Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਰਮਨੀ, ਸਪੇਨ, ਰੂਸ ਅਤੇ ਫਰਾਂਸ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਰਮਨੀ, ਸਪੇਨ, ਰੂਸ ਅਤੇ ਫਰਾਂਸ ਦੇ ਦੌਰੇ ‘ਤੇ ਜਾਣ ਸਮੇਂ ਜੋ ਬਿਆਨ ਦਿੱਤਾ ਉਸ ਦਾ ਮੂਲ ਪਾਠ ਹੇਠ ਲਿਖੇ ਅਨੁਸਾਰ ਹੈ:

“ਮੈਂ, 29-30 ਮਈ, 2017 ਨੂੰ ਚੌਥੇ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ ਮਸ਼ਵਰੇ (IGC) ਲਈ ਜਰਮਨ ਚਾਂਸਲਰ ਏਂਜਿਲਾ ਮਰਕੇਲ ਦੇ ਸੱਦੇ ‘ਤੇ ਜਰਮਨ ਦੌਰਾ ਕਰਾਂਗਾ । ਭਾਰਤ ਅਤੇ ਜਰਮਨੀ ਵਿਸ਼ਾਲ ਲੋਕਤੰਤਰ, ਪ੍ਰਮੁੱਖ ਅਰਥਵਿਵਸਥਾਵਾਂ ਅਤੇ ਖੇਤਰੀ ਤੇ ਵਿਸ਼ਵ ਮਾਮਲਿਆਂ ਦੇ ਮਹੱਤਵਪੂਰਨ ਖਿਡਾਰੀ ਹਨ । ਸਾਡੀ ਯੋਜਨਾਬੱਧ ਭਾਈਵਾਲਤਾ, ਲੋਕਤਾਂਤਰਿਕ ਕਦਰਾਂ-ਕੀਮਤਾਂ ਅਤੇ ਖੁਲ੍ਹੀ, ਸੰਮਿਲਤ ਤੇ ਨਿਯਮਬੱਧ ਦੁਨਿਆਵੀ ਤਰਤੀਬ ਦੀ ਵਚਨਬੱਧਤਾ ‘ਤੇ ਅਧਾਰਤ ਹੈ । ਸਾਡੀਆਂ ਵਿਕਾਸ ਪਹਿਲਕਦਮੀਆਂ ਵਿੱਚ ਜਰਮਨੀ ਇਕ ਵਡਮੁੱਲਾ ਭਾਈਵਾਲ ਹੈ ਅਤੇ ਭਾਰਤ ਦੀ ਕਾਇਆ-ਕਲਪ ਲਈ ਜੋ ਸੁਪਨਾ ਮੈਂ ਦੇਖਿਆ ਹੈ ਉਸ ਵਿੱਚ ਜਰਮਨ ਯੋਗਤਾਵਾਂ ਬਿਲਕੁਲ ਫਿੱਟ ਬੈਠਦੀਆਂ ਹਨ । ਮੈਂ ਆਪਣਾ ਦੌਰਾ ਜਰਮਨੀ ਵਿੱਚ ਬਰਲਿਨ ਦੇ ਨਜ਼ਦੀਕ ਮੈਸਬਰਗ ਤੋਂ ਸ਼ੁਰੂ ਕਰਾਂਗਾ ਜਿੱਥੇ ਚਾਂਸਲਰ ਮਰਕੇਲ ਨੇ ਮੈਨੂੰ ਖੇਤਰੀ ਅਤੇ ਵਿਸ਼ਵ ਮਹੱਤਤਾ ਵਾਲੇ ਮੁੱਦਿਆਂ ‘ਤੇ ਚਰਚਾ ਕਰਨ ਲਈ ਬਹੁਤ ਹੀ ਮਾਣ ਨਾਲ ਬੁਲਾਇਆ ਹੈ ।

30 ਮਈ, 2017 ਨੂੰ ਚਾਂਸਲਰ ਮਰਕੇਲ ਤੇ ਮੈਂ ਆਪਣੇ ਬਹੁਪੱਖੀ ਰਿਸ਼ਤੇ ਦੀ ਸਥਿਤੀ ਦਾ ਲੇਖਾ-ਜੋਖਾ ਕਰਨ ਲਈ ਚੌਥੀ IGC ਵਿੱਚ ਭਾਗ ਲਵਾਂਗੇ । ਮਿਲਵਰਤਣ ਸਬੰਧੀ ਭਵਿੱਖ ਲਈ ਰੂਪ-ਰੇਖਾ ਤਿਆਰ ਕਰਾਂਗੇ ਜਿਸ ਦਾ ਫੋਕਸ ਵਪਾਰ ਅਤੇ ਨਿਵੇਸ਼, ਸੁਰੱਖਿਆ ਅਤੇ ਆਤੰਕਵਾਦ ਦਾ ਟਾਕਰਾ, ਖੋਜ ਅਤੇ ਵਿਗਿਆਨ ਟੈਕਨੋਲੋਜੀ, ਮੁਹਾਰਤ ਵਿਕਾਸ, ਸ਼ਹਿਰੀ ਮੂਲ ਢਾਂਚਾ, ਰੇਲਵੇ ਅਤੇ ਸਿਵਲ ਹਵਾਬਾਜ਼ੀ, ਬਿਜਲੀ, ਵਿਕਾਸ-ਸਹਿਯੋਗਤਾ, ਸਿਹਤ ਅਤੇ ਵਿਕਲਪਕ-ਦਵਾਈਆਂ ਉੱਤੇ ਹੋਵੇਗਾ ।

ਮੈਂ ਫੈਡਰਲ ਰਿਪਬਲਿਕ ਆਵ੍ ਜਰਮਨੀ ਦੇ ਰਾਸ਼ਟਰਪਤੀ ਡਾ: ਫਰੈਂਕ ਵਾਲਟਰ ਸਟੀਨਮੀਅਰ (Dr. Frank-Walter Steinmeier) ਨੂੰ ਵੀ ਮਿਲਣ ਜਾਵਾਂਗਾ । ਵਪਾਰ, ਟੈਕਨੋਲੋਜੀ ਅਤੇ ਨਿਵੇਸ਼ ਦੇ ਖੇਤਰ ਵਿੱਚ ਜਰਮਨੀ ਸਾਡਾ ਅਗਾਂਹਵਧੂ ਭਾਈਵਾਲ ਹੈ । ਬਰਲਿਨ ਵਿਖੇ ਚਾਂਸਲਰ ਮਰਕੇਲ ਅਤੇ ਮੈਂ ਸਾਡੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਲਈ ਦੋਹਾਂ ਦੇਸ਼ਾਂ ਦੇ ਚੋਟੀ ਦੇ ਕਾਰੋਬਾਰ ਦੇ ਆਗੂਆਂ ਨਾਲ ਗੱਲਬਾਤ ਕਰਾਂਗੇ ।

ਮੈਨੂੰ ਵਿਸ਼ਵਾਸ ਹੈ ਕਿ ਇਹ ਦੌਰਾ ਜਰਮਨੀ ਨਾਲ ਸਾਡੇ ਬਹੁਪੱਖੀ ਸਹਿਯੋਗ ਦਾ ਇਕ ਨਵਾਂ ਅਧਿਆਇ ਖੋਲ੍ਹੇਗਾ ।
30-31 ਮਈ, 2017 ਨੂੰ ਮੈਂ ਸਪੇਨ ਦੇ ਸਰਕਾਰੀ ਦੌਰੇ ‘ਤੇ ਹੋਵਾਂਗਾ । ਪਿਛਲੇ 30 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਸਪੇਨ ਵਿਖੇ ਇਹ ਪਹਿਲਾ ਦੌਰਾ ਹੋਵੇਗਾ । ਇਸ ਦੌਰਾਨ ਮੈਂ ਸ਼ਾਹੀ ਬਾਦਸ਼ਾਹ ਫੇਲਿਪ ਛੇਵੇਂ (Felipe VI) ਨੂੰ ਮਿਲਣ ਜਾਣ ਦਾ ਵੀ ਮਾਣ ਪ੍ਰਾਪਤ ਕਰਾਂਗਾ ।

ਰਾਸ਼ਟਰਪਤੀ ਮਰੀਆਨੋ ਰਾਜੌਏ (Mariano Rajoy) ਨਾਲ 31 ਮਈ ਨੂੰ ਹੋਣ ਵਾਲੀ ਮੀਟਿੰਗ ਦਾ ਉਤਸੁਕਤਾ ਨਾਲ ਇੰਤਜ਼ਾਰ ਹੈ । ਅਸੀਂ ਬਹੁਪੱਖੀ ਰੁਝੇਂਵੇ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕਰਾਂਗੇ । ਖਾਸ ਕਰਕੇ ਆਰਥਕ ਖੇਤਰ, ਸਾਂਝੇ ਮਹੱਤਵ ਵਾਲੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਸਹਿਯੋਗ ਅਤੇ ਵਿਸ਼ੇਸ਼ ਰੂਪ ਵਿੱਚ ਆਤੰਕਵਾਦ ਨਾਲ ਲੜਨ ਦੇ ਮੁੱਦੇ ‘ਤੇ ਚਰਚਾ ਕਰਾਂਗੇ ।
ਬਹੁਪੱਖੀ ਵਪਾਰ ਅਤੇ ਨਿਵੇਸ਼ ਸਬੰਧਾਂ ਵਿੱਚ ਗਹਿਰਾਈ ਆਉਣ ਦੀ ਵੱਡੀ ਸੰਭਾਵਨਾ ਹੈ । ਅਸੀਂ ਚਾਹੁੰਦੇ ਹਾਂ ਸਪੇਨ ਉਦਯੋਗ, ਮੂਲ ਢਾਂਚੇ, ਸਾਫ. ਸੁਥਰੇ ਸ਼ਹਿਰ, ਡਿਜੀਟਲ ਅਰਥਵਿਵਸਥਾ, ਅਖੁੱਟ ਊਰਜਾ, ਸੁਰੱਖਿਆ ਅਤੇ ਸੈਰ-ਸਪਾਟੇ ਨਾਲ ਸਬੰਧਤ ਭਾਰਤੀ ਪ੍ਰੋਜੈਕਟਾਂ ਵਿੱਚ ਹਿੱਸਾ ਲਵੇ । ਮੈਂ ਸਪੇਨ ਉਦਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਨੂੰ ਵੀ ਮਿਲਾਂਗਾ ਅਤੇ ਉਹਨਾਂ ਨੂੰ ਸਾਡੀ ‘ਮੇਕ ਇਨ ਇੰਡੀਆ’ ਪਹਿਲਕਦਮੀ ਵਿੱਚ ਹਿੱਸੇਦਾਰ ਬਣਨ ਲਈ ਉਤਸਾਹਿਤ ਕਰਾਂਗਾ ।

ਭਾਰਤ-ਸਪੇਨ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਦੀ ਫੋਰਮ ਦੀ ਪਹਿਲੀ ਮੀਟਿੰਗ ਤਾਂ ਮੇਰੇ ਸਪੇਨ ਦੌਰੇ ਦੇ ਨਾਲ-ਨਾਲ ਹੀ ਹੋ ਜਾਵੇਗੀ । ਮੈਂ ਭਾਰਤ-ਸਪੇਨ ਆਰਥਕ ਭਾਈਵਾਲਤਾ ਨੂੰ ਮਜ਼ਬੂਤ ਕਰਨ ਲਈ ਉਹਨਾਂ ਦੇ ਵਡਮੁੱਲੇ ਸੁਝਾਵਾਂ ਦੇ ਇੰਤਜ਼ਾਰ ਵਿੱਚ ਹਾਂ । 31 ਮਈ ਤੋਂ 2 ਜੂਨ ਤੱਕ ਮੈਂ 18ਵੀਂ ਭਾਰਤ-ਰੂਸ ਸਲਾਨਾ ਸਿਖਰ ਵਾਰਤਾ ਲਈ ਰੂਸ ਵਿੱਚ ਸੇਂਟ ਪੀਟਰਜ਼ਬਰਗ ਵਿਖੇ ਹੋਵਾਂਗਾ ।
1 ਜੂਨ ਨੂੰ ਮੈਂ ਰਾਸ਼ਟਰਪਤੀ ਪੁਤਿਨ ਨਾਲ ਅਕਤੂਬਰ 2016 ਵਿੱਚ ਗੋਆ ਵਿਖੇ ਹੋਈ ਪਿਛਲੀ ਸਿਖਰ ਵਾਰਤਾ ਦੇ ਸੰਵਾਦ ਨੂੰ ਅੱਗੇ ਵਧਾਉਣ ਲਈ ਵਿਸਥਾਰ ਸਹਿਤ ਚਰਚਾ ਕਰਾਂਗਾ । ਆਰਥਕ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰਪਤੀ ਪੁਤਿਨ ਅਤੇ ਮੈਂ ਦੋਹਾਂ ਮੁਲਕਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਨਾਲ ਗੱਲਬਾਤ ਕਰਾਂਗੇ ।
ਅਗਲੇ ਦਿਨ ਮੈਂ ਤੇ ਰਾਸ਼ਟਰਪਤੀ ਪੁਤਿਨ ਸੇਂਟ ਪੀਟਰਜਬਰਗ ਅੰਤਰਰਾਸ਼ਟਰੀ ਆਰਥਕ ਫੋਰਸ (SPIEF) ਨੂੰ ਇਕੱਠੇ ਸੰਬੋਧਨ ਕਰਾਂਗੇ । ਫੋਰਮ ਨੇ ਇਸ ਸਾਲ ਮੈਨੂੰ ਵਿਸ਼ੇਸ਼ ਮਹਿਮਾਨ ਬਣਨ ਲਈ ਜੋ ਸੱਦਾ ਭੇਜਿਆ ਹੈ ਮੈਂ ਉਸ ਦੀ ਪ੍ਰਸ਼ੰਸਾ ਕਰਦਾ ਹਾਂ । ਇਸ ਸਾਲ ਭਾਰਤ SPIEF ਦਾ ਮਹਿਮਾਨ ਮੁਲਕ ਹੈ ।

ਆਪਣੀ ਤਰ੍ਹਾਂ ਦੀ ਇੱਕੋ ਇੱਕ ਮੀਟਿੰਗ ਵਿੱਚ ਮੈਨੂੰ ਰੂਸ ਦੇ ਅਲੱਗ-ਅਲੱਗ ਖੇਤਰਾਂ ਦੇ ਗਵਰਨਰਾਂ ਨਾਲ ਮਿਲਣ ਦਾ ਵੀ ਸੁਭਾਗ ਪ੍ਰਾਪਤ ਹੋਵੇਗਾ ਜਿਸ ਦੌਰਾਨ ਬਹੁਪੱਖੀ ਸਹਿਯੋਗ ਦਾ ਅਧਾਰ ਵਧਾਉਂਦੇ ਹੋਏ ਰਾਜਾਂ/ਖੇਤਰਾਂ ਅਤੇ ਹਰ ਤਰ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ ।

ਆਪਣੇ ਦੌਰੇ ਦੇ ਸ਼ੁਰੂ ਵਿੱਚ ਮੈਂ ਪਿਸਕਾਰੋਵਸਕੀ ਕਬਰਿਸਤਾਨ ਵਿਖੇ ਜਾ ਕੇ ਲੇਨਿਨਗਰਾਡ ਦੀ ਘੇਰਾਬੰਦੀ ਦੌਰਾਨ ਫਨਾਹ ਹੋਏ ਵਿਅਕਤੀਆਂ ਨੂੰ ਸ਼ਰਧਾਂਜਲੀ ਦੇਵਾਂਗਾ । ਮੈਂ ਦੁਨੀਆ ਭਰ ਵਿੱਚ ਮਸ਼ਹੂਰ ‘ਸਟੇਟ ਹਰਮੀਟੇਜ ਅਜਾਇਬਘਰ’ ਅਤੇ ਓਰੀਐਂਟਲ ਹਥਲਿਖਤਾਂ ਦੀ ਸੰਸਥਾ ਵਿਖੇ ਜਾਣ ਦਾ ਵੀ ਅਵਸਰ ਹਾਸਲ ਕਰਾਂਗਾ ।

ਮੈਨੂੰ ਬਹੁਪੱਖੀ ਸਬੰਧਾਂ ਲਈ ਇਸ ਸਪੈਸ਼ਲ ਸਾਲ ਵਿੱਚ ਆਪਣੀ ਸੇਂਟ ਪੀਟਰਜਬਰਗ ਫੇਰੀ ਦਾ ਵੀ ਇੰਤਜ਼ਾਰ ਹੈ ਕਿਉਂਕਿ ਇਸ ਸਾਲ ਦੋਵੇਂ ਮੁਲਕ ਆਪਣੇ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ ।

