Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਤਰਾਖੰਡ ਦੇ ਹਰਸਿਲ ਵਿਖੇ ਵਿੰਟਰ ਟੂਰਿਜ਼ਮ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦਾ ਮੂਲ-ਪਾਠ

ਉੱਤਰਾਖੰਡ ਦੇ ਹਰਸਿਲ ਵਿਖੇ ਵਿੰਟਰ ਟੂਰਿਜ਼ਮ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦਾ ਮੂਲ-ਪਾਠ


ਗੰਗਾ ਮੈਯਾ ਕੀ ਜੈ।

ਗੰਗਾ ਮੈਯਾ ਕੀ ਜੈ।

ਗੰਗਾ ਮੈਯਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

उत्तराखंड का म्यारा प्यारा भै-वैण्यों, आप सबी तैं मेरी सेवा-सौंली, नमस्कार!

ਉੱਤਰਾਖੰਡ ਕਾ ਮਿਆਰਾ ਪਿਆਰਾ ਭੈ-ਵੈਣਯੋਂ, ਆਪ ਸਬੀ ਤੈਂ ਮੇਰੀ ਸੇਵਾ-ਸੌਂਲੀ, ਨਮਸਕਾਰ!

ਇੱਥੋਂ ਦੇ ਊਰਜਾਵਾਨ ਮੁੱਖ ਮੰਤਰੀ, ਮੇਰੇ ਛੋਟੇ ਭਰਾ ਪੁਸ਼ਕਰ ਸਿੰਘ ਧਾਮੀ ਜੀ, ਕੇਂਦਰੀ ਮੰਤਰੀ ਸ਼੍ਰੀ ਅਜੈ ਟਮਟਾ ਜੀ, ਰਾਜ ਦੇ ਮੰਤਰੀ ਸਤਪਾਲ ਮਹਾਰਾਜ ਜੀ, ਸੰਸਦ ਵਿੱਚ ਮੇਰੇ ਸਾਥੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਮਹੇਂਦਰ ਭੱਟ ਜੀ, ਸੰਸਦ ਵਿੱਚ ਮੇਰੇ ਸਾਥੀ ਮਾਲਾ ਰਾਜਯ ਲਕਸ਼ਮੀ ਜੀ, ਵਿਧਾਇਕ ਸੁਰੇਸ਼ ਚੌਹਾਨ ਜੀ, ਸਾਰੇ ਪਤਵੰਤੇ ਲੋਕ, ਭਰਾਵੋ ਅਤੇ ਭੈਣੋ।

ਸਭ ਤੋਂ ਪਹਿਲਾਂ ਮੈਂ ਮਾਣਾ ਪਿੰਡ ਵਿੱਚ ਕੁਝ ਦਿਨ ਪਹਿਲਾ ਜੋ ਹਾਦਸਾ ਹੋਇਆ ਹੈ, ਉਸ ‘ਤੇ ਆਪਣਾ ਦੁੱਖ ਵਿਅਕਤ ਕਰਦਾ ਹਾਂ। ਮੈਂ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸਾਥੀਆਂ ਦੇ ਪਰਿਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ। ਸੰਕਟ ਦੀ ਘੜੀ ਵਿੱਚ ਦੇਸ਼ ਦੇ ਲੋਕਾਂ ਨੇ ਜੋ ਇਕਜੁੱਟਤਾ ਦਿਖਾਈ  ਹੈ, ਉਸ ਨਾਲ ਪੀੜ੍ਹਤ ਪਰਿਵਾਰਾਂ ਨੂੰ ਬਹੁਤ ਹੌਂਸਲਾ ਮਿਲਿਆ  ਹੈ।

ਸਾਥੀਓ
ਉੱਤਰਾਖੰਡ ਦੀ ਇਹ ਭੂਮੀ, ਸਾਡੀ ਇਹ ਦੇਵਭੂਮੀ, ਅਧਿਆਤਮਿਕ ਊਰਜਾ ਨਾਲ ਭਰਿਆ ਹੈ। ਚਾਰ ਧਾਮ ਅਤੇ ਅਨੰਤ ਤੀਰਥਾਂ ਦਾ ਅਸ਼ੀਰਵਾਦ, ਜੀਵਨਦਾਤਾ ਮਾਂ ਗੰਗਾ ਦਾ ਇਹ ਸ਼ੀਤਕਾਲੀਨ ਗੱਦੀ ਸਥਲ, ਅੱਜ ਇੱਕ ਵਾਰ ਫਿਰ ਇੱਥੇ ਆ ਕਰਕੇ, ਤੁਸੀ ਸਾਰੇ ਆਪਣੇ ਪਰਿਵਾਰਜਨਾਂ ਨਾਲ ਮਿਲ ਕੇ, ਮੈਂ ਧੰਨ ਹੋ ਗਿਆ ਹਾਂ। ਮਾਂ ਗੰਗਾ ਦੀ ਕ੍ਰਿਪਾ ਨਾਲ ਹੀ ਮੈਨੂੰ ਦਹਾਕਿਆਂ ਤੱਕ ਉੱਤਰਾਖੰਡ ਦੀ ਸੇਵਾ ਦਾ ਸੁਭਾਗ ਮਿਲਿਆ ਹੈ। ਮੈਂ ਮੰਨਦਾ ਹਾਂ, ਉਨ੍ਹਾਂ ਦੇ ਅਸ਼ੀਰਵਾਦ ਨਾਲ ਮੈਂ ਕਾਸ਼ੀ ਤੱਕ ਪਹੁੰਚਿਆ, ਅਤੇ ਹੁਣ ਸਾਂਸਦ ਦੇ ਰੂਪ ਵਿੱਚ ਕਾਸ਼ੀ ਦੀ ਸੇਵਾ ਕਰ ਰਿਹਾ ਹਾਂ। ਅਤੇ ਇਸ ਲਈ, ਮੈਂ ਕਾਸ਼ੀ ਵਿੱਚ ਕਿਹਾ ਵੀ ਸੀ – ਮੈਨੂੰ ਮਾਂ ਗੰਗਾ ਨੇ ਬੁਲਾਇਆ ਹੈ। ਅਤੇ ਕੁਝ ਮਹੀਨੇ ਪਹਿਲਾਂ ਮੈਨੂੰ ਵੀ ਅਨੁਭੂਤੀ ਹੋਈ ਕਿ ਜਿਵੇਂ ਮਾਂ ਗੰਗਾ ਨੇ ਮੈਨੂੰ ਹੁਣ ਗੋਦ ਲੈ ਲਿਆ ਹੋਵੇ। ਇਹ ਮਾਂ ਗੰਗਾ ਦਾ ਹੀ ਦੁਲਾਰ ਹੈ। ਆਪਣੇ ਇਸ ਬੱਚੇ ਦੇ ਪ੍ਰਤੀ ਉਨ੍ਹਾਂ ਦਾ ਸਨੇਹ ਹੈ ਕਿ ਅੱਜ ਮੈਂ ਉਨ੍ਹਾਂ ਦੇ ਮਾਇਕੇ ਮੁਖਵਾ ਪਿੰਡ ਆਇਆ ਹਾਂ। ਇੱਥੇ ਮੈਨੂੰ ਮੁਖੀਮਠ-ਮੁਖਵਾ ਵਿੱਚ ਦਰਸ਼ਨ ਪੂਜਣ ਦਾ ਵੀ ਸੁਭਾਗ ਪ੍ਰਾਪਤ ਹੋਇਆ ਹੈ।

