ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 15.3.2017 ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਰਾਸ਼ਟਰੀ ਸਿਹਤ ਨੀਤੀ, 2017 (ਐੱਨਐੱਚਪੀ, 2017) ਨੂੰ ਪ੍ਰਵਾਨਗੀ ਦਿੱਤੀ ਗਈ ਹੈ
। ਇਹ ਨੀਤੀ ਵਿਆਪਕ ਸੰਗਠਿਤ ਢੰਗ ਨਾਲ ਤੰਦਰੁਸਤੀ ਵੱਲ ਜਾਣ ਦੀ ਇੱਕ ਕੋਸ਼ਿਸ਼ ਹੈ। ਇਸ ਦਾ ਉਦੇਸ਼ ਸਰਬਵਿਆਪੀ ਸਿਹਤ ਸੰਭਾਲ ਨੂੰ ਹਾਸਲ ਕਰਨਾ ਅਤੇ ਸਾਰਿਆਂ ਨੂੰ ਕਿਫਾਇਤੀ ਕੀਮਤਾਂ ‘ਤੇ ਗੁਣਵੱਤਾ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਹੈ।
ਇਹ ਨੀਤੀ ਰਣਨੀਤਕ ਭਾਈਵਾਲ ਦੇ ਤੌਰ ‘ਤੇ ਨਿਜੀ ਖੇਤਰ ਨਾਲ ਸਮੁੱਚੇ ਤੌਰ ‘ਤੇ ਸਮੱਸਿਆਵਾਂ ਅਤੇ ਹੱਲ ਦੇਖਦੀ ਹੈ। ਇਹ ਸੰਭਾਲ ਦੀ ਗੁਣਵੱਤਾ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਉੱਭਰ ਰਹੀਆਂ ਬਿਮਾਰੀਆਂ ਅਤੇ ਰੋਕਥਾਮ ਅਤੇ ਪ੍ਰੋਤਸਾਹਨ ਸਿਹਤ ਸੰਭਾਲ ਵਿੱਚ ਨਿਵੇਸ਼ ‘ਤੇ ਧਿਆਨ ਦਿੱਤਾ ਗਿਆ ਹੈ। ਨੀਤੀ ਮਰੀਜ਼ ਕੇਂਦਰਿਤ ਅਤੇ ਗੁਣਵੱਤਾ ਸੰਚਾਲਕ ਹੈ। ਇਹ ਸਿਹਤ ਸੁਰੱਖਿਆ ਅਤੇ ਦਵਾਈਆਂ ਅਤੇ ਉਪਕਰਨਾਂ ਲਈ ਮੇਕ ਇਨ ਇੰਡੀਆ ਪ੍ਰਤੀ ਸੇਧਿਤ ਹੈ ।
ਰਾਸ਼ਟਰੀ ਸਿਹਤ ਨੀਤੀ 2017 ਦਾ ਮੁੱਖ ਉਦੇਸ਼ ਸਾਰੀਆਂ ਵਿਕਾਸ ਨੀਤੀਆਂ ਵਿੱਚ ਰੋਕਥਾਮ ਅਤੇ ਪ੍ਰੋਤਸਾਹਨ ਸਿਹਤ ਸੰਭਾਲ ਅਤੇ ਹਰ ਇੱਕ ਵਿਅਕਤੀ ਨੂੰ ਬਿਨਾਂ ਕਿਸੇ ਵਿੱਤੀ ਮੁਸ਼ਕਿਲ ਦਾ ਸਾਹਮਣਾ ਕੀਤਿਆਂ ਚੰਗੀ ਸਿਹਤ ਅਤੇ ਤੰਦਰੁਸਤੀ ਦੇ ਸੰਭਵ ਉੱਚ ਪੱਧਰ ਨੂੰ ਹਾਸਲ ਕਰਨਾ ਹੈ।