2-3 ਜੂਨ, 2017 ਨੂੰ ਮੈਂ ਫਰਾਂਸ ਜਾਵਾਂਗਾ । ਇਸ ਦੌਰਾਨ 3 ਜੂਨ ਨੂੰ ਮੈਂ ਫਰਾਂਸ ਦੇ ਚੁਣੇ ਗਏ ਨਵੇਂ ਰਾਸ਼ਟਰਪਤੀ ਸਤਿਕਾਰਯੋਗ ਸ਼੍ਰੀ ਇਮੈਨੂਅਲ ਮੈਕਰਾਨ (Mr. Emmanuel Macron) ਨਾਲ ਇੱਕ ਸਰਕਾਰੀ ਮੀਟਿੰਗ ਕਰਾਂਗਾ ।

ਫਰਾਂਸ ਸਾਡੇ ਯੋਜਨਾਬੱਧ ਭਾਈਵਾਲਾਂ ਵਿਚੋਂ ਅਤਿ ਮਹੱਤਵਪੂਰਨ ਭਾਈਵਾਲ ਹੈ ।

ਮੈਂ ਰਾਸ਼ਟਰਪਤੀ ਮੈਕਰਾਨ ਨਾਲ ਮਿਲਣ ਅਤੇ ਸਾਂਝੇ ਲਾਭਾਂ ਦੇ ਮੁੱਦਿਆਂ ‘ਤੇ ਚਰਚਾ ਕਰਨ ਦੇ ਇੰਤਜ਼ਾਰ ‘ਚ ਹਾਂ । ਮੈਂ ਫਰਾਂਸ ਦੇ ਰਾਸ਼ਟਰਪਤੀ ਨਾਲ ਵਿਸ਼ਵ ਦੇ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਾਂਗਾ ਜਿਹਨਾਂ ਵਿੱਚ ਯੂ.ਐੱਨ ਸੁਰੱਖਿਆ ਕੌਂਸਲ ਸੁਧਾਰ ਅਤੇ ਯੂ.ਐੱਨ ਸੁਰੱਖਿਆ ਕੌਂਸਲ ਵਿੱਚ ਭਾਰਤ ਦਾ ਪੱਕੇ ਤੌਰ ‘ਤੇ ਮੈਂਬਰ ਹੋਣਾ, ਵੱਖ-ਵੱਖ ਬਹੁਪੱਖੀ ਨਿਰਯਾਤ ਕੰਟਰੋਲ ਰਾਜ ਪ੍ਰਬੰਧਾਂ ਵਿੱਚ ਭਾਰਤ ਦੀ ਮੈਂਬਰਸ਼ਿਪ, ਆਤੰਕਵਾਦ- ਵਿਰੋਧੀ ਸਹਿਯੋਗ, ਜਲਵਾਯੂ ਪਰਿਵਰਤਨ ਅਤੇ ਅੰਤਰਰਾਸ਼ਟਰੀ ਸੂਰਜੀ ਗਠਜੋੜ ਆਦਿ ਸ਼ਾਮਲ ਹਨ ।

ਫਰਾਂਸ ਸਾਡਾ ਨੌਵਾਂ ਅਤਿ ਵਿਸ਼ਾਲ ਨਿਵੇਸ਼ ਭਾਈਵਾਲ ਹੈ ਜੋ ਸੁਰੱਖਿਆ, ਪੁਲਾੜ, ਪਰਮਾਣੂ ਅਤੇ ਅਖੁੱਟ ਊਰਜਾ, ਸ਼ਹਿਰੀ ਵਿਕਾਸ ਅਤੇ ਰੇਲਵੇ ਆਦਿ ਦੇ ਖੇਤਰ ਵਿੱਚ ਸਾਡੀਆਂ ਵਿਕਾਸ ਪਹਿਲਕਦਮੀਆਂ ਦਾ ਮੁੱਖ ਹਿੱਸੇਦਾਰ ਹੈ । ਮੈਂ ਫਰਾਂਸ ਨਾਲ ਸਾਡੀ ਬਹੁ-ਪੱਖੀ ਹਿੱਸੇਦਾਰੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਵਚਨਬੱਧ ਹਾਂ ।

AKT/NT