ਸਾਥੀਓ,

ਅੱਜ ਹਰਸ਼ੀਲ ਦੀ ਇਸ ਧਰਤੀ ‘ਤੇ ਆਇਆ ਹਾਂ ਤਾਂ ਮੈਂ ਆਪਣੀ ਦੀਦੀ-ਭੁਲਿਔ ਦੇ ਸਨੇਹ ਨੂੰ ਵੀ ਯਾਦ ਕਰ ਰਿਹਾ ਹੈਂ। ਉਹ ਮੈਨੂੰ ਹਰਸ਼ੀਲ ਦੇ ਰਾਜਮਾ ਅਤੇ ਦੂਸਰੇ ਲੋਕਲ ਪ੍ਰੋਡਕਟਸ ਭੇਜਦੀ ਰਹਿੰਦੇ ਹਨ। ਤੁਹਾਡੇ ਇਸ ਲਗਾਵ ਅਤੇ ਉਪਹਾਰ ਲਈ ਮੈਂ ਤੁਹਾਡਾ ਆਭਾਰੀ ਹਾਂ।  

ਸਾਥੀਓ,

ਕੁਝ ਸਾਲ ਪਹਿਲਾਂ ਜਦੋਂ ਮੈਂ ਬਾਬਾ ਕੇਦਾਰਨਾਥ ਦੇ ਦਰਸ਼ਨ ਦੇ ਲਈ, ਬਾਬਾ ਦੇ ਚਰਣਾਂ ਵਿੱਚ ਗਿਆ ਸੀ, ਤਾਂ ਬਾਬਾ ਦੇ ਦਰਸ਼ਨ- ਅਰਚਨ ਤੋਂ ਬਾਅਦ ਮੇਰੇ ਮੂੰਹੋਂ ਅਚਾਨਕ ਕੁਝ ਭਾਵ ਪ੍ਰਗਟ ਹੋਏ ਸਨ, ਅਤੇ ਮੈਂ ਬੋਲ ਪਿਆ ਸੀ-ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਹੋਵੇਗਾ। ਉਹ ਸ਼ਬਦ ਮੇਰੇ ਸਨ, ਭਾਵ ਮੇਰੇ ਸਨ, ਲੇਕਿਨ ਉਨ੍ਹਾਂ ਦੇ ਪਿੱਛੇ ਸਮਰੱਥਾ ਦੇਣ ਦੀ ਸ਼ਕਤੀ ਖੁਦ ਬਾਬਾ ਕੇਦਾਰਨਾਥ ਨੇ ਦਿੱਤੀ ਸੀ। ਮੈਂ ਦੇਖ ਰਿਹਾ ਹਾਂ, ਬਾਬਾ ਕੇਦਾਰ ਦੇ ਅਸ਼ੀਰਵਾਦ ਨਾਲ ਹੌਲੀ-ਹੌਲੀ ਉਹ ਸ਼ਬਦ, ਉਹ ਭਾਵ ਸੱਚਾਈ ਵਿੱਚ, ਹਕੀਕਤ ਵਿੱਚ ਤਬਦੀਲ ਹੋ ਰਹੇ ਹਨ। ਇਹ ਦਹਾਕਾ ਉੱਤਰਾਖੰਡ ਦਾ ਬਣ ਰਿਹਾ ਹੈ। ਇੱਥੇ ਉੱਤਰਾਖੰਡ ਦੀ ਪ੍ਰਗਤੀ ਦੇ ਲਈ ਨਵੇਂ-ਨਵੇਂ ਰਾਹ ਖੁੱਲ੍ਹ ਰਹੇ ਹਨ। ਜਿਨ੍ਹਾਂ ਅਕਾਂਖਿਆਵਾਂ ਨੂੰ ਲੈ ਕੇ ਉੱਤਰਾਖੰਡ ਦਾ ਜਨਮ ਹੋਇਆ ਸੀ, ਉੱਤਰਾਖੰਡ ਦੇ ਵਿਕਾਸ ਦੇ ਲਈ ਜੋ ਸੰਕਲਪ ਅਸੀਂ ਲਏ ਸਨ, ਰੋਜ਼ ਨਵੀਆਂ ਸਫਲਤਾਵਾਂ ਅਤੇ ਨਵੇਂ ਟੀਚਿਆਂ ਵੱਲ ਵਧਦੇ ਹੋਏ ਉਹ ਸੰਕਲਪ ਅੱਜ ਪੂਰੇ ਹੋ ਰਹੇ ਹਨ। ਇਸ ਹੀ ਦਿਸ਼ਾ ਵਿੱਚ, ਸ਼ੀਤਕਾਲੀਨ ਟੂਰਿਜ਼ਮ ਇੱਕ ਹੋਰ ਵੱਡਾ ਮਹੱਤਵਪੂਰਨ ਕਰਦ ਹੈ। ਇਸ ਦੇ ਰਾਹੀਂ ਉੱਤਰਾਖੰਡ ਦੇ ਆਰਥਿਕ ਸਮਰੱਥਾ ਨੂੰ ਸਾਕਾਰ ਕਰਨ ਵਿੱਚ ਬਹੁਤ ਵੱਡੀ ਮਦਦ ਮਿਲੇਗੀ। ਮੈਂ ਇਸ ਨਵੀਨਤਾਕਾਰੀ ਯਤਨਾਂ ਦੇ ਲਈ ਧਾਮੀ ਜੀ ਨੂੰ, ਉੱਤਰਾਖੰਡ ਸਰਕਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਉੱਤਰਾਖੰਡ ਦੀ ਪ੍ਰਗਤੀ ਦੇ ਲਈ ਕਾਮਨਾ ਕਰਦਾ ਹਾਂ।