ਦੂਜੇ ਅਤੇ ਤੀਜੇ ਸੰਭਾਲ ਪੱਧਰ ‘ਤੇ ਪਹੁੰਚ ਅਤੇ ਵਿੱਤੀ ਸੁਰੱਖਿਆ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਨੀਤੀ ਰਾਹੀਂ ਸਾਰੇ ਜਨਤਕ ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ, ਮੁਫ਼ਤ ਇਲਾਜ ਅਤੇ ਮੁਫ਼ਤ ਹੰਗਾਮੀ ਸੰਭਾਲ ਸੇਵਾਵਾਂ ਪ੍ਰਸਤਾਵਿਤ ਕੀਤੀਆਂ ਗਈਆਂ ਹਨ।
ਇਹ ਨੀਤੀ ਸਿਹਤ ਪ੍ਰਣਾਲੀ ਵਿੱਚ ਅਹਿਮ ਅੰਤਰ ਦੀ ਪੂਰਤੀ ਕਰਨ ਲਈ ਦੂਜੀਆਂ ਅਤੇ ਤੀਜੀਆਂ ਸੰਭਾਲ ਸੇਵਾਵਾਂ ਦੀ ਰਣਨੀਤਕ ਖਰੀਦ ਕਰਕੇ ਘੱਟ ਮਿਆਦ ਦੇ ਪੂਰਕਾਂ ਦੀ ਕਲਪਨਾ ਕਰਦੀ ਹੈ।
ਇਹ ਨੀਤੀ ਆਪਣੀਆਂ ਸਾਰੀਆਂ ਦਿਸ਼ਾਵਾਂ ਵਿੱਚ ਸਿਹਤ ਪ੍ਰਣਾਲੀਆਂ ਨੂੰ ਅਕਾਰ ਦੇਣ ਵਿੱਚ ਸਰਕਾਰ ਦੀ ਭੂਮਿਕਾ ਨੂੰ ਪਹਿਲ ਦੇਣ ਦੀ ਸਿਫਾਰਸ਼ ਕਰਦੀ ਹੈ। ਇਸ ਨਵੀਂ ਨੀਤੀ ਦਾ ਖਾਕਾ ਜਨਤਕ ਖਰਚ ਅਤੇ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਪ੍ਰੋਤਸਾਹਨ ਕਰਨ ਦੀ ਸਥਾਪਨਾ ਕਰਦਾ ਹੈ ਜਿਹੜਾ ਕਿ ਵਿਆਪਕ, ਸੰਗਠਿਤ ਅਤੇ ਸਾਰਿਆਂ ਦੀ ਪਹੁੰਚ ਵਿੱਚ ਹੈ।
ਐੱਨਐੱਚਪੀ, 2017 ਰਾਸ਼ਟਰੀ ਟੀਚੇ ਨੂੰ ਪ੍ਰਾਪਤ ਕਰਨ ਲਈ ਅਹਿਮ ਅੰਤਰ ਨੂੰ ਭਰਨ ਲਈ ਨਿਜੀ ਖੇਤਰ ਨਾਲ ਇੱਕ ਸਕਾਰਾਤਮਕ ਅਤੇ ਸਰਗਰਮ ਸਾਂਝੇਦਾਰੀ ਦੀ ਵਕਾਲਤ ਕਰਦੀ ਹੈ। ਇਹ ਨਿਜੀ ਖੇਤਰ ਦੀ ਸਾਂਝੇਦਾਰੀ ਨਾਲ ਰਣਨੀਤਕ ਖਰੀਦ, ਸਮਰੱਥਾ ਨਿਰਮਾਣ, ਹੁਨਰ ਵਿਕਾਸ ਪ੍ਰੋਗਰਾਮ, ਜਾਗਰੂਕਤਾ ਫੈਲਾਉਣ, ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਭਾਈਚਾਰੇ ਨਾਲ ਟਿਕਾਊ ਨੈੱਟਵਰਕ ਵਿਕਸਤ ਕਰਨ ਅਤੇ ਆਫ਼ਤ ਪ੍ਰਬੰਧਨ ਦੀ ਕਲਪਨਾ ਕਰਦੀ ਹੈ। ਨੀਤੀ ਨਿਜੀ ਖੇਤਰ ਦੀ ਸਹਿਭਾਗਤਾ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਅਤੇ ਗੈਰ ਪ੍ਰੇਰਕ ਦੀ ਵਕਾਲਤ ਕਰਦੀ ਹੈ।
ਨੀਤੀ ਸਮਾਂ ਬੱਧ ਰੂਪ ਵਿੱਚ ਜਨਤਕ ਸਿਹਤ ਖਰਚ ਜੀਡੀਪੀ ਦੇ 2.5 % ਤੱਕ ਵਧਾਉਣਾ ਪ੍ਰਸਤਾਵਿਤ ਕਰਦੀ ਹੈ। ਨੀਤੀ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਰਾਹੀਂ ਵੱਡੇ ਪੱਧਰ ‘ਤੇ ਵਿਆਪਕ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣਾ ਯਕੀਨੀ ਬਣਾਉਣ ਦੀ ਪਰਿਕਲਪਨਾ ਕਰਦੀ ਹੈ। ਇਹ ਨੀਤੀ ਬਹੁਤ ਹੀ ਚੋਣਵੇਂ ਤੋਂ ਲੈ ਕੇ ਵਿਆਪਕ ਮੁੱਢਲੇ ਸਿਹਤ ਸੰਭਾਲ ਪੈਕੇਜ ਤੱਕ ਅਹਿਮ ਤਬਦੀਲੀ ਨੂੰ ਦਰਸਾਉਂਦੀ ਹੈ ਜਿਸ ਵਿੱਚ ਬਿਰਧ ਸਿਹਤ ਸੰਭਾਲ, ਦਰਦਨਾਸ਼ਕ ਦੇਖਭਾਲ ਅਤੇ ਪੁਰਨਵਾਸ ਦੇਖਭਾਲ ਸੇਵਾਵਾਂ ਸ਼ਾਮਿਲ ਹਨ। ਨੀਤੀ ਸਰੋਤਾਂ ਦਾ ਮੁੱਖ ਹਿੱਸਾ (ਦੋ-ਤਿਹਾਈ ਜਾਂ ਇਸ ਤੋਂ ਜ਼ਿਆਦਾ) ਮੁੱਢਲੀ ਸੰਭਾਲ ਅਤੇ ਇਸ ਤੋਂ ਬਾਅਦ ਦੂਜੇ ਅਤੇ ਤੀਜੇ ਪੱਧਰ ਦੀ ਸੰਭਾਲ ਨੂੰ ਦੇਣ ਦੀ ਵਕਾਲਤ ਕਰਦੀ ਹੈ। ਇਹ ਜ਼ਿਲ੍ਹਾ ਪੱਧਰ ‘ਤੇ ਜ਼ਿਆਦਾ ਮੁੱਢਲੀ ਸੰਭਾਲ ਮੁਹੱਈਆ ਕਰਾਉਂਦੀ ਹੈ ਜੋ ਮੌਜੂਦਾ ਸਮੇਂ ਵਿੱਚ ਮੈਡੀਕਲ ਕਾਲਜ ਹਸਪਤਾਲ ਵਿੱਚ ਉਪਲੱਬਧ ਹੈ।
