Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਅਮਲਾਹਾ, ਸੀਹੋਰ-ਮੱਧ ਪ੍ਰਦੇਸ਼ ‘ਚ ‘ਫ਼ੂਡ ਲਿਜਿਊਮਸ ਰੀਸਰਚ ਪਲੈਟਫ਼ਾਰਮ’ (ਐੱਫ਼.ਐੱਲ.ਆਰ.ਪੀ.), ਪੱਛਮੀ ਬੰਗਾਲ ‘ਚ ਉੱਪਗ੍ਰਹਿ-ਧੁਰਿਆਂ ਅਤੇ ਰਾਜਸਥਾਨ ‘ਚ ‘ਇੰਟਰਨੈਸ਼ਨਲ ਸੈਂਟਰ ਫ਼ਾਰ ਐਗਰੀਕਲਚਰਲ ਰੀਸਰਚ ਇਨ ਡ੍ਰਾਈ ਏਰੀਆਜ਼’ (ਆਈ.ਸੀ.ਏ.ਆਰ.ਡੀ.ਏ.) ਦੀ ਸਥਾਪਨਾ ਨੂੰ ਪ੍ਰਵਾਨਗੀ


 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਇਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਹੈ:

(1) ਅਮਲਾਹਾ, ਸੀਹੋਰ-ਮੱਧ ਪ੍ਰਦੇਸ਼ ‘ਚ ‘ਫ਼ੂਡ ਲਿਜਿਊਮਸ ਰੀਸਰਚ ਪਲੈਟਫ਼ਾਰਮ’ (ਐੱਫ਼.ਐੱਲ.ਆਰ.ਪੀ.), ਪੱਛਮੀ ਬੰਗਾਲ ‘ਚ ਉੱਪਗ੍ਰਹਿ-ਧੁਰਿਆਂ ਅਤੇ ਰਾਜਸਥਾਨ ‘ਚ ‘ਇੰਟਰਨੈਸ਼ਨਲ ਸੈਂਟਰ ਫ਼ਾਰ ਐਗਰੀਕਲਚਰਲ ਰੀਸਰਚ ਇਨ ਡ੍ਰਾਈ ਏਰੀਆਜ਼’ (ਆਈ.ਸੀ.ਏ.ਆਰ.ਡੀ.ਏ.) ਦੀ ਸਥਾਪਨਾ;

(2) ਮੱਧ ਪ੍ਰਦੇਸ਼ ਸਰਕਾਰ ਨਾਲ ਉਨ੍ਹਾਂ ਵੱਲੋਂ ਅਮਲਾਹਾ ਫ਼ਾਰਮ, ਸੀਹੋਰ ਵਿਖੇ 30 ਸਾਲਾਂ ਲਈ 1 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਦੇ ਕਿਰਾਏ ਉੱਤੇ ਪ੍ਰਦਾਨ ਕਰਵਾਈ ਗਈ ਜ਼ਮੀਨ (70.99 ਹੈਕਟੇਅਰ, 175.42 ਏਕੜ) ਲਈ ਲੀਜ਼ (ਪੱਟੇ) ਸਮਝੌਤੇ ਉੱਤੇ ਹਸਤਾਖਰ ਕਰਨਾ ਅਤੇ ਮੱਧ ਪ੍ਰਦੇਸ਼ ‘ਚ ਐੱਫ਼.ਐੱਲ.ਆਰ.ਪੀ. ਸਥਾਪਤ ਕਰਨ ਲਈ ਉਸ ਨੂੰ ਆਈ.ਸੀ.ਏ.ਆਰ.ਡੀ.ਏ ਨੂੰ ਅੱਗੇ ਫਿਰ ਲੀਜ਼ ਉੱਤੇ ਦੇਣਾ।

(3) ਆਈ.ਸੀ.ਏ.ਆਰ.ਡੀ.ਏ. ਦੇ ਫ਼ੂਡ ਲਿਜਿਊਮ ਰੀਸਰਚ ਪਲੈਟਫ਼ਾਰਮ ਨੂੰ ਅੰਤਰਰਾਸ਼ਟਰੀ ਦੇਣ ਸਬੰਧੀ ਮੰਤਰੀ ਮੰਡਲ ਦੀ ਮਨਜ਼ੂਰੀ ‘ਸਿਧਾਂਤਕ ਤੌਰ ਉੱਤੇ’ ਸੰਯੁਕਤ ਰਾਸ਼ਟਰ ਦੀ ਧਾਰਾ 3 (ਰਿਆਇਤਾਂ ਤੇ ਅਧਿਕਾਰ) ਵਿੱਚ ਦਰਸਾਏ ਅਨੁਸਾਰ ਹੈ।

(4) ਭਾਰਤ ਸਰਕਾਰ ਦੀ ਤਰਫ਼ੋਂ ਪਲੈਟਫ਼ਾਰਮ ਦੀ ਸਥਾਪਨਾ ਨਾਲ ਸਬੰਧਤ ਸਾਰੇ ਮਾਮਲਿਆਂ ਵਿੱਚ ਖੇਤੀਬਾੜੀ ਖੋਜ ਵਿਭਾਗ ਨੂੰ ਅਧਿਕਾਰ ਦੇਣਾ।

(5) ਐੱਫ਼.ਐੱਲ.ਆਰ.ਪੀ. ਦੀ ਸਥਾਪਨਾ ਨਾਲ ਸਬੰਧਤ ਆਈ.ਸੀ.ਏ.ਆਰ. ਅਤੇ ਆਈ.ਸੀ.ਏ.ਆਰ.ਡੀ.ਏ. ਵਿਚਾਲੇ ਹੋਏ ਪੂਰਕ ਸਮਝੌਤੇ ਵਿੱਚ ਲੋਡ ਅਨੁਸਾਰ ਕੋਈ ਤਕਨੀਕੀ ਸੋਧਾਂ ਕਰਨ ਦਾ ਅਧਿਕਾਰ ਖੇਤੀ ਮੰਤਰਾਲੇ ਨੂੰ ਦੇਣਾ।

 

ਭਾਰਤ ਵਿੱਚ ਐੱਫ਼.ਐੱਲ.ਆਰ.ਪੀ. ਦੀ ਸਥਾਪਨਾ ਅਨਾਜ ਸੁਰੱਖਿਆ ਨਾਲ ਸਬੰਧਤ ਚੁਣੌਤੀਆਂ ਨਾਲ ਨਿਪਟਣ ਦੇ ਮਾਮਲੇ ਵਿੱਚ ਭਾਰਤ ਅੰਤਰਰਾਸ਼ਟਰੀ ਵਿਗਿਆਨ ਨੂੰ ਵਰਤਣ ਦੇ ਯੋਗ ਹੋ ਸਕੇਗਾ। ਭਾਰਤ; ਐੱਫ਼.ਐੱਲ.ਆਰ.ਪੀ. ਰਾਹੀਂ ਦੇਸ਼ ਵਿੱਚ ਖੋਜ ਦੇ ਮਾਮਲੇ ਵਿੱਚ ਸਾਹਮਣੇ ਆਉਣ ਵਾਲੀਆਂ ਪ੍ਰਾਪਤੀਆਂ ਨੂੰ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਜ਼ਬ ਕਰਨ ਯੋਗ ਹੋਵੇਗਾ। ਇੱਕ ਪ੍ਰਮੁੱਖ ਅੰਤਰਰਾਸ਼ਟਰੀ ਆਰ.ਐਂਡ ਡੀ. ਸੰਸਥਾਨ ਭਾਰਤ ਨੂੰ ਵਿਸ਼ਵ ਵਿੱਚ ਖੇਤੀਬਾੜੀ ਖੋਜ ਦੇ ਮਾਮਲੇ ਵਿੱਚ ਇੱਕ ਵੱਡਾ ਕੇਂਦਰ ਬਣਾ ਦੇਵੇਗਾ ਅਤੇ ਇਸ ਨਾਲ ਦੇਸ਼ ਵਿੱਚ ਅੱਗੇ ਹੋਰ ਖੋਜ ਤੇ ਵਿਕਾਸ ਨਿਵੇਸ਼ ਹੋਵੇਗਾ।

ਇਹ ਖੋਜ ਅੰਤਰਰਾਸ਼ਟਰੀ ਸੰਗਠਨ ਵੱਲੋਂ ਸਥਾਪਤ ਕੀਤੀ ਗਈ ਹੈ। ਆਈ.ਸੀ.ਏ.ਆਰ.ਡੀ.ਏ. ਦਾ ਨਵੀਨਤਾ ਦੇ ਮਾਮਲੇ ਵਿੱਚ ਵਧੀਆ ਰਿਕਾਰਡ ਹੈ, ਜਿਵੇਂ ਕਿ ਖ਼ੁਸ਼ਕ ਜ਼ਮੀਨ ਉਤਪਾਦਨ ਪ੍ਰਣਾਲੀਆਂ ਲਈ ਵਾਜਬ ਫ਼ੂਡ ਲਿਜਿਊਮ ਵੈਰਾਇਟੀਆਂ ਸਮੇਤ ਜਲਵਾਯੂ ਝੱਲਣ ਵਾਲੀਆਂ ਤਕਨਾਲੋਜੀਆਂ ਦੇ ਮਾਮਲੇ ਵਿੱਚ ਹੈ। ਆਈ.ਸੀ.ਏ.ਆਰ.ਡੀ.ਏ. ਵੱਲੋਂ ਫ਼ਸਲਾਂ ਦੀ ਰੇਂਜ-ਭੂਮੀ ਤੇ ਪਸ਼ੂਆਂ ਦੀ ਉਤਪਾਦਕਤਾ ਵਿੱਚ ਵਾਧੇ ਲਈ ਵਿਗਿਆਨੀਆਂ ਦੀ ਇੱਕ ਬਹੁ-ਅਨੁਸ਼ਾਸਨੀ ਟੀਮ ਰਾਹੀਂ ਖੋਜ ਕੀਤੀ ਜਾਵੇਗੀ। ਇਹ ਮੰਚ ਗ਼ਰੀਬੀ ਨੂੰ ਘਟਾਉਣ, ਅਨਾਜ ਸੁਰੱਖਿਆ ਵਿੱਚ ਸੁਧਾਰ ਲਿਆਉਣ, ਪੌਸ਼ਟਿਕ ਭੋਜਨ ਤੇ ਸਿਹਤ ਸੁਧਾਰਨ ਅਤੇ ਕੁਦਰਤੀ ਸਰੋਤ ਦਾ ਆਧਾਰ ਕਾਇਮ ਕਰ ਕੇ ਰੱਖਣ ਵਿੱਚ ਆਪਣਾ ਯੋਗਦਾਨ ਪਾਵੇਗਾ।

ਇਨ੍ਹਾਂ ਖੋਜ ਨਤੀਜਿਆਂ ਦਾ ਲਾਭ ਸਾਰੇ ਖੇਤਰਾਂ ਦੇ ਕਿਸਾਨਾਂ; ਭਾਵੇਂ ਉਹ ਵੱਡੇ ਹੋਣ ਤੇ ਚਾਹੇ ਛੋਟੇ ਜਾਂ ਸੀਮਾਂਤ ਕਿਸਾਨ ਹੋਣ, ਨੂੰ ਮਿਲੇਗਾ ਕਿਉਂਕਿ ਵਿਕਸਤ ਹੋਣ ਵਾਲੀਆਂ ਸਾਰੀਆਂ ਟੈਕਨੋਲੋਜੀਆਂ ਸਾਰੇ ਕਿਸਾਨ ਵਰਤ ਸਕਣਗੇ। ਇੰਝ ਇਹ ਪ੍ਰੋਜੈਕਟ ਨਿਆਂਪੂਰਨ ਤੇ ਪੂਰੀ ਤਰ੍ਹਾਂ ਸਭ ਨੂੰ ਨਾਲ ਲੈ ਕੇ ਚੱਲਦਾ ਹੈ।

*****

AKT/VBA/SH