Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਮਿਲਟਰੀ ਸਿੱਖਿਆ ਵਿੱਚ ਸਹਿਯੋਗ ਲਈ ਰੱਖਿਆ ਸੇਵਾਵਾਂ ਸਟਾਫ ਕਾਲਜ, ਵਲਿੰਗਟਨ ਅਤੇ ਰੱਖਿਆ ਸੇਵਾਵਾਂ ਕਮਾਂਡ ਅਤੇ ਸਟਾਫ ਕਾਲਜ, ਮੀਰਪੁਰ, ਢਾਕਾ ਵਿਚਕਾਰ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਰੱਖਿਆ ਸੇਵਾਵਾਂ ਸਟਾਫ ਕਾਲਜ, ਵਲਿੰਗਟਨ ਅਤੇ ਰੱਖਿਆ ਸੇਵਾਵਾਂ ਕਮਾਂਡ ਸੇਵਾਵਾਂ ਅਤੇ ਸਟਾਫ ਕਾਲਜ, ਮੀਰਪੁਰ, ਢਾਕਾ ਵਿਚਕਾਰ ਸਬੰਧਿਤ ਮਿਲਟਰੀ ਸਿੱਖਿਆ ਦੇ ਖੇਤਰ ਵਿੱਚ ਰਣਨੀਤਕ ਅਤੇ ਸੰਚਾਲਨ ਸਟੱਡੀ ਵਿੱਚ ਸਹਿਯੋਗ ਲਈ ਸਮਝੌਤੇ ਨੂੰ ਕਾਰਜ ਉਪਰੰਤ ਪ੍ਰਵਾਨਗੀ ਦਿੱਤੀ ਹੈ।

ਸਮਝੌਤਾ ਮਿਲਟਰੀ ਸਿੱਖਿਆ ਨਾਲ ਸਬੰਧਿਤ ਰਣਨੀਤਕ ਅਤੇ ਸੰਚਾਲਨ ਸਟੱਡੀ ਅਤੇ ਦੋਨੋਂ ਦੇਸ਼ਾਂ ਵਿਚਕਾਰ ਨਜ਼ਦੀਕੀ ਅਤੇ ਲੰਬੇ ਸਮੇਂ ਦੇ ਸਹਿਯੋਗ ਨੂੰ ਪ੍ਰੋਤਸਾਹਨ ਦੇਣ ਲਈ ਵਧੀਕ ਸਹਿਯੋਗ ਦਾ ਢਾਂਚਾ ਸਥਾਪਿਤ ਕਰੇਗਾ।

ਦੋਨੋਂ ਦੇਸ਼ਾਂ ਦਰਮਿਆਨ ਭੂਗੋਲਿਕ ਅਤੇ ਸੱਭਿਆਚਾਰਕ ਨਜ਼ਦੀਕੀ ਨੂੰ ਦੇਖਦੇ ਹੋਏ, ਕਈ ਸਾਂਝੀਆਂ ਚੁਣੌਤੀਆਂ ਹਨ ਜਿਵੇਂ ਦਹਿਸ਼ਤਗਰਦੀ ਦਾ ਮੁਕਾਬਲਾ ਜਿਨ੍ਹਾਂ ਲਈ ਸਾਂਝੀ ਕਾਰਵਾਈ ਦੀ ਲੋੜ ਹੈ। ਇਸ ਲਈ ਸੁਰੱਖਿਆ ਬਲਾਂ ਵਿੱਚ ਬਿਹਤਰ ਤਾਲਮੇਲ ਲਈ ਸਹਿਯੋਗ ਦੀ ਲੋੜ ਹੈ। ਸੰਯੁਕਤ ਸਿਖਲਾਈ ਅਤੇ ਅਭਿਆਸ ਨਾਲ ਸੁਰੱਖਿਆ ਬਲਾਂ ਵਿੱਚ ਮੁਕਾਬਲੇ ਵਿੱਚ ਯੋਗਦਾਨ ਅਤੇ ਸਾਂਝੇ ਖਤਰਿਆਂ ਅਤੇ ਚੁਣੌਤੀਆਂ ਦਾ ਵਧੀਆ ਢੰਗ ਨਾਲ ਸਾਹਮਣਾ ਕਰਨ ਦੀਆਂ ਸਮੱਰਥਾਵਾਂ ਵਿਚਕਾਰ ਸਮਰੂਪਤਾ ਲਿਆਉਣ ਵਿੱਚ ਮਦਦ ਮਿਲੇਗੀ। ਸਮਝੌਤੇ ਨਾਲ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਸੂਚਨਾ ਅਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਨਾਲ ਜਨਤਕ ਜਵਾਬਦੇਹੀ ਵਿੱਚ ਵਾਧਾ ਹੋਏਗਾ।

******

AKT/VBA/SH