ਸਾਥੀਓ,

ਆਪਣੇ ਟੂਰਿਜ਼ਮ ਸੈਕਟਰ ਨੂੰ diversify ਕਰਨਾ, ਬਾਰਹਮਾਸੀ ਬਣਾਉਣਾ, 365 ਦਿਨ, ਇਹ ਉੱਤਰਾਖੰਡ ਦੇ ਲਈ ਬਹੁਤ ਜ਼ਰੂਰੀ ਹੈ। ਮੈਂ ਚਾਹੁੰਦਾ ਹਾਂ ਕਿ ਉੱਤਰਾਖੰਡ ਵਿੱਚ ਕੋਈ ਵੀ ਸੀਜ਼ਨ ਹੋ, ਕੋਈ ਵੀ ਸੀਜ਼ਨ ਔਫ ਸੀਜ਼ਨ ਨਾ ਹੋ, ਹਰ ਸੀਜ਼ਨ ਵਿੱਚ ਟੂਰਿਜ਼ਮ ਔਨ ਰਹੇ। ਹੁਣ ਔਫ ਨਹੀਂ ਔਨ ਦਾ ਜ਼ਮਾਨਾ ਹੈ। ਹੁਣ ਪਹਾੜਾਂ ‘ਤੇ ਟੂਰਿਜ਼ਮ ਸੀਜ਼ਨ ਦੇ ਹਿਸਾਬ ਨਾਲ ਚਲਦਾ ਹੈ। ਤੁਸੀਂ ਸਾਰੇ ਜਾਣਦੇ ਹੋ, ਮਾਰਚ, ਅਪ੍ਰੈਲ, ਮਈ, ਜੂਨ ਦੇ ਮਹੀਨਿਆਂ ਵਿੱਚ ਵੱਡੀ ਗਿਣਤੀ ਵਿੱਚ ਟੂਰਿਸਟ ਆਉਂਦੇ ਹਨ, ਲੇਕਿਨ ਇਸ ਤੋਂ ਬਾਅਦ ਉਨ੍ਹਾਂ ਦੀ ਗਿਣਤੀ ਬਹੁਤ ਘਟ ਹੋ ਜਾਂਦੀ ਹੈ। ਸਰਦੀਆਂ ਵਿੱਚ ਜ਼ਿਆਦਾਤਰ ਹੋਟਲਸ, resorts ਅਤੇ ਹੋਮਸਟੇਅ ਖਾਲੀ ਪਏ ਰਹਿੰਦੇ ਹਨ। ਇਹ ਅਸੰਤੁਲਨ ਉੱਤਰਾਖੰਡ ਵਿੱਚ, ਸਾਲ ਦੇ ਇੱਕ ਵੱਡੇ ਹਿੱਸੇ ਵਿੱਚ ਆਰਥਿਕ ਸੁਸਤੀ ਲਿਆ ਦਿੰਦਾ ਹੈ, ਇਸ ਨਾਲ ਵਾਤਾਵਰਣ ਦੇ ਲਈ ਵੀ ਚੁਣੌਤੀਆਂ ਪੈਦਾ ਹੁੰਦੀਆਂ ਹਨ।

ਸਾਥੀਓ,

ਸੱਚਾਈ ਇਹ ਹੈ ਕਿ ਜੇ ਦੇਸ਼-ਵਿਦੇਸ਼ ਦੇ ਲੋਕ ਸਰਦੀਆਂ ਦੇ ਮੌਸਮ ਵਿੱਚ ਇੱਥੇ ਆਏ, ਤਾਂ ਉਨ੍ਹਾਂ ਨੂੰ ਸੱਚੇ ਅਰਥ ਵਿੱਚ ਦੇਵਭੂਮੀ ਦੀ ਆਭਾ ਦੀ ਵਾਸਤਵਿਕ ਪਹਿਚਾਣ ਮਿਲੇਗੀ। ਵਿੰਟਰ ਟੂਰਿਜ਼ਮ ਵਿੱਚ ਇੱਥੇ ਲੋਕਾਂ ਨੂੰ ਟ੍ਰੈਕਿੰਗ, ਸਕੀਇੰਗ ਵਰਗੀਆਂ Activities ਦਾ ਰੋਮਾਂਚ, ਸੱਚਮੁੱਚ ਵਿੱਚ ਰੋਮਾਂਚਿਤ ਕਰ ਦੇਵੇਗਾ। ਧਾਰਮਿਕ ਯਾਤਰਾ ਦੇ ਲਈ ਵੀ ਉੱਤਰਾਖੰਡ ਵਿੱਚ ਸਰਦੀਆਂ ਦਾ ਸਮਾਂ ਬਹੁਤ ਖਾਸ ਹੁੰਦਾ ਹੈ। ਕਈ ਤੀਰਥ ਸਥਾਨਾਂ ‘ਤੇ ਇਸ ਹੀ ਸਮੇਂ ਵਿਸ਼ੇਸ਼ ਅਨੁਸ਼ਠਾਨ ਵੀ ਹੁੰਦੇ ਹਨ। ਇੱਥੇ ਮੁਖਵਾ ਪਿੰਡ ਵਿੱਚ ਹੀ ਦੇਖੋ, ਇੱਥੇ ਜੋ ਧਾਰਮਿਕ ਅਨੁਸ਼ਠਾਨ  ਕੀਤੇ ਜਾਂਦੇ ਹਨ, ਉਹ ਸਾਡੀ ਪ੍ਰਾਚੀਨ ਅਤੇ ਅਦਭੁਤ ਪਰੰਪਰਾ ਦਾ ਹਿੱਸਾ ਹਨ। ਇਸ ਲਈ, ਉੱਤਰਾਖੰਡ ਸਰਕਾਰ ਦਾ ਬਾਰਹਮਾਸੀ ਟੂਰਿਜ਼ਮ ਦਾ ਵਿਜ਼ਨ, 365 ਦਿਨ ਦੇ ਟੂਰਿਜ਼ਮ ਦਾ ਵਿਜ਼ਨ ਲੋਕਾਂ ਨੂੰ ਦੈਵੀ ਅਨੁਭੂਤੀਆਂ ਨਾਲ ਜੁੜਣ ਦਾ ਅਵਸਰ ਦੇਵੇਗਾ। ਇਸ ਨਾਲ  ਇੱਥੇ ਸਾਲ ਭਰ ਉਪਲੱਬਧ ਰਹਿਣ ਵਾਲੇ ਰੋਜ਼ਗਾਰ ਦੇ ਅਵਸਰ ਵਿਕਸਿਤ ਹੋਣਗੇ, ਇਸ ਦਾ ਵੱਡਾ ਫਾਇਦਾ ਉੱਤਰਾਖੰਡ ਦੇ ਸਥਾਨਕ ਲੋਕਾਂ ਨੂੰ ਹੋਵੇਗਾ, ਇੱਥੇ ਦੇ ਨੌਜਵਾਨਾਂ ਨੂੰ ਹੋਵੇਗਾ।

