Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡਿਕੋਇਆ ਵਿੱਚ ਹਸਪਤਾਲ ਦਾ ਉਦਘਾਟਨ ਕੀਤਾ, ਨੌਰਵੁੱਡ ਵਿੱਚ ਭਾਰਤੀ ਮੂਲ ਦੇ ਤਮਿਲ ਭਾਈਚਾਰੇ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਡਿਕੋਇਆ ਵਿੱਚ ਹਸਪਤਾਲ ਦਾ ਉਦਘਾਟਨ ਕੀਤਾ, ਨੌਰਵੁੱਡ ਵਿੱਚ ਭਾਰਤੀ ਮੂਲ ਦੇ ਤਮਿਲ ਭਾਈਚਾਰੇ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਡਿਕੋਇਆ ਵਿੱਚ ਹਸਪਤਾਲ ਦਾ ਉਦਘਾਟਨ ਕੀਤਾ, ਨੌਰਵੁੱਡ ਵਿੱਚ ਭਾਰਤੀ ਮੂਲ ਦੇ ਤਮਿਲ ਭਾਈਚਾਰੇ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਡਿਕੋਇਆ ਵਿੱਚ ਹਸਪਤਾਲ ਦਾ ਉਦਘਾਟਨ ਕੀਤਾ, ਨੌਰਵੁੱਡ ਵਿੱਚ ਭਾਰਤੀ ਮੂਲ ਦੇ ਤਮਿਲ ਭਾਈਚਾਰੇ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀ ਲੰਕਾ ਦੇ ਕੇਂਦਰੀ ਪ੍ਰਾਂਤ ਵਿੱਚ ਡਿਕੋਇਆ(Dickoya) ਵਿੱਚ ਭਾਰਤ ਦੀ ਸਹਾਇਤਾ ਨਾਲ ਉਸਾਰੇ ਗਏ ਹਸਪਤਾਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਵੱਡੀ ਸੰਖਿਆ ਵਿੱਚ ਲੋਕ ਸੜਕ ਕਿਨਾਰੇ ਖੜ੍ਹੇ ਸਨ, ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਸ੍ਰੀ ਲੰਕਾ ਦੇ ਰਾਸ਼ਟਰਪਤੀ, ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਅਤੇ ਵੱਡੀ ਸੰਖਿਆ ਵਿੱਚ ਸਮੁਦਾਇਕ ਨੇਤਾਵਾਂ ਦੀ ਮੌਜੂਦਗੀ ਵਿੱਚ ਨੌਰਵੁੱਡ ਵਿੱਚ ਭਾਰਤੀ ਮੂਲ ਦੇ ਤਮਿਲ ਭਾਈਚਾਰੇ ਦੇ  ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਭਾਰਤੀ ਮੂਲ ਦੇ ਤਮਿਲ ਭਾਈਚਾਰੇ ਵੱਲੋਂ ਸ੍ਰੀ ਲੰਕਾ ਵਿੱਚ ਪਾਏ ਯੋਗਦਾਨ ਅਤੇ ਭਾਰਤ ਅਤੇ ਸ੍ਰੀ ਲੰਕਾ ਦਰਮਿਆਨ ਲੰਬੇ ਸਮੇਂ ਤੋਂ ਸਾਂਝੀ ਵਿਰਾਸਤ ਸਬੰਧੀ ਆਪਣੇ ਵਿਚਾਰ ਪ੍ਰਗਟਾਏ।

ਪ੍ਰਧਾਨ ਮੰਤਰੀ ਸਾਇਲੋਨ ਵਰਕਰਜ਼ ਕਾਂਗਰਸ ਅਤੇ ਤਮਿਲ ਪ੍ਰੋਗਰੈਸਿਵ ਅਲਾਇੰਸ ਦੇ ਪ੍ਰਤੀਨਿਧੀਆਂ ਨੂੰ ਵੀ ਮਿਲੇ।

ਪ੍ਰਧਾਨ ਮੰਤਰੀ ਵੱਲੋਂ ਕੇਂਦਰੀ ਸ੍ਰੀ ਲੰਕਾ ਵਿੱਚ ਲਗਭਗ 30,000 ਤੋਂ ਜ਼ਿਆਦਾ ਲੋਕਾਂ ਦੀ ਹਾਜ਼ਰੀ, ਜਿਸ ਵਿੱਚ ਜ਼ਿਆਦਾ ਗਿਣਤੀ ਭਾਰਤੀ ਮੂਲ ਦੇ ਤਮਿਲਾਂ ਦੀ ਸੀ, ਨੂੰ ਕੀਤੇ ਸੰਬੋਧਨ ਦੇ ਮੁੱਖ ਅੰਸ਼ ਹੇਠ ਲਿਖੇ ਹਨ:

