ਨਮਸਕਾਰ,
ਆਈ ਟੀਵੀ ਨੈੱਟਵਰਕ ਦੇ ਫਾਉਂਡਰ ਅਤੇ ਸੰਸਦ ਵਿੱਚ ਮੇਰੇ ਸਾਥੀ ਕਾਤਿਰਕਯ ਸ਼ਰਮਾ ਜੀ, ਨੈੱਟਵਰਕ ਦੀ ਪੂਰੀ ਟੀਮ , ਦੇਸ਼ – ਵਿਦੇਸ਼ ਤੋਂ ਆਏ ਸਾਰੇ ਮਹਿਮਾਨ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ ,
NewsX World ਇਸ ਦੀ ਸ਼ੁਭ ਸ਼ੁਰੂਆਤ ਅਤੇ ਇਸ ਦੇ ਲਈ ਮੈਂ ਤੁਹਾਨੂੰ ਸਾਰਿਆ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ, ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਡੇ ਨੈੱਟਵਰਕ ਦੀ ਹਿੰਦੀ ਅਤੇ ਇੰਗਲਿਸ਼ ਸਹਿਤ ਤਮਾਮ ਰੀਜ਼ਨਲ ਚੈਨਲਸ ਅੱਜ ਤੁਸੀਂ ਹੁਣ ਗਲੋਬਲ ਹੋ ਰਹੇ ਹੋ। ਅਤੇ ਅੱਜ ਕਈ fellowships ਅਤੇ scholarship ਦੀ ਵੀ ਸ਼ੁਰੂਆਤ ਹੋਈ ਹੈ , ਮੈਂ ਇਸ ਪ੍ਰੋਗਰਾਮਾਂ ਲਈ ਤੁਹਾਨੂੰ ਸਾਰੀਆਂ ਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਮੈਂ ਪਹਿਲਾਂ ਵੀ ਮੀਡੀਆ ਦੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਜਾਂਦਾ ਰਿਹਾ ਹਾਂ , ਲੇਕਿਨ ਅੱਜ ਮੈਨੂੰ ਲਗ ਰਿਹਾ ਹੈ ਕਿ ਤੁਸੀਂ ਇੱਕ ਨਵਾਂ ਟ੍ਰੇਂਡ ਸੈੱਟ ਕੀਤਾ ਹੈ ਅਤੇ ਮੈਂ ਇਸ ਦੇ ਲਈ ਵੀ ਤੁਹਾਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ । ਸਾਡੇ ਦੇਸ਼ ਵਿੱਚ ਮੀਡੀਆ ਦੇ ਇਸ ਤਰ੍ਹਾਂ ਦੇ ਇਵੈਂਟਸ ਹੁੰਦੇ ਰਹਿੰਦੇ ਹਨ , ਅਤੇ ਇੱਕ ਪਰੰਪਰਾ ਵੀ ਚਲ ਰਹੀ ਹੈ , ਉਸ ਵਿੱਚ ਕੁਝ ਆਰਥਿਕ ਵਿਸ਼ਾ ਵੀ ਹੈ, ਹਰੇਕ ਦੇ ਫਾਇਦੇ ਦਾ ਮਾਮਲਾ ਰਹਿੰਦਾ ਹੈ ਜ਼ਰਾ, ਲੇਕਿਨ ਤੁਹਾਡੇ ਨੈੱਟਵਰਕ ਨੇ ਇਸ ਨੂੰ ਇੱਕ ਨਵਾਂ dimension ਦਿੱਤਾ ਹੈ। ਤੁਸੀਂ ਲੀਕ ਤੋਂ ਹਟ ਕੇ ਇੱਕ ਨਵੇਂ ਮਾਡਲ ‘ਤੇ ਕੰਮ ਕੀਤਾ ਹੈ।