ਸਾਥੀਓ,

ਉੱਤਰਾਖੰਡ ਨੂੰ ਵਿਕਸਿਤ ਰਾਜ ਬਣਾਉਣ ਦੇ ਲਈ ਸਾਡੀ ਡਬਲ ਇੰਜਣ ਸਰਕਾਰ ਮਿਲ ਕੇ ਕੰਮ ਕਰ ਰਹੀ ਹੈ। ਚਾਰਧਾਮ-ਆਲ ਵੈਦਰ ਰੋਡ, ਆਧੁਨਿਕ ਐਕਸਪ੍ਰੈੱਸ-ਵੇਅ, ਰਾਜ ਵਿੱਚ ਰੇਲਵੇ, ਜਹਾਜ਼ ਅਤੇ ਹੈਲੀਕੌਪਟਰ ਸੇਵਾਵਾਂ ਦਾ ਵਿਸਥਾਰ, 10 ਵਰ੍ਹਿਆਂ ਵਿੱਚ ਉੱਤਰਾਖੰਡ ਵਿਖੇ ਤੇਜ਼ੀ ਨਾਲ ਵਿਕਾਸ ਹੋਇਆ ਹੈ। ਅਜੇ ਕੱਲ੍ਹ ਹੀ ਉੱਤਰਾਖੰਡ ਦੇ ਲਈ ਕੇਂਦਰ ਸਰਕਾਰ ਨੇ ਬਹੁਤ ਵੱਡੇ ਫੈਸਲੇ ਲਏ ਹਨ। ਕੱਲ੍ਹ ਕੇਂਦਰੀ ਕੈਬਿਨੇਟ ਨੇ ਕੇਦਾਰਨਾਥ ਰੋਪਵੇਅ ਪ੍ਰੋਜੈਕਟ ਅਤੇ ਹੇਮਕੁੰਡ ਰੋਪਵੇਅ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਦਾਰਨਾਥ ਰੋਪਵੇਅ ਬਣਾਉਣ ਤੋਂ ਬਾਅਦ ਜੋ ਯਾਤਰਾ 8 ਤੋਂ 9 ਘੰਟੇ ਵਿੱਚ ਪੂਰੀ ਹੁੰਦੀ ਹੈ, ਹੁਣ ਉਸ ਨੂੰ ਲਗਭਗ 30 ਮਿੰਟਾਂ ਵਿੱਚ ਪੂਰਾ ਕੀਤਾ ਜਾਵੇਗਾ। ਇਸ ਨਾਲ ਬਜ਼ੁਰਗਾਂ, ਬੱਚਿਆਂ, ਮਹਿਲਾਵਾਂ ਦੇ ਲਈ ਕੇਦਾਰਨਾਥ ਯਾਤਰਾ ਹੋਰ ਪਹੁੰਚਯੋਗ ਹੋ ਜਾਵੇਗੀ। ਇਨ੍ਹਾਂ ਰੋਪਵੇਅ ਪ੍ਰੋਜੈਕਟਾਂ ‘ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾਣਗੇ। ਮੈਂ ਉੱਤਰਾਖੰਡ ਸਮੇਤ ਪੂਰੇ ਦੇਸ਼ ਨੂੰ ਇਨ੍ਹਾਂ ਪ੍ਰੋਜੈਕਟਾਂ ਦੀ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ, ਪਹਾੜਾਂ ‘ਤੇ ਈਕੋ ਲੌਗ ਹੱਟਸ, ਕਨਵੈਨਸ਼ਨ ਸੈਂਟਰ, ਹੈਲੀਪੈਡ ਇਨਫ੍ਰਾਸਟ੍ਰਕਚਰ ‘ਤੇ ਫੋਕਸ ਵੀ ਕੀਤਾ ਜਾ ਰਿਹਾ ਹੈ। ਉਤਰਾਖੰਡ ਦੇ ਟਿਮੱਰ-ਸੈਣ ਮਹਾਦੇਵ, ਮਾਨਾ ਪਿੰਡ, ਜਾਦੁੰਗ ਪਿੰਡ ਵਿੱਚ ਟੂਰਿਜ਼ਮ ਇਨਫ੍ਰਾਸਟ੍ਰਕਚਰ ਨਵੇਂ ਸਿਰੇ ਤੋਂ ਵਿਕਸਿਤ ਹੋ ਰਿਹਾ ਹੈ, ਅਤੇ ਦੇਸ਼ ਵਾਸੀਆਂ ਨੂੰ ਪਤਾ ਹੋਵੇਗਾ, ਸ਼ਾਇਦ ਨਹੀਂ ਹੋਵੇਗਾ, 1962 ਵਿੱਚ ਜਦੋਂ ਚੀਨ ਨੇ ਭਾਰਤ ‘ਤੇ ਹਮਲਾ ਕੀਤਾ, ਤਾਂ ਇਹ ਸਾਡਾ ਜਾਦੁੰਗ ਪਿੰਡ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ, ਇਹ ਸਾਡੇ ਦੋ ਪਿੰਡ ਖਾਲੀ ਕਰਵਾ ਦਿੱਤੇ ਗਏ ਸਨ। 60-70 ਸਾਲ ਹੋ ਗਏ, ਲੋਕ ਭੁੱਲ ਗਏ, ਅਸੀਂ ਨਹੀਂ ਭੁੱਲ ਸਕਦੇ, ਅਸੀਂ ਉਨ੍ਹਾਂ ਦੋ ਪਿੰਡਾਂ ਨੂੰ ਮੁੜ ਤੋਂ ਵਸਾਉਣ ਦਾ ਅਭਿਯਾਨ ਚਲਾਇਆ ਹੈ, ਅਤੇ ਬਹੁਤ ਵੱਡਾ ਟੂਰਿਸਟ ਡੈਸਟੀਨੇਸ਼ਨ ਬਣਾਉਣ ਦੀ ਦਿਸ਼ਾ ਵੱਲ ਅਸੀਂ ਅੱਗੇ ਵਧ ਰਹੇ ਹਾਂ। ਅਤੇ ਇਸ ਦਾ ਨਤੀਜਾ ਹੈ ਕਿ ਉੱਤਰਾਖੰਡ ਵਿੱਚ ਟੂਰਿਸਟਾਂ ਦੀ ਗਿਣਤੀ ਇਸ ਇੱਕ ਦਹਾਕੇ ਵਿੱਚ ਤੇਜ਼ੀ ਨਾਲ ਵਧੀ ਹੈ। 