ਅੱਜ ਇੱਥੇ ਆਉਣ ‘ਤੇ ਮੈਂ ਬਹੁਤ ਖੁਸ਼ ਹਾਂ।

ਅਤੇ ਮੈਂ ਤੁਹਾਡੇ ਨਿੱਘੇ ਅਤੇ ਉਤਸ਼ਾਹਜਨਕ ਸਵਾਗਤ ਲਈ ਆਭਾਰੀ ਹਾਂ।

ਸ੍ਰੀ ਲੰਕਾ ਦੇ ਇਸ ਖੂਬਸੂਰਤ ਹਿੱਸੇ ‘ਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਆਉਣ ‘ਤੇ ਬਹੁਤ ਮਾਣ ਹੈ।

ਪਰ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਣਾ ਸਭ ਤੋਂ ਵੱਡਾ ਸਨਮਾਨ ਹੈ।

ਦੁਨੀਆ ਭਰ ਦੇ ਲੋਕ ਇਸ ਖੇਤਰ ਦੀ ਉਤਪਾਦਕ ਜ਼ਮੀਨ ਵਿੱਚੋਂ ਪੈਦਾ ਹੋਈ ਸਾਇਲੋਨ ਚਾਹ ਨੂੰ ਜਾਣਦੇ ਹਨ।

ਇਹ ਘੱਟ ਲੋਕ ਜਾਣਦੇ ਹਨ ਕਿ ਤੁਹਾਡਾ ਪਸੀਨਾ ਅਤੇ ਸਖ਼ਤ ਮਿਹਨਤ ਹੈ ਜੋ ਸਾਇਲੋਨ ਚਾਹ ਨੂੰ ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਪਸੰਦ ਬਣਾਉਂਦੀ ਹੈ।

ਜੇਕਰ ਅੱਜ ਸ੍ਰੀ ਲੰਕਾ ਚਾਹ ਦਾ ਸਭ ਤੋਂ ਵੱਡਾ ਤੀਜਾ ਨਿਰਯਾਤਕ ਹੈ ਤਾਂ ਇਹ ਤੁਹਾਡੀ ਸਖ਼ਤ ਮਿਹਨਤ ਸਦਕਾ ਹੀ ਹੈ।

ਇਹ ਤੁਹਾਡਾ ਮਿਹਨਤ ਪ੍ਰਤੀ ਪਿਆਰ ਹੀ ਹੈ ਜੋ ਸ੍ਰੀ ਲੰਕਾ ਦੁਨੀਆ ਦੀ ਚਾਹ ਦੀ ਮੰਗ ਨੂੰ ਲਗਭਗ 17 ਫੀਸਦੀ ਪੂਰਾ ਕਰਦਾ ਹੈ ਅਤੇ 1.5 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਵਿਦੇਸ਼ੀ ਕਮਾਈ ਕਰਦਾ ਹੈ।

ਤੁਸੀਂ ਖੁਸ਼ਹਾਲ ਸ੍ਰੀ ਲੰਕਾ ਦੇ ਚਾਹ ਉਦਯੋਗ ਦੀ ਰੀੜ੍ਹ  ਦੀ ਹੱਡੀ ਹੋ ਜੋ ਅੱਜ ਆਪਣੀ ਸਫ਼ਲਤਾ ਅਤੇ ਦੁਨਿਆਵੀ ਪਹੁੰਚ ‘ਤੇ ਮਾਣ ਕਰਦੀ ਹੈ।

