Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਐੱਮ. ਐੱਸ. ਸਵਾਮੀਨਾਥਨ ਬਾਰੇ ਦੋ ਭਾਗਾਂ ਵਾਲੀ ਕਿਤਾਬ ਲੜੀ – ਦਿ ਕੁਐਸਟ ਫਾਰ ਏ ਵਰਲਡ ਵਿਦਾਊਟ ਹੰਗਰ ਜਾਰੀ ਕੀਤੀ

ਪ੍ਰਧਾਨ ਮੰਤਰੀ ਨੇ ਐੱਮ. ਐੱਸ. ਸਵਾਮੀਨਾਥਨ ਬਾਰੇ ਦੋ ਭਾਗਾਂ ਵਾਲੀ ਕਿਤਾਬ ਲੜੀ – ਦਿ ਕੁਐਸਟ ਫਾਰ ਏ ਵਰਲਡ ਵਿਦਾਊਟ ਹੰਗਰ ਜਾਰੀ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਘੇ ਖੇਤੀ ਵਿਗਿਆਨੀ ਡਾ. ਐੱਮ. ਐੱਸ. ਸਵਾਮੀਨਾਥਨ ਬਾਰੇ ਦੋ ਭਾਗਾਂ ਵਾਲੀ ਕਿਤਾਬ ਲੜੀ ਜਾਰੀ ਕੀਤੀ। ਇਸ ਕਿਤਾਬ ਲੜੀ ਦਾ ਨਾਮ -ਐੱਮ. ਐੱਸ. ਸਵਾਮੀਨਾਥਨ, ਦਿ ਕੁਐਸਟ ਫਾਰ ਏ ਵਰਲਡ ਵਿਦਾਊਟ ਹੰਗਰ (The Quest for a world without hunger) ਜਾਰੀ ਕੀਤੀ। ਇਸ ਮੌਕੇ ਤੇ ਕਈ ਕੇਂਦਰੀ ਮੰਤਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਇਸ ਮੌਕੇ ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਪ੍ਰੋ. ਸਵਾਮੀਨਾਥਨ ਨਾਲ ਸਲਾਹ ਮਸ਼ਵਰਾ ਕਰਕੇ ਸਾਇਲ ਹੈਲਥ ਕਾਰਡ(Soil Health Card initiative) ਉਨ੍ਹਾਂ ਦੇ ਗੁਜਰਾਤ ਦੇ ਮੁੱਖ ਮੰਤਰੀ ਰਹਿਣ ਦੌਰਾਨ ਸ਼ੁਰੂ ਕੀਤੇ ਗਏ ਸਨ।

ਪ੍ਰੋ. ਸਵਾਮੀਨਾਥਨ ਦੇ ਸਮਰਪਣ ਅਤੇ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇੱਕ ‘ਕ੍ਰਿਸ਼ੀ ਵਿਗਿਆਨਕ’ – ਖੇਤੀ ਵਿਗਿਆਨੀ ਦੀ ਥਾਂ ਤੇ ‘ਕਿਸਾਨ ਵਿਗਿਆਨਕ’ – ਕਿਸਾਨ ਵਿਗਿਆਨੀ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋ. ਸਵਾਮੀਨਾਥਨ ਦੀ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਦਾ ਕੰਮ ਅਸਲੀਅਤ ਉੱਤੇ ਆਧਾਰਿਤ ਹੈ। ਉਨ੍ਹਾਂ ਪ੍ਰੋ. ਸਵਾਮੀਨਾਥਨ ਦੀ ਸਾਦਗੀ ਦੀ ਵੀ ਪ੍ਰਸ਼ੰਸਾ ਕੀਤੀ।