ਮੈਨੂੰ ਯਾਦ ਹੈ, ਜੇਕਰ ਮੈਂ ਪਹਿਲਾਂ ਦੀ ਸਮਿਟ ਅਤੇ ਤੁਹਾਡੀ ਸਮਿਟ ਦੀ ਸਬੰਧ ਵਿੱਚ ਜੋ ਕੱਲ੍ਹ ਤੋਂ ਸੁਣ ਰਿਹਾ ਹਾਂ , ਪਹਿਲਾਂ ਜੋ ਸਮਿਟ ਵੱਖ – ਵੱਖ ਮੀਡੀਆ ਹਾਊਸ ਨੇ ਕੀਤੀ ਹੈ , ਉਹ ਨੇਤਾ centric ਰਹੀ ਹੈ, ਮੈਨੂੰ ਖੁਸ਼ੀ ਹੈ ਇਹ ਨੀਤੀ centric ਹੈ , ਇੱਥੇ ਨੀਤੀਆਂ ਦੀ ਚਰਚਾ ਹੋ ਰਹੀ ਹੈ ।ਜ਼ਿਆਦਾਤਰ ਇਵੈਂਟਸ ਜੋ ਹੋਏ ਹਨ ,ਉਹ ਬੀਤੇ ਹੋਏ ਕੱਲ੍ਹ ਦੇ ਅਧਾਰ ‘ਤੇ ਵਰਤਮਾਨ ਦੀ ਨੁਖਤੇ ਜੀਣ ਵਾਲੇ ਰਹੇ ਹਨ। ਮੈਂ ਦੇਖ ਰਿਹਾ ਹਾਂ , ਕਿ ਤੁਹਾਡਾ ਇਹ ਸਮਿਟ ਆਉਣ ਵਾਲੇ ਕੱਲ੍ਹ ਨੂੰ ਸਮਰਪਿਤ ਹੈ।
ਮੈਂ ਦੇਖਦਾ ਸੀ, ਕਿ ਪਹਿਲਾਂ ਜਿੰਨੇ ਵੀ ਅਜਿਹੇ ਪ੍ਰੋਗਰਾਮਾਂ ਨੂੰ ਮੈਂ ਦੂਰ ਤੋਂ ਦੇਖਿਆ ਹੈ ਜਾਂ ਖੁਦ ਗਿਆ, ਉੱਥੇ ਵਿਵਾਦ ਦਾ ਮਹੱਤਵ ਜ਼ਿਆਦਾ ਸੀ, ਇੱਥੇ ਸੰਵਾਦ ਦਾ ਮਹੱਤਵ ਜ਼ਿਆਦਾ ਹੈ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਅਤੇ ਦੂਸਰਾ ਜਿੰਨੇ ਵੀ ਮੈਂ ਇਵੈਂਟਸ ਵਿੱਚ ਗਿਆ ਹਾਂ, ਇੱਕ ਛੋਟੇ ਜਿਹੇ ਕਮਰੇ ਵਿੱਚ ਹੁੰਦੇ ਹਨ ਅਤੇ ਆਪਣੇ ਆਪਣੇ ਲੋਕ ਹੁੰਦੇ ਹਨ। ਇੱਥੇ ਇਨ੍ਹੇ ਵਿਸ਼ਾਲ ਸਮਾਰੋਹ ਨੂੰ ਦੇਖਣਾ ਅਤੇ ਉਹ ਵੀ ਇੱਕ ਮੀਡੀਆ ਹਾਊਸ ਦੇ ਸਮਾਰੋਹ ਨੂੰ ਅਤੇ ਜੀਵਨ ਦੇ ਸਾਰੇ ਖੇਤਰਾਂ ਨੂੰ ਸਪਰਸ਼ ਕੀਤੇ ਹੋਏ ਲੋਕ ਦਾ ਇੱਥੇ ਹੋਣਾ , ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ।