ਰਾਸ਼ਟਰੀ ਸਿਹਤ ਨੀਤੀ ਸਿਹਤ ਪ੍ਰਸਥਿਤੀਆਂ ਅਤੇ ਪ੍ਰੋਗਰਾਮ ਪ੍ਰਭਾਵ, ਸਿਹਤ ਪ੍ਰਣਾਲੀ ਦੇ ਪ੍ਰਦਰਸ਼ਨ ਅਤੇ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਰੋਗਾਂ ਦੇ ਪਸਾਰ ਨੂੰ ਘਟਾਉਣ ਦੇ ਉਦੇਸ਼ ਨਾਲ ਵਿਸ਼ੇਸ਼ ਸੰਖਿਆਤਮਕ ਟੀਚੇ ਨਿਰਧਾਰਤ ਕਰਦੀ ਹੈ। ਇਹ ਸਿਹਤ, ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਇਹ 2020 ਤੱਕ ਸਿਹਤ, ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਜਨਤਕ ਸਿਹਤ ਦੇ ਮਹੱਤਵ ਦੀਆਂ ਬਿਮਾਰੀਆਂ ਲਈ ਰਜਿਸਟਰ ਸਥਾਪਿਤ ਕਰਨਾ ਚਾਹੁੰਦੀ ਹੈ। ਇਹ ਜਨਤਕ ਸਿਹਤ ਟੀਚਿਆਂ ਦੇ ਨਾਲ ਮੈਡੀਕਲ ਉਪਕਰਨਾਂ ਅਤੇ ਸਾਜ਼ੋ -ਸਮਾਨ ਲਈ ਹੋਰ ਨੀਤੀਆਂ ਵੀ ਇਕਸਾਰ ਕਰਨਾ ਚਾਹੁੰਦੀ ਹੈ।
ਰਾਸ਼ਟਰੀ ਸਿਹਤ ਨੀਤੀ, 2017 ਦਾ ਮੁੱਢਲਾ ਉਦੇਸ਼ ਹਰ ਦਿਸ਼ਾਵਾਂ ਵਿੱਚ ਸਿਹਤ ਪ੍ਰਣਾਲੀ ਨੂੰ ਅਕਾਰ ਦੇਣ ਲਈ ਸਰਕਾਰ ਦੀ ਭੂਮਿਕਾ ਨੂੰ ਪਹਿਲ ਦੇਣਾ, ਸੂਚਿਤ ਕਰਨਾ, ਸਪਸ਼ਟ ਤੇ ਮਜ਼ਬੂਤ ਕਰਨਾ- ਸਿਹਤ ਵਿੱਚ ਨਿਵੇਸ਼, ਸਿਹਤ ਸੰਭਾਲ ਸੇਵਾਵਾਂ ਦਾ ਸੰਗਠਨਾਤਮਕ ਅਤੇ ਵਿੱਤੀਕਰਨ, ਬਿਮਾਰੀਆਂ ਦੀ ਰੋਕਥਾਮ ਅਤੇ ਖੇਤਰੀ ਕਿਰਿਆਵਾਂ ਰਾਹੀਂ ਚੰਗੀ ਸਿਹਤ ਨੂੰ ਪ੍ਰੋਤਸਾਹਨ, ਤਕਨਾਲੋਜੀ ਪ੍ਰਤੀ ਪਹੁੰਚ, ਮਨੁੱਖੀ ਵਸੀਲਿਆਂ ਦਾ ਵਿਕਾਸ, ਚਿਕਿਤਸਾ ਬਹੁਲਵਾਦ ਨੂੰ ਪ੍ਰੋਤਸਾਹਨ, ਚੰਗੀ ਸਿਹਤ ਲਈ ਲੋੜੀਂਦੇ ਗਿਆਨ ਅਧਾਰ ਦਾ ਨਿਰਮਾਣ, ਵਿੱਤੀ ਸੁਰੱਖਿਆ ਰਣਨੀਤੀ ਅਤੇ ਸਿਹਤ ਲਈ ਨਿਯਮਤੀਕਰਨ ਅਤੇ ਪ੍ਰਗਤੀਸ਼ੀਲ ਭਰੋਸਾ ਸ਼ਾਮਲ ਹੈ। ਨੀਤੀ ਦੇਸ਼ ਭਰ ਵਿੱਚ ਜਨਤਕ ਸਿਹਤ ਸੇਵਾਵਾਂ ਨੂੰ ਪੁਨਰਜੀਵਤ ਅਤੇ ਮਜ਼ਬੂਤ ਕਰਨ ‘ਤੇ ਜ਼ੋਰ ਦਿੰਦੀ ਹੈ ਤਾਂ ਕਿ ਮੁਫ਼ਤ ਦਵਾਈਆਂ, ਨਿਦਾਨ ਅਤੇ ਹੋਰ ਜ਼ਰੂਰੀ ਸਿਹਤ ਸੰਭਾਲ ਲਈ ਸਰਬਵਿਆਪੀ ਪਹੁੰਚ ਮੁਹੱਈਆ ਕਰਵਾਈ ਜਾ ਸਕੇ।
ਨੀਤੀ ਦਾ ਵਿਆਪਕ ਸਿਧਾਂਤ ਵਿਵਸਾਇਕਤਾ, ਅਖੰਡਤਾ ਅਤੇ ਨੈਤਿਕਤਾ, ਇਕੁਇਟੀ, ਸਮਰੱਥਾ, ਸਰਬਵਿਆਪੀ, ਮਰੀਜ਼ ਕੇਂਦਰਿਤ ਅਤੇ ਗੁਣਵੱਤਾ ਸੰਭਾਲ, ਜਵਾਬਦੇਹੀ ਅਤੇ ਬਹੁਲਵਾਦ ਹੈ।
ਇਹ ਜਨਤਕ ਹਸਪਤਾਲਾਂ ਦੇ ਸੰਯੋਜਨ ਅਤੇ ਮਾਨਤਾ ਪ੍ਰਾਪਤ ਗੈਰ ਸਰਕਾਰੀ ਸਿਹਤ ਸੇਵਾਵਾਂ ਪ੍ਰਦਾਤਾਵਾਂ ਦੇ ਸਿਹਤ ਸਬੰਧੀ ਘਾਟੇ ਵਾਲੇ ਖੇਤਰਾਂ ਵਿੱਚ ਰਣਨੀਤਕ ਖਰੀਦ ਦੇ ਜ਼ਰੀਏ ਗੁਣਵੱਤਾ, ਦੂਜੀਆਂ ਅਤੇ ਤੀਜੀਆਂ ਸੰਭਾਲ ਸੇਵਾਵਾਂ ਦੀ ਬਿਹਤਰ ਪਹੁੰਚ ਅਤੇ ਸਮਰੱਥਾ ਨੂੰ ਸੁਨਿਸ਼ਚਤ ਕਰਨ, ਸਿਹਤ ਦੇਖਭਾਲ ਲਗਤਾਂ ਕਾਰਨ ਜੇਬ ਖਰਚ ਵਿੱਚ ਮਹੱਤਵਪੂਰਨ ਕਮੀ ਹਾਸਲ ਕਰਨ, ਜਨਤਕ ਸਿਹਤ ਸੰਭਾਲ ਪ੍ਰਣਾਲੀ ‘ਤੇ ਵਿਸ਼ਵਾਸ ਅਤੇ ਜਨਤਕ ਸਿਹਤ ਟੀਚਿਆਂ ਨਾਲ ਅਨੁਕੂਲਤਾ ਵਿੱਚ ਨਿਜੀ ਸਿਹਤ ਸੇਵਾ ਉਦਯੋਗ ਦੇ ਨਾਲ ਨਾਲ ਮੈਡੀਕਲ ਤਕਨਾਲੋਜੀ ਦੇ ਪ੍ਰਭਾਵ ਵਿੱਚ ਵਾਧਾ ਅਤੇ ਵਿਕਾਸ ਕਰਨਾ ਹੈ।