ਖੇਤੀ ਸੈਕਟਰ ਨੂੰ ਅੱਜ ਦੇ ਸਮੇਂ ਵਿਚ ਪੇਸ਼ ਆ ਰਹੀਆਂ ਚੁਨੌਤੀਆਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਲੋੜਾਂ ਵਿੱਚ ਮਿਲਣ ਵਾਲੀ ਸਫਲਤਾ ਪੂਰਬੀ ਭਾਰਤ ਤੱਕ ਵੀ ਵਧਾਈ ਜਾਣੀ ਚਾਹੀਦੀ ਹੈ ਅਤੇ ਵਿਗਿਆਨਕ ਅਤੇ ਤਕਨਾਲੋਜੀਕਲ ਖੋਜਾਂ ਨੂੰ ਇੱਕ ਅਸਲੀਅਤ ਵਿੱਚ ਬਦਲਿਆ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਵਿਗਿਆਨਕ ਢੰਗਾਂ ਅਤੇ ਰਵਾਇਤੀ ਖੇਤੀ ਗਿਆਨ ਨੂੰ ਇੱਕਠਾ ਕਰਕੇ ਵਧੀਆ ਸੰਭਵ ਨਤੀਜੇ ਹਾਸਲ ਹੋ ਸਕਦੇ ਹਨ। ਕੁਝ ਸੂਬਿਆਂ ਦੀਆਂ ਉਦਾਹਰਣਾਂ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਦੇ ਹਰ ਜ਼ਿਲ੍ਹੇ ਦੀ ਆਪਣੀ ‘ਖੇਤੀ ਪਛਾਣ’ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਾਰਕੀਟਿੰਗ ਅਮਲ ਨੂੰ ਹੁੰਗਾਰਾ ਮਿਲੇਗਾ ਅਤੇ ਸਨਅਤੀ ਕਲਸਟਰਾਂ ਵਾਂਗ ਹੀ ਖੇਤੀ ਕਲਸਟਰ ਵਿਕਸਤ ਹੋ ਸਕਣਗੇ।

ਪ੍ਰਧਾਨ ਮੰਤਰੀ ਨੇ 2022 ਤੱਕ ਖੇਤੀ ਆਮਦਨ ਨੂੰ ਦੁਗਣੀ ਕਰਨ ਦੇ ਟੀਚੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਦੇ ਲਈ ਕੁਝ ਪ੍ਰਮੁੱਖ ਖੇਤਰਾਂ ਵਿੱਚ ਇੱਕ ਮਿੱਥੀ ਪਹੁੰਚ ਅਪਣਾਉਣ ਦੀ ਲੋੜ ਹੈ। ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਪਿਛਲੀਆਂ ਦੂਜੀਆਂ ਖੇਤੀ ਬੀਮਾ ਸਕੀਮਾਂ ਦੇ ਮੁਕਾਬਲੇ ਕਿਸਾਨਾਂ ਵਲੋਂ ਜਿਆਦਾ ਅਪਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਰਿਸਕ ਲੈਣ ਦੀ ਸਮਰੱਥਾ ਵਧੇਗੀ ਅਤੇ ਖੋਜਾਂ ਨੂੰ ‘ਲੈਬਾਰਟਰੀ ਤੋਂ ਖੇਤਾਂ ਤੱਕ’ ਪਹੁੰਚਾਉਣ ਦਾ ਕੰਮ ਆਸਾਨ ਹੋਵੇਗਾ।

ਡਾ. ਸਵਾਮੀਨਾਥਨ ਨੇ ਪ੍ਰਧਾਨ ਮੰਤਰੀ ਵਲੋਂ ਕਹੇ ਸ਼ਬਦਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਦੂਰ-ਅੰਦੇਸ਼ੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਤਕਨਾਲੋਜੀ ਅਤੇ ਜਨਤਕ ਨੀਤੀ ਦਰਮਿਆਨ ਤਾਲਮੇਲ ਵਧਾਉਣ ਦੀ ਅਹਿਮੀਅਤ ਤੇ ਜ਼ੋਰ ਦਿੱਤਾ।

AKT/SH