Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਰਿਸ਼ਠ ਪੈਨਸ਼ਨ ਬੀਮਾ ਯੋਜਨਾ-2017


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੇ ਕੇਂਦਰੀ ਮੰਤਰੀ ਮੰਡਲ ਨੇ ਵਰਿਸ਼ਠ ਪੈਨਸ਼ਨ ਬੀਮਾ ਯੋਜਨਾ 2017 (ਵੀਪੀਬੀਵਾਈ 2017) ਦੀ ਲਾਂਚਿੰਗ ਲਈ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਰਕਾਰ ਦੀ ਵਿੱਤੀ ਮਦਦ ਤੇ ਸਮਾਜਕ ਸੁਰੱਖਿਆ ਲਈ ਪ੍ਰਤੀਬੱਧਤਾ ਦਾ ਹਿੱਸਾ ਹੈ।

ਬਿਰਧ ਉਮਰ ਵਿੱਚ ਸਮਾਜਕ ਸੁਰੱਖਿਆ ਮੁਹੱਈਆ ਕਰਵਾਉਣ ਅਤੇ 60 ਸਾਲ ਦੀ ਉਮਰ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਰਾਖੀ ਲਈ ਇਸ ਯੋਜਨਾ ਨੂੰ ਭਾਰਤੀ ਜੀਵਨ ਬੀਮਾ ਨਿਗਮ ( ਐੱਲਆਈਸੀ) ਜ਼ਰੀਏ ਲਾਗੂ ਕੀਤਾ ਜਾਵੇਗਾ ਤਾਂ ਕਿ ਅਸਥਿਰ ਮਾਰਕੀਟ ਹਾਲਤਾਂ ਕਾਰਨ ਅਜਿਹੇ ਵਿਅਕਤੀਆਂ ਦਾ ਭਵਿੱਖ ਸੁਰੱਖਿਅਤ ਬਣਾਇਆ ਜਾ ਸਕੇ। ਯੋਜਨਾ ਤਹਿਤ 10 ਸਾਲ ਲਈ 8 % ਸਲਾਨਾ ਦੀ ਗਾਰੰਟੀ ਰਿਟਰਨ ਰੇਟ ਦੇ ਅਧਾਰ ‘ਤੇ ਲਾਜਮੀ ਪੈਨਸ਼ਨ ਮੁਹੱਈਆ ਕਰਵਾਈ ਜਾਵੇਗੀ। ਇਸ ਵਿੱਚ ਮਾਸਕ, ਤਿਮਾਹੀ, ਛਿਮਾਹੀ ਤੇ ਸਲਾਨਾ ਅਧਾਰ ‘ਤੇ ਪੈਨਸ਼ਨ ਚੁਣਨ ਦਾ ਬਦਲ ਵੀ ਦਿੱਤਾ ਜਾਵੇਗਾ। ਡਿਫਰੈਂਸ਼ੀਏਟ ਰਿਟਰਨ, ਜਿਹੜਾ ਕਿ ਐੱਲਆਈਸੀ ਵੱਲੋਂ ਬਣੀ ਰਿਟਰਨ ਅਤੇ ਅੱਠ % ਸਲਾਨਾ ਦੀ ਲਾਜ਼ਮੀ ਰਿਟਰਨ ਹੈ, ਭਾਰਤ ਸਰਕਾਰ ਵੱਲੋਂ ਸਬਸਿਡੀ ਵਜੋਂ ਸਲਾਨਾ ਅਧਾਰ ‘ਤੇ ਦਿੱਤੀ ਜਾਵੇਗੀ।

ਵੀਪੀਬੀਵਾਈ-2017 ਨੂੰ ਇਸ ਦੀ ਲਾਂਚਿੰਗ ਦੀ ਮਿਤੀ ਤੋਂ ਇੱਕ ਸਾਲ ਦੇ ਸਮੇਂ ਲਈ ਅੰਸ਼ਦਾਨ ਲਈ ਖੋਲ੍ਹੇ ਜਾਣ ਦੀ ਤਜਵੀਜ਼ ਹੈ।

*******

AKT/VBA/S