ਤੁਹਾਡੇ ਯੋਗਦਾਨ ਦਾ ਸ੍ਰੀ ਲੰਕਾ ਅਤੇ ਇਸ ਤੋਂ ਬਾਹਰ ਵੀ ਗਹਿਰਾ ਮਹੱਤਵ ਹੈ।

ਮੈਂ ਅਸਲ ਵਿੱਚ ਤੁਹਾਡੀ ਮਿਹਨਤ ਦੀ ਸ਼ਲਾਘਾ ਕਰਦਾ ਹਾਂ।

ਤੁਸੀਂ ਅਤੇ ਮੇਰੇ ਵਿਚਕਾਰ ਕੁਝ ਸਾਂਝਾ ਹੈ।

ਜਿਵੇਂ ਤੁਹਾਡੇ ਵਿੱਚੋਂ ਕਈਆਂ ਨੇ ਸੁਣਿਆ ਹੋਏਗਾ ਕਿ ਮੇਰਾ ਚਾਹ ਦੇ ਨਾਲ ਵਿਸ਼ੇਸ਼ ਸਬੰਧ ਹੈ।

‘ਚਾਏ ਪੇ ਚਰਚਾ’ ਜਾਂ ਚਾਹ ‘ਤੇ ਚਰਚਾ ਇਹ ਸਿਰਫ਼ ਸਲੋਗਨ ਨਹੀਂ ਹੈ।

ਬਲਕਿ ਇਮਾਨਦਾਰ ਮਿਹਨਤ ਦੀ ਗਰਿਮਾ ਅਤੇ ਅਖੰਡਤਾ ਲਈ ਜ਼ਿਆਦਾ ਸਨਮਾਨ ਦਾ ਇੱਕ ਚਿੰਨ੍ਹ ਹੈ।

ਅੱਜ ਅਸੀਂ ਤੁਹਾਡੇ ਪੁਰਖਿਆਂ ਨੂੰ ਯਾਦ ਕਰ ਰਹੇ ਹਾਂ।

ਉਨ੍ਹਾਂ  ਮਰਦਾਂ ਅਤੇ ਔਰਤਾਂ ਦੀ ਮਜ਼ਬੂਤ ਇੱਛਾ ਸ਼ਕਤੀ ਅਤੇ ਉਤਸ਼ਾਹ ਜਿਨ੍ਹਾਂ  ਨੇ ਭਾਰਤ ਤੋਂ ਲੈ ਕੇ ਸਾਇਲੋਨ ਤੱਕ ਆਪਣੇ ਜੀਵਨ ਦੀ ਯਾਤਰਾ ਕੀਤੀ ਹੈ।

ਉਨ੍ਹਾਂ  ਦੀ ਯਾਤਰਾ ਅਤੇ ਸੰਘਰਸ਼ ਕਾਫ਼ੀ ਕਠਿਨ ਹੋ ਸਕਦਾ ਸੀ, ਪਰ ਉਨ੍ਹਾਂ  ਨੇ ਕਦੇ ਹਾਰ ਨਹੀਂ ਮੰਨੀ।

ਅੱਜ ਅਸੀਂ ਉਨ੍ਹਾਂ  ਨੂੰ ਯਾਦ ਕਰਦੇ ਹਾਂ ਅਤੇ ਨਮਨ ਕਰਦੇ ਹਾਂ।

ਤੁਹਾਡੀ ਪੀੜ੍ਹੀ  ਨੇ ਵੀ ਕਠੋਰ ਕਠਿਨਾਈਆਂ ਦਾ ਸਾਹਮਣਾ ਕੀਤਾ ਹੈ।

ਤੁਹਾਨੂੰ ਇੱਕ ਨਵੇਂ ਆਜ਼ਾਦ ਰਾਸ਼ਟਰ ਵਿੱਚ ਆਪਣੀ ਅਲੱਗ ਪਛਾਣ ਬਣਾਉਣ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

ਪਰ ਤੁਸੀਂ ਉਨ੍ਹਾਂ  ਦਾ ਦਲੇਰੀ ਨਾਲ ਸਾਹਮਣਾ ਕੀਤਾ। ਤੁਸੀਂ ਆਪਣੇ ਅਧਿਕਾਰਾਂ ਲਈ ਲੜੇ, ਪਰ ਤੁਸੀਂ ਇਹ ਸਭ ਸ਼ਾਂਤੀਪੂਰਨ ਕੀਤਾ।

ਤੁਸੀਂ ਕਦੇ ਵੀ ਸੌਮਿਆਮੂਰਤੀ ਥੌਂਦਾਮੈਨ ਵਰਗੇ ਨੇਤਾਵਾਂ ਨੂੰ ਨਾ ਭੁੱਲਿਓ, ਜਿਨ੍ਹਾਂ  ਨੇ ਤੁਹਾਡੇ ਅਧਿਕਾਰਾਂ ਲਈ, ਤੁਹਾਡੇ ਵਿਕਾਸ ਅਤੇ ਆਰਥਿਕ ਖੁਸ਼ਹਾਲੀ ਲਈ ਸਖ਼ਤ ਮਿਹਨਤ ਕੀਤੀ ਹੈ।

ਤਮਿਲ ਵਿਦਵਾਨ ਕਨਿਆਨ ਪੰਗੂਰਨਾਰ ਨੇ ਦੋ ਸਦੀਆਂ ਪਹਿਲਾਂ ਕਹਿ ਦਿੱਤਾ ਸੀ ‘ ਯਾਥੁਮ ਓਰੇ, ਯਾਵਾਰੁਮ ਕੇਲਿਰ’ (Yaathum Oore; Yavarum Kelir)। ਮਤਲਬ ”ਹਰ ਸ਼ਹਿਰ ਆਪਣਾ ਸ਼ਹਿਰ ਹੈ ਅਤੇ ਸਾਰੇ ਲੋਕ ਸਾਡੇ ਸਬੰਧੀ ਹਨ।”

ਅਤੇ ਤੁਸੀਂ ਉਨ੍ਹਾਂ  ਦੇ ਕਥਨ ਦੀ ਸਹੀ ਭਾਵਨਾ ਨੂੰ ਫੜਿਆ ਹੈ।

ਤੁਸੀਂ ਸ੍ਰੀ ਲੰਕਾ ਨੂੰ ਆਪਣਾ ਘਰ ਬਣਾਇਆ ਹੈ।

ਤੁਸੀਂ ਤਾਣੇ ਦਾ ਇੱਕ ਅੰਦਰੂਨੀ ਹਿੱਸਾ ਹੋ ਅਤੇ ਤੁਸੀਂ ਇਸ ਖੂਬਸੂਰਤ ਰਾਸ਼ਟਰ ਦੇ ਸਮਾਜ ਦਾ ਕੱਪੜਾ ਲਪੇਟਿਆ ਹੋਇਆ ਹੈ।

