ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾ ਕੁੰਭ ਦੇ ਸਫ਼ਲ ਸਮਾਪਨ ‘ਤੇ ਲੋਕ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੇਸ਼ ਦੇ ਉਨ੍ਹਾਂ ਅਣਗਿਣਤ ਨਾਗਰਿਕਾਂ ਨੂੰ ਹਾਰਦਿਕ ਵਧਾਈ ਦਿੱਤੀ ਜਿਨ੍ਹਾਂ ਦੇ ਪ੍ਰਯਾਸਾਂ ਨਾਲ ਮਹਾ ਕੁੰਭ ਦੀ ਭਵਯ (ਸ਼ਾਨਦਾਰ) ਸਫ਼ਲਤਾ ਸੁਨਿਸ਼ਚਿਤ ਹੋਈ। ਮਹਾ ਕੁੰਭ ਨੂੰ ਸਫ਼ਲ ਬਣਾਉਣ ਵਿੱਚ ਵਿਭਿੰਨ ਵਿਅਕਤੀਆਂ ਅਤੇ ਸਮੂਹਾਂ ਦੇ ਸਮੂਹਿਕ ਯੋਗਦਾਨ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਸਰਕਾਰ, ਸਮਾਜ ਅਤੇ ਇਸ ਵਿੱਚ ਸ਼ਾਮਲ ਸਾਰੇ ਸਮਰਪਿਤ ਕਾਰਜਕਰਤਾਵਾਂ ਦੇ ਪ੍ਰਯਾਸਾਂ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਦੇਸ਼ ਭਰ ਦੇ ਸ਼ਰਧਾਲੂਆਂ, ਵਿਸ਼ੇਸ਼ ਕਰਕੇ ਉੱਤਰ ਪ੍ਰਦੇਸ਼ ਦੇ ਲੋਕਾਂ ਅਤੇ ਪ੍ਰਯਾਗਰਾਜ ਦੇ ਨਾਗਰਿਕਾਂ ਦਾ ਉਨ੍ਹਾਂ ਦੀਆਂ ਅਮੁੱਲ ਸਮਰਥਨ ਅਤੇ ਭਾਗੀਦਾਰੀ ਦੇ ਲਈ ਵਿਸ਼ੇਸ਼ ਉਲੇਖ ਕਰਦੇ ਹੋਏ ਆਭਾਰ ਵਿਅਕਤ ਕੀਤਾ।
ਸ਼੍ਰੀ ਮੋਦੀ ਨੇ ਮਹਾ ਕੁੰਭ ਦੇ ਭਵਯ (ਸ਼ਾਨਦਾਰ) ਆਯੋਜਨ ਦੇ ਲਈ ਲੋਕਾਂ ਦੇ ਅਣਥੱਕ ਪ੍ਰਯਾਸਾਂ ਨੂੰ ਰੇਖਾਂਕਿਤ ਕੀਤਾ ਅਤੇ ਇਸ ਦੀ ਤੁਲਨਾ ਗੰਗਾ ਨੂੰ ਧਰਤੀ ‘ਤੇ ਲਿਆਉਣ ਦੇ ਪੁਰਾਣਿਕ ਭਾਗੀਰਥ ਨਾਲ ਕੀਤੀ। ਉਨ੍ਹਾਂ ਨੇ ਲਾਲ ਕਿਲੇ ਤੋਂ ਆਪਣੇ ਸੰਬੋਧਨ ਦੇ ਦੌਰਾਨ “ਸਬਕਾ ਪ੍ਰਯਾਸ” (“Sabka Prayas”) ਦੇ ਮਹੱਤਵ ‘ਤੇ ਜ਼ੋਰ ਦੇਣ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹਾ ਕੁੰਭ ਨੇ ਦੁਨੀਆ ਨੂੰ ਭਾਰਤ ਦੀ ਭਵਯਤਾ (ਸ਼ਾਨ) ਦਿਖਾਈ। ਪ੍ਰਧਾਨ ਮੰਤਰੀ ਨੇ ਕਿਹਾ, “ਮਹਾ ਕੁੰਭ ਲੋਕਾਂ ਦੇ ਅਟੁੱਟ ਵਿਸ਼ਵਾਸ ਤੋਂ ਪ੍ਰੇਰਿਤ ਸਮੂਹਿਕ ਸੰਕਲਪ, ਭਗਤੀ ਅਤੇ ਸਮਰਪਣ ਦੀ ਅਭਿਵਿਅਕਤੀ ਹੈ।”
ਪ੍ਰਧਾਨ ਮੰਤਰੀ ਨੇ ਮਹਾ ਕੁੰਭ ਦੇ ਦੌਰਾਨ ਦੇਖੀ ਗਈ ਰਾਸ਼ਟਰੀ ਚੇਤਨਾ ਦੀ ਗਹਿਨ ਜਾਗ੍ਰਿਤੀ ‘ਤੇ ਟਿੱਪਣੀ ਕੀਤੀ ਅਤੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕਿਵੇਂ ਇਹ ਚੇਤਨਾ ਰਾਸ਼ਟਰ ਨੂੰ ਨਵੇਂ ਸੰਕਲਪਾਂ ਦੀ ਤਰਫ਼ ਪ੍ਰੇਰਿਤ ਕਰਦੀ ਹੈ ਅਤੇ ਉਸ ਨੂੰ ਉਨ੍ਹਾਂ ਨੂੰ ਪੂਰਾ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਮਹਾ ਕੁੰਭ ਨੇ ਰਾਸ਼ਟਰ ਦੀਆਂ ਸਮਰੱਥਾਵਾਂ ਬਾਰੇ ਕੁਝ ਲੋਕਾਂ ਦੀਆਂ ਸ਼ੰਕਾਵਾਂ ਅਤੇ ਆਸ਼ੰਕਾਵਾਂ(ਖ਼ਦਸ਼ਿਆਂ) ਨੂੰ ਨਿਰਮੂਲ ਕਰ ਦਿੱਤਾ।
