Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਗਤੀ’ ਦੇ ਜ਼ਰੀਏ ਪ੍ਰਧਾਨ ਮੰਤਰੀ ਦਾ ਸੰਵਾਦ

ਪ੍ਰਗਤੀ’  ਦੇ ਜ਼ਰੀਏ ਪ੍ਰਧਾਨ ਮੰਤਰੀ ਦਾ ਸੰਵਾਦ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਪ੍ਰਗਤੀ’-‘ ਆਈ ਸੀ ਟੀ ਤੇ ਅਧਾਰਿਤ ਪ੍ਰੋਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ ਮਲਟੀ ਮੋਡਲ ਪਲੇਟਫਾਰਮ ਪ੍ਰਗਤੀ ‘ ਦੇ ਜ਼ਰੀਏ ਨੌਂਵੇਂ ਸੰਵਾਦ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।

ਪ੍ਰਧਾਨ ਮੰਤਰੀ ਨੇ ਡਾਕ ਸੇਵਾਵਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਪ੍ਰਬੰਧਨ ਅਤੇ ਹੱਲ ਦੀ ਪ੍ਰਗਤੀ ਦੀ ਸਮੀਖਿਆ ਕੀਤੀ।ਉਹਨਾਂ ਨੇ ਜ਼ੋਰ ਦੇ ਕੇ ਆਖਿਆ ਡਾਕ ਸੇਵਾਵਾਂ ਦੀ ਮਹੱਤਤਾ ਫਿਰ ਤੋਂ ਵਧ ਗਈ ਹੈ।ਉਹਨਾਂ ਨੇ ਇਹ ਜਾਣਨ ਦੀ ਵੀ ਕੋਸਿਸ਼ ਕੀਤੀ ਕਿ ਕਾਰਜ ਪ੍ਰਣਾਲੀ ਵਿੱਚ ਕੀ ਬਦਲਾਅ ਕੀਤੇ ਗਏ ਹਨ ਅਤੇ ਅਣਗਹਿਲੀ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ?ਉਹਨਾਂ ਨੇ ਵਿਭਾਗ ਅੰਦਰ ਮਾਨਵ ਸੰਸਾਧਨ ਪ੍ਰਬੰਧਨ,ਪ੍ਰਣਾਲੀਗਤ ਸੁਧਾਰ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਦੇ ਮਹੱਤਵ ਤੇ ਵੀ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼,ਹਰਿਆਣਾ,ਉਤਰਾਖੰਡ,ਉਤਰ ਪ੍ਰਦੇਸ਼,ਆਂਧਰ ਪ੍ਰਦੇਸ਼,ਕਰਨਾਟਕ,ਤਾਮਿਲਨਾਡੂ,ਉੜੀਸਾ,ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਸਮੇਤ ਕਈ ਸੂਬਿਆਂ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਪ੍ਰਧਾਨ ਮੰਤਰੀ ਨੇ “ਕ੍ਰਾਇਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ“(CCTNS) ਦੀ ਵਿਆਪਕ ਤੌਰ ਤੇ ਸਮੀਖਿਆ ਕੀਤੀ।ਉਹਨਾਂ ਨੇ ਸੂਬਿਆਂ ਵੱਲੋਂ ਇਸ ਨੈੱਟਵਰਕ ਨੂੰ ਜ਼ਿਆਦਾ ਤਰਜੀਹ ਦੇਣ ਦੀ ਅਪੀਲ ਕੀਤੀ,ਤਾਂ ਜੋ ਕਾਨੂੰਨ ਅਤੇ ਵਿਵਸਥਾ ਦੇ ਹਿਤ ਵਿੱਚ ਅਤੇ ਅਪਰਾਧੀਆਂ ਨੂੰ ਨਿਆਂ ਦੇਣ ਵਿੱਚ ਇਸ ਨੈੱਟਵਰਕ ਤੋਂ ਵਧੇਰੇ ਲਾਭ ਲਿਆ ਜਾ ਸਕੇ।

******

AKT/NT