ਤੁਸੀਂ ਤਮਿਲ ਥਾਈ ਦੇ ਬੱਚੇ ਹੋ।

ਤੁਸੀਂ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਬੋਲਦੇ ਹੋ।

ਇਹ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਵਿੱਚੋਂ ਜ਼ਿਆਦਾ ਸਿਨਹਾਲਾ ਬੋਲਦੇ ਹਨ।

ਅਤੇ ਭਾਸ਼ਾ ਇੱਕ ਸੰਚਾਰ ਦੇ ਸਾਧਨ ਤੋਂ ਬਹੁਤ ਕੁਝ ਜ਼ਿਆਦਾ ਹੁੰਦੀ ਹੈ।

ਇਹ ਸੱਭਿਆਚਾਰ, ਸਬੰਧ ਬਣਾਉਣ, ਰਿਸ਼ਤੇ ਜੋੜਨ ਅਤੇ ਇੱਕ ਮਜ਼ਬੂਤ ਇੱਕਜੁਟ ਸ਼ਕਤੀ ਦੇ ਰੂਪ ਵਿੱਚ ਕਾਰਜ ਕਰਦੀ ਹੈ।

ਇੱਕ ਬਹੁਪੱਖੀ ਸਮਾਜ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿ ਰਿਹਾ ਹੈ, ਇਸ ਤੋਂ ਵਧੀਆ ਹੋਰ ਕੋਈ ਨਿਸ਼ਾਨ ਨਹੀਂ ਹੋ ਸਕਦਾ।

ਵਿਭਿੰਨਤਾ ਜਸ਼ਨ ਮਨਾਉਣ ਲਈ ਹੈ ਨਾ ਕਿ ਟਕਰਾਅ ਲਈ।

ਸਾਡਾ ਅਤੀਤ ਹਮੇਸ਼ਾ ਅੰਦਰੋਂ ਸਹਿਜਤਾ ਨਾਲ ਬੁਣਿਆ ਹੋਇਆ ਹੈ।

ਜਾਤਕ ਕਹਾਣੀਆਂ ਸਮੇਤ ਕਈ ਬੁੱਧ ਧਰਮ ਦੇ ਗ੍ਰੰਥਾਂ ਵਿੱਚ ਸੰਤ ਅਗਸਤਿਆ ਦਾ ਜ਼ਿਕਰ ਹੈ ਜਿਨ੍ਹਾਂ  ਨੂੰ ਤਮਿਲ ਭਾਸ਼ਾ ਦਾ ਪਿਤਾ ਮੰਨਿਆ ਜਾਂਦਾ ਹੈ।

ਕੈਂਡੀ ਦੇ ਸਿਨਹਾਲੀ ਨਾਇਕ ਕਿੰਗਜ਼ ਨੇ ਮਦੁਰਾਈ ਅਤੇ ਤਿੰਜੋਰ ਦੇ ਨਾਇਕ ਕਿੰਗਜ਼ ਨਾਲ ਵਿਆਹ ਦਾ ਬੰਧਨ ਕਾਇਮ ਕੀਤਾ ਸੀ।

ਸਿਨਹਾਲਾ  ਅਤੇ ਤਮਿਲ ਅਦਾਲਤਾਂ ਦੀਆਂ ਭਾਸ਼ਾਵਾਂ ਸਨ।

ਹਿੰਦੂ ਅਤੇ ਬੁੱਧ ਮੰਦਿਰਾਂ ਦਾ ਸਤਿਕਾਰ ਕੀਤਾ ਗਿਆ ਹੈ।

ਸਾਨੂੰ ਇਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਨਾ ਕੇ ਅਲੱਗ ਕਰਨ ਦੀ, ਇਹ ਏਕਤਾ ਅਤੇ ਸਦਭਾਵਨਾ ਦੇ ਧਾਗੇ ਹਨ।

ਅਤੇ ਤੁਸੀਂ ਉਸ ਬਿਹਤਰ ਸਥਾਨ ‘ਤੇ ਹੋ ਜਿੱਥੋਂ ਅਜਿਹੇ ਉਪਰਾਲਿਆਂ ਦੀ ਅਗਵਾਈ ਕਰਕੇ ਤੁਸੀਂ ਯੋਗਦਾਨ ਪਾ ਸਕਦੇ ਹੋ।