ਹੋ ਸਕਦਾ ਹੋ ਇੱਥੋਂ ਤੋਂ ਹੋਰ ਮੀਡੀਆ ਵਾਲਿਆਂ ਨੂੰ ਕੋਈ ਮਸਾਲਾ ਨਹੀਂ ਮਿਲੇਗਾ , ਲੇਕਿਨ ਦੇਸ਼ ਨੂੰ ਭਰਪੂਰ ਪ੍ਰੇਰਣਾ ਮਿਲੇਗੀ, ਕਿਉਂਕਿ ਇੱਥੇ ਆਏ ਹੋਏ ਹਰ ਵਿਅਕਤੀ ਦੇ ਵਿਚਾਰ ਦੇਸ਼ ਨੂੰ ਪ੍ਰੇਰਣਾ ਦੇਣ ਵਾਲੇ ਵਿਚਾਰ ਹੋਣਗੇ। ਉਮੀਦ ਹੈ, ਕਿ ਇਸ ਟ੍ਰੇਂਡ ਨੂੰ, ਇਸ ਟੇਂਪਲੇਟ ਨੂੰ, ਆਉਣ ਵਾਲੇ ਦਿਨਾਂ ਵਿੱਚ ਦੂਸਰੇ ਮੀਡੀਆ ਹਾਊਸ ਵੀ ਆਪਣੇ ਤਰੀਕੇ ਨਾਲ ਅਤੇ ਇਨੋਵੇਟਿਵ ਬਣਾ ਕੇ ਘੱਟ ਤੋਂ ਘੱਟ ਉਸ ਛੋਟੇ ਕਮਰੇ ਤੋਂ ਬਾਹਰ ਨਿਕਲੇ।
ਸਾਥੀਓ,
21ਵੀਂ ਸਦੀ ਦੇ ਭਾਰਤ ‘ਤੇ ਅੱਜ ਪੂਰੀ ਦੁਨੀਆ ਦੀ ਨਜ਼ਰ ਹੈ,ਦੁਨੀਆ ਭਰ ਦੇ ਲੋਕ ਭਾਰਤ ਆਉਣਾ ਚਾਹੁੰਦੇ ਹਨ, ਭਾਰਤ ਨੂੰ ਜਾਣਨਾ ਚਾਹੁੰਦੇ ਹਨ। ਅੱਜ ਭਾਰਤ ਦੁਨੀਆ ਨੂੰ ਉਹ ਦੇਸ਼ ਹੈ,ਜਿੱਥੇ positive news ਲਗਾਤਾਰ create ਹੋ ਰਹੀ ਹੈ। News manufacture ਨਹੀਂ ਕਰਨਾ ਪੈ ਰਿਹਾ ਹੈ, ਜਿੱਥੇ ਹਰ ਰੋਜ਼ ਨਵੇਂ ਰਿਕਾਰਡ ਬਣ ਰਹੇ ਹਨ, ਕੁਝ ਨਾ ਕੁਝ ਨਵਾਂ ਹੋ ਰਿਹਾ ਹੈ। ਹੁਣ 26 ਫਰਵਰੀ ਨੂੰ ਹੀ ਪ੍ਰਯਾਗਰਾਜ ਵਿੱਚ ਏਕਤਾ ਦਾ ਮਹਾਕੁੰਭ ਸੰਪੰਨ ਹੋਇਆ ਹੈ।
ਪੂਰੀ ਦੁਨੀਆ ਹੈਰਾਨ ਹੈ,ਕਿ ਕਿਵੇਂ ਇੱਕ ਅਸਥਾਈ ਸ਼ਹਿਰ ਵਿੱਚ, ਇੱਕ temporary ਵਿਵਸਥਾ , ਨਦੀ ਦੇ ਤਟ ‘ਤੇ ਕਰੋੜਾਂ ਲੋਕਾਂ ਦਾ ਆਉਣਾ, ਸੈਂਕੜਿਆਂ ਕਿਲੋਮੀਟਰ ਦੀ ਯਾਤਰਾ ਕਰਨ ਆਉਣਾ ਅਤੇ ਪਵਿੱਤਰ ਇਸ਼ਨਾਨ ਕਰਕੇ ਭਾਵ ਨਾਲ ਭਰ ਜਾਣਾ, ਅੱਜ ਦੁਨੀਆ ਭਾਰਤ ਦੀ organising ਅਤੇ innovating ਸਕਿਲਸ ਦੇਖ ਰਹੀ ਹੈ। ਅਸੀਂ ਸੈਮੀਕੰਡਕਟਰ ਤੋਂ ਲੈ ਕੇ Aircraft Carriers ਤੱਕ ਇੱਥੇ ਹੀ manufacture ਕਰ ਰਹੇ ਹਾਂ। ਦੁਨੀਆ , ਭਾਰਤ ਦੀ ਇਸ ਸਫਲਤਾ ਨੂੰ ਵਿਸਤਾਰ ਨਾਲ ਜਾਣਨਾ ਚਾਹੁੰਦੀ ਹੈ। ਮੈਂ ਸਮਝਦਾ ਹਾਂ ਕਿ ਇਹ ਨਿਊਜ ਐਕਸ ਵਰਲਡ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਅਵਸਰ ਹੈ।
ਸਾਥੀਓ,