ਇਹ ਨੀਤੀ ਬਾਲ ਅਤੇ ਕਿਸ਼ੋਰ ਸਿਹਤ ਦੇ ਸਰਵੋਤਮ ਪੱਧਰ ਨੂੰ ਪ੍ਰਾਪਤ ਕਰਨ ਲਈ ਪ੍ਰੀ-ਐਂਪਟੀਵ ਕੇਅਰ (ਪਹਿਲਾਂ ਹੀ ਬਿਮਾਰੀਆਂ ਦੀ ਉਤਪਤੀ ਨੂੰ ਘੱਟ ਕਰਨਾ) ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ। ਨੀਤੀ ਸਕੂਲ ਸਿਹਤ ਪ੍ਰੋਗਰਾਮ ਨੂੰ ਇੱਕ ਪ੍ਰਮੁੱਖ ਕੇਂਦਰ ਮੰਨਦੀ ਹੈ। ਨਾਲ ਹੀ ਸਕੂਲ ਦੇ ਪਾਠਕ੍ਰਮ ਵਿੱਚ ਸਿਹਤ ਅਤੇ ਸਵੱਛਤਾ ਵੀ ਸ਼ਾਮਿਲ ਹੈ।
ਬਹੁਲਵਾਦੀ ਸਿਹਤ ਦੇਖਭਾਲ ਵਿਰਾਸਤ ਦਾ ਲਾਭ ਉਠਾਉਣ ਲਈ ਨੀਤੀ ਵਿਭਿੰਨ ਸਿਹਤ ਪ੍ਰਣਾਲੀਆਂ ਦੀ ਮੁੱਖ ਧਾਰਾ ਦੀ ਸਿਫਾਰਸ਼ ਕਰਦੀ ਹੈ। ਆਯੁਸ਼ ਦੀ ਸਮਰੱਥਾ ਦੀ ਮੁੱਖ ਧਾਰਾ ਵਿੱਚ ਇਸ ਨੀਤੀ ਵਿੱਚ ਜਨਤਕ ਸੁਵਿਧਾਵਾਂ ਵਿੱਚ ਸਹਿ ਸਥਾਨ ਦੇ ਜ਼ਰੀਏ ਆਯੁਸ਼ ਉਪਾਅ ਤੱਕ ਬਿਹਤਰ ਪਹੁੰਚ ਦੀ ਪਰਿਕਲਪਨਾ ਕੀਤੀ ਗਈ ਹੈ। ਚੰਗੀ ਸਿਹਤ ਦੇ ਪ੍ਰੋਤਸਾਹਨ ਦੇ ਹਿੱਸੇ ਵਜੋਂ ਯੋਗ ਨੂੰ ਵੀ ਸਕੂਲਾਂ ਅਤੇ ਕੰਮਕਾਜੀ ਸਥਾਨਾਂ ਵਿੱਚ ਵੱਡੇ ਪੱਧਰ ‘ਤੇ ਸ਼ੁਰੂ ਕੀਤਾ ਜਾਏਗਾ।
ਨੀਤੀ ‘ਸਮਾਜ ਨੂੰ ਵਾਪਸ ਦੇਣ ਲਈ’ ਦੀ ਪਹਿਲ ਤਹਿਤ ਮਾਨਤਾ ਪ੍ਰਾਪਤ ਸਿਹਤ ਸੇਵਾ ਪੇਸ਼ੇਵਰਾਂ ਵੱਲੋਂ ਪ੍ਰੀ-ਬੋਨਸ ਦੇ ਅਧਾਰ ‘ਤੇ ਗ੍ਰਾਮੀਣ ਅਤੇ ਹੇਠਲੇ ਖੇਤਰਾਂ ਵਿੱਚ ਸਵੈਇਛੁੱਕ ਸੇਵਾ ਦਾ ਸਮਰਥਨ ਕਰਦੀ ਹੈ।
ਨੀਤੀ ਸਿਹਤ ਸੇਵਾ ਪ੍ਰਣਾਲੀ ਦੀ ਕੁਸ਼ਲਤਾ ਅਤੇ ਨਤੀਜਿਆਂ ਵਿੱਚ ਸੁਧਾਰ ਲਈ ਡਿਜੀਟਲ ਟੂਲ ਦੀ ਵਿਆਪਕ ਤਾਇਨਾਤੀ ਦੀ ਵਕਾਲਤ ਕਰਦੀ ਹੈ ਅਤੇ ਦੇਖਭਾਲ ਦੀ ਨਿਰੰਤਰਤਾ ਵਿੱਚ ਡਿਜੀਟਲ ਸਿਹਤ ਨੂੰ ਨਿਯਮਿਤ ਕਰਨ, ਵਿਕਸਤ ਕਰਨ ਅਤੇ ਤਾਇਨਾਤ ਕਰਨ ਲਈ ਰਾਸ਼ਟਰੀ ਡਿਜੀਟਲ ਸਿਹਤ ਟੈਕਨੋਲੋਜੀ (ਐੱਨਡੀਐੱਚਏ) ਦੀ ਸਥਾਪਨਾ ਕਰਨੀ ਹੈ।
