ਨਵੀਂ ਨੀਤੀ-ਲੰਬੀ ਮਿਆਦ ਦੇ ਦ੍ਰਿਸ਼ਟੀਕੋਣ ਦਾ ਪ੍ਰਤੀਬਿੰਬ
ਘਰੇਲੂ ਖਪਤ ਵਧਾਉਣ, ਉੱਚ ਗੁਣਵੱਤਾ ਸਟੀਲ ਦਾ ਉਤਪਾਦਨ ਅਤੇ ਖੇਤਰ ਨੂੰ ਵਿਸ਼ਵ ਪੱਧਰ ‘ਤੇ ਪ੍ਰਤਿਯੋਗੀ ਬਣਾਉਣ ‘ਤੇ ਧਿਆਨ ਕੇਂਦਰਿਤ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਰਾਸ਼ਟਰੀ ਸਟੀਲ ਨੀਤੀ (ਐੱਨਐੱਸਪੀ) 2017 ਨੂੰ ਪ੍ਰਵਾਨਗੀ ਦਿੱਤੀ ਗਈ।
ਨਵੀਂ ਸਟੀਲ ਨੀਤੀ ਵਿੱਚ ਸਰਕਾਰ ਦੇ ਲੰਬੀ ਮਿਆਦ ਦੇ ਦ੍ਰਿਸ਼ਟੀਕੋਣ ਅਤੇ ਸਟੀਲ ਖੇਤਰ ਨੂੰ ਪ੍ਰੋਤਸਾਹਨ ਦੇਣ ਦਾ ਜ਼ਿਕਰ ਕੀਤਾ ਗਿਆ ਹੈ। ਇਹ ਘਰੇਲੂ ਸਟੀਲ ਦੀ ਖਪਤ ਵਧਾਉਣ ਅਤੇ ਉੱਚ ਗੁਣਵੱਤਾ ਸਟੀਲ ਉਤਪਾਦਨ ਨੂੰ ਯਕੀਨੀ ਬਣਾਉਣ, ਅਗਾਂਹਵਧੂ ਤਕਨਾਲੋਜੀ ਦੀ ਸਿਰਜਣਾ ਅਤੇ ਸਟੀਲ ਸਨਅੱਤ ਨੂੰ ਵਿਸ਼ਵ ਪੱਧਰੀ ਪ੍ਰਤਿਯੋਗੀ ਬਣਾਉਣਾ ਚਾਹੁੰਦੀ ਹੈ।
ਐੱਨਐੱਸਪੀ 2017 ਦੀਆਂ ਮੁੱਖ ਵਿਸ਼ੇਸ਼ਤਾਵਾਂ:
ਨੀਤੀ 2030-31 ਤੱਕ ਕੱਚੇ ਸਟੀਲ ਦੀ ਸਮਰੱਥਾ 300 ਮਿਲੀਅਨ ਟਨ (ਐੱਮਟੀ), 255 ਐੱਮਟੀ ਉਤਪਾਦਨ ਅਤੇ ਮੌਜੂਦਾ ਪ੍ਰਤੀ ਵਿਅਕਤੀ 61 ਕਿਲੋਗ੍ਰਾਮ ਖਪਤ ਦੇ ਮੁਕਾਬਲੇ ਪ੍ਰਤੀ ਵਿਅਕਤੀ 158 ਕਿਲੋਗ੍ਰਾਮ ਤਿਆਰ ਸਟੀਲ ਦੀ ਖਪਤ ਕਰਨੀ ਹੈ। ਨੀਤੀ ਰਣਨੀਤਕ ਕਾਰਜ ਲਈ ਉੱਚ ਗਰੇਡ ਦੇ ਆਟੋਮੋਟਿਵ ਸਟੀਲ ਦੀ ਸਮੁੱਚੀ ਮੰਗ, ਇਲੈੱਕਟ੍ਰੀਕਲ ਸਟੀਲ, ਵਿਸ਼ੇਸ਼ ਸਟੀਲ ਅਤੇ ਮਿਸ਼ਰਤ ਦੀ ਮੰਗ ਨੂੰ ਘਰੇਲੂ ਤੌਰ ‘ਤੇ ਪੂਰਾ ਕਰਨ ਦੀ ਕਲਪਨਾ ਕਰਦੀ ਹੈ ਅਤੇ ਧੋਤੇ ਹੋਏ ਰਸੋਈ ਕੋਇਲੇ ਦੀ ਉਪਲੱਬਧਤਾ ਨੂੰ ਵਧਾਉਣਾ ਚਾਹੁੰਦੀ ਹੈ ਤਾਂ ਕਿ 2030-31 ਤੱਕ ਰਸੋਈ ਕੋਇਲੇ ਦੀ ਲਗਭਗ 85 ਫੀਸਦੀ ਆਯਾਤ ਨਿਰਭਰਤਾ ਨੂੰ ਘਟਾ ਕੇ ਲਗਭਗ 65 ਫੀਸਦੀ ਕੀਤਾ ਜਾ ਸਕੇ।
ਨਵੀਂ ਸਟੀਲ ਨੀਤੀ ਦੀਆਂ ਕੁਝ ਅਹਿਮ ਵਿਸ਼ੇਸ਼ਤਾਵਾਂ
ਪਿਛੋਕੜ:
