ਕੇਂਦਰੀ ਮੰਤਰੀ ਮੰਡਲ ਦੀ ਅੱਜ ਇਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਭਾਰਤ ਅਤੇ ਬੰਗਲਾ ਦੇਸ਼ ਦਰਮਿਆਨ ਸਾਈਬਰ ਸੁਰੱਖਿਆ ਸਹਿਯੋਗ ਬਾਰੇ ਹੋਏ ਸਮਝੋਤੇ ਬਾਰੇ ਜਾਣਕਾਰੀ ਦਿੱਤੀ ਗਈ। ਇਹ ਸਮਝੋਤਾ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀ ਈ ਆਰ ਟੀ – ਇਨ) ਜੋ ਕਿ ਭਾਰਤ ਦੇ ਇਲੈਕਟ੍ਰੋਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲਾ ਅਤੇ ਬੰਗਲਾ ਦੇਸ਼ ਸਰਕਾਰ ਦੇ ਕੰਪਿਊਟਰ ਇੰਸੀਡੈਂਟ ਰਿਸਪਾਂਸ ਟੀਮ (ਬੀ ਈ ਡੀ ਈ-ਗੋਵ ਸੀ ਆਈ ਆਰ ਟੀ) ਜੋ ਕਿ ਬੰਗਲਾ ਦੇਸ਼ ਸਰਕਾਰ ਦੀ ਇਨਫਰਮੇਸ਼ਨ ਐਂਡ ਟੈਕਨੋਲੋਜੀ ਡਿਵੀਜ਼ਨ ਜੋ ਕਿ ਡਾਕ, ਦੂਰ ਸੰਚਾਰ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਧੀਨ ਹੈ, ਦਰਮਿਆਨ ਹੋਇਆ। ਇਸ ਸਮਝੋਤੇ ਉੱਤੇ 8 ਅਪ੍ਰੈਲ 2017 ਨੂੰ ਦਸਤਖ਼ਤ ਹੋਏ।
ਸਮਝੋਤੇ ਦਾ ਉਦੇਸ਼ ਸੀ ਈ ਆਰ ਟੀ-ਇਨ ਅਤੇ ਬੀ ਜੀ ਡੀ ਈ-ਗੋਵ ਸੀ ਆਈ ਆਰ ਟੀ ਦਰਮਿਆਨ ਸਹਿਯੋਗ ਨੂੰ ਵਧਾਉਣਾ ਹੈ। ਇਸ ਵਿੱਚ ਸਾਈਬਰ ਹਮਲਿਆਂ ਅਤੇ ਸਾਈਬਰ ਸੁਰੱਖਿਆ ਬਾਰੇ ਜਾਣਕਾਰੀ ਸਾਂਝੀ ਕਰਨੀ, ਸਾਈਬਰ ਸੁਰੱਖਿਆ ਟੈਕਨੋਲੋਜੀ ਸਹਿਯੋਗ, ਸਾਈਬਰ ਸੁਰੱਖਿਆ ਨੀਤੀਆਂ ਅਤੇ ਵਧੀਆ ਪ੍ਰਥਾਵਾਂ ਅਤੇ ਮਾਨਵ ਸੰਸਾਧਨ ਵਿਕਾਸ ਦਾ ਦੋਹਾਂ ਦੇਸ਼ਾਂ ਦਰਮਿਆਨ ਸਬੰਧਤ ਕਾਨੂੰਨਾਂ ਅਤੇ ਰੈਗੂਲੇਸ਼ਨਾਂ ਅਨੁਸਾਰ ਤਬਾਦਲਾ ਕਰਨਾ ਹੈ। ਇਹ ਤਬਾਦਲਾ ਬਰਾਬਰੀ, ਆਪਸੀ ਲਾਭ ਲਈ ਹੋਵੇਗਾ।
ਸੀ ਈ ਆਰ ਟੀ-ਇਨ ਅਤੇ ਬੀ ਜੀ ਡੀ ਈ-ਗੋਵ ਸੀ ਆਈ ਆਰ ਟੀ ਦਰਮਿਆਨ ਹੋਏ ਸਮਝੋਤੇ ਨੂੰ ਸਾਈਬਰ ਸੁਰੱਖਿਆ ਬਾਰੇ ਬਾਕਾਇਦਾ ਕਾਇਮ ਕੀਤੇ ਜਾਣ ਵਾਲੀ ਸਾਂਝੀ ਕਮੇਟੀ ਵੱਲੋਂ ਲਾਗੂ ਕੀਤਾ ਜਾਵੇਗਾ।
AKT/VBA