ਕੁਝ ਮਹੀਨੇ ਪਹਿਲਾਂ ਹੀ ਭਾਰਤ ਨੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਕਰਵਾਈਆਂ ਹਨ। 60 ਸਾਲ ਬਾਅਦ ਅਜਿਹਾ ਹੋਇਆ ਜਦੋਂ ਭਾਰਤ ਵਿੱਚ ਕੋਈ ਸਰਕਾਰ ਲਗਾਤਾਰ ਤੀਸਰੀ ਵਾਰ ਵਾਪਸ ਆਈ। ਇਸ ਜਨ ਵਿਸ਼ਵਾਸ ਦਾ ਅਧਾਰ ਪਿਛਲੇ 11 ਸਾਲਾਂ ਵਿੱਚ ਭਾਰਤ ਦੀਆਂ ਅਨੇਕਾਂ ਉਪਲਬਧੀਆਂ ਹਨ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡਾ ਨਵਾਂ ਚੈਨਲ , ਭਾਰਤ ਦੀ ਰੀਅਲ ਸਟੋਰੀਜ਼ ਦੁਨੀਆ ਤੱਕ ਪਹੁੰਚਾਏਗਾ। ਬਿਨਾਂ ਕੋਈ ਰੰਗ ਦਿੱਤੇ, ਤੁਹਾਡਾ ਗਲੋਬਲ ਚੈਨਲ ਭਾਰਤ ਦੀ ਵੈਸੀ ਹੀ ਤਸਵੀਰ ਦਿਖਾਏਗਾ , ਜਿਵੇਂ ਦਾ ਉਹ ਹੈ, ਸਾਨੂੰ ਮੇਕਅਪ ਦੀ ਜ਼ਰੂਰਤ ਨਹੀਂ ਹੈ
ਸਾਥੀਓ,
ਕਈ ਸਾਲ ਪਹਿਲਾਂ ਮੈਂ Vocal for Local and Local for Global ਦਾ ਵਿਜ਼ਨ ਦੇਸ਼ ਦੇ ਸਾਹਮਣੇ ਰੱਖਿਆ ਸੀ। ਅੱਜ ਅਸੀਂ ਇਸ ਵਿਜ਼ਨ ਨੂੰ ਸਚਾਈ ਵਿੱਚ ਬਦਲਦੇ ਹੋਏ ਦੇਖ ਰਹੇ ਹਾਂ। ਅੱਜ ਸਾਡੇ ਆਯੁਸ਼ ਪ੍ਰੋਡਕਟਸ ਅਤੇ ਯੋਗ , Local ਤੋਂ Global ਹੋ ਗਏ ਹਨ। ਦੁਨੀਆ ਵਿੱਚ ਕਿਤੇ ‘ਤੇ ਵੀ ਜਾਓ, ਕੋਈ ਨਾ ਕੋਈ ਤਾਂ ਯੋਗ ਨੂੰ ਜਾਣਨ ਵਾਲਾ ਮਿਲੇਗਾ ਹੀ, ਮੇਰੇ ਮਿੱਤਰ ਟੌਨੀ ਇੱਥੇ ਬੈਠੇ ਹਨ, ਉਹ ਤਾਂ ਰੋਜ਼ ਦੇ ਯੋਗਾ petitioner ਹਨ।
ਅੱਜ ਭਾਰਤ ਦੇ ਸੁਪਰਫੂਡ , ਸਾਡਾ ਮਖਾਣਾ , Local ਤੋਂ Global ਹੋ ਰਿਹਾ ਹੈ । ਭਾਰਤ ਦੇ ਮਿਲੇਟਸ – ਸ਼੍ਰੀਅੰਨ ਵੀ, Local ਤੋਂ Global ਹੋ ਰਹੇ ਹਨ। ਅਤੇ ਮੈਨੂੰ ਪਤਾ ਚਲਿਆ ਹੈ ਕਿ ਮੇਰੇ ਦੋਸਤ , ਟੌਨੀ ਏਬੌਟ, ਦਿੱਲੀ ਹਾਟ ਵਿੱਚ ਭਾਰਤੀ ਮਿਲੇਟਸ ਦਾ ਫਰਸਟ ਹੈਂਡ ਐਕਸਪੀਰੀਅੰਸ ਲਿਆ ਹੈ ਉਨ੍ਹਾਂ ਨੇ ,ਅਤੇ ਉਨ੍ਹਾਂ ਨੂੰ ਮਿਲੇਟਸ ਦੀ dishes ਬਹੁਤ ਪਸੰਦ ਆਈਆਂ ਅਤੇ ਇਹ ਸੁਣ ਕੇ ਮੈਨੂੰ ਜ਼ਿਆਦਾ ਚੰਗਾ ਲਗਿਆ।