2014 ਤੋਂ ਪਹਿਲਾਂ ਚਾਰਧਾਮ ਯਾਤਰਾ ‘ਤੇ ਹਰ ਸਾਲ ਔਸਤਨ 18 ਲੱਖ ਯਾਤਰੀ ਆਉਂਦੇ ਸਨ। ਹੁਣ ਹਰ ਸਾਲ ਲਗਭਗ 50 ਲੱਖ ਤੀਰਥ ਯਾਤਰੀ ਆਉਣ ਲੱਗੇ ਹਨ। ਇਸ ਸਾਲ ਦੇ ਬਜਟ ਵਿੱਚ 50 Tourist destinations ਨੂੰ ਵਿਕਸਿਤ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ destinations ‘ਤੇ ਹੋਟਲਾਂ ਨੂੰ ਇਨਫ੍ਰਾਸਟ੍ਰਕਚਰ ਦਾ ਦਰਜਾ ਦਿੱਤਾ ਜਾਵੇਗਾ। ਇਸ ਨਾਲ ਟੂਰਿਸਟਾਂ ਦੇ ਲਈ ਸੁਵਿਧਾਵਾਂ ਵਧਣਗੀਆਂ ਅਤੇ ਸਥਾਨਕ ਰੋਜ਼ਗਾਰ ਨੂੰ ਵੀ ਹੁਲਾਰਾ ਮਿਲੇਗਾ।

ਸਾਥੀਓ,

ਸਾਡਾ ਪ੍ਰਯਾਸ ਹੈ, ਉੱਤਰਾਖੰਡ ਦੇ ਬਾਰਡਰ ਵਾਲੇ ਇਲਾਕਿਆਂ ਨੂੰ ਵੀ ਟੂਰਿਜ਼ਮ ਦਾ ਵਿਸ਼ੇਸ਼ ਲਾਭ ਮਿਲੇ। ਪਹਿਲੇ ਸੀਮਾਵਰਤੀ ਪਿੰਡਾਂ ਨੂੰ ਆਖਰੀ ਪਿੰਡ ਕਿਹਾ ਜਾਂਦਾ ਸੀ। ਅਸੀਂ ਇਹ ਸੋਚ ਬਦਲ ਦਿੱਤੀ, ਅਸੀਂ ਕਿਹਾ ਇਹ ਆਖਿਰੀ ਪਿੰਡ ਨਹੀਂ ਹੈ, ਇਹ ਸਾਡੇ ਪਹਿਲੇ ਪਿੰਡ ਕਿਹਾ। ਉਨ੍ਹਾਂ ਦੇ ਵਿਕਾਸ ਲਈ ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ ਸ਼ੁਰੂ ਕੀਤਾ। ਇਸ ਖੇਤਰ ਦੇ ਵੀ 10 ਪਿੰਡ ਇਸ ਯੋਜਨਾ ਵਿੱਚ ਸ਼ਾਮਲ ਕੀਤੇ ਗਏ ਹਨ, ਅਤੇ ਮੈਨੂੰ ਦੱਸਿਆ ਗਿਆ, ਉਸ ਪਿੰਡ ਤੋਂ ਵੀ ਕੁਝ ਬੰਧੂ ਅੱਜ ਇੱਥੇ ਸਾਡੇ ਸਾਹਮਣੇ ਮੌਜੂਦ ਹਨ। ਨੇਲਾਂਗ ਅਤੇ ਜਾਦੁੰਗ ਪਿੰਡ, ਜਿਸ ਦਾ ਮੈਂ ਵਰਣਨ ਕੀਤਾ,

1962 ਵਿੱਚ ਕੀ ਹੋਇਆ ਸੀ, ਫਿਰ ਤੋਂ ਵਸਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅੱਜ ਇੱਥੋਂ ਦੀ ਜਾਦੁੰਗ ਦੇ ਲਈ ਮੈਂ ਹੁਣੇ-ਹੁਣੇ ਬਾਈਕ ਰੈਲੀ ਨੂੰ ਰਵਾਨਾ ਕੀਤਾ। ਅਸੀਂ ਹੋਮ ਸਟੇਅ ਬਣਾਉਣ ਵਾਲਿਆਂ ਨੂੰ ਮੁਦਰਾ ਯੋਜਨਾ ਦਾ ਲਾਭ ਦੇਣ ਦਾ ਐਲਾਨ ਕੀਤਾ ਹੈ। ਉੱਤਰਾਖੰਡ ਸਰਕਾਰ ਵੀ ਰਾਜ ਵਿੱਚ ਹੋਮਸਟੇਅ ਨੂੰ ਉਤਸ਼ਾਹਿਤ ਕਰਨ ਵਿੱਚ ਜੁਟੀ ਹੈ। ਜੋ ਪਿੰਡ ਇੰਨੇ ਦਹਾਕਿਆਂ ਤੱਕ ਇਨਫ੍ਰਾਸਟ੍ਰਕਚਰ ਤੋਂ ਵੰਚਿਤ ਰਹੇ, ਉੱਥੇ ਨਵੇਂ ਹੋਮ ਸਟੇਅ ਖੁੱਲ੍ਹਣ ਨਾਲ ਟੂਰਿਜ਼ਮ ਵੱਧ ਰਿਹਾ ਹੈ, ਲੋਕਾਂ ਦੀ ਆਮਦਨ ਵੱਧ ਰਹੀ ਹੈ।

ਸਾਥੀਓ,

ਅੱਜ ਮੈਂ ਦੇਵਭੂਮੀ ਤੋਂ, ਦੇਸ਼ ਦੇ ਪੂਰਬ-ਪੱਛਮ-ਉੱਤਰ-ਦੱਖਣ, ਅਤੇ ਮੱਧ ਵੀ, ਹਰ ਕੋਨੇ ਦੇ ਲੋਕਾਂ ਨਾਲ, ਖਾਸ ਕਰਕੇ ਯੁਵਾ ਪੀੜ੍ਹੀ ਨਾਲ, ਅਤੇ ਮਾਂ ਗੰਗਾ ਦੇ ਮਾਇਕੇ ਨਾਲ, ਇਸ ਪਵਿੱਤਰ ਭੂਮੀ ਨਾਲ, ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਸ਼ੇਸ਼ ਤੋਰ ‘ਤੇ ਸੱਦਾ ਦੇ ਰਿਹਾ ਹਾਂ,ਤਾਕੀਦ ਕਰ ਰਿਹਾ ਹੈ।

