Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤੀ ਵਿਦੇਸ਼ ਸੇਵਾ ਦੇ ਅਫ਼ਸਰ-ਟਰੇਨੀਜ਼ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ


ਭਾਰਤੀ ਵਿਦੇਸ਼ ਸੇਵਾ ਦੇ 2016 ਬੈਚ ਦੇ 40 ਅਫ਼ਸਰ-ਟਰੇਨੀਜ਼ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦੇਸ਼ ਸੇਵਾ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਗਿਆਨਵਾਨ ਹੋਣ ਅਤੇ ਅੰਤਰਰਾਸ਼ਟਰੀ ਪਰਿਪੇਖ ਵਿੱਚ ਸੋਚਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਅਫ਼ਸਰ-ਟਰੇਨੀਜ਼ ਨੂੰ ਆਪਣੇ ਕੈਰੀਅਰ ਦੌਰਾਨ ਆਪਣੇ ਬੈਚ ਦੇ ਹੋਰਨਾਂ ਸੇਵਾਵਾਂ ਦੇ ਸਾਥੀਆਂ ਨਾਲ ਸੰਪਰਕ ਰੱਖਣ ਦਾ ਅਨੁਰੋਧ ਕੀਤਾ, ਤਾਂ ਜੋ ਘਰ ਵਿੱਚ ਸਾਰੇ ਵਿਕਾਸ-ਕ੍ਰਮਾਂ ਤੋਂ ਸਦਾ ਜਾਣੂ ਰਹਿ ਸਕਣ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਵਿਸ਼ਵ ਦਾ ਇਹੋ ਮੰਨਣਾ ਹੈ ਕਿ ਭਾਰਤ ਦਾ ਭਵਿੱਖ ਰੌਸ਼ਨ ਹੈ ਅਤੇ ਭਾਰਤ ਦੀ ਵਧਦੀ ਜਾ ਰਹੀ ਸਾਖ਼ ਤੋਂ ਖ਼ੁਸ਼ ਹੈ।

******

AKT/NT