ਮੈਂ ਮਹਾਤਮਾ ਗਾਂਧੀ ਦੇ ਜਨਮ ਅਸਥਾਨ ਭਾਰਤ ਦੇ ਗੁਜਰਾਤ ਰਾਜ ਤੋਂ ਹਾਂ।

ਲਗਭਗ 90 ਸਾਲ ਪਹਿਲਾਂ ਉਹ ਕੈਂਡੀ, ਨੁਵਾਰਾ ਇਲੀਆ, ਮਤਾਲੇ, ਬਾਦੁੱਲਾ, ਬੰਦਰਾਵਾਲੇ ਅਤੇ ਹਿਲਟਨ ਸਮੇਤ ਸ੍ਰੀ ਲੰਕਾ ਦੇ ਇਸ ਖੂਬਸੂਰਤ ਥਾਂ ‘ਤੇ ਆਏ ਸਨ।

ਗਾਂਧੀ ਜੀ ਪਹਿਲੇ ਵਿਅਕਤੀ ਸਨ ਜਿਹੜੇ ਸ੍ਰੀ ਲੰਕਾ ਵਿੱਚ ਸਿਰਫ਼ ਸਮਾਜਿਕ ਆਰਥਿਕ ਵਿਕਾਸ ਦਾ ਸੰਦੇਸ਼ ਫੈਲਾਉਣ ਆਏ ਸਨ।

ਉਸ ਇਤਿਹਾਸਕ ਦੌਰੇ ਦੀ ਯਾਦ ਵਿੱਚ 2015 ਵਿੱਚ ਮਤਾਲੇ ਵਿਖੇ ਭਾਰਤ ਸਰਕਾਰ ਦੀ ਸਹਾਇਤਾ ਨਾਲ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ।

ਬਾਅਦ ਦੇ ਸਾਲਾਂ ਵਿੱਚ ਭਾਰਤ ਦਾ ਇੱਕ ਹੋਰ ਰਾਸ਼ਟਰੀ ਪ੍ਰਤੀਕ ਪੂਰਚੀ ਥੈਲੇਵਾਰ ਐੱਮਜੀਆਰ (Puratchi Thalaivar MGR) ਦਾ ਜਨਮ ਇਸ ਮਿੱਟੀ ‘ਤੇ ਹੋਇਆ ਜਿਸਨੇ ਇਸ ਨਾਲ ਜੀਵਨ ਭਰ ਦਾ ਸਬੰਧ ਜੋੜਿਆ।

ਅਤੇ ਹਾਲ ਹੀ ਦੇ ਸਮੇਂ ਵਿੱਚ ਤੁਸੀਂ ਵਿਸ਼ਵ ਨੂੰ ਕ੍ਰਿਕਟ ਵਿੱਚ ਇੱਕ ਤੇਜ ਸਪਿਨਰ ਦੇ ਰੂਪ ਵਿੱਚ ਮੁਥੈਯਾ ਮੁਰਲੀਧਰਨ ਦਾ ਤੋਹਫ਼ਾ ਦਿੱਤਾ ਹੈ।

ਤੁਹਾਡੀ ਪ੍ਰਗਤੀ ‘ਤੇ ਸਾਨੂੰ ਮਾਣ ਹੈ।

ਅਸੀਂ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਤੁਹਾਡੀਆਂ ਉਪਲੱਬਧੀਆਂ ਤੋਂ ਖੁਸ਼ ਹਾਂ।

ਜਦੋਂ ਭਾਰਤੀ ਮੂਲ ਦੇ ਵਿਦੇਸ਼ੀ ਦੁਨੀਆ ਵਿੱਚ ਸਫ਼ਲਤਾ ਦੇ ਨਿਸ਼ਾਨ ਛੱਡਦੇ ਹਨ ਤਾਂ ਅਸੀਂ ਉਨ੍ਹਾਂ  ਦੀ ਸਫ਼ਲਤਾ ਤੋਂ ਖੁਸ਼ ਹੁੰਦੇ ਹਾਂ।

