Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਆਡਿਓ ਵਿਜੂਅਲ ਸਹਿ- ਉਤਪਾਦਨ ਲਈ ਸਮਝੌਤੇ ਦੀ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਆਡਿਓ ਵਿਜੂਅਲ ਸਹਿ-ਉਤਪਾਦਨ ਲਈ ਸਮਝੌਤਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ।

ਸਮਝੌਤੇ ਦੀਆਂ ਵਿਸ਼ੇਸ਼ਤਾਵਾਂ

• ਸਮਝੌਤੇ ਅਧੀਨ ਫਿਲਮਾਂ, ਦਸਤਾਵੇਜ਼ੀ ਅਤੇ ਐਨੀਮੇਸ਼ਨ ਫਿਲਮਾਂ ਦਾ ਸਹਿ ਉਤਪਾਦਨ ਆਏਗਾ।

• ਪ੍ਰਸਤਾਵਿਤ ਸਮਝੌਤੇ ਅਨੁਸਾਰ ਆਡਿਓ ਵਿਜੂਅਲ ਸਹਿ-ਉਤਪਾਦਨ ਉਨ੍ਹਾਂ ਸਾਰੇ ਲਾਭਾਂ ਦਾ ਹੱਕਦਾਰ ਹੋਏਗਾ ਜੋ ਦੋਨੋਂ ਦੇਸ਼ਾਂ ਵੱਲੋਂ ਆਪਣੇ ਸਬੰਧਿਤ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਕਿਸੇ ਵੀ ਰਾਸ਼ਟਰੀ ਆਡਿਓ ਵਿਜੂਅਲ ਕਾਰਜ ਲਈ ਦਿੱਤਾ ਜਾ ਸਕਦਾ ਹੈ।

• ਇਹ ਦੋਨੋਂ ਦੇਸ਼ਾਂ ਦਰਮਿਆਨ ਕਲਾ ਅਤੇ ਸੱਭਿਆਚਾਰ ਦੇ ਆਦਾਨ-ਪ੍ਰਦਾਨ ਦੀ ਅਗਵਾਈ ਕਰੇਗਾ ਅਤੇ ਦੋਨੋਂ ਦੇਸ਼ਾਂ ਦੇ ਲੋਕਾਂ ਦਰਮਿਆਨ ਚੰਗੀ ਭਾਵਨਾ ਅਤੇ ਬਿਹਤਰ ਸਮਝ ਉਤਪੰਨ ਕਰੇਗਾ।

• ਸਹਿ-ਉਤਪਾਦਨ ਸਾਡੀ ਕੋਮਲ ਸ਼ਕਤੀ ਦੀ ਸਿਰਜਣਾ ਦਾ ਮੌਕਾ ਮੁਹੱਈਆ ਕਰਾਏਗਾ।

• ਆਡਿਓ ਵਿਜੂਅਲ ਸਹਿ-ਉਤਪਾਦਨ ਦੇ ਖੇਤਰ ਵਿੱਚ ਇਹ ਪੋਸਟ ਪ੍ਰੋਡਕਸ਼ਨ ਅਤੇ ਮਾਰਕੀਟਿੰਗ ਸਮੇਤ ਕਲਾਕਾਰਾਂ, ਤਕਨੀਸ਼ੀਅਨਾਂ, ਅਤੇ ਗੈਰ ਤਕਨੀਸ਼ੀਅਨਾਂ, ਕਰਮਚਾਰੀਆਂ ਲਈ ਰੁਜ਼ਗਾਰ ਸਿਰਜਣ ਵਿੱਚ ਅਗਵਾਈ ਕਰੇਗਾ ਜੋ ਦੋਨੋਂ ਦੇਸ਼ਾਂ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਜੁੜੇਗਾ।

• ਸ਼ੂਟਿੰਗ ਲਈ ਭਾਰਤੀ ਸਥਾਨਕ ਲੋਕਾਂ ਦੀ ਵਰਤੋਂ ਨਾਲ ਦੁਨੀਆ ਭਰ ਵਿੱਚ ਪਸੰਦੀਦਾ ਫ਼ਿਲਮ ਸ਼ੂਟਿੰਗ ਖੇਤਰ ਦੇ ਰੂਪ ਵਿੱਚ ਭਾਰਤ ਦੀ ਸੰਭਾਵਨਾ ਵਧੇਗੀ।

ਭਾਰਤ ਹੁਣ ਤੱਕ ਆਡਿਓ ਵਿਜੂਅਲ ਸਹਿ-ਉਤਪਾਦਨ ਲਈ ਇਟਲੀ, ਇੰਗਲੈਂਡ, ਜਰਮਨੀ, ਫਰਾਂਸ, ਨਿਊਜ਼ੀਲੈਂਡ, ਪੋਲੈਂਡ, ਸਪੇਨ, ਕੈਨੇਡਾ, ਚੀਨ ਅਤੇ ਕੋਰੀਆ ਗਣਰਾਜ ਨਾਲ ਸਮਝੌਤੇ ਕਰ ਚੁੱਕਿਆ ਹੈ।

******

AKT/VBA/SH