ਸਾਥੀਓ,

ਸਰਦੀਆਂ ਵਿੱਚ ਦੇਸ਼ ਦੇ ਵੱਡੇ ਹਿੱਸੇ ਵਿੱਚ ਜਦੋਂ ਕੋਹਰਾ ਹੁੰਦਾ ਹੈ, ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੁੰਦੇ, ਤਦ ਪਹਾੜਾਂ ‘ਤੇ ਧੂਪ ਦਾ ਆਨੰਦ ਮਿਲ ਰਿਹਾ ਹੁੰਦਾ ਹੈ। ਇਹ ਇੱਕ ਸਪੈਸ਼ਲ ਇਵੈਂਟ ਬਣ ਸਕਦਾ ਹੈ। ਅਤੇ ਗੜ੍ਹਵਾਲੀ ਵਿੱਚ ਇਸ ਨੂੰ ਕੀ ਕਹਾਂਗੇ? ‘ਘਾਮ ਤਾਪੋ ਟੂਰਿਜ਼ਮ’ ਸਹੀ ਹੈ ਨਾ? ‘ਘਾਮ ਤਾਪੋ ਟੂਰਿਜ਼ਮ’। ਇਸ ਦੇ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਉੱਤਰਾਖੰਡ ਜ਼ਰੂਰ ਆਉਣ।

ਖਾਸ ਕਰਕੇ, ਸਾਡੇ ਕਾਰਪੋਰੇਟ ਵਰਲਡ ਦੇ ਸਾਥੀ, ਉਹ ਵਿੰਟਰ ਟੂਰਿਜ਼ਮ ਦਾ ਹਿੱਸਾ ਬਣਨ। Meetings ਕਰਨੀਆਂ ਹੋਣ, conferences ਕਰਨੀਆਂ ਹੋਣ, exhibitions ਕਰਨੀਆਂ ਹੋਣ, ਤਾਂ ਵਿੰਟਰ ਦਾ ਸਮਾਂ ਅਤੇ ਦੇਵਭੂਮੀ, ਇਸ ਤੋਂ ਹੋਣਹਾਰ ਕੋਈ ਜਗ੍ਹਾ ਨਹੀਂ ਹੋ ਸਕਦੀ ਹੈ। ਮੈਂ ਕਾਰਪੋਰੇਟ ਵਰਲਡ ਦੇ ਵੱਡੇ ਮਹਾਨੁਭਾਵਾਂ ਨੂੰ ਵੀ ਤਾਕੀਦ ਕਰਾਂਗਾ, ਉਹ ਆਪਣੇ ਵੱਡੇ-ਵੱਡੇ ਸੈਮੀਨਾਰਸ ਦੇ ਲਈ ਉੱਤਰਾਖੰਡ ਆਉਣ, ਮਾਈਸ ਸੈਕਟਰ ਨੂੰ explore ਕਰਨ। ਇੱਥੇ ਆ ਕੇ ਲੋਕ ਯੋਗ ਅਤੇ ਆਯੁਰਵੇਦ ਦੇ ਜ਼ਰੀਏ recharge ਅਤੇ re-energise ਵੀ ਹੋ ਸਕਦੇ ਹਨ। ਦੇਸ਼ ਦੀ ਯੂਨੀਵਰਸਿਟੀਜ਼, ਪ੍ਰਾਇਵੇਟ ਸਕੂਲਸ ਅਤੇ ਕਾਲਜ ਵਿੱਚ, ਮੈਂ ਉਨ੍ਹਾਂ ਸਭ ਨੌਜਵਾਨ ਸਾਥੀਆਂ ਨੂੰ ਵੀ ਕਹਾਂਗਾ ਕਿ students ਦੇ ਵਿੰਟਰ ਟ੍ਰਿਪਸ ਦੇ ਲਈ ਤੁਸੀਂ ਉੱਤਰਾਖੰਡ ਨੂੰ ਪਸੰਦ ਕਰੋ।

ਸਾਥੀਓ,

ਸਾਡੇ ਇੱਥੇ ਹਜ਼ਾਰਾਂ ਕਰੋੜਾਂ ਦੀ ਇਕੌਨਮੀ, ਵੈਡਿੰਗ ਇਕੌਨਮੀ ਹੈ, ਵਿਆਹਾਂ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਦਾ ਖਰਚ ਹੁੰਦਾ ਹੈ, ਬਹੁਤ ਵੱਡੀ ਇਕੌਨਮੀ ਹੈ। ਤੁਹਾਨੂੰ ਯਾਦ ਹੋਵੇਗਾ, ਮੈਂ ਦੇਸ਼ ਦੇ ਲੋਕਾਂ ਨੂੰ ਤਾਕੀਦ ਕੀਤੀ ਸੀ –  Wed in India, ਹਿੰਦੁਸਤਾਨ ਵਿੱਚ ਵਿਆਹ ਕਰੋ, ਅੱਜ ਕੱਲ੍ਹ ਲੋਕ ਦੁਨੀਆ ਦੇ ਦੇਸ਼ਾਂ ਵਿੱਚ ਚਲੇ ਜਾਂਦੇ ਹਨ, ਇੱਥੇ ਕੀ ਕਮੀ ਹੈ ਭਈ? ਪੈਸੇ ਇੱਥੇ ਖਰਚ ਕਰੋ ਨਾ, ਅਤੇ ਉੱਤਰਾਖੰਡ ਤੋਂ ਵਧੀਆ ਕੀ ਹੋ ਸਕਦਾ ਹੈ। ਮੈਂ ਚਾਹਾਂਗਾ ਕਿ ਸਰਦੀਆਂ ਵਿੱਚ destination ਵੈਡਿੰਗ ਦੇ ਲਈ ਵੀ ਉੱਤਰਾਖੰਡ ਨੂੰ ਦੇਸ਼ਵਾਸੀ ਪ੍ਰਾਥਮਿਕਤਾ ਦੇਣ। ਇਸੇ ਤਰ੍ਹਾਂ ਭਾਰਤ ਦੀ ਫਿਲਮ ਇੰਡਸਟ੍ਰੀ ਤੋਂ ਵੀ ਮੇਰੀਆਂ ਉਮੀਦਾਂ ਹਨ। ਉੱਤਰਾਖੰਡ ਨੂੰ ਮੋਸਟ ਫਿਲਮ ਫ੍ਰੈਂਡਲੀ ਸਟੇਟ ਦਾ ਪੁਰਸਕਾਰ ਮਿਲਿਆ ਹੋਇਆ ਹੈ। ਇੱਥੇ ਤੇਜ਼ੀ ਨਾਲ ਆਧੁਨਿਕ ਸੁਵਿਧਾਵਾਂ ਡਿਵੈਲਪ ਹੋ ਰਹੀਆਂ ਹਨ। ਇਸ ਲਈ ਸਰਦੀਆਂ ਦੇ ਦਿਨਾਂ ਵਿੱਚ ਫਿਲਮ ਦੀ ਸ਼ੂਟਿੰਗਸ ਦੇ ਲਈ ਵੀ ਉੱਤਰਾਖੰਡ, ਪੂਰੇ ਭਾਰਤ ਦਾ ਫੇਵਰੈਟ ਡੈਸਟੀਨੇਸ਼ਨ ਬਣ ਸਕਦਾ ਹੈ।