ਮੈਂ ਅਜਿਹੀਆਂ ਹੋਰ ਸਫ਼ਲਤਾਵਾਂ ਦੀ ਕਾਮਨਾ ਕਰਦਾ ਹਾਂ।

ਤੁਸੀਂ ਭਾਰਤ ਅਤੇ ਸ੍ਰੀ ਲੰਕਾ ਦੇ ਲੋਕਾਂ ਅਤੇ ਸਰਕਾਰ ਦਰਮਿਆਨ ਮਹੱਤਵਪੂਰਨ ਲਿੰਕ ਬਣਾਉਂਦੇ ਹੋ।

ਅਸੀਂ ਤੁਹਾਨੂੰ ਇਸ ਖੂਬਸੂਰਤ ਦੇਸ਼ ਨਾਲ ਸਾਡੇ ਸਬੰਧਾਂ ਦੇ ਨਿਰੰਤਰ  ਹਿੱਸੇ ਵਜੋਂ ਦੇਖਦੇ ਹਾਂ।

ਇਨ੍ਹਾਂ ਸਬੰਧਾਂ ਨੂੰ ਮਜ਼ਬੂਤ ਕਰਨਾ ਮੇਰੀ ਸਰਕਾਰ ਦੀ ਤਰਜੀਹ ਹੈ।

ਅਤੇ ਆਪਣੀ ਭਾਈਵਾਲੀ ਅਤੇ ਸਬੰਧਾਂ ਨੂੰ ਅਜਿਹਾ ਰੂਪ ਦੇਣਾ ਹੈ ਜਿਹੜਾ ਸਾਰੇ ਭਾਰਤੀਆਂ ਅਤੇ ਸਾਰੇ ਸ੍ਰੀ ਲੰਕਾ ਵਾਲਿਆਂ ਦੀ ਪ੍ਰਗਤੀ ਵਿੱਚ ਯੋਗਦਾਨ ਪਾਵੇ ਅਤੇ ਸਾਡੀ ਜ਼ਿੰਦਗੀ ਨੂੰ ਛੂਹੇ।

ਤੁਸੀਂ ਭਾਰਤ ਨਾਲ ਆਪਣੇ ਬੰਧਨ ਨੂੰ ਜਿਊਂਦਾ ਰੱਖਿਆ ਹੈ।

ਤੁਹਾਡੇ ਭਾਰਤ ਵਿੱਚ ਦੋਸਤ ਅਤੇ ਰਿਸ਼ਤੇਦਾਰ ਹਨ।

ਤੁਸੀਂ ਆਪਣੇ ਅਨੁਸਾਰ ਭਾਰਤੀ ਤਿਊਹਾਰਾਂ ਨੂੰ ਮਨਾਉਂਦੇ ਹੋ।

ਤੁਸੀਂ ਸਾਡੇ ਸੱਭਿਆਚਾਰ ਨੂੰ ਗ੍ਰਹਿਣ ਕਰਕੇ ਇਸ ਨੂੰ ਆਪਣਾ ਬਣਾਇਆ ਹੈ।

ਤੁਹਾਡੇ ਦਿਲਾਂ ਵਿੱਚ ਭਾਰਤ ਧੜਕਦਾ ਹੈ।

ਅਤੇ ਮੈਂ ਤੁਹਾਨੂੰ ਇਹ ਦੱਸਣ ਲਈ ਇੱਥੇ ਹਾਂ ਕਿ ਭਾਰਤ ਪੂਰੀ ਤਰ੍ਹਾਂ ਨਾਲ ਤੁਹਾਡੀਆਂ ਭਾਵਨਾਵਾਂ ਦਾ ਕਦਰਦਾਨ ਹੈ।

ਅਸੀਂ ਤੁਹਾਡੇ ਸਮਾਜਿਕ-ਆਰਥਿਕ ਵਿਕਾਸ ਲਈ ਹਰ ਸੰਭਵ ਢੰਗ ਨਾਲ ਅਣਥੱਕ ਕਾਰਜ ਕਰਨਾ ਜਾਰੀ ਰੱਖਾਂਗੇ।

ਮੈਂ ਇਹ ਜਾਣਦਾ ਹਾਂ ਕਿ 5 ਸਾਲਾ ਕੌਮੀ ਕਾਰਜ ਯੋਜਨਾ ਸਮੇਤ ਸ੍ਰੀ ਲੰਕਾ ਦੀ ਸਰਕਾਰ ਤੁਹਾਡਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਗਰਮ ਕਦਮ ਚੁੱਕ ਰਹੀ ਹੈ।

ਇਸ ਦਿਸ਼ਾ ਵਿੱਚ ਉਪਰਾਲਿਆਂ ਲਈ ਭਾਰਤ ਸੰਪੂਰਨ ਸਹਾਇਤਾ ਕਰੇਗਾ।

ਤੁਹਾਡੀ ਖੁਸ਼ਹਾਲੀ ਲਈ ਭਾਰਤ ਸਰਕਾਰ ਨੇ ਸ੍ਰੀ ਲੰਕਾ ਸਰਕਾਰ ਨਾਲ ਕਈ ਪੋ੍ਜੈਕਟ ਵੀ ਸ਼ੁਰੂ ਕੀਤੇ ਹਨ ਵਿਸ਼ੇਸ਼ ਤੌਰ ‘ਤੇ ਸਿੱਖਿਆ, ਸਿਹਤ ਅਤੇ ਭਾਈਚਾਰਕ ਵਿਕਾਸ ਦੇ ਖੇਤਰਾਂ ਵਿੱਚ।

1947 ਵਿੱਚ ਸਾਇਲੋਨ ਐਸਟੇਟ ਵਰਕਰਜ਼ ਐਜੂਕੇਸ਼ਨ ਟਰੱਸਟ (ਸੀਈਡਬਲਯੂਈਟੀ) ਦੀ ਸਥਾਪਨਾ ਕੀਤੀ ਗਈ ਸੀ ਤਾਂ ਕਿ ਵਿਦਿਆਰਥੀਆਂ ਨੂੰ ਪੜ੍ਹਾਈ  ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਇਸ ਅਧੀਨ ਅਸੀਂ ਸ੍ਰੀ ਲੰਕਾ ਅਤੇ ਭਾਰਤ ਵਿੱਚ ਸਾਲਾਨਾ ਲਗਭਗ 700 ਵਿਦਿਆਰਥੀਆਂ ਨੂੰ ਵਜ਼ੀਫੇ ਦਿੰਦੇ ਹਾਂ।

