Your Excellency ਪ੍ਰਧਾਨ ਮੰਤਰੀ ਡਾ. ਨਵੀਨਚੰਦ੍ਰ ਰਾਮਗੁਲਾਮ ਜੀ,
ਦੋਵਾਂ ਦੇਸ਼ਾਂ ਦੇ delegates,
Media ਦੇ ਸਾਰੇ ਸਾਥੀ,
ਨਮਸਕਾਰ, ਬੋਂਜੂਰ !
140 ਕਰੋੜ ਭਾਰਤੀਆਂ ਦੀ ਤਰਫੋਂ, ਮੈਂ ਮੌਰੀਸ਼ਸ ਦਾ ਸਾਰੇ ਨਾਗਰਿਕਾਂ ਨੂੰ ਰਾਸ਼ਟਰੀ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਮੇਰੇ ਲਈ ਬਹੁਤ ਸੁਭਾਗ ਦੀ ਗੱਲ ਹੈ ਕਿ ਮੈਨੂੰ ਦੁਬਾਰਾ ਮੌਰੀਸ਼ਸ ਦੇ National Day ‘ਤੇ ਆਉਣ ਦਾ ਮੌਕਾ ਮਿਲ ਰਿਹਾ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਨਵੀਨਚੰਦ੍ਰ ਰਾਮਗੁਲਾਮ ਜੀ ਦਾ ਅਤੇ ਮੌਰੀਸ਼ਸ ਸਰਕਾਰ ਦਾ ਆਭਾਰ ਵਿਅਕਤ ਕਰਦਾ ਹਾਂ।
ਸਾਥੀਓ,
ਭਾਰਤ ਅਤੇ ਮੌਰੀਸ਼ਸ ਦਾ ਸਬੰਧ ਸਿਰਫ ਹਿੰਦ ਮਹਾਸਾਗਰ ਨਾਲ ਹੀ ਨਹੀ, ਸਗੋਂ ਸਾਡੀਆਂ ਸਾਂਝੀਆਂ ਸੱਭਿਆਚਾਰਕ, ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਨਾਲ ਵੀ ਜੁੜਿਆ ਹੈ। ਅਸੀਂ ਆਰਥਿਕ ਅਤੇ ਸਮਾਜਿਕ ਪ੍ਰਗਤੀ ਦੀ ਰਾਹ ‘ਤੇ ਇੱਕ ਦੂਸਰੇ ਦੇ ਸਾਥੀ ਹਾਂ। ਕੁਦਰਤੀ ਆਫਤ ਹੋਵੇ ਜਾਂ COVID ਮੁਸੀਬਤ, ਅਸੀਂ ਹਮੇਸ਼ਾ ਇੱਕ ਦੂਸਰੇ ਦਾ ਸਾਥ ਦਿੱਤਾ ਹੈ। ਰਕਸ਼ਾ ਹੋਵੇ ਜਾਂ ਸਿੱਖਿਆ, ਸਿਹਤ ਹੋਵੇ ਜਾਂ space, ਅਸੀਂ ਹਰ ਖੇਤਰ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੇ ਹਾਂ। ਪਿਛਲੇ ਦਸ ਵਰ੍ਹਿਆਂ ਵਿੱਚ ਅਸੀਂ ਆਪਣੇ ਸਬੰਧਾਂ ਵਿੱਚ ਕਈ ਨਵੇਂ ਆਯਾਮ ਜੋੜੇ ਹਨ। ਵਿਕਾਸ ਸਹਿਯੋਗ ਅਤੇ ਸਮਰੱਥਾ ਨਿਰਮਾਣ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ।
ਮੌਰੀਸ਼ਸ ਵਿੱਚ ਗਤੀ ਦੇ ਲਈ Metro Express, ਨਿਆਂ ਦੇ ਲਈ Supreme Court Building, ਸੁਖਾਲੇ ਪ੍ਰਵਾਸ ਦੇ ਲਈ Social housing, ਚੰਗੀ ਸਿਹਤ ਦੇ ਲਈ ENT Hospital, ਵਪਾਰ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ UPI ਅਤੇ ਰੁਪੈ ਕਾਰਡ; ਕਿਫਾਇਤੀ ਅਤੇ ਬਿਹਤਰ ਕੁਆਲਟੀ ਵਾਲੀਆਂ ਦਵਾਈਆਂ ਦੇ ਲਈ ਜਨ ਔਸ਼ਧੀ ਕੇਂਦਰ,
ਅਜਿਹੇ ਕਈ people-centric initiatives ਹਨ ਜਿਨ੍ਹਾਂ ਨੇ ਅਸੀਂ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਹੈ। ‘ਅਗਾਲੇਗਾ’ ਵਿੱਚ ਬਿਹਤਰ ਕਨੈਕਟੀਵਿਟੀ ਨਾਲ Cyclone ‘ਚੀਦੋ’ ਤੋਂ ਪ੍ਰਭਾਵਿਤ ਲੋਕਾਂ ਤੱਕ ਮਾਨਵੀ ਸਹਾਇਤਾ ਤੇਜ਼ੀ ਨਾਲ ਪਹੁੰਚਾਈ ਜਾ ਸਕੀ। ਇਸ ਨਾਲ ਕਈ ਜਾਨਾਂ ਬਚਾਈਆਂ ਜਾ ਸਕੀਆਂ। ਹੁਣੇ ਅਸੀਂ ‘ਕਾਪ ਮਾਲੇਰੇ’ Area Health Centre ਅਤੇ ਵੀਸ ਕਮਿਊਨਿਟੀ development projects ਦਾ ਉਦਘਾਟਨ ਕੀਤਾ। ਕੁਝ ਦੇਰ ਬਾਅਦ, ਪ੍ਰਧਾਨ ਮੰਤਰੀ ਜੀ ਦੇ ਨਾਲ “ਅਟਲ ਬਿਹਾਰੀ ਵਾਜਪੇਈ Institute of Public Service and Innovation” ਨੂੰ ਦੇਸ਼ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲੇਗਾ।
ਸਾਥੀਓ,
ਅੱਜ, ਪ੍ਰਧਾਨ ਮੰਤਰੀ ਨਵੀਨ ਚੰਦ੍ਰ ਰਾਮਗੁਲਾਮ ਅਤੇ ਮੈਂ ਭਾਰਤ ਮੌਰੀਸ਼ਸ ਸਾਂਝੇਦਾਰੀ ਨੂੰ ‘Enhanced ਸਟ੍ਰੈਟੇਜਿਕ ਪਾਰਟਨਰਸ਼ਿਪ’ ਦਾ ਦਰਜਾ ਦੇਣ ਦਾ ਫੈਸਲਾ ਲਿਆ। ਅਸੀਂ ਫੈਸਲਾ ਲਿਆ ਕਿ ਮੌਰੀਸ਼ਸ ਵਿੱਚ Parliament ਦੀ ਨਵੀਂ building ਬਣਾਉਣ ਵਿੱਚ ਭਾਰਤ ਸਹਿਯੋਗ ਕਰੇਗਾ। ਇਹ Mother of Democracy ਦੀ ਤਰਫ ਤੋਂ ਮੌਰੀਸ਼ਸ ਨੂੰ ਭੇਂਟ ਹੋਵੇਗੀ। ਮੌਰੀਸ਼ਸ ਵਿੱਚ 100 ਕਿਲੋਮੀਟਰ ਲੰਬੀ ਪਾਣੀ ਦੀ ਪਾਈਪਲਾਈਨ ਦੇ ਆਧੁਨਿਕੀਕਰਣ ਦੇ ਲਈ ਕੰਮ ਕੀਤਾ ਜਾਵੇਗਾ।
Community development projects ਦੇ ਦੂਸਰੇ ਪੜਾਅ ਵਿੱਚ 500 ਮਿਲੀਅਨ ਮੌਰੀਸ਼ਿਅਨ ਰੁਪਏ ਦੇ ਨਵੇਂ projects ਸ਼ੁਰੂ ਕੀਤੇ ਜਾਣਗੇ। ਅਗਲੇ ਪੰਜ ਵਰ੍ਹਿਆਂ ਵਿੱਚ ਭਾਰਤ ਵਿੱਚ ਮੌਰੀਸ਼ਸ ਦੇ 500 civil servants ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਸਾਡੇ ਦਰਮਿਆਨ local currency ਵਿੱਚ ਆਪਸੀ ਵਪਾਰ ਦੀ settlement ਕਰਨ ‘ਤੇ ਵੀ ਸਹਿਮਤੀ ਬਣੀ ਹੈ।
ਸਾਥੀਓ,
ਪ੍ਰਧਾਨ ਮੰਤਰੀ ਜੀ ਅਤੇ ਮੈਂ ਸਹਿਮਤ ਹਾਂ ਕਿ ਰਕਸ਼ਾ ਸਹਿਯੋਗ ਅਤੇ ਮੈਰੀਟਾਈਮ ਸਿਕਓਰਿਟੀ ਸਾਡੀ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਅਹਿਮ ਹਿੱਸਾ ਹੈ। Free, open, secure, and safe Indian Ocean ਸਾਡੀ ਸਾਂਝੀ ਪ੍ਰਾਥਮਿਕਤਾ ਹੈ। ਅਸੀਂ ਮੌਰੀਸ਼ਸ ਦੇ Exclusive Economic Zone ਦੀ ਸੁਰੱਖਿਆ ਵਿੱਚ ਪੂਰਨ ਸਹਿਯੋਗ ਦੇਣ ਦੇ ਲਈ ਪ੍ਰਤੀਬੱਧ ਹਨ। ਇਸ ਸੰਦਰਭ ਵਿੱਚ Coast Guard ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਮੌਰੀਸ਼ਸ ਵਿੱਚ ਪੁਲਿਸ ਅਕਾਦਮੀ ਅਤੇ ਨੈਸ਼ਨਲ ਮੈਰੀਟਾਈਮ ਇਨਫਰਮੇਸ਼ਨ ਸ਼ੇਅਰਿੰਗ ਸੈਂਟਰ ਦੀ ਸਥਾਪਨਾ ਵਿੱਚ ਭਾਰਤ ਸਹਿਯੋਗ ਦੇਵੇਗਾ। White shipping, Blue economy ਅਤੇ hydrography ‘ਤੇ ਸਹਿਯੋਗ ਨੂੰ ਮਜ਼ਬੂਤ ਕੀਤਾ ਜਾਵੇਗਾ।
ਚਾਗੋਸ ਦੇ ਸੰਦਰਭ ਵਿੱਚ ਅਸੀਂ ਮੌਰੀਸ਼ਸ ਦੀ ਅਖੰਡਤਾ ਦਾ ਪੂਰਨ ਸਨਮਾਨ ਕਰਦੇ ਹਨ। Colombo Security Conclave, Indian Ocean Rim Association ਅਤੇ Indian Ocean Conference ਜਿਹੇ ਮੰਚਾਂ ਦੇ ਤਹਿਤ ਅਸੀਂ ਸਹਿਯੋਗ ਵਧਾਵਾਂਗੇ।
ਸਾਥੀਓ,
People to people ਸਬੰਧ, ਸਾਡੀ ਭਾਗੀਦਾਰੀ ਨੂੰ ਮਜ਼ਬੂਤ ਨੀਂਹ ਪ੍ਰਦਾਨ ਕਰਦੇ ਹਨ। Digital health, ਆਯੁਸ਼ centre, ਸਕੂਲ education, skilling, ਅਤੇ mobility ਵਿੱਚ ਸਹਿਯੋਗ ਵਧਾਇਆ ਜਾਵੇਗਾ। ਅਸੀਂ AI ਅਤੇ DPI, ਯਾਨੀ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦਾ ਮਾਨਵੀ ਵਿਕਾਸ ਵਿੱਚ ਉਪਯੋਗ ਦੇ ਲਈ ਮਿਲ ਕੇ ਕੰਮ ਕਰਨਗੇ।
ਮੌਰੀਸ਼ਸ ਦੇ ਲੋਕਾਂ ਦੇ ਲਈ, ਭਾਰਤ ਵਿੱਚ ਚਾਰ ਧਾਮ ਯਾਤਰਾ ਅਤੇ ਰਾਮਾਇਣ ਟ੍ਰੇਲ ਦੇ ਲਈ ਸੁਵਿਧਾ ਦਿੱਤੀ ਜਾਵੇਗੀ। ਗਿਰਮਿਟ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਨੂੰ ਬਲ ਦਿੱਤਾ ਜਾਵੇਗਾ।
ਸਾਥੀਓ,
Global South ਹੋਵੇ, ਹਿੰਦ ਮਹਾਸਾਗਰ ਹੋਵੇ, ਜਾਂ ਅਫਰੀਕਾ ਭੂ-ਭਾਗ, ਮੌਰੀਸ਼ਸ ਸਾਡਾ ਮਹੱਤਵਪੂਰਨ ਸਾਂਝੇਦਾਰ ਹੈ। ਦਸ ਵਰ੍ਹੇ ਪਹਿਲਾਂ, ਵਿਜ਼ਨ SAGAR, ਯਾਨੀ “Security and Growth for All in the Region”, ਦਾ ਨੀਂਹ ਪੱਥਰ ਇੱਥੇ ਹੀ ਮੌਰੀਸ਼ਸ ਵਿੱਚ ਰੱਖਿਆ ਗਿਆ ਸੀ। ਇਸ ਪੂਰੇ ਖੇਤਰ ਦੀ ਸਥਿਰਤਾ ਅਤੇ ਸਮ੍ਰਿੱਧੀ ਦੇ ਲਈ ਅਸੀਂ SAGAR ਵਿਜ਼ਨ ਲੈ ਕੇ ਚਲੇ ਹਾਂ।
ਅੱਜ ਇਸ ਨੂੰ ਅੱਗੇ ਵਧਾਉਂਦੇ ਹੋਏ, ਮੈਂ ਕਹਿਣਾ ਚਾਹਾਂਗਾ ਕਿ Global South ਦੇ ਲਈ ਸਾਡਾ ਵਿਜ਼ਨ ਰਹੇਗਾ, SAGAR ਤੋਂ ਅੱਗੇ ਵਧ ਕੇ – MAHASAGAR, ਯਾਨੀ “Mutual and Holistic Advancement for Security and Growth Across Regions”. ਇਸ ਵਿੱਚ trade for development, capacity building for sustainable growth, ਅਤੇ mutual security for shared future ਦੀ ਭਾਵਨਾ ਸਮਾਹਿਤ ਹੈ। ਇਸ ਦੇ ਤਹਿਤ technology sharing, concessional loan ਅਤੇ grant ਦੇ ਜ਼ਰੀਏ ਸਹਿਯੋਗ ਕੀਤਾ ਜਾਵੇਗਾ।
Excellency,
ਇੱਕ ਵਾਰ ਫਿਰ, ਮੌਰੀਸ਼ਸ ਵਿੱਚ ਮਿਲੇ ਨਿੱਘੇ ਸੁਆਗਤ ਦੇ ਲਈ, ਮੈਂ ਤੁਹਾਡਾ ਅਤੇ ਮੌਰੀਸ਼ਸ ਦੇ ਲੋਕਾਂ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਮੈਂ ਤੁਹਾਨੂੰ ਭਾਰਤ ਯਾਤਰਾ ਕਰਨ ਦੇ ਲਈ ਸੱਦਾ ਦਿੰਦਾ ਹਾਂ। ਤੁਹਾਡਾ ਭਾਰਤ ਵਿੱਚ ਸੁਆਗਤ ਕਰਨ ਲਈ ਅਸੀਂ ਉਤਸੁਕਤਾ ਨਾਲ ਇੰਤਜ਼ਾਰ ਕਰਾਂਗੇ।
ਬਹੁਤ ਬਹੁਤ ਧੰਨਵਾਦ।
***************
ਐੱਮਜੇਪੀਐੱਸ/ਵੀਜੇ
Addressing the press meet with PM @Ramgoolam_Dr of Mauritius. https://t.co/cMtPaEVIYU
— Narendra Modi (@narendramodi) March 12, 2025
140 करोड़ भारतीयों की और से, मैं मॉरीशस के सभी नागरिकों को राष्ट्रीय दिवस की हार्दिक शुभकामनाएँ देता हूँ।
— PMO India (@PMOIndia) March 12, 2025
यह मेरे लिए बहुत सौभाग्य की बात है कि मुझे दोबारा मॉरीशस के National Day पर आने का अवसर मिल रहा है।
इसके लिए मैं प्रधान मंत्री नवीनचंद्र रामगुलाम जी और मॉरीशस सरकार का…
भारत और मॉरीशस का संबंध केवल हिन्द महासागर से ही नहीं, बल्कि हमारी साझी संस्कृति, परंपराओं और मूल्यों से भी जुड़ा है।
— PMO India (@PMOIndia) March 12, 2025
हम आर्थिक और सामाजिक प्रगति की राह पर एक दूसरे के साथी हैं: PM @narendramodi
आज, प्रधानमंत्री नवीन चंद्र रामगुलाम और मैंने भारत मॉरीशस साझेदारी को ‘Enhanced Strategic Partnership’ का दर्जा देने का निर्णय लिया।
— PMO India (@PMOIndia) March 12, 2025
हमने निर्णय लिया कि मॉरीशस में Parliament की नई building बनाने में भारत सहयोग करेगा।
यह Mother of Democracy की ओर से मॉरीशस को भेंट होगी: PM
Community development projects के दूसरे चरण में 500 मिलियन मौरीशियन रुपये के नए projects शुरू किये जायेंगे।
— PMO India (@PMOIndia) March 12, 2025
अगले पांच वर्षों में भारत में मॉरीशस के 500 civil servants को को ट्रेनिंग दी जाएगी।
हमारे बीच local currency में आपसी व्यापार का settlement करने पर भी सहमति बनी है: PM…
Free, open, secure and safe Indian ocean हमारी साझी प्राथमिकता है।
— PMO India (@PMOIndia) March 12, 2025
हम मॉरीशस के Exclusive Economic Zone की सुरक्षा में पूर्ण सहयोग देने के लिए प्रतिबद्ध हैं: PM @narendramodi
Global South हो, हिन्द महासागर हो, या अफ्रीका भू-भाग, मॉरीशस हमारा महत्वपूर्ण साझेदार है।
— PMO India (@PMOIndia) March 12, 2025
दस वर्ष पहले, विज़न SAGAR, यानि “Security and Growth for All in the Region”, की आधारशीला यहीं मॉरीशस में रखी गई थी।
इस पूरे क्षेत्र की स्थिरता और समृधि के लिए हम SAGAR विज़न लेकर चले हैं:…
Global South के लिए हमारा विज़न रहेगा - MAHASAGAR, यानि “Mutual and Holistic Advancement for Security and Growth Across Regions”.
— PMO India (@PMOIndia) March 12, 2025
इसमें trade for development, capacity building for sustainable growth, और mutual security for shared future की भावना समाहित है: PM @narendramodi