ਸਾਥੀਓ,
ਮਿਲੇਟਸ ਹੀ ਨਹੀਂ , ਭਾਰਤ ਦੀ ਹਲਦੀ ਵੀ Local ਤੋਂ Global ਹੋ ਗਈ ਹੈ, ਭਾਰਤ ਦੁਨੀਆ ਦੀ 60 ਪਰਸੈਂਟ ਤੋਂ ਜ਼ਿਆਦਾ ਹਲਦੀ ਦੀ ਸਪਲਾਈ ਕਰਦਾ ਹੈ। ਭਾਰਤ ਦੀ ਕੌਫੀ ਵੀ Local ਤੋਂ Global ਹੋ ਗਈ ਹੈ, ਭਾਰਤ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਕੌਫੀ ਐਕਸਪੋਰਟਰ ਬਣ ਗਿਆ ਹੈ। ਅੱਜ ਭਾਰਤ ਦੇ ਮੋਬਾਇਲ ਇਲੈਕਟ੍ਰੌਨਿਕ ਪ੍ਰੋਡਕਟਸ, ਭਾਰਤ ਵਿੱਚ ਬਣੀਆਂ ਦਵਾਈਆਂ , ਆਪਣੀ Global ਪਹਿਚਾਣ ਬਣਾ ਰਹੀਆਂ ਹਨ । ਅਤੇ ਇਨ੍ਹਾਂ ਸਭ ਦੇ ਨਾਲ ਹੀ ਇੱਕ ਹੋਰ ਗੱਲ ਹੋਈ ਹੈ।
ਭਾਰਤ ਕਈ ਸਾਰੇ Global Initiatives ਨੂੰ lead ਕਰ ਰਿਹਾ ਹੈ । ਹਾਲ ਹੀ ਵਿੱਚ ਮੈਨੂੰ ਫਰਾਂਸ ਵਿੱਚ AI ਐਕਸ਼ਨ ਸਮਿਟ ਵਿੱਚ ਜਾਣ ਦਾ ਮੌਕਾ ਮਿਲਿਆ । ਦੁਨੀਆ ਨੂੰ AI ਫਿਊਚਰ ਦੀ ਤਰਫ਼ ਲੈ ਜਾਣ ਵਾਲੀ ਇਸ ਸਮਿਟ ਦਾ ਭਾਰਤ co-host ਸੀ । ਹੁਣ ਇਸ ਨੂੰ ਹੋਸਟ ਕਰਨ ਦਾ ਜਿੰਮਾ ਭਾਰਤ ਦੇ ਕੋਲ ਹੈ। ਭਾਰਤ ਨੇ ਆਪਣੀ ਪ੍ਰੈਜ਼ੀਡੈਂਸੀ ਵਿੱਚ ਇੰਨੀ ਸ਼ਾਨਦਾਰ G-20 ਸਮਿਟ ਕਰਵਾਈ। ਇਸ ਸਮਿਟ ਦੇ ਦੌਰਾਨ ਅਸੀਂ ਇੰਡੀਆ – ਮਿਡਲ ਈਸਟ – ਯੂਰੋਪ ਕੌਰੀਡੋਰ ਦੇ ਰੂਪ ਵਿੱਚ ਇੱਕ ਨਵਾਂ ਇਕਨੌਮਿਕ ਰੂਟ ਦੁਨੀਆ ਨੂੰ ਦਿੱਤਾ। ਭਾਰਤ ਨੇ ਗਲੋਬਲ ਸਾਉਥ ਨੂੰ ਵੀ ਇੱਕ ਬੁਲੰਦ ਅਵਾਜ਼ ਦਿੱਤੀ, ਅਸੀਂ ਆਈਲੈਂਡ ਨੇਸ਼ਨਸ ਨੂੰ , ਉਨ੍ਹਾਂ ਦੇ ਹਿਤਾਂ ਨੂੰ ਆਪਣੀ ਪ੍ਰਾਯੋਰਿਟੀ ਨਾਲ ਜੋੜਿਆ ਹੈ।
ਕਲਾਈਮੇਟ ਕ੍ਰਾਈਸਿਸ ਨਾਲ ਡੀਲ ਕਰਨ ਲਈ ਭਾਰਤ ਨੇ ਮਿਸ਼ਨ ਲਾਈਫ ਦਾ ਵਿਜ਼ਨ ਦੁਨੀਆ ਨੂੰ ਦਿੱਤਾ ਹੈ। ਇਸ ਤਰ੍ਹਾਂ, International Solar Alliance, Coalition for Disaster Resilient Infrastructure, ਅਜਿਹੇ ਅਨੇਕ initiatives ਹਨ , ਜਿਨ੍ਹਾਂ ਨੂੰ ਭਾਰਤ Globally ਲੀਡ ਕਰ ਰਿਹਾ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਜਦੋਂ ਭਾਰਤ ਦੇ ਅਨੇਕ ਬ੍ਰਾਂਡ ਗਲੋਬਲ ਹੋ ਰਹੇ ਹਨ, ਤਾਂ ਭਾਰਤ ਦਾ ਮੀਡੀਆ ਵੀ ਗਲੋਬਲ ਹੋ ਰਿਹਾ ਹੈ । ਇਸ global opportunity ਨੂੰ ਸਮਝ ਰਿਹਾ ਹੈ।
ਸਾਥੀਓ,
ਦਹਾਕਿਆਂ ਤੱਕ, ਦੁਨੀਆ ਭਾਰਤ ਨੂੰ ਆਪਣਾ ਬੈਂਕ ਆਫਿਸ ਕਹਿੰਦੀ ਸੀ। ਲੇਕਿਨ ਅੱਜ, ਭਾਰਤ ਨਿਊ ਫੈਕਟਰੀ ਆਫ਼ ਦ ਵਰਲਡ ਬਣ ਰਿਹਾ ਹੈ। ਅਸੀਂ ਸਿਰਫ਼ ਵਰਕਫੋਰਸ ਨਹੀਂ, ਵਰਲਡ-ਫੋਰਸ ਬਣ ਰਹੇ ਹਾਂ! ਕਦੇ ਅਸੀਂ ਜਿਨ੍ਹਾਂ ਚੀਜ਼ਾਂ ਦਾ ਇਮਪੋਰਟ ਕਰਦੇ ਸਾਂ, ਅੱਜ ਦੇਸ਼ ਉਨ੍ਹਾਂ ਦਾ Emerging Export Hub ਬਣ ਰਿਹਾ ਹੈ। ਜੋ ਕਿਸਾਨ ਕਦੇ ਲੋਕਲ ਮਾਰਕਿਟ ਤੱਕ ਹੀ ਸੀਮਿਤ ਸੀ, ਅੱਜ ਉਸ ਦੀ ਫਸਲ ਪੂਰੀ ਦੁਨੀਆ ਦੇ ਬਜ਼ਾਰਾਂ ਤੱਕ ਪਹੁੰਚ ਰਹੀ ਹੈ। ਪੁਲਵਾਮਾ ਦੀ Snow Peas, ਮਹਾਰਾਸ਼ਟਰ ਦੇ ਪੁਰੰਦਰ ਫਿਗਸ ਅਤੇ ਕਸ਼ਮੀਰ ਦੇ Cricket Bats, ਇਨ੍ਹਾਂ ਦੀ ਡਿਮਾਂਡ ਹੁਣ ਦੁਨੀਆ ਵਿੱਚ ਵਧ ਰਹੀ ਹੈ। ਸਾਡੇ Defence products, ਦੁਨੀਆ ਨੂੰ ਭਾਰਤੀ Engineering ਅਤੇ ਟੈਕਨੋਲੋਜੀ ਦੀ ਤਾਕਤ ਦਿਖਾ ਰਹੇ ਹਨ।
Electronics ਤੋਂ Automobile Sector ਤੱਕ, ਦੁਨੀਆ ਨੇ ਸਾਡੀ Scale ਨੂੰ ਸਾਡੀ ਸਮਰੱਥਾ ਨੂੰ ਦੇਖਿਆ ਹੈ। ਅਸੀਂ ਦੁਨੀਆ ਨੂੰ ਸਿਰਫ਼ ਆਪਣੇ ਪ੍ਰੋਡੈਕਟਸ ਹੀ ਨਹੀਂ ਦੇ ਰਹੇ, ਭਾਰਤ ਗਲੋਬਲ ਸਪਲਾਈ ਚੇਨ ਵਿੱਚ ਇੱਕ Trusