Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਜ ਸਭਾ ਸਾਂਸਦ ਥਿਰੂ ਇਲੈਯਾਰਾਜਾ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਰਾਜ ਸਭਾ ਸਾਂਸਦ ਥਿਰੂ ਇਲੈਯਾਰਾਜਾ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

 ਸ਼੍ਰੀ ਮੋਦੀ ਨੇ ਇਲੈਯਾਰਾਜਾ ਦੀ ਪਹਿਲੀ ਵੈਸਟਰਨ ਕਲਾਸੀਕਲ ਸਿੰਫਨੀ, ਵੈਲਿਐਂਟ (Valiant) ਦੀ ਸ਼ਲਾਘਾ ਕੀਤੀ ਜਿਸ ਨੂੰ ਹਾਲ ਹੀ ਵਿੱਚ ਪ੍ਰਤਿਸ਼ਠਿਤ ਰਾਇਲ ਫਿਲਹਾਰਮੋਨਿਕ ਆਰਕੈਸਟਰਾ  ਦੇ ਨਾਲ ਲੰਦਨ ਵਿੱਚ ਪ੍ਰਸਤੁਤ ਕੀਤਾ ਗਿਆ ਸੀ। ਭਾਰਤੀ ਅਤੇ ਆਲਮੀ ਸੰਗੀਤ ‘ਤੇ ਇਸ ਮਹਾਨ ਕਲਾਕਾਰ ਦੇ ਪ੍ਰਭਾਵ ਨੂੰ ਮਾਨਤਾ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਇਲੈਯਾਰਾਜਾ ਨੂੰ ਸੰਗੀਤ ਦੀ ਦੁਨੀਆ ਦਾ ਦਿੱਗਜ ਅਤੇ ਪਥਪ੍ਰਦਰਸ਼ਕ” (“musical titan and a trailblazer”) ਦੱਸਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦਾ ਕਾਰਜ ਆਲਮੀ ਪੱਧਰ ‘ਤੇ ਉਤਕ੍ਰਿਸ਼ਟਤਾ ਨੂੰ ਇੱਕ ਨਵੀਂ ਪਰਿਭਾਸ਼ਾ ਦੇ ਰਿਹਾ ਹੈ।

Shri Modi said in a X post;

ਸ਼੍ਰੀ ਮੋਦੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਕਿਹਾ;

ਰਾਜ ਸਭਾ ਸਾਂਸਦ ਥਿਰੂ ਇਲੈਯਾਰਾਜਾ ਜੀ ਨੂੰ ਮਿਲ ਕੇ ਪ੍ਰਸੰਨਤਾ ਹੋਈ, ਉਹ ਇੱਕ ਸੰਗੀਤ ਦੀ ਮਹਾਨ ਹਸਤੀ ਹਨ ਜਿਨ੍ਹਾਂ ਦੀ ਪ੍ਰਤਿਭਾ ਦਾ ਸਾਡੇ ਸੰਗੀਤ ਅਤੇ ਸੰਸਕ੍ਰਿਤੀ ‘ਤੇ ਅਮਿਟ ਪ੍ਰਭਾਵ ਹੈ।

 ਉਹ ਹਰ ਦ੍ਰਿਸ਼ਟੀ ਤੋਂ ਮੋਹਰੀ ਹਨ ਅਤੇ ਉਨ੍ਹਾਂ ਨੇ ਕੁਝ ਦਿਨ ਪਹਿਲੇ ਲੰਦਨ ਵਿੱਚ ਆਪਣੀ ਪਹਿਲੀ ਵੈਸਟਰਨ ਕਲਾਸੀਕਲ ਸਿੰਫਨੀ, ਵੈਲਿਐਂਟ (Valiant) ਪ੍ਰਸਤੁਤ ਕਰਕੇ ਫਿਰ ਤੋਂ ਇੱਕ ਵਾਰ ਇਤਿਹਾਸ ਰਚ ਦਿੱਤਾ। ਇਹ ਪ੍ਰਦਰਸ਼ਨ ਵਿਸ਼ਵ ਪ੍ਰਸਿੱਧ ਰਾਇਲ ਫਿਲਹਾਰਮੋਨਿਕ ਆਰਕੈਸਟਰਾ ਦੇ ਨਾਲ ਕੀਤਾ ਗਿਆ ਸੀ। ਇਹ ਮਹੱਤਵਪੂਰਨ ਉਪਲਬਧੀ ਉਨ੍ਹਾਂ ਦੀ ਅਦੁੱਤੀ ਸੰਗੀਤ ਯਾਤਰਾ ਵਿੱਚ ਇੱਕ ਹੋਰ ਅਧਿਆਇ ਜੋੜਦੀ ਹੈ- ਜੋ ਆਲਮੀ ਪੱਧਰ ‘ਤੇ ਉਤਕ੍ਰਿਸ਼ਟਤਾ ਪ੍ਰਾਪਤ ਕਰਨਾ ਜਾਰੀ ਰੱਖਦੀ ਹੈ।”

@ilaiyaraaja” 

நாடாளுமன்ற மாநிலங்களவை உறுப்பினர் திரு இளையராஜா அவர்களை சந்தித்ததில் மகிழ்ச்சி அடைகிறேன். இசைஞானியான அவரது மேதைமை நமது இசை மற்றும் கலாச்சாரத்தில் மகத்தான தாக்கத்தை ஏற்படுத்தியுள்ளது. எல்லா வகையிலும் முன்னோடியாக இருக்கும் அவர்சில நாட்களுக்கு முன் லண்டனில் தனது முதலாவது மேற்கத்திய செவ்வியல் சிம்பொனியான வேலியண்ட்டை வழங்கியதன் மூலம் மீண்டும் வரலாறு படைத்துள்ளார். இந்த நிகழ்ச்சிஉலகப் புகழ்பெற்ற ராயல் பில்ஹார்மோனிக் இசைக்குழுவுடன் இணைந்து நடத்தப்பட்டது. இந்த முக்கியமான சாதனைஅவரது இணையற்ற இசைப் பயணத்தில் மற்றொரு அத்தியாயத்தைக் குறிக்கிறது – உலக அளவில் தொடர்ந்து மேன்மையுடன் விளங்குவதை இது எடுத்துக்காட்டுகிறது.

@ilaiyaraaja

 

 

***

ਐੱਮਜੇਪੀਐੱਸ/ਐੱਸਟੀ