ਆਧੁਨਿਕ ਸਮੇਂ ਵਿੱਚ ਸਟੀਲ ਸਭ ਤੋਂ ਵੱਧ ਮਹੱਤਵਪਪੂਰਨ ਇੱਕ ਉਤਪਾਦ ਹੈ ਅਤੇ ਇਹ ਕਿਸੇ ਵੀ ਉਦਯੋਗਿਕ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਭਾਰਤ ਦੁਨੀਆ ਦੀ ਸਭ ਤੋਂ ਤੇਜੀ ਨਾਲ ਵਧ ਰਹੀ ਆਰਥਿਕਤਾ ਹੋਣ ਦੇ ਨਾਤੇ ਅਤੇ ਸਟੀਲ ਦੇ ਨਿਰਮਾਣ, ਬੁਨਿਆਦੀ ਢਾਂਚਾ, ਬਿਜਲੀ, ਏਅਰੋਸਪੇਸ ਅਤੇ ਉਦਯੋਗਿਕ ਮਸ਼ੀਨਰੀ ਤੋਂ ਖਪਤ ਉਦਪਾਦਾਂ ਵਿੱਚ ਹੋਣ ਦੇ ਨਾਤੇ ਇਹ ਖੇਤਰ ਦੇਸ਼ ਦੇ ਰਣਨੀਤਕ ਮਹੱਤਵ ਦਾ ਬਣ ਗਿਆ ਹੈ। ਭਾਰਤੀ ਸਟੀਲ ਖੇਤਰ ਪਿਛਲੇ ਕੁਝ ਸਾਲਾਂ ਵਿੱਚ ਤੇਜ ਗਤੀ ਨਾਲ ਵਾਧਾ ਕਰਦੇ ਹੋਏ ਵਿਸ਼ਵ ਦਾ ਸਭ ਤੋਂ ਵੱਡਾ ਤੀਜਾ ਦੇਸ਼ ਬਣ ਗਿਆ ਹੈ। ਇਸ ਦਾ ਦੇਸ਼ ਦੀ ਜੀਡੀਪੀ ਵਿੱਚ 2 ਫੀਸਦੀ ਦੇ ਲਗਭਗ ਯੋਗਦਾਨ ਹੈ ਅਤੇ ਇਸ ਨਾਲ ਲਗਭਗ 5 ਲੱਖ ਲੋਕਾਂ ਨੂੰ ਸਿੱਧਾ ਅਤੇ ਲਗਭਗ 20 ਲੱਖ ਲੋਕਾਂ ਨੂੰ ਅਸਿੱਧਾ ਰੁਜ਼ਗਾਰ ਮਿਲਿਆ ਹੈ।
ਇੱਕ ਮਜ਼ਬੂਤ ਨੀਤੀ ਸਹਾਇਤਾ ਨਾਲ ਵਿਕਾਸ ਲਈ ਇੱਕ ਆਦਰਸ਼ ਪਲੈਟਫਾਰਮ ਬਣ ਜਾਏਗਾ। ਇਸ ਖੇਤਰ ਦਾ ਰਣਨੀਤਕ ਮਹੱਤਵ ਹੋਣ ਦੇ ਨਾਲ ਮੌਜੂਦਾ ਪਰਿਦ੍ਰਿਸ਼ ਵਿੱਚ ਇੱਕ ਮਜ਼ਬੂਤ ਅਤੇ ਪੁਨਰਗਠਨ ਨੀਤੀ ਦੀ ਲੋੜ ਦੇ ਨਾਲ ਖੇਤਰ ਵਿੱਚ ਰਣਨੀਤਕ ਮਹੱਤਵ ਕਾਰਨ ਨਵੀਂ ਐੱਨਐੱਸਪੀ, 2017 ਬਣਾਈ ਗਈ ਹੈ। ਹਾਲਾਂਕਿ ਰਾਸ਼ਟਰੀ ਸਟੀਲ ਨੀਤੀ 2005 (ਐੱਨਐੱਸਪੀ 2005) ਦੇ ਜ਼ਰੀਏ ਤੱਤਕਾਲੀ ਆਰਥਿਕ ਸਥਿਤੀ ਵਾਲੇ ਲਾਭਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਨਾਲ ਸੰਕੇਤ ਦਿੱਤਾ ਅਤੇ ਭਾਰਤੀ ਸਟੀਲ ਉਦਯੋਗ ਦੇ ਨਿਰੰਤਰ ਅਤੇ ਕੁਸ਼ਲ ਵਿਕਾਸ ਲਈ ਇੱਕ ਖਾਕਾ ਤਿਆਰ ਕੀਤਾ ਗਿਆ। ਇਸ ਲਈ ਭਾਰਤ ਅਤੇ ਵਿਸ਼ਵ ਭਰ ਵਿੱਚ ਹਾਲੀਆ ਵਿਕਾਸ ਨੂੰ ਦੇਖਦੇ ਹੋਏ ਦੋਨੋਂ ਸਟੀਲ ਬਾਜ਼ਾਰਾਂ ਦੀ ਮੰਗ ਅਤੇ ਸਪਲਾਈ ਪੱਖਾਂ ‘ਤੇ ਤਬਦੀਲੀ ਦੀ ਲੋੜ ਹੈ।
AKT/VBA/SH