Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ਼੍ਰੀ ਬਿਲ ਗੇਟਸ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਸ਼੍ਰੀ ਬਿਲ ਗੇਟਸ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਬਿਲ ਗੇਟਸ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਨਾਲ ਭਾਰਤ ਦੇ ਵਿਕਾਸ, 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਮਾਰਗ ਅਤੇ ਸਿਹਤ, ਖੇਤੀਬਾੜੀ, ਏਆਈ ਅਤੇ ਉਨ੍ਹਾਂ ਹੋਰ ਖੇਤਰਾਂ ਵਿੱਚ ਰੋਮਾਂਚਕ ਪ੍ਰਗਤੀ ਦੇ ਬਾਰੇ ਵਿੱਚ ਬਹੁਤ ਵਧੀਆ ਚਰਚਾ ਕੀਤੀ, ਜੋ ਅੱਜ ਪ੍ਰਭਾਵ ਪੈਦਾ ਕਰ ਰਹੇ ਹਨ।

ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ  ਬਿਲ ਗੇਟਸ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਿਹਤਰ ਭਵਿੱਖ ਬਣਾਉਣ ਦੀ ਦਿਸ਼ਾ ਵਿੱਚ ਤਕਨੀਕ, ਇਨੋਵੇਸ਼ਨ ਅਤੇ ਸਥਿਰਤਾ ਸਹਿਤ ਵਿਭਿੰਨ ਮੁੱਦਿਆਂ ‘ਤੇ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ;

“ਹਮੇਸ਼ਾ ਦੀ ਤਰ੍ਹਾਂ, ਬਿਲ ਗੇਟਸ ਦੇ ਨਾਲ ਸ਼ਾਨਦਾਰ ਬੈਠਕ ਹੋਈ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਿਹਤਰ ਭਵਿੱਖ ਬਣਾਉਣ ਦੀ ਦਿਸ਼ਾ ਵਿੱਚ ਤਕਨੀਕ, ਇਨੋਵੇਸ਼ਨ ਅਤੇ ਸਥਿਰਤਾ ਸਹਿਤ ਵਿਭਿੰਨ ਮੁੱਦਿਆਂ ‘ਤੇ ਗੱਲਬਾਤ ਕੀਤੀ।”

 

*************

ਐੱਮਜੇਪੀਐੱਸ/ਐੱਸਟੀ