Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਲੱਖਣ ਵਣ ਜੀਵ ਸੰਭਾਲ, ਬਚਾਅ ਅਤੇ ਪੁਨਰਵਾਸ ਪਹਿਲ ਵਣਤਾਰਾ (Vantara) ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਵਿਲੱਖਣ ਵਣ ਜੀਵ ਸੰਭਾਲ, ਬਚਾਅ ਅਤੇ ਪੁਨਰਵਾਸ ਪਹਿਲ ਵਣਤਾਰਾ (Vantara) ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਜਾਮਨਗਰ ਵਿੱਚ ਵਣ ਜੀਵ ਸੰਭਾਲ, ਬਚਾਅ ਅਤੇ ਪੁਨਰਵਾਸ ਦੀ ਵਿਲੱਖਣ ਪਹਿਲ ਵਣਤਾਰਾ (Vantara) ਦਾ ਉਦਘਾਟਨ ਕੀਤਾ। ਸ਼੍ਰੀ ਅਨੰਤ ਅੰਬਾਨੀ ਅਤੇ ਉਨ੍ਹਾਂ ਦੀ ਟੀਮ ਦੇ ਹਮਦਰਦੀ ਭਰਪੂਰ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਵਣਤਾਰਾ ਈਕੋਸਿਸਟਮ ਸਥਿਰਤਾ ਅਤੇ ਵਣ ਜੀਵ ਭਲਾਈ ਨੂੰ ਹੁਲਾਰਾ ਦਿੰਦੇ ਹੋਏ ਜਾਨਵਰਾਂ ਦੇ ਲਈ ਸੁਰੱਖਿਅਤ ਪਨਾਹਗਾਹ ਪ੍ਰਦਾਨ ਕਰਦਾ ਹੈ। 

ਐਕਸ (X) ‘ਤੇ ਵੱਖ-ਵੱਖ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ:

 “ਵਣਤਾਰਾ ਨਾਮ ਦੀ ਇੱਕ ਵਿਲੱਖਣ ਵਣਜੀਵ ਸੰਭਾਲ, ਬਚਾਅ ਅਤੇ ਪੁਨਰਵਾਸ ਪਹਿਲ ਦਾ ਉਦਘਾਟਨ ਕੀਤਾ, ਜੋ ਕਿ ਈਕੋਸਿਸਟਮ ਸਥਿਰਤਾ ਅਤੇ ਵਣ ਜੀਵ ਭਲਾਈ ਨੂੰ ਹੁਲਾਰਾ ਦਿੰਦੇ ਹੋਏ ਜੀਵ-ਜੰਤੂਆਂ ਦੇ ਲਈ ਇੱਕ ਸੁਰੱਖਿਅਤ ਪਨਾਹਗਾਹ ਪ੍ਰਦਾਨ ਕਰਦੀ ਹੈ। ਮੈਂ ਇਸ ਅਤਿਅੰਤ ਹਮਦਰਦੀ ਭਰਪੂਰ ਯਤਨਾਂ ਦੇ ਲਈ ਸ਼੍ਰੀ ਅਨੰਤ ਅੰਬਾਨੀ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਾ ਹਾਂ।”

 “ਵਣਤਾਰਾ ਜਿਹੇ ਯਤਨ ਵਾਕਈ ਸ਼ਲਾਘਾਯੋਗ ਹਨ, ਇਹ ਸਾਡੇ ਸਦੀਆਂ ਪੁਰਾਣੇ ਲੋਕਾਚਾਰ ਦੀ ਜੀਵੰਤ ਉਦਾਹਰਣ ਹੈ ਕਿ ਅਸੀਂ ਉਨ੍ਹਾਂ ਜੀਵ-ਜੰਤੂਆਂ ਦੀ ਵੀ ਰੱਖਿਆ ਕਰਦੇ ਹਾਂ ਜੋ ਕਿ ਇਸ ਪ੍ਰਿਥਵੀ ‘ਤੇ ਸਾਡੇ ਨਾਲ ਰਹਿੰਦੇ ਹਨ। ਇੱਥੇ ਕੁਝ ਝਲਕੀਆਂ ਹਨ……”

 “ਜਾਮਨਗਰ ਵਿੱਚ ਵਣਤਾਰਾ ਦੀ ਮੇਰੀ ਯਾਤਰਾ ਦੀਆਂ ਕੁਝ ਹੋਰ ਝਲਕੀਆਂ।”

 

*********

ਐੱਮਜੇਪੀਐੱਸ/ਐੱਸਆਰ