ਨੀਤੀ ਹੌਲੀ -ਹੌਲੀ ਪ੍ਰਗਤੀਸ਼ੀਲ ਭਰੋਸਾ ਅਧਾਰਤ ਪਹੁੰਚ ਦੀ ਵਕਾਲਤ ਕਰਦੀ ਹੈ।
ਪਿਛੋਕੜ:
ਰਾਸ਼ਟਰੀ ਸਿਹਤ ਨੀਤੀ, 2017 ਨੇ ਇਸ ਦੇ ਗਠਨ ਲਈ ਇੱਕ ਵਿਸਥਾਰਤ ਪ੍ਰਕਿਰਿਆ ਨੂੰ ਅਪਣਾਇਆ ਹੈ ਜਿਸ ਵਿੱਚ ਹਿਤਧਾਰਕਾਂ ਨਾਲ ਸਲਾਹਾਂ ਸ਼ਾਮਲ ਹਨ। ਭਾਰਤ ਸਰਕਾਰ ਅਨੁਸਾਰ ਰਾਸ਼ਟਰੀ ਸਿਹਤ ਨੀਤੀ ਦਾ ਮਸੌਦਾ ਤਿਆਰ ਕੀਤਾ ਗਿਆ ਅਤੇ 30 ਦਸੰਬਰ, 2014 ਨੂੰ ਜਨਤਕ ਖੇਤਰ ਅੱਗੇ ਰੱਖਿਆ ਗਿਆ। ਇਸ ਤੋਂ ਬਾਅਦ ਹਿਤਧਾਰਕਾਂ ਅਤੇ ਰਾਜ ਸਰਕਾਰਾਂ ਨਾਲ ਵਿਸਥਾਰਤ ਸਲਾਹ ਮਸ਼ਵਰੇ ਦੇ ਅਧਾਰ ‘ਤੇ ਸੁਝਾਅ ਪ੍ਰਾਪਤ ਹੋਏ, ਇਸ ਤਰ੍ਹਾਂ ਰਾਸ਼ਟਰੀ ਸਿਹਤ ਨੀਤੀ ਦਾ ਅੰਤਿਮ ਮਸੌਦਾ ਤਿਆਰ ਕੀਤਾ ਗਿਆ। ਇਸ ਨੇ ਨੀਤੀ ਬਣਾਉਣ ਵਾਲੀ ਸਰਵਉੱਚ ਸੰਸਥਾ ਸਿਹਤ ਅਤੇ ਪਰਿਵਾਰ ਭਲਾਈ ਲਈ ਕੇਂਦਰੀ ਪਰਿਸ਼ਦ ਤੋਂ ਇਸ ਦੀ 27 ਫਰਵਰੀ, 2016 ਨੂੰ ਹੋਈ ਬਾਰ੍ਹਵੀਂ ਕਾਨਫਰੰਸ ਦੌਰਾਨ ਸਮਰਥਨ ਪ੍ਰਾਪਤ ਕੀਤਾ।
ਪਿਛਲੀ ਸਿਹਤ ਨੀਤੀ 2002 ਵਿੱਚ ਬਣਾਈ ਗਈ ਸੀ। ਉਦੋਂ ਤੋਂ ਸਮਾਜਕ-ਆਰਥਕ ਅਤੇ ਮਹਾਮਾਰੀ ਸਬੰਧੀ ਤਬਦੀਲੀਆਂ ਕਰਕੇ ਮੌਜੂਦਾ ਅਤੇ ਉੱਭਰਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਇੱਕ ਨਵੀਂ ਰਾਸ਼ਟਰੀ ਸਿਹਤ ਨੀਤੀ ਤਿਆਰ ਕਰਨ ਦੀ ਲੋੜ ਮਹਿਸੂਸ ਹੋਈ।
AKT/VBA/SH