ਤੁਹਾਡੇ ਬੱਚਿਆਂ ਨੂੰ ਇਸ ਤੋਂ ਫਾਇਦਾ ਹੋ ਰਿਹਾ ਹੈ।

ਜੀਵਕਾ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਅਸੀਂ ਵੋਕੇਸ਼ਨਲ ਸਿੱਖਿਆ ਕੇਂਦਰ ਅਤੇ 10 ਅੰਗਰੇਜ਼ੀ ਭਾਸ਼ਾ ਦੇ ਸਿਖਲਾਈ ਕੇਂਦਰ ਅਤੇ ਢੁਕਵੇਂ ਹੁਨਰ ਦੀ ਸ਼ੁਰੂਆਤ ਕਰਨ ਵਿੱਚ ਮਦਦ ਕਰਨ ਲਈ ਪ੍ਰਯੋਗਸ਼ਾਲਾਵਾਂ ਵੀ ਸਥਾਪਿਤ ਕੀਤੀਆਂ ਹਨ। 

ਇਸ ਤਰ੍ਹਾਂ  ਹੀ ਅਸੀਂ ਪਲਾਂਟੇਸ਼ਨ ਸਕੂਲਾਂ ਵਿੱਚ ਕੰਪਿਊਟਰ ਅਤੇ ਸਾਇੰਸ ਪ੍ਰਯੋਗਸ਼ਾਲਾਵਾਂ ਸਥਾਪਿਤ ਕਰਨ ਵਿੱਚ ਮਦਦ ਕੀਤੀ ਹੈ।

ਅਸੀਂ ਕਈ ਪਲਾਂਟੇਸ਼ਨ ਸਕੂਲਾਂ ਨੂੰ ਅਪਗ੍ਰੇਡ ਵੀ ਕੀਤਾ ਹੈ।

ਕੁਝ ਸਮਾਂ ਪਹਿਲਾਂ ਰਾਸ਼ਟਰਪਤੀ ਸਿਰੀਸਿਨਹਾ, ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਅਤੇ ਮੈਂ ਡਿਕੋਇਆ ਵਿੱਚ 150 ਬੈੱਡ ਦਾ ਨਵਾਂ ਹਸਪਤਾਲ ਵੀ ਲੋਕਾਂ ਨੂੰ ਸਮਰਪਿਤ ਕੀਤਾ ਹੈ ਜਿਸ ਦੀ ਉਸਾਰੀ ਭਾਰਤ ਦੀ ਸਹਾਇਤਾ ਨਾਲ ਕੀਤੀ ਗਈ ਹੈ।

ਇਸ ਦੀਆਂ ਅਤਿ ਆਧੁਨਿਕ ਸਹੂਲਤਾਂ ਇਸ ਖੇਤਰ ਦੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਪੂਰਾ ਕਰਨਗੀਆਂ।

ਮੈਨੂੰ ਇਹ ਐਲਾਨ ਕਰਨ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ 1990 ਐਮਰਜੈਂਸੀ ਐਂਬੂਲੈਂਸ ਸੇਵਾ ਜੋ ਇਸ ਸਮੇਂ ਪੱਛਮੀ ਅਤੇ ਦੱਖਣੀ ਪ੍ਰਾਂਤਾਂ ਵਿੱਚ ਚੱਲ ਰਹੀ ਹੈ, ਉਸ ਨੂੰ ਸਾਰੇ ਪ੍ਰਾਂਤਾਂ ਵਿੱਚ ਵਿਸਥਾਰ ਕਰਨ ਦਾ ਫੈਸਲਾ ਕੀਤਾ ਹੈ।

ਅਸੀਂ ਭਾਰਤੀ ਸਮੁੱਚੀਆਂ ਸਿਹਤ ਸੰਭਾਲ ਪਰੰਪਰਾਵਾਂ ਜਿਵੇਂ ਯੋਗ ਅਤੇ ਆਯੂਰਵੈਦ ਤੁਹਾਡੇ ਨਾਲ ਸਾਂਝਾ ਕਰਕੇ ਵੀ ਖੁਸ਼ੀ ਮਹਿਸੂਸ ਕਰ ਰਹੇ ਹਾਂ।

ਅਸੀਂ ਅਗਲੇ ਮਹੀਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਵਾਂਗੇ, ਇਸ ਦੇ ਬਹੁਪੱਖੀ ਫਾਇਦਿਆਂ ਨੂੰ ਲੋਕਪ੍ਰਿਯ ਬਣਾਉਣ ਲਈ ਅਸੀਂ ਤੁਹਾਡੀ ਸਰਗਰਮ ਸ਼ਮੂਲੀਅਤ ਦੀ ਉਮੀਦ ਕਰਾਂਗੇ।

ਭਾਰਤ ਦੇ ਸ੍ਰੀ ਲੰਕਾ ਵਿੱਚ ਨਵੀਨਤਮ ਹਾਊਸਿੰਗ ਪੋ੍ਜੈਕਟ ਦੇ ਹਿੱਸੇ ਵਜੋਂ ਦੇਸ਼ ਦੇ ਉਪ-ਖੇਤਰੀ ਖੇਤਰ ਵਿੱਚ 4000 ਘਰਾਂ ਦੀ ਉਸਾਰੀ ਕੀਤੀ ਜਾ ਚੁੱਕੀ ਹੈ।

ਮੈਂ ਖੁਸ਼ ਹਾਂ ਕਿ ਪਹਿਲੀ ਵਾਰ ਲਾਭਪਾਤਰੀਆਂ ਨੂੰ ਉਸਾਰੇ ਜਾ ਰਹੇ ਘਰਾਂ ਦੀ ਜ਼ਮੀਨ ਦੀ ਮਲਕੀਅਤ ਸੌਂਪੀ ਗਈ।

ਇਸ ਖੇਤਰ ਵਿੱਚ ਸਾਡੀ ਵਚਨਬੱਧਤਾ ਨੂੰ ਜਾਰੀ ਰੱਖਦਿਆਂ ਮੈਂ ਇਹ ਐਲਾਨ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਇਸ ਪੋ੍ਜੈਕਟ ਅਧੀਨ ਦੇਸ਼ ਦੇ ਉਪ ਖੇਤਰਾਂ ਵਿੱਚ ਵਾਧੂ ਦਸ ਹਜ਼ਾਰ ਘਰਾਂ ਦੀ ਉਸਾਰੀ ਕੀਤੀ ਜਾਏਗੀ।

ਅੱਜ ਸਵੇਰੇ ਮੈਂ ਕੋਲੰਬੋ ਤੋਂ ਵਾਰਾਣਸੀ ਤੱਕ ਦੀ ਸਿੱਧੀ ਏਅਰ ਇੰਡੀਆ ਹਵਾਈ ਉਡਾਣ ਦਾ ਐਲਾਨ ਕੀਤਾ।

ਇਸ ਨਾਲ ਤੁਹਾਨੂੰ ਵਾਰਾਣਸੀ ਜਾਣ ਅਤੇ ਭਗਵਾਨ ਸ਼ਿਵ ਦਾ ਆਸ਼ਿਰਵਾਦ ਲੈਣ ਵਿੱਚ ਸੌਖ ਹੋਏਗੀ।

ਭਾਰਤ ਸਰਕਾਰ ਅਤੇ ਭਾਰਤ ਦੇ ਲੋਕ ਤੁਹਾਡੇ ਸ਼ਾਂਤੀ ਅਤੇ ਖੁਸ਼ਹਾਲੀ ਦੇ ਸਫ਼ਰ ਵਿੱਚ ਤੁਹਾਡੇ ਨਾਲ ਹਨ।

ਅਸੀਂ ਤੁਹਾਡੇ ਭਵਿੱਖ ਨੂੰ ਸਮਝਦੇ ਹੋਏ ਤੁਹਾਨੂੰ ਅਤੀਤ ਦੀਆਂ ਚੁਣੌਤੀਆਂ ਤੋਂ ਉਭਾਰਨ ਵਿੱਚ ਮਦਦ ਕਰਾਂਗੇ।

ਜਿਵੇਂ ਮਹਾਨ ਕਵੀ ਥਿਰੂਵੱਲੂਵਰ ਨੇ ਕਿਹਾ, ”ਅਥਾਹ ਊਰਜਾ ਅਤੇ ਅਣਥੱਕ ਕੋਸ਼ਿਸ਼ਾਂ ਕਰਨ ਵਾਲੇ ਵਿਅਕਤੀ ਤੱਕ ਖੁਸ਼ਹਾਲੀ ਖੁਦ-ਬ-ਖੁਦ ਆ ਜਾਂਦੀ ਹੈ।”

ਮੈਨੂੰ ਵਿਸ਼ਵਾਸ ਹੈ ਕਿ ਭਵਿੱਖ ਸੁਨਹਿਰਾ ਹੋਏਗਾ ਜੋ ਤੁਹਾਡੇ ਬੱਚਿਆਂ ਅਤੇ ਤੁਹਾਡੀ ਵਿਰਾਸਤ ਦੇ ਸੁਪਨਿਆਂ ਅਤੇ ਸਮਰੱਥਾਵਾਂ ਨਾਲ ਮੇਲ ਖਾਏਗਾ।

ਧੰਨਵਾਦ, ਨੰਦਰੀ (Nandri) ।

ਤੁਹਾਡਾ ਬਹੁਤ-ਬਹੁਤ ਧੰਨਵਾਦ।

 

* * * * *

AKT/NT