ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਉਨ੍ਹਾਂ ਰੱਖਿਆ ਸੇਵਾ ਕਰਮਚਾਰੀਆਂ ਦੀ ਇੱਕਠੀ ਹੋਈ 180 ਦਿਨ ਤੱਕ ਦੀ ਛੁੱਟੀ ਦਾ ਨਕਦ ਭੁਗਤਾਨ ਕਰਨਾ ਦਾ ਫੈਸਲਾ ਕੀਤਾ ਹੈ ਜੋ ਕਿ 30.12.1991 ਤੋਂ 29.11.1999 ਦੀ ਮਿਆਦ ਦੌਰਾਨ 15 ਸਾਲ ਤੋਂ ਘੱਟ ਦੀ ਸੇਵਾ ਹੋਣ ਉੱਤੇ ਅਕਾਲ ਚਲਾਣਾ ਕਰ ਗਏ ਜਾਂ ਨੌਕਰੀ ਦੇ ਅਯੋਗ ਕਰਾਰ ਦਿੱਤੇ ਗਏ ਸਨ।
ਇਹ ਫੈਸਲਾ ਉਨ੍ਹਾਂ 9777 ਅਫਸਰਾਂ ਜਾਂ ਹੋਰ ਰੱਖਿਆ ਸੇਵਾ ਕਰਮਚਾਰੀਆਂ, ਜੋ ਕਿ ਇਸ ਸਮੇਂ ਦੌਰਾਨ ਅਕਾਲ ਚਲਾਣਾ ਕਰ ਗਏ ਜਾਂ ਨੌਕਰੀ ਤੋਂ ਅਯੋਗ ਠਹਿਰਾਏ ਗਏ ਸਨ , ਦੇ ਪਰਿਵਾਰਾਂ ਨੂੰ ਲਾਭ ਪਹੁੰਚਾਵੇਗਾ। ਇਹ ਸਮਾਂ ਕਾਫੀ ਅਹਿਮ ਸੀ ਕਿਉਂਕਿ ਇਸ ਦੌਰਾਨ ਕਰਗਿਲ ਟਕਰਾਅ (ਆਪਰੇਸ਼ਨ ਵਿਜੈ) ਅਤੇ ਜੰਮੂ-ਕਸ਼ਮੀਰ ਅਤੇ ਉੱਤਰ -ਪੂਰਬ ਵਿੱਚ ਦਹਿਸ਼ਤਵਾਦ ਵਿਰੋਧੀ ਅਪਰੇਸ਼ਨ ਵਿੱਚ ਭਾਰੀ ਜਾਨੀ ਨੁਕਸਾਨ ਹੋਇਆ ਸੀ।
AKT/VBA/SH