Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਨਿਵੇਸ਼ਾਂ ਦੀ ਉੱਨਤੀ ਅਤੇ ਸੁਰੱਖਿਆ ਸਬੰਧੀ ਸਮਝੌਤੇ ‘ਤੇ ਸੰਯੁਕਤ ਵਿਆਖਿਆਤਮਕ ਟਿੱਪਣੀਆਂ ਨੂੰ ਪ੍ਰਵਾਨਗੀ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਨਿਵੇਸ਼ਾਂ ਦੀ ਉੱਨਤੀ ਅਤੇ ਸੁਰੱਖਿਆ ਲਈ ਸਮਝੌਤੇ ‘ਤੇ ਸੰਯੁਕਤ ਵਿਆਖਿਆਤਮਕ ਟਿੱਪਣੀਆਂ (Joint Interpretative Notes-JIN (ਜਿਨ)) ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

ਇਹ ਜਿਨ ਨਿਵੇਸ਼ਾਂ ਦੀ ਉੱਨਤੀ ਅਤੇ ਸੁਰੱਖਿਆ ਲਈ ਬੰਗਲਾਦੇਸ਼ ਅਤੇ ਭਾਰਤ ਵਿਚਕਾਰ ਮੌਜੂਦਾ ਸਮਝੌਤਿਆਂ ਨੂੰ ਸਪੱਸ਼ਟਤਾ ਪ੍ਰਦਾਨ ਕਰੇਗਾ। ਜਿਨ ਵਿੱਚ ਉਹ ਸਾਰੀਆਂ ਵਿਆਖਿਆਤਮਕ ਟਿੱਪਣੀਆਂ ਸ਼ਾਮਲ ਹਨ ਜੋ ਸੰਯੁਕਤ ਤੌਰ `ਤੇ ਬਹੁਤ ਸਾਰੀਆਂ ਧਾਰਾਵਾਂ ਲਈ ਅਪਣਾਈਆਂ ਜਾਣੀਆਂ ਹਨ, ਜਿਵੇਂ ਕਿ ਨਿਵੇਸ਼ਕ ਦੀ ਪਰਿਭਾਸ਼ਾ, ਨਿਵੇਸ਼ ਦੀ ਪਰਿਭਾਸ਼ਾ, ਟੈਕਸੇਸ਼ਨ ਮਾਪਦੰਡਾਂ ਦੀ  ਅਲਹਿਦਗੀ, ਸਹੀ ਅਤੇ ਨਿਆਂਕਾਰੀ ਵਿਵਹਾਰ (Fair and Equitable Treatment-FET) ਰਾਸ਼ਟਰੀ ਵਿਵਹਾਰ (National Treatment-NT) ਅਤੇ ਤਰਜੀਹੀ ਰਾਸ਼ਟਰ (Most Favoured Nation-MFN) ਵਿਵਹਾਰ, ਬੇਦਖਲੀ, ਅਵੱਸ਼ਕ ਸੁਰੱਖਿਆ ਹਿਤ, ਨਿਵੇਸ਼ਕ ਅਤੇ ਇਕਰਾਰਨਾਮਾ ਪਾਰਟੀ ਵਿਚਲੇ ਝਗੜਿਆਂ ਦਾ ਨਿਪਟਾਰਾ ਆਦਿ ।

ਆਮ ਤੌਰ ‘ਤੇ ਸੰਯੁਕਤ ਵਿਆਖਿਆਤਮਕ ਬਿਆਨ ਨਿਵੇਸ਼ ਸੰਧੀ ਸ਼ਾਸਨ ਪ੍ਰਬੰਧ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਪੂਰਕ ਭੂਮਿਕਾ ਅਦਾ ਕਰਦੇ ਹਨ । ਦੁਵੱਲੀ ਨਿਵੇਸ਼ ਸੰਧੀ (Bilateral Investment Treaty-BIT) ਸਬੰਧੀ ਵਧ ਰਹੇ ਝਗੜਿਆਂ ਦੌਰਾਨ ਅਜਿਹੇ ਬਿਆਨਾਂ ਦਾ ਜਾਰੀ ਹੋਣਾ ਟ੍ਰਿਬਿਊਨਲਾਂ ਅੱਗੇ ਪੈਰਵੀ ਕਰਨ ਲਈ ਬਹੁਤ ਮਹੱਤਵ ਹੈ । ਦੇਸ਼ਾਂ ਵੱਲੋਂ ਅਜਿਹੀ ਸਕਾਰਾਤਮਕ ਪਹੁੰਚ, ਸਾਲਸੀ ਟ੍ਰਿਬਿਊਨਲਾਂ ਵੱਲੋਂ ਸੰਧੀ ਸ਼ਰਤਾਂ ਨੂੰ ਵਧੇਰੇ ਅਨੁਮਾਨ ਲਗਾਉਣ ਯੋਗ ਅਤੇ ਉਚਿੱਤਤਾ ਪ੍ਰਦਾਨ ਕਰਦੀ ਹੈ ।

***

AKT/VBA