Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ੍ਰੀ ਲੰਕਾ ਵਿੱਚ ਆਏ ਹੜਾਂ ਅਤੇ ਢਿੱਗਾਂ ਡਿੱਗਣ ਕਾਰਨ ਹੋਏ ਜਾਨੀ ਅਤੇ ਜਾਇਦਾਦ ਦੇ ਨੁਕਸਾਨ ਉੱਤੇ ਦੁਖ ਪ੍ਰਗਟਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਲੰਕਾ ਵਿੱਚ ਆਏ ਹੜਾਂ ਅਤੇ ਢਿੱਗਾਂ ਡਿੱਗਣ ਕਾਰਨ ਹੋਏ ਜਾਨੀ ਅਤੇ ਜਾਇਦਾਦ ਦੇ ਨੁਕਸਾਨ ਉੱਤੇ ਦੁਖ ਪ੍ਰਗਟਾਇਆ ਹੈ।

”ਸ਼੍ਰੀ ਲੰਕਾ ਵਿੱਚ ਆਏ ਹੜਾਂ ਅਤੇ ਢਿੱਗਾਂ ਡਿੱਗਣ ਕਾਰਨ ਜੋ ਜਾਨੀ ਅਤੇ ਜਾਇਦਾਦ ਦਾ ਨੁਕਸਾਨ ਹੋਇਆ ਹੈ, ਭਾਰਤ ਉਸ ਉੱਤੇ ਦੁਖ ਪ੍ਰਗਟਾਉਂਦਾ ਹੈ।

ਲੋੜ ਦੇ ਇਸ ਸਮੇਂ ਉੱਤੇ ਅਸੀਂ ਸ੍ਰੀ ਲੰਕਾ ਦੇ ਭੈਣਾਂ ਅਤੇ ਭਰਾਵਾਂ ਦੇ ਨਾਲ ਖੜ੍ਹੇ ਹਾਂ।

ਸਾਡੇ ਸਹਾਇਤਾ ਸਮਗਰੀ ਵਾਲੇ ਜਹਾਜ਼ ਸ਼੍ਰੀ ਲੰਕਾ ਨੂੰ ਭੇਜੇ ਜਾ ਰਹੇ ਹਨ। ਪਹਿਲਾ ਜਹਾਜ਼ ਕਲ੍ਹ ਸਵੇਰੇ ਕੋਲੰਬੋ ਪਹੁੰਚ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ, “ਦੂਸਰਾ ਜਹਾਜ਼ ਐਤਵਾਰ ਨੂੰ ਪਹੁੰਚੇਗਾ। ਹੋਰ ਸਹਾਇਤਾ ਵੀ ਭੇਜੀ ਜਾ ਰਹੀ ਹੈ” ।