ਐੱਸ ਟੀ ਅਤੇ ਬੀ ਐੱਮ ਬੀ ਐੱਫ ਜਨਵਰੀ 2018 ਤੋਂ 5 ਸਾਲ ਦੀ ਮਿਆਦ ਲਈ ਆਈ ਜੀ ਸੀ ਐੱਫ ਦੀ ਸਾਂਝੇ ਤੌਰ `ਤੇ ਸਹਾਇਤਾ ਕਰਨਗੇ।

***

 

AKT/VBA/SH