Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਪ੍ਰਸਤਾਵਿਤ ਦੂਜੇ ਡਿਪਲੋਮੈਟਿਕ ਐਨਕਲੇਵ ਲਈ ਦਿੱਲੀ ਡਿਵੈਲਪਮੈਂਟ ਅਥਾਰਿਟੀ ਦੀ ਸੈਕਟਰ 24, ਦਵਾਰਕਾ, ਨਵੀ ਦਿੱਲੀ ਵਿੱਚ ਸਥਿਤ 34.87 ਹੈਕਟੇਅਰ ਜ਼ਮੀਨ ਲੈਂਡ ਐਂਡ ਡਿਵੈਲਪਮੈਂਟ ਆਫਿਸ ਨੂੰ ਤਬਦੀਲ ਕਰਨ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸੈਕਟਰ 24, ਦਵਾਰਕਾ, ਨਵੀਂ ਦਿੱਲੀ ਵਿਖੇ ਸਥਿਤ 34.87 ਹੈਕਟੇਅਰ ਜ਼ਮੀਨ ਲੈਂਡ ਐਂਡ ਡਿਵੈਲਪਮੈਂਟ ਆਡਿਸ (ਐੱਲਐਂਡਡੀਓ) (Land and Development Office (L&DO) ਨੂੰ ਪ੍ਰਸਤਾਵਿਤ ਦੂਜੇ ਡਿਪਲੋਮੈਟਿਕ ਐਨਕਲੇਵ ਦੇ ਉਦੇਸ਼ ਲਈ ਤਬਦੀਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।

ਮੌਜੂਦਾ ਸਮੇਂ ਵਿੱਚ ਚਾਣਕਿਆਪੁਰੀ ਵਿਖੇ ਇੱਕ ਡਿਪਲੋਮੈਟਿਕ ਐਨਕਲੇਵ ਹੈ, ਜਿੱਥੇ ਐੱਲਐਂਡਡੀਓ ਨੇ ਅੰਬੈਸੀ ਨੂੰ ਜ਼ਮੀਨ ਅਲਾਟ ਕਰ ਦਿੱਤੀ ਹੈ। ਐੱਮਈਏ ਨੇ ਦਿੱਲੀ ਵਿੱਚ ਡਿਪਲੋਮੈਟਿਕ ਮਿਸ਼ਨਾਂ/ਅੰਤਰਰਾਸ਼ਟਰੀ ਸੰਗਠਨਾਂ ਲਈ ਉਨ੍ਹਾਂ ਦੀ ਚਾਂਸਰੀ/ਅੰਬੈਸੀ (Chanceries/ Embassies) ਦੀਆਂ ਇਮਾਰਤਾਂ ਲਈ ਹੋਰ ਜ਼ਮੀਨ ਅਲਾਟ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸ ਲਈ ਡੀਡੀਏ ਨੇ ਦਵਾਰਕਾ, ਸੈਕਟਰ 24 ਦੀ 34.87 ਹੈਕਟੇਅਰ ਜ਼ਮੀਨ ਦੀ ਐੱਲਐਂਡਡੀਓ ਨੂੰ ਤਬਦੀਲ ਕਰਨ ਲਈ ਰੱਖੀ ਸੀ। ਇਹ ਰਾਜਧਾਨੀ ਵਿੱਚ ਦੂਜੇ ਡਿਪਲੋਮੈਟਿਕ ਐਨਕਲੇਵ ਲਈ ਜ਼ਮੀਨ ਮੁਹੱਈਆ ਕਰਾਏਗੀ।

***

ਏਕੇਟੀ/ਵੀਬੀਏ/ਐੱਸਐੱਚ