ਸਾਥੀਓ,

ਦੁਨੀਆ ਦੇ ਕਈ ਦੇਸ਼ਾਂ ਵਿੱਚ ਵਿੰਟਰ ਟੂਰਿਜ਼ਮ ਬਹੁਤ ਪਾਪੁਲਰ ਹੈ। ਉੱਤਰਾਖੰਡ ਵਿੱਚ ਵਿੰਟਰ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ, ਅਤੇ ਇਸ ਦੇ ਲਈ ਅਸੀਂ ਅਜਿਹੇ ਦੇਸ਼ਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਮੈਂ ਚਾਹਾਂਗਾ, ਉੱਤਰਾਖੰਡ ਦੇ ਟੂਰਿਜ਼ਮ ਸੈਕਟਰ ਨਾਲ ਜੁੜੇ ਸਾਰੇ ਸਟੇਕਹੋਲਡਰਸ, ਹੋਟਲ ਅਤੇ resorts ਉਨ੍ਹਾਂ ਦੇਸ਼ਾਂ ਦੀ ਜ਼ਰੂਰ ਸਟਡੀ ਕਰਨ। ਹੁਣ ਮੈਂ ਇੱਥੇ, ਇੱਕ ਛੋਟੀ ਜਿਹੀ ਪ੍ਰਦਰਸ਼ਨੀ ਲਗੀ ਹੈ, ਉਸ ਨੂੰ ਮੈਂ ਦੇਖਿਆ, ਬਹੁਤ ਪ੍ਰਭਾਵਿਤ ਕਰਨ ਵਾਲਾ ਮੈਨੂੰ ਲਗਿਆ, ਜੋ ਕਲਪਨਾ ਕੀਤੀ ਗਈ ਹੈ, ਜੋ ਲੋਕੇਸ਼ਨਸ ਤੈਅ ਕੀਤੇ ਗਏ ਹਨ ਜੋ ਆਧੁਨਿਕ ਰਚਨਾਵਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ,

ਇੱਕ-ਇੱਕ ਲੋਕੇਸ਼ਨ ਦਾ, ਇੱਕ-ਇੱਕ ਚਿੱਤਰ ਇੰਨਾ ਪ੍ਰਭਾਵਿਤ ਕਰਨ ਵਾਲਾ ਸੀ, ਜਿਵੇਂ ਮਨ ਕਰ ਰਿਹਾ ਸੀ, ਮੇਰੇ 50 ਸਾਲ ਪੁਰਾਣੀ ਉਹ ਜਿੰਦਗੀ ਦੇ ਦਿਨ, ਮੈਂ ਫਿਰ ਇੱਕ ਵਾਰ ਇੱਥੇ ਤੁਹਾਡੇ ਦਰਮਿਆਨ ਆ ਕੇ ਬਿਤਾਉ, ਅਤੇ ਹਰ ਡੈਸਟੀਨੇਸ਼ਨ ‘ਤੇ ਕਦੇ ਜਾਣ ਦਾ ਮੌਕਾ ਤਲਾਸ਼ੂ, ਇੰਨੇ ਵਧੀਆ ਬਣਾ ਰਹੇ ਹਨ। ਮੈਂ ਉੱਤਰਾਖੰਡ ਸਰਕਾਰ ਨੂੰ ਕਹਾਂਗਾ ਕਿ ਜੋ ਵਿਦੇਸ਼ਾਂ ਤੋਂ ਸਟਡੀ ਹੋਣ, ਅਤੇ ਸਟਡੀ ਤੋਂ ਨਿਕਲੇ ਐਕਸ਼ਨੇਬਲ ਪੁਆਇੰਟਸ ‘ਤੇ ਸਰਗਰਮ ਤੌਰ ‘ਤੇ ਕੰਮ ਕਰੋ। ਸਾਨੂੰ ਸਥਾਨਕ ਪਰੰਪਰਾਵਾਂ, ਮਿਊਜ਼ੀਕ, ਡਾਂਸ ਅਤੇ ਕੁਜੀਨ ਨੂੰ ਹੁਲਾਰਾ ਦੇਣਾ ਹੋਵੇਗਾ।

ਇੱਥੇ ਕਈ ਹੌਟ ਸਪ੍ਰਿੰਗਸ ਹਨ, ਸਿਰਫ਼ ਬਦਰੀਨਾਥ ਜੀ ਵਿੱਚ ਹੀ ਹੈ, ਅਜਿਹਾ ਨਹੀਂ ਹੈ, ਹੋਰ ਵੀ ਹੈ, ਉਨ੍ਹਾਂ ਖੇਤਰਾਂ ਨੂੰ ਵੈਲਨੈੱਸ ਸਪਾ ਦੇ ਰੂਪ ਵਿੱਚ ਵੀ ਵਿਕਸਿਤ ਕੀਤਾ ਜਾ ਸਕਦਾ ਹੈ। ਸ਼ਾਂਤ ਅਤੇ ਬਰਫੀਲੇ ਖੇਤਰਾਂ ਵਿੱਚ ਵਿੰਟਰ ਯੋਗਾ ਰਿਟਰੀਟ ਦਾ ਆਯੋਜਨ ਕੀਤਾ ਜਾ ਸਕਦਾ ਹੈ। ਮੈਂ ਸਾਰੇ ਵੱਡੇ-ਵੱਡੇ ਸਾਧੂ-ਮਹਾਤਮਾਵਾਂ ਨੂੰ, ਮੱਠਾਂ-ਮੰਦਿਰਾਂ ਦੇ ਮਠਾਧਿਪਤੀਆਂ (ਮੁਖੀਆਂ ) ਨੂੰ, ਸਾਰੇ ਯੋਗ ਅਚਾਰਿਆਂ ਨੂੰ, ਉਨ੍ਹਾਂ ਨੂੰ ਵੀ ਤਾਕੀਦ ਕਰਾਂਗਾ ਕਿ ਉਹ ਸਾਲ ਵਿੱਚ ਇੱਕ ਯੋਗਾ ਕੈਂਪ ਆਪਣੇ ਚੇਲਿਆਂ ਦਾ, ਵਿੰਟਰ ਵਿੱਚ ਉੱਤਰਾਖੰਡ ਵਿੱਚ ਲਗਾਉਣ।

ਵਿੰਟਰ ਸੀਜ਼ਨ ਦੇ ਲਈ ਸਪੈਸ਼ਲ ਵਾਈਲਡ ਲਾਈਫ ਸਫਾਰੀ ਦਾ ਆਕਰਸ਼ਣ ਉੱਤਰਾਖੰਡ ਦੀ ਵਿਸ਼ੇਸ਼ ਪਹਿਚਾਣ ਬਣ ਸਕਦਾ ਹੈ। ਯਾਨੀ ਸਾਨੂੰ 360 ਡਿਗਰੀ ਅਪ੍ਰੋਚ ਦੇ ਨਾਲ ਅੱਗੇ ਵਧਣਾ ਹੋਵੇਗਾ, ਹਰ ਪੱਧਰ ‘ਤੇ ਕੰਮ ਕਰਨਾ ਹੋਵੇਗਾ।

