ਯਦਿਦੀ ਹਯੇਕਾਰ (यदिदी ह्येकार) (ਮੇਰੇ ਚੰਗੇ ਦੋਸਤ) ਪ੍ਰਧਾਨ ਮੰਤਰੀ ਨੇਤਨਯਾਹੂ
ਮੀਡੀਆ ਦੇ ਦੋਸਤੋ, ਅੱਜ ਆਪਣੇ ਘਰ ਦੇ ਦਰ ਖੋਲ੍ਹਣ ਲਈ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਸ਼੍ਰੀਮਤੀ ਸਾਰਾ ਨੇਤਨਯਾਹੂ ਦਾ ਮੈਂ ਧੰਨਵਾਦੀ ਹਾਂ। ਮੈਂ ਉਨ੍ਹਾਂ ਦੀ ਨਿੱਘੀ ਅਤੇ ਖੁੱਲ੍ਹੀ ਪ੍ਰਾਹੁਣਚਾਰੀ ਲਈ ਧੰਨਵਾਦੀ ਹਾਂ।
ਦੋਸਤੋ,
ਕੁਝ ਦੇਰ ਪਹਿਲਾਂ ਮੈਂ ਯਦ ਵੇਸ਼ਮ ਯਾਦਗਾਰੀ ਮਿਊਜ਼ੀਅਮ (Yad Vashem Memorial museum) ਵਿੱਚ ਛੇ ਲੱਖ ਤੋਂ ਜ਼ਿਆਦਾ ਯਹੂਦੀਆਂ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਅਰਪਿਤ ਕੀਤੀ ਜਿਨ੍ਹਾਂ ਦੀ ਭਿਆਨਕ ਤਰਾਸਦੀ ਵਿੱਚ ਮੌਤ ਹੋ ਗਈ ਸੀ। ਯਦ ਵੇਸ਼ਮ ਸਾਨੂੰ ਕਈ ਪੀੜ੍ਹੀਆਂ ਪਹਿਲਾਂ ਵਾਪਰੀ ਅਕਹਿ ਘਟਨਾ ਨੂੰ ਯਾਦ ਕਰਾਉਂਦਾ ਹੈ। ਇਹ ਤਰਾਸਦੀ ਤੋਂ ਉੱਪਰ ਉੱਠ ਕੇ, ਨਫ਼ਰਤ ਨੂੰ ਦੂਰ ਕਰਕੇ ਅਤੇ ਅੱਗੇ ਵਧ ਕੇ ਇੱਕ ਜੀਵੰਤ ਲੋਕਤੰਤਰੀ ਰਾਸ਼ਟਰ ਦਾ ਨਿਰਮਾਣ ਕਰਨ ਲਈ ਤੁਹਾਡੀ ਅਟੁੱਟ ਭਾਵਨਾ ਨੂੰ ਵੀ ਇੱਕ ਸ਼ਰਧਾਂਜਲੀ ਹੈ। ਯਦ ਵੇਸ਼ਮ ਸਾਨੂੰ ਦੱਸਦਾ ਹੈ ਕਿ ਜਿਹੜੇ ਮਾਨਵਤਾ ਅਤੇ ਸੱਭਿਅਕ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਦੇ ਹਨ ਉਹ ਜ਼ਰੂਰ ਇੱਕਠੇ ਹੋਣਗੇ ਅਤੇ ਹਰ ਕੀਮਤ ‘ਤੇ ਇਸ ਨੂੰ ਬਚਾਉਣਗੇ। ਇਸ ਪ੍ਰਕਾਰ ਹੀ ਸਾਨੂੰ ਦ੍ਰਿੜਤਾ ਨਾਲ ਦਹਿਸ਼ਤਗਰਦੀ, ਨਸਲਵਾਦ ਅਤੇ ਹਿੰਸਾ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਹੜੇ ਸਾਨੂੰ ਬਰਬਾਦ ਕਰ ਰਹੇ ਹਨ।
ਦੋਸਤੋ,
ਸਾਡੇ ਲੋਕਾਂ ਦਰਮਿਆਨ ਸਬੰਧ ਹਜ਼ਾਰਾਂ ਸਾਲ ਪੁਰਾਣੇ ਹਨ, ਜਦੋਂ ਪਹਿਲਾ ਯਹੂਦੀ ਭਾਰਤ ਦੇ ਦੱਖਣੀ-ਪੱਛਮੀ ਸਮੁੰਦਰੀ ਤਟ ‘ਤੇ ਉਤਰਿਆ ਸੀ। ਉਦੋਂ ਤੋਂ ਹੀ ਭਾਰਤ ਵਿੱਚ ਯਹੂਦੀ ਅਤੇ ਉਨ੍ਹਾਂ ਦੀਆਂ ਪਰੰਪਰਾਵਾਂ ਅਤੇ ਵਿਵਹਾਰਕਤਾਵਾਂ ਵਧੀਆਂ ਫੁੱਲੀਆਂ ਹਨ। ਸਾਨੂੰ ਭਾਰਤ ਦੇ ਯਹੂਦੀ ਪੁੱਤਰਾਂ ਅਤੇ ਧੀਆਂ ‘ਤੇ ਮਾਣ ਹੈ ਜਿਵੇਂ ਲੈਫਟੀਨੈਂਟ ਜਨਰਲ ਜੇ.ਐੱਫ.ਆਰ. ਜੈਕਬ, ਵਾਇਸ ਐਡਮਿਰਲ ਬੈਂਜਾਮਿਨ ਸਮਸਨ, ਮਾਸਟਰ ਆਰਕੀਟੈਕਟ ਜੋਸ਼ੂਆ ਬੈਂਜਾਮਿਨ ਅਤੇ ਫ਼ਿਲਮ ਅਭਿਨੇਤਰੀਆਂ ਨਾਦਿਰਾ, ਸੁਲੋਚਨਾ ਅਤੇ ਪ੍ਰਾਮਿਲਾ ਜਿਨ੍ਹਾਂ ਦੇ ਵਿਲੱਖਣ ਯੋਗਦਾਨ ਨੇ ਭਾਰਤੀ ਸਮਾਜ ਦੇ ਤਾਣੇ ਬਾਣੇ ਨੂੰ ਖੁਸ਼ਹਾਲ ਬਣਾਇਆ ਹੈ। ਭਾਰਤੀ ਯਹੂਦੀਆਂ ਦਾ ਇਸ ਸਾਂਝੇ ਇਤਿਹਾਸ ਨਾਲ ਜਿਉਂਦਾ-ਜਾਗਦਾ ਅਤੇ ਜੀਵੰਤ ਸਬੰਧ ਹੈ। ਮੇਰੀ ਇਜ਼ਰਾਈਲ ਯਾਤਰਾ ਸਾਡੇ ਦੋਨੋਂ ਦੇਸ਼ਾਂ ਦੇ ਭਾਈਚਾਰਿਆਂ ਦਰਮਿਆਨ ਇਸ ਪ੍ਰਾਚੀਨ ਰਿਸ਼ਤੇ ਦਾ ਜਸ਼ਨ ਮਨਾਉਂਦੀ ਹੈ। ਅਤੇ ਮੈਂ ਖੁਸ਼ ਹਾਂ ਕਿ ਕੱਲ੍ਹ ਨੂੰ ਮੈਨੂੰ ਇਜ਼ਰਾਈਲ ਵਿੱਚ ਪਰਵਾਸੀ ਭਾਰਤੀਆਂ ਨਾਲ ਮਿਲਣ ਦਾ ਅਵਸਰ ਮਿਲੇਗਾ।
ਦੋਸਤੋ,
ਆਧੁਨਿਕ ਸਮੇਂ ਵਿੱਚ, ਇੱਕ ਚੌਥਾਈ ਸਦੀ ਪਹਿਲਾਂ ਸਾਡੇ ਸੰਪੂਰਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਵਿੱਚ ਤੇਜੀ ਨਾਲ ਵਿਕਾਸ ਨਜ਼ਰ ਆ ਰਿਹਾ ਹੈ। ਆਰਥਿਕ ਖੁਸ਼ਹਾਲੀ, ਮਜ਼ਬੂਤ ਟੈਕਨਾਲੋਜੀ ਅਤੇ ਇਨੋਵੇਸ਼ਨ (ਨਵੀਨਤਾ) ਸਬੰਧਾਂ ਦੇ ਸਾਂਝੇ ਉਦੇਸ਼ ਹਨ ਅਤੇ ਸਾਡੇ ਸਮਾਜ ਸਾਡੇ ਦੋਨਾਂ ਦਰਮਿਆਨ ਸੰਯੁਕਤ ਕਾਰਵਾਈ ਲਈ ਖੇਤਰ ਨੂੰ ਪਰਿਭਾਸ਼ਿਤ ਕਰਦੇ ਹਨ। ਆਉਣ ਵਾਲੇ ਦਹਾਕਿਆਂ ਵਿੱਚ ਅਸੀਂ ਅਜਿਹੇ ਸਬੰਧ ਕਾਇਮ ਕਰਨਾ ਚਾਹੁੰਦੇ ਹਾਂ ਜੋ ਸਾਡੇ ਆਰਥਿਕ ਸਬੰਧਾਂ ਦਾ ਦ੍ਰਿਸ਼ ਬਦਲ ਦੇਣ। ਭਾਰਤ ਦੁਨੀਆ ਦੀ ਸਭ ਤੋਂ ਵੱਡੀ ਤੇਜੀ ਨਾਲ ਵਿਕਾਸ ਕਰ ਰਹੀ ਅਰਥ ਵਿਵਸਥਾ ਹੈ। ਸਾਡੇ ਵਿਕਾਸ ਦੀਆਂ ਪ੍ਰਾਥਮਿਕਤਾਵਾਂ ਨੂੰ ਪੂਰਾ ਕਰਨ ਲਈ ਟੈਕਨਾਲੋਜੀ ਅਤੇ ਇਨੋਵੇਸ਼ਨ ਦੀ ਵਰਤੋਂ ਨਾਲ ਸਾਡੇ ਅਕਾਦਮਿਕ, ਵਿਗਿਆਨ ਅਤੇ ਖੋਜ ਅਤੇ ਕਾਰੋਬਾਰੀ ਸਬੰਧਾਂ ਦਾ ਵਿਸਥਾਰ ਕਰਨ ਲਈ ਲਾਭਕਾਰੀ ਖੇਤਰ ਪ੍ਰਦਾਨ ਕਰਨ ‘ਤੇ ਸਾਡਾ ਧਿਆਨ ਕੇਂਦਰਿਤ ਹੈ। ਅਸੀਂ ਆਪਣੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦੇ ਸਾਂਝੇ ਖਤਰਿਆਂ ਲਈ ਮਜ਼ਬੂਤ ਸੁਰੱਖਿਆ ਭਾਈਵਾਲੀ ਕਾਇਮ ਰੱਖਣੀ ਚਾਹੁੰਦੇ ਹਾਂ। ਮੈਂ ਇਨ੍ਹਾਂ ਉਦੇਸ਼ਾਂ ਨੂੰ ਸਾਕਾਰ ਕਰਨ ਲਈ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਇਨ੍ਹਾਂ ਦੇ ਨਿਰਮਾਣ ਲਈ ਇੱਕ ਸਪਸ਼ਟ ਕਾਰਵਾਈ ਏਜੰਡੇ ‘ਤੇ ਕੰਮ ਕਰਾਂਗਾ। ਇੱਕ ਵਾਰ ਫਿਰ ਮੈਂ ਨਿੱਘੇ ਸਵਾਗਤ ਲਈ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਸ਼੍ਰੀਮਤੀ ਨੇਤਨਯਾਹੂ ਦਾ ਸ਼ੁਕਰੀਆ ਅਦਾ ਕਰਦਾ ਹਾਂ।
ਧੰਨਵਾਦ, ਤੁਹਾਡਾ ਬਹੁਤ-ਬਹੁਤ ਧੰਨਵਾਦ।
AKT/AK
Sharing my remarks at the press meet with PM @netanyahu. https://t.co/MxUZyLo72s pic.twitter.com/34SZX8j9i1
— Narendra Modi (@narendramodi) July 4, 2017