Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਤੇ ਸ੍ਰੀਲੰਕਾ ਦਰਮਿਆਨ ਦਵਾਈਆਂ ਦੀਆਂ ਰਵਾਇਤੀ ਪ੍ਰਣਾਲੀਆਂ ਤੇ ਹੋਮਿਓਪੈਥੀ ਵਿੱਚ ਸਹਿਯੋਗ ਲਈ ਸਮਝੌਤੇ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਦਵਾਈਆਂ ਦੀਆਂ ਰਵਾਇਤੀ ਪ੍ਰਣਾਲੀਆਂ ਅਤੇ ਹੋਮਿਓਪੈਥੀ ਵਿੱਚ ਸਹਿਯੋਗ ਲਈ ਭਾਰਤ ਗਣਰਾਜ ਦੇ ਆਯੁਸ਼ ਮੰਤਰਾਲੇ ਅਤੇ ਸਿਹਤ ਮੰਤਰਾਲੇ ਤੇ ਡੈਮੋਕ੍ਰੈਟਿਕ ਸੋਸ਼ਲਿਸਟ ਰਿਪਬਲਿਕ ਸ੍ਰੀਲੰਕਾ ਸਰਕਾਰ ਦੇ ਨਿਊਟ੍ਰੀਸ਼ੀਅਨ ਐਂਡ ਇੰਡੀਜਨਸ ਮੈਡੀਸੀਨ ਦਰਮਿਆਨ ਸਮਝੌਤੇ’ਤੇ ਹਸਤਾਖਰ ਨੂੰ ਪ੍ਰਵਾਨਗੀ ਦਿੱਤੀ ਹੈ।

ਸਮਝੌਤੇ ਦੀ ਤਜਵੀਜ਼ ’ਤੇ ਹਸਤਾਖਰ ਹੋਣ ਨਾਲ ਦੋਵੇਂ ਦੇਸ਼ਾਂ ਦਰਮਿਆਨ ਰਵਾਇਤੀ ਦਵਾਈਆਂ ਤੇ ਹੋਮਿਓਪੈਥੀ ਦੇ ਖੇਤਰ ਵਿੱਚ ਦੁਵੱਲਾ ਸਹਿਯੋਗ ਵਧੇਗਾ। ਇਹ ਦੋਵੇਂ ਦੇਸ਼ਾਂ ਲਈ ਇਨ੍ਹਾਂ ਦੇ ਮਿਲੇ ਜੁਲੇ ਸੱਭਿਆਚਾਰਕ ਵਿਰਸੇ ਲਈ ਵੀ ਅਪਾਰ ਅਹਿਮੀਅਤ ਵਾਲਾ ਹੋਵੇਗਾ ।

ਇਸ ਵਿੱਚ ਕੋਈ ਵਾਧੂ ਵਿੱਤ ਸ਼ਾਮਲ ਨਹੀਂ ਹੈ। ਖੋਜ ਕਰਨ, ਸਿਖਲਾਈ ਕੋਰਸਾਂ, ਕਾਨਫਰੰਸਾਂ ਤੇ ਮੀਟਿੰਗਾਂ ਲਈ ਲੋੜੀਂਦਾ ਖਰਚ ਪਹਿਲਾਂ ਤੋਂ ਜਾਰੀ ਬਜਟ ਅਤੇ ਆਯੁਸ਼ ਮੰਤਰਾਲੇ ਦੀਆਂ ਚਲ ਰਹੀਆਂ ਸਕੀਮਾਂ ’ਚੋਂ ਕੱਢਿਆ ਜਾਵੇਗਾ।
ਸਮਝੌਤੇ ’ਤੇ ਦੋਵੇਂ ਦੇਸ਼ਾਂ ਵੱਲੋਂ ਹਸਤਾਖਰ ਕਰਨ ਤੋਂ ਤੁਰੰਤ ਬਾਅਦ ਦੋਵਾਂ ਪਾਸਿਉਂ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ। ਦੋਵੇਂ ਦੇਸ਼ਾਂ ਦਰਮਿਆਨ ਕੀਤੇ ਗਏ ਉਪਰਾਲੇ ਸਮਝੌਤੇ ਦੀਆਂ ਸ਼ਰਤਾਂ ਤੇ ਹਵਾਲਿਆਂ ਮੁਤਾਬਕ ਕੀਤੇ ਜਾਣਗੇ ਅਤੇ ਇਹ ਕਾਰਵਾਈ ਸਮਝੌਤਾ ਲਾਗੂ ਰਹਿਣ ਤੱਕ ਜਾਰੀ ਰਹੇਗੀ।

ਪਿੱਠਭੂਮੀ:

ਭਾਰਤ ਨੂੰ ਜੜੀਆਂ- ਬੂਟੀਆਂ ਸਮੇਤ ਰਵਾਇਤੀ ਦਵਾਈਆਂ ਦੀ ਸੁਚੱਜੀ ਵਿਕਸਤ ਪ੍ਰਣਾਲੀ ਦਾ ਵਰਦਾਨ ਪ੍ਰਾਪਤ ਹੈ, ਜਿਸ ਵਿੱਚ ਵਿਸ਼ਵੀ ਸਿਹਤ ਦ੍ਰਿਸ਼ ਵਿੱਚ ਅਪਾਰ ਸੰਭਾਵਨਾ ਹੈ। ਸ੍ਰੀਲੰਕਾ ਦਾ ਵੀ ਰਵਾਇਤੀ ਦਵਾਈਆਂ ਦਾ ਲੰਮਾ ਇਤਿਹਾਸ ਹੈ। ਸ੍ਰੀਲੰਕਾ ਵਿੱਚ ਆਯੁਰਵੇਦ, ਸਿੱਧਾ, ਯੂਨਾਨੀ, ਯੋਗ ਤੇ ਨੈਚੁਰੋਪੈਥੀ ਤੇ ਹੋਮਿਓਪੈਥੀ ਦੀਆਂ ਅਹਿਮ ਸਿਹਤ ਸੰਭਾਲ ਪ੍ਰਣਾਲੀਆਂ ਹਨ। ਦੋਵੇਂ ਦੇਸ਼ਾਂ ਵਿੱਚ ਆਯੁਰਵੇਦ, ਸਿੱਧਾ ਅਤੇ ਯੂਨਾਨੀ ਦਵਾਈ ਪ੍ਰਣਾਲੀਆਂ ਦਾ ਸਾਂਝਾ ਸੱਭਿਆਚਾਰ ਹੈ। ਇਸ ਤੋਂ ਵੀ ਵੱਧ, ਦਵਾਈਆਂ ਦੇ ਵੱਡੀ ਗਿਣਤੀ ਵਿੱਚ ਬੂਟੇ, ਖਾਸਕਰ ਕੰਡੀ ਖੇਤਰ ਵਿੱਚ ਮਿਲਦੇ ਬੂਟੇ, ਜਿਹੜੇ ਦੋਵੇਂ ਦੇਸ਼ਾਂ ਲਈ ਇੱਕੋ ਜਿਹੇ ਹਨ, ਇੱਕੋ ਜਿਹੇ ਭੋਂ-ਵਾਤਾਵਰਣ ਅਸਰ ਵਾਲੇ ਹਨ।

ਭਾਰਤ ਅਤੇ ਸ੍ਰੀਲੰਕਾ ਵਿੱਚ ਅਨੇਕ ਸੱਭਿਆਚਾਰਕ, ਇਤਿਹਾਸਕ, ਭਾਸ਼ਾਈ ਅਤੇ ਸਾਹਿਤਕ ਸਮਾਨਤਾਵਾਂ ਹਨ। ਦੋਵੇਂ ਦੇਸ਼ਾਂ ਦਾ ਸਾਂਝਾ ਸੱਭਿਆਚਾਰ ਅਤੇ ਸੱਭਿਅਕ ਵਿਰਸਾ ਅਤੇ ਇਨ੍ਹਾਂ ਦੇ ਨਾਗਰਿਕਾਂ ਦਾ ਵਿਆਪਕ ਮਿਲਵਰਤਣ ਦੋਵੇਂ ਦੇਸ਼ਾਂ ਵਿੱਚ ਬਹੁਪੱਖੀ ਸਾਂਝੇਦਾਰੀ ਅਤੇ ਭਾਈਚਾਰਕ ਦੁਬੱਲੇ ਰਿਸ਼ਤਿਆਂ ਦੀ ਭੂਮਿਕਾ ਬੰਨਦਾ ਹੈ।

ਦਵਾਈਆਂ ਦੀ ਭਾਰਤੀ ਪ੍ਰਣਾਲੀ ਦਾ ਵਿਸ਼ਵ ਪੱਧਰੀ ਪ੍ਰਚਾਰ ਕਰਨ ਪ੍ਰਤੀ ਪ੍ਰਤੀਬੱਧਤਾ ਦੇ ਤੌਰ ’ਤੇ ਆਯੁਸ਼ ਮੰਤਰਾਲੇ ਨੇ 11 ਦੇਸ਼ਾਂ ਨਾਲ ਸਮਝੌਤੇ ’ਤੇ ਹਸਤਾਖਰ ਕਰਕੇ ਅਸਰਦਾਰ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਸਟੇਟ ਐਡਮਿਨਿਸਟ੍ਰੇਸ਼ਨ ਆਵ੍ ਟ੍ਰੈਡੀਸ਼ਨਲ ਚਾਈਨੀਜ਼ ਮੈਡੀਸੀਨ (ਐੱਸਏਟੀਸੀਐੱਮ), ਪੀਪਲਜ਼ ਰੀਪਰਬਿਲਕ ਆਵ੍ ਚਾਈਨਾ; ਮਲੇਸ਼ਿਆਈ ਸਰਕਾਰ; ਰਿਪਬਲਿਕ ਆਵ੍ ਟ੍ਰੀਨੀਦਾਦ ਐਂਡ ਟੋਬੈਗੋ ਦਾ ਸਿਹਤ ਮੰਤਰਾਲਾ; ਹੰਗਰੀ ਸਰਕਾਰ ਦਾ ਮਾਨਵ ਸੰਸਾਧਨ ਮੰਤਰਾਲਾ, ਪੀਪਲਜ਼ ਰਿਪਬਲਿਕ ਆਵ੍ ਬੰਗਲਾਦੇਸ਼ ਸਰਕਾਰ ਦਾ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ; ਨੇਪਾਲ ਸਰਕਾਰ ਦਾ ਸਿਹਤ ਤੇ ਜਨਸੰਖਿਆ ਮੰਤਰਾਲਾ; ਮਾਰੀਸ਼ਸ ਸਰਕਾਰ ਦਾ ਸਿਹਤ ਤੇ ਜੀਵਨ ਦਾ ਮਿਆਰ ਮੰਤਰਾਲਾ; ਮੰਗੋਲੀਆ ਸਰਕਾਰ ਦਾ ਸਿਹਤ ਤੇ ਖੇਡ ਮੰਤਰਾਲਾ; ਤੁਰਕਿਸਤਾਨ ਸਰਕਾਰ ਦਾ ਸਿਹਤ ਤੇ ਦਵਾਈ ਇੰਡਸਟਰੀ ਮੰਤਰਾਲਾ; ਮਿਆਂਮਾਰ ਸਰਕਾਰ ਦਾ ਸਿਹਤ ਤੇ ਖੇਡ ਮੰਤਰਾਲਾ ਅਤੇ ਰਵਾਇਤੀ ਦਵਾਈ ਦੇ ਖੇਤਰ ਵਿੱਚ ਸਹਿਕਾਰਤਾ ਲਈ ਫੈਡਰਲ ਰਿਪਬਲਿਕ ਆਵ੍ ਜਰਮਨੀ ਦੇ ਸੰਘੀ ਸਿਹਤ ਮੰਤਰਾਲਾ ਨਾਲ ਨਿਸ਼ਚੇ ਦਾ ਸਾਂਝਾ ਐਲਾਨ ਸ਼ਾਮਲ ਹਨ।

*****

KSD/VBA/SH