ਸਾਥੀਓ,

ਸੁਵਿਧਾਵਾਂ ਦੇ ਵਿਕਾਸ ਦੇ ਇਲਾਵਾ, ਲੋਕਾਂ ਤੱਕ ਜਾਣਕਾਰੀ ਪਹੁੰਚਾਉਣਾ ਵੀ ਉਨ੍ਹਾਂ ਹੀ ਅਹਿਮ ਹੁੰਦਾ ਹੈ। ਇਸ ਦੇ ਲਈ ਮੈਂ ਦੇਸ਼ ਦੇ ਯੁਵਾ content creators, ਅੱਜ ਕੱਲ੍ਹ ਸੋਸ਼ਲ ਮੀਡੀਆ ਵਿੱਚ, ਬਹੁਤ ਵੱਡੀ ਸੰਖਿਆ ਵਿੱਚ influencers ਹਨ, content creators ਹਨ, ਉਹ ਆਪਣੇ ਇੱਥੇ ਬੈਠੇ-ਬੈਠੇ ਵੀ ਮੇਰੇ ਉੱਤਰਾਖੰਡ ਦੀ, ਮੇਰੀ ਦੇਵਭੂਮੀ ਦੀ ਸੇਵਾ ਕਰ ਸਕਦੇ ਹਨ, ਉਹ ਵੀ ਪੁਣਯ ਕਮਾ ਸਕਦੇ ਹਨ। ਤੁਸੀਂ ਦੇਸ਼ ਦੇ ਟੂਰਿਜ਼ਮ ਸੈਕਟਰ ਨੂੰ ਗਤੀ ਦੇਣ ਵਿੱਚ, ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਨ, ਜੋ ਭੂਮਿਕਾ ਨਿਭਾਈ ਹੈ, ਉਸ ਦਾ ਹੋਰ ਵਿਸਤਾਰ ਕਰਨ ਦੀ ਜ਼ਰੂਰਤ ਹੈ।

ਤੁਸੀਂ ਉੱਤਰਾਖੰਡ ਦੇ ਵਿੰਟਰ ਟੂਰਿਜ਼ਮ ਦੀ ਇਸ ਮੁਹਿਮ ਦਾ ਵੀ ਹਿੱਸਾ ਬਣੀਏ, ਅਤੇ ਮੈਂ ਤਾਂ ਚਾਹਾਂਗਾ ਕਿ ਉੱਤਰਾਖੰਡ ਸਰਕਾਰ ਇੱਕ ਵੱਡਾ ਕੰਪੀਟਿਸ਼ਨ ਆਯੋਜਿਤ ਕਰਨ, ਇਹ ਜੋ content creators ਹਨ, influencers ਹਨ, ਉਹ 5 ਮਿੰਟ ਦੀ, ਵਿੰਟਰ ਟੂਰਿਜ਼ਮ ਦੀ ਪ੍ਰਮੋਸ਼ਨ ਦੀ ਫਿਲਮ ਬਣਾਈਏ, ਉਨ੍ਹਾ ਦੀ ਕੰਪੀਟਿਸ਼ਨ ਹੋਵੇ ਅਤ ਜੋ ਚੰਗੀ ਤੋਂ ਚੰਗੀ ਬਣਾਏ, ਉਸ ਨੂੰ ਵਧੀਆ ਤੋਂ ਵਧੀਆ ਇਨਾਮ ਦਿੱਤਾ ਜਾਵੇ, ਦੇਸ਼ ਭਰ ਦੇ ਲੋਕਾਂ ਨੂੰ ਕਿਹਾ ਜਾਵੇ, ਆਓ ਮੈਦਾਨ ਵਿੱਚ, ਬਹੁਤ ਵੱਡਾ ਪ੍ਰਚਾਰ-ਪ੍ਰਸਾਰ ਹੋਣਾ ਸ਼ੁਰੂ ਹੋ ਜਾਵੇਗਾ। ਅਤੇ ਮੈਨੂੰ ਵਿਸ਼ਵਾਸ ਹੈ ਜਦੋਂ ਅਜਿਹੇ ਕੰਪੀਟਿਸ਼ਨ ਕਰਾਂਗੇ, ਤਾਂ ਨਵੀਆਂ-ਨਵੀਆਂ ਥਾਵਾਂ ਨੂੰ ਐਕਸਪਲੋਰ ਕਰਕੇ, ਨਵੀਆਂ-ਨਵੀਆਂ ਫਿਲਮਾਂ ਬਣਾਵਾਂਗੇ, ਲੋਕਾਂ ਨੂੰ ਦੱਸਾਂਗੇ।

ਸਾਥੀਓ,

ਮੈਨੂੰ ਵਿਸ਼ਵਾਸ ਹੈ, ਆਉਣ ਵਾਲੇ ਵਰ੍ਹਿਆਂ ਵਿੱਚ ਅਸੀਂ ਇਸ ਸੈਕਟਰ ਵਿੱਚ ਤੇਜ਼ ਗਤੀ ਨਾਲ ਵਿਕਾਸ ਦੇ ਗਵਾਹ ਬਣਾਂਗੇ। ਇੱਕ ਵਾਰ ਫਿਰ 365 ਦਿਨ ਦਾ, ਬਾਰ੍ਹਾਮਾਸੀ ਟੂਰਿਜ਼ਮ ਅਭਿਯਾਨ, ਇਸ ਦੇ ਲਈ ਮੈ ਉੱਤਰਾਖੰਡ ਦੇ ਸਾਰੇ ਭਾਈ-ਭੈਣਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ, ਵਧਾਈ ਦਿੰਦਾ ਹਾਂ ਅਤੇ ਰਾਜ ਸਰਕਾਰ ਦਾ ਅਭਿਨੰਦਨ ਕਰਦਾ ਹਾਂ। ਤੁਸੀਂ ਸਾਰੇ ਮੇਰੇ ਨਾਲ ਬੋਲੋ-

ਗੰਗਾ ਮੈਯਾ ਕੀ ਜੈ।

ਗੰਗਾ ਮੈਯਾ ਕੀ ਜੈ।

ਗੰਗਾ ਮੈਯਾ ਕੀ ਜੈ।

ਬਹੁਤ-ਬਹੁਤ ਧੰਨਵਾਦ। 

************

ਐੱਮਜੇਪੀਐੱਸ/ਐੱਸਟੀ/ਆਰਕੇ