ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਨੌਜਵਾਨ ਆਈ ਏ ਐੱਸ ਅਫਸਰਾਂ ਨੂੰ ਸਲਾਹ ਦਿੱਤੀ ਕਿ ਉਹ ਉਸ ਦਿਮਾਗੀ ਢਾਂਚੇ ਤੋਂ ਪ੍ਰਹੇਜ਼ ਕਰਨ ਜੋ ਕਿ ਤਬਦੀਲੀ ਦਾ ਵਿਰੋਧ ਕਰਦਾ ਹੈ ਅਤੇ ਭਾਰਤ ਦੇ ਪ੍ਰਸ਼ਾਸਕੀ ਢਾਂਚੇ ਨੂੰ ‘ਨਵੇਂ ਭਾਰਤ’ ਦੀ ਊੁਰਜਾ ਨਾਲ ਭਰ ਦਿਓ।
ਅੱਜ ਇਥੇ ਅਸਿਸਟੈਂਟ ਸਕੱਤਰਾਂ ਦੇ ਉਦਘਾਟਨੀ ਸੈਸ਼ਨ ਵਿਚ 2015 ਬੈਚ ਦੇ ਆਈ ਏ ਐੱਸ ਅਫਸਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸ਼ੁਰੂਆਤ ਇਸ ਗੱਲ ਉੱਤੇ ਜ਼ੋਰ ਨਾਲ ਕੀਤੀ ਕਿ ਭਾਰਤ ਨੇ ਓਨੀ ਤਰੱਕੀ ਨਹੀਂ ਕੀਤੀ ਜਿੰਨੀ ਕਿ ਉਸ ਨੂੰ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੇ ਭਾਰਤ ਦੀ ਅਜ਼ਾਦੀ ਤੋਂ ਬਾਅਦ ਅਜ਼ਾਦੀ ਹਾਸਲ ਕੀਤੀ ਅਤੇ ਭਾਰਤ ਤੋਂ ਵੀ ਵੱਧ ਸੋਮਿਆਂ ਦੀ ਕਮੀ ਦਾ ਸਾਹਮਣਾ ਕੀਤਾ, ਉਹ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੋਹ ਰਹੇ ਹਨ। ਉਨ੍ਹਾਂ ਕਿਹਾ ਕਿ ਤਬਦੀਲੀ ਲਿਆਉਣ ਲਈ ਦਲੇਰੀ ਜ਼ਰੂਰੀ ਹੈ। ਉਨ੍ਹਾਂ ਹੋਰ ਕਿਹਾ ਕਿ ਇਕ ਟੁਕੜਿਆਂ ਵਿਚ ਵੰਡਿਆ ਪ੍ਰਸ਼ਾਸਕੀ ਪ੍ਰਬੰਧ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਅਫਸਰਾਂ ਦੀ ਸਾਂਝੀ ਜ਼ਿੰਮੇਵਾਰੀ ਵੱਧ ਤੋਂ ਵੱਧ ਨਤੀਜੇ ਪ੍ਰਦਾਨ ਕਰੇ। ਉਨ੍ਹਾਂ ਕਿਹਾ ਕਿ ਢਾਂਚੇ ਵਿਚ ਬਦਲ ਲਿਆਉਣ ਲਈ ਸੰਗਠਿਤ ਤਬਦੀਲੀ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਹਾਇਕ ਸਕੱਤਰਾਂ ਦਾ ਇਹ ਤਿੰਨ ਮਹੀਨੇ ਦਾ ਪ੍ਰੋਗਰਾਮ ਹੁਣ ਤੀਜੇ ਸਾਲ ਵਿਚ ਹੈ ਅਤੇ ਇਸ ਦਾ ਭਾਰੀ ਪ੍ਰਭਾਵ ਪਵੇਗਾ। ਉਨ੍ਹਾਂ ਨੌਜਵਾਨ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਅਗਲੇ ਤਿੰਨ ਮਹੀਨੇ ਖੁੱਲ ਕੇ ਗੱਲਬਾਤ ਕਰਨ ਤਾਂਕਿ ਢਾਂਚੇ ਨੂੰ ਉਨ੍ਹਾਂ ਦੀ ਸਾਂਝੀ ਤਾਕਤ ਅਤੇ ਤਾਜ਼ਾ ਵਿਚਾਰਾਂ ਅਤੇ ਸਕੱਤਰ ਪੱਧਰ ਦੇ ਅਫਸਰਾਂ ਦੇ ਪ੍ਰਸ਼ਾਸਕੀ ਤਜਰਬੇ ਦਾ ਵੱਧ ਤੋਂ ਵੱਧ ਲਾਭ ਮਿਲੇ ।
ਪ੍ਰਧਾਨ ਮੰਤਰੀ ਨੇ ਨੌਜਵਾਨ ਅਫਸਰਾਂ ਨੂੰ ਕਿਹਾ ਕਿ ਉਹ ਯੂ ਪੀ ਐੱਸ ਸੀ ਦੇ ਨਤੀਜੇ ਤੱਕ ਦੀ ਆਪਣੀ ਜ਼ਿੰਦਗੀ ਅਤੇ ਜਿਨ੍ਹਾਂ ਚੁਣੌਤੀਆਂ ਦਾ ਉਨ੍ਹਾਂ ਨੇ ਸਾਹਮਣਾ ਕੀਤਾ, ਨੂੰ ਯਾਦ ਕਰਨ ਅਤੇ ਅੱਗੋਂ ਮਿਲਣ ਵਾਲੇ ਮੌਕਿਆਂ ਦੀ ਵਰਤੋਂ ਕਰਨ ਤਾਂਕਿ ਢਾਂਚੇ ਵਿਚ ਅਤੇ ਆਮ ਲੋਕਾਂ ਦੇ ਜੀਵਨ ਵਿਚ ਹਾਂਪੱਖੀ ਤਬਦੀਲੀਆਂ ਲਿਆਂਦੀਆਂ ਜਾ ਸਕਣ।
ਕੇਂਦਰੀ ਪ੍ਰਸੋਨਲ, ਜਨ ਸ਼ਿਕਾਇਤ ਅਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀ ਇਸ ਮੌਕੇ ਮੌਜੂਦ ਸਨ।
AKT/HS