ਰਾਸ਼ਟਰ ਦੀ ਪਰਿਵਰਤਨਕਾਰੀ ਯਾਤਰਾ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪਿਛਲੇ ਵਰ੍ਹੇ ਅਯੁੱਧਿਆ ਵਿੱਚ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ (Ram Mandir Pran Pratishtha ceremony) ਅਤੇ ਇਸ ਵਰ੍ਹੇ ਮਹਾ ਕੁੰਭ ਦੇ ਦਰਮਿਆਨ ਸਮਾਨਤਾ ਦਰਸਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਆਯੋਜਨ ਅਗਲੀ ਸਹਸ੍ਰਾਬਦੀ (ਅਗਲੇ ਮਿਲੇਨਿਅਮ –next millennium) ਦੇ ਲਈ ਰਾਸ਼ਟਰ ਦੀ ਤਤਪਰਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਰਾਸ਼ਟਰ ਦੀ ਸਮੂਹਿਕ ਚੇਤਨਾ ਇਸ ਦੀ ਅਪਾਰ ਸਮਰੱਥਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮਾਨਵ ਇਤਿਹਾਸ ਦੀ ਤਰ੍ਹਾਂ ਹੀ ਰਾਸ਼ਟਰ ਦੇ ਇਤਿਹਾਸ ਵਿੱਚ ਮਹੱਤਵਪੂਰਨ ਖਿਣ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਦਾਹਰਣ ਦੇ ਰੂਪ ਵਿੱਚ ਕੰਮ ਕਰਦੇ ਹਨ। ਸ਼੍ਰੀ ਮੋਦੀ ਨੇ ਸਵਦੇਸ਼ੀ ਅੰਦੋਲਨ (Swadeshi movement) ਦੇ ਦੌਰਾਨ ਅਧਿਆਤਮਿਕ ਪੁਨਰਉਥਾਨ, ਸ਼ਿਕਾਗੋ ਵਿੱਚ ਸੁਆਮੀ ਵਿਵੇਕਾਨੰਦ ਦੇ ਜ਼ੋਰਦਾਰ ਭਾਸ਼ਣ ਅਤੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਮਹੱਤਵਪੂਰਨ ਖਿਣਾਂ ਜਿਵੇਂ 1857 ਦੇ ਵਿਦਰੋਹ, ਭਗਤ ਸਿੰਘ ਦੀ ਸ਼ਹਾਦਤ, ਨੇਤਾਜੀ ਸੁਭਾਸ਼ ਚੰਦਰ ਬੋਸ ਦੇ “ਦਿੱਲੀ ਚਲੋ” (“Delhi Chalo”) ਸੱਦੇ ਅਤੇ ਮਹਾਤਮਾ ਗਾਂਧੀ ਦੀ ਦਾਂਡੀ ਯਾਤਰਾ (Mahatma Gandhi’s Dandi March) ਦਾ ਹਵਾਲਾ ਦਿੰਦੇ ਹੋਏ ਭਾਰਤ ਦੇ ਇਤਿਹਾਸਿਕ ਮੀਲ ਦੇ ਪੱਥਰਾਂ ‘ਤੇ ਵਿਚਾਰ ਕੀਤਾ, ਜਿਨ੍ਹਾਂ ਨੇ ਰਾਸ਼ਟਰ ਨੂੰ ਜਾਗ੍ਰਿਤ ਕੀਤਾ ਅਤੇ ਨਵੀਂ ਦਿਸ਼ਾ ਪ੍ਰਦਾਨ ਕੀਤੀ। ਉਨ੍ਹਾਂ ਨੇ ਕਿਹਾ, “ਪ੍ਰਯਾਗਰਾਜ ਮਹਾ ਕੁੰਭ ਭੀ ਇਸੇ ਤਰ੍ਹਾਂ ਦਾ ਇੱਕ ਮੀਲ ਦਾ ਪੱਥਰ ਹੈ, ਜੋ ਰਾਸ਼ਟਰ ਦੀ ਜਾਗ੍ਰਿਤ ਭਾਵਨਾ ਦਾ ਪ੍ਰਤੀਕ ਹੈ।”
ਭਾਰਤ ਵਿੱਚ ਲਗਭਗ ਡੇਢ ਮਹੀਨੇ ਤੱਕ ਚਲੇ ਮਹਾ ਕੁੰਭ ਦੇ ਦੌਰਾਨ ਦੇਖੇ ਗਏ ਜੀਵੰਤ ਉਤਸ਼ਾਹ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕਿਵੇਂ ਕਰੋੜਾਂ ਸ਼ਰਧਾਲੂਆਂ ਨੇ ਸੁਵਿਧਾ ਜਾਂ ਅਸੁਵਿਧਾ ਦੀ ਬਿਨਾ ਚਿੰਤਾ ਕੀਤੇ ਅਟੁੱਟ ਆਸਥਾ ਦੇ ਨਾਲ ਹਿੱਸਾ ਲਿਆ ਅਤੇ ਦੇਸ਼ ਦੀ ਅਪਾਰ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਮਾਰੀਸ਼ਸ ਦੀ ਆਪਣੀ ਹਾਲੀਆ ਯਾਤਰਾ ਦਾ ਹਵਾਲਾ ਦਿੰਦੇ ਹੋਏ, ਜਿੱਥੇ ਉਹ ਮਹਾ ਕੁੰਭ ਦੇ ਦੌਰਾਨ ਇਕੱਤਰ ਕੀਤੇ ਗਏ, ਤ੍ਰਿਵੇਣੀ, ਪ੍ਰਯਾਗਰਾਜ (Triveni, Prayagraj,) ਤੋਂ ਪਵਿੱਤਰ ਜਲ ਲੈ ਕੇ ਗਏ ਸਨ। ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਗੰਗਾ ਤਲਾਬ (Mauritius’ Ganga Talao) ਵਿੱਚ ਪਵਿੱਤਰ ਜਲ ਅਰਪਿਤ ਕਰਨ ਦੇ ਸਮੇਂ ਭਗਤੀ ਅਤੇ ਉਤਸਵ ਦੇ ਗਹਿਨ ਮਾਹੌਲ ਦਾ ਉਲੇਖ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਭਾਰਤ ਦੀਆਂ ਪਰੰਪਰਾਵਾਂ, ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਨੂੰ ਅਪਣਾਉਣ, ਮਨਾਉਣ ਅਤੇ ਸੰਭਾਲਣ ਦੀ ਵਧਦੀ ਭਾਵਨਾ ਨੂੰ ਦਰਸਾਉਂਦਾ ਹੈ।
ਸ਼੍ਰੀ ਮੋਦੀ ਨੇ ਪੀੜ੍ਹੀਆਂ ਤੋਂ ਚਲੀਆਂ ਆ ਰਹੀਆਂ ਪਰੰਪਰਾਵਾਂ ਦੀ ਨਿਰਵਿਘਨ ਨਿਰੰਤਰਤਾ ‘ਤੇ ਟਿੱਪਣੀ ਕੀਤੀ ਅਤੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕਿਵੇਂ ਭਾਰਤ ਦੇ ਆਧੁਨਿਕ ਯੁਵਾ ਮਹਾ ਕੁੰਭ ਅਤੇ ਹੋਰ ਤਿਉਹਾਰਾਂ ਵਿੱਚ ਗਹਿਰੀ ਸ਼ਰਧਾ ਦੇ ਨਾਲ ਸਰਗਰਮ ਤੌਰ ‘ਤੇ ਹਿੱਸਾ ਲੈਂਦੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਦੇ ਯੁਵਾ ਆਪਣੀਆਂ ਪਰੰਪਰਾਵਾਂ, ਆਸਥਾ ਅਤੇ ਵਿਸ਼ਵਾਸਾਂ ਨੂੰ ਗਰਵ (ਮਾਣ) ਦੇ ਨਾਲ ਅਪਣਾ ਰਹੇ ਹਨ, ਜੋ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੇ ਨਾਲ ਉਨ੍ਹਾਂ ਦੇ ਮਜ਼ਬੂਤ ਜੁੜਾਅ ਨੂੰ ਦਰਸਾਉਂਦਾ ਹੈ।
ਸ਼੍ਰੀ ਮੋਦੀ ਨੇ ਕਿਹਾ, “ਜਦੋਂ ਕੋਈ ਸਮਾਜ ਆਪਣੀ ਵਿਰਾਸਤ ‘ਤੇ ਗਰਵ (ਮਾਣ) ਕਰਦਾ ਹੈ, ਤਾਂ ਉਹ ਭਵਯ (ਸ਼ਾਨਦਾਰ) ਅਤੇ ਪ੍ਰੇਰਕ ਪਲ ਬਣਾਉਂਦਾ ਹੈ ਜਿਹਾ ਕਿ ਮਹਾ ਕੁੰਭ ਦੇ ਦੌਰਾਨ ਦੇਖਿਆ ਗਿਆ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦਾ ਗਰਵ (ਮਾਣ) ਏਕਤਾ ਨੂੰ ਹੁਲਾਰਾ ਦਿੰਦਾ ਹੈ ਅਤੇ ਮਹੱਤਵਪੂਰਨ ਰਾਸ਼ਟਰੀ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਆਤਮਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪਰੰਪਰਾਵਾਂ, ਆਸਥਾ ਅਤੇ ਵਿਰਾਸਤ ਨਾਲ ਜੁੜਾਅ ਸਮਕਾਲੀਨ ਭਾਰਤ ਦੇ ਲਈ ਇੱਕ ਮੁੱਲਵਾਨ ਸੰਪਤੀ ਹੈ, ਜੋ ਦੇਸ਼ ਦੀ ਸਮੂਹਿਕ ਤਾਕਤ ਅਤੇ ਸੱਭਿਆਚਾਰਕ ਸਮ੍ਰਿੱਧੀ ਨੂੰ ਦਰਸਾਉਂਦਾ ਹੈ।
ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਮਹਾ ਕੁੰਭ ਨੇ ਕਈ ਅਮੁੱਲ ਪਰਿਣਾਮ ਦਿੱਤੇ ਹਨ, ਜਿਸ ਵਿੱਚ ਏਕਤਾ ਦੀ ਭਾਵਨਾ ਸਭ ਤੋਂ ਪਵਿੱਤਰ ਭੇਟ (sacred offering) ਹੈ ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕਿਵੇਂ ਦੇਸ਼ ਦੇ ਹਰ ਖੇਤਰ ਅਤੇ ਕੋਣੇ ਤੋਂ ਲੋਕ ਪ੍ਰਯਾਗਰਾਜ ਵਿੱਚ ਇਕੱਠੇ ਆਏ, ਵਿਅਕਤੀਗਤ ਅਹੰਕਾਰ ਨੂੰ ਅਲੱਗ ਰੱਖਦੇ ਹੋਏ ਅਤੇ ‘ਮੈਂ’ ਦੀ ਬਜਾਏ “ਅਸੀਂ” (“we” over “I”) ਦੀ ਸਮੂਹਿਕ ਭਾਵਨਾ ਨੂੰ ਅਪਣਾਇਆ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵਿਭਿੰਨ ਰਾਜਾਂ ਦੇ ਲੋਕ ਪਵਿੱਤਰ ਤ੍ਰਿਵੇਣੀ (sacred Triveni) ਦਾ ਹਿੱਸਾ ਬਣ ਗਏ, ਜਿਸ ਨਾਲ ਰਾਸ਼ਟਰਵਾਦ ਅਤੇ ਏਕਤਾ ਦੀ ਭਾਵਨਾ ਮਜ਼ਬੂਤ ਹੋਈ। ਉਨ੍ਹਾਂ ਨੇ ਕਿਹਾ ਕਿ ਜਦੋਂ ਵਿਭਿੰਨ ਭਾਸ਼ਾਵਾਂ ਅਤੇ ਬੋਲੀਆਂ ਬੋਲਣ ਵਾਲੇ ਲੋਕ ਸੰਗਮ (Sangam) ‘ਤੇ ‘ਹਰ-ਹਰ ਗੰਗੇ’ (“Har Har Gange”) ਦਾ ਨਾਅਰਾ ਲਗਾਉਂਦੇ ਹਨ, ਤਾਂ ਇਹ “ਏਕ ਭਾਰਤ, ਸ਼੍ਰੇਸ਼ਠ ਭਾਰਤ” (“Ek Bharat, Shreshtha Bharat”) ਦੇ ਸਾਰ ਨੂੰ ਦਰਸਾਉਂਦਾ ਹੈ ਅਤੇ ਏਕਤਾ ਦੀ ਭਾਵਨਾ ਨੂੰ ਵਧਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਮਹਾ ਕੁੰਭ ਨੇ ਛੋਟੇ ਅਤੇ ਬੜੇ ਦੇ ਦਰਮਿਆਨ ਭੇਦਭਾਵ ਦੀ ਗ਼ੈਰਹਾਜ਼ਰੀ ਨੂੰ ਪ੍ਰਦਰਸ਼ਿਤ ਕੀਤਾ, ਜੋ ਭਾਰਤ ਦੀ ਅਪਾਰ ਸ਼ਕਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਦੇ ਅੰਦਰ ਅੰਤਰਨਿਹਿਤ ਏਕਤਾ ਇਤਨੀ ਗਹਿਨ ਹੈ ਕਿ ਇਹ ਸਾਰੇ ਵਿਭਾਜਨਕਾਰੀ ਪ੍ਰਯਾਸਾਂ ਨੂੰ ਮਾਤ ਦਿੰਦੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਹ ਏਕਤਾ ਭਾਰਤੀਆਂ ਦੇ ਲਈ ਇੱਕ ਮਹਾਨ ਸੁਭਾਗ ਹੈ ਅਤੇ ਵਿਖੰਡਨ ਦਾ ਸਾਹਮਣਾ ਕਰ ਰਹੇ ਵਿਸ਼ਵ ਵਿੱਚ ਇੱਕ ਮਹੱਤਵਪੂਰਨ ਤਾਕਤ ਹੈ। ਉਨ੍ਹਾਂ ਨੇ ਦੁਹਰਾਇਆ ਕਿ “ਵਿਵਿਧਤਾ ਵਿੱਚ ਏਕਤਾ” (“unity in diversity”) ਭਾਰਤ ਦੀ ਪਹਿਚਾਣ ਹੈ, ਇੱਕ ਭਾਵਨਾ ਜਿਸ ਨੂੰ ਲਗਾਤਾਰ ਮਹਿਸੂਸ ਕੀਤਾ ਜਾਂਦਾ ਹੈ ਅਤੇ ਅਨੁਭਵ ਕੀਤਾ ਜਾਂਦਾ ਹੈ, ਜਿਹਾ ਕਿ ਪ੍ਰਯਾਗਰਾਜ ਮਹਾ ਕੁੰਭ ਦੀ ਭਵਯਤਾ (ਸ਼ਾਨ) ਤੋਂ ਸਪਸ਼ਟ ਹੁੰਦਾ ਹੈ। ਉਨ੍ਹਾਂ ਨੇ ਰਾਸ਼ਟਰ ਨੂੰ ਵਿਵਿਧਤਾ ਵਿੱਚ ਏਕਤਾ ਦੀ ਇਸ ਅਨੂਠੀ ਵਿਸ਼ੇਸ਼ਤਾ ਨੂੰ ਸਮ੍ਰਿੱਧ ਕਰਨਾ ਜਾਰੀ ਰੱਖਣ ਦਾ ਆਗਰਹਿ ਕੀਤਾ।
ਮਹਾ ਕੁੰਭ ਤੋਂ ਮਿਲੀਆਂ ਅਨੇਕ ਪ੍ਰੇਰਣਾਵਾਂ ਬਾਰੇ ਬੋਲਦੇ ਹੋਏ ਸ਼੍ਰੀ ਮੋਦੀ ਨੇ ਦੇਸ਼ ਵਿੱਚ ਨਦੀਆਂ ਦੇ ਵਿਸ਼ਾਲ ਨੈੱਟਵਰਕ ‘ਤੇ ਪ੍ਰਕਾਸ਼ ਪਾਇਆ, ਜਿਨ੍ਹਾਂ ਵਿੱਚੋਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਨੇ ਮਹਾ ਕੁੰਭ ਤੋਂ ਪ੍ਰੇਰਿਤ ਹੋ ਕੇ ਨਦੀ ਉਤਸਵਾਂ ਦੀ ਪਰੰਪਰਾ ਦਾ ਵਿਸਤਾਰ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ, ਨਾਲ ਹੀ ਕਿਹਾ ਕਿ ਅਜਿਹੀਆਂ ਪਹਿਲਾਂ ਨਾਲ ਵਰਤਮਾਨ ਪੀੜ੍ਹੀ ਨੂੰ ਪਾਣੀ ਦੇ ਮਹੱਤਵ ਨੂੰ ਸਮਝਣ, ਨਦੀ ਦੀ ਸਵੱਛਤਾ ਨੂੰ ਵਧਾਉਣ ਅਤੇ ਨਦੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ ਵਿਸ਼ਵਾਸ ਵਿਅਕਤ ਕੀਤਾ ਕਿ ਮਹਾ ਕੁੰਭ ਤੋਂ ਪ੍ਰਾਪਤ ਪ੍ਰੇਰਣਾਵਾਂ ਰਾਸ਼ਟਰ ਦੇ ਸੰਕਲਪਾਂ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਸਸ਼ਕਤ ਮਾਧਿਅਮ ਬਣਨਗੀਆਂ। ਉਨ੍ਹਾਂ ਨੇ ਮਹਾ ਕੁੰਭ ਦੇ ਆਯੋਜਨ ਵਿੱਚ ਸ਼ਾਮਲ ਹਰੇਕ ਵਿਅਕਤੀ ਦੀ ਸ਼ਲਾਘਾ ਕੀਤੀ ਅਤੇ ਦੇਸ਼ ਭਰ ਦੇ ਸਾਰੇ ਸ਼ਰਧਾਲੂਆਂ ਨੂੰ ਨਮਨ ਕੀਤਾ ਅਤੇ ਸਦਨ ਦੀ ਤਰਫ਼ ਤੋਂ ਸ਼ੁਭਕਾਮਨਾਵਾਂ ਦਿੱਤੀਆਂ।
https://x.com/narendramodi/status/1901885435804299753
https://x.com/PMOIndia/status/1901888280414540220
https://x.com/PMOIndia/status/1901888716802531630
https://x.com/PMOIndia/status/1901889911470395440
https://x.com/PMOIndia/status/1901890384797597717
https://x.com/PMOIndia/status/1901890911807660221
https://x.com/PMOIndia/status/1901892251891933442
https://x.com/PMOIndia/status/1901893178912874756
https://x.com/PMOIndia/status/1901894577574822287
https://www.youtube.com/watch?v=VMnwF97FL5I
***
ਐੱਮਜੇਪੀਐੱਸ/ਐੱਸਆਰ
Speaking in the Lok Sabha. https://t.co/n2vCSPXRSE
— Narendra Modi (@narendramodi) March 18, 2025
I bow to the countrymen, whose efforts led to the successful organisation of the Maha Kumbh: PM @narendramodi pic.twitter.com/S7VCVne7XC
— PMO India (@PMOIndia) March 18, 2025
The success of the Maha Kumbh is a result of countless contributions… pic.twitter.com/0hlAxRYSqj
— PMO India (@PMOIndia) March 18, 2025
We have witnessed a 'Maha Prayas' in the organisation of the Maha Kumbh. pic.twitter.com/vhLgcsX1sA
— PMO India (@PMOIndia) March 18, 2025
This Maha Kumbh was led by the people, driven by their resolve and inspired by their unwavering devotion. pic.twitter.com/DgKr7PFXy7
— PMO India (@PMOIndia) March 18, 2025
Prayagraj Maha Kumbh is a significant milestone that reflects the spirit of an awakened nation. pic.twitter.com/QoiFKPT0Fv
— PMO India (@PMOIndia) March 18, 2025
Maha Kumbh has strengthened the spirit of unity. pic.twitter.com/kKT4kdsw48
— PMO India (@PMOIndia) March 18, 2025
In the Maha Kumbh, all differences faded away. This is India's great strength, showing that the spirit of unity is deeply rooted within us. pic.twitter.com/m3c6EY3DFX
— PMO India (@PMOIndia) March 18, 2025
The spirit of connecting with faith and heritage is the greatest asset of today's India. pic.twitter.com/nZ6YG21Keu
— PMO India (@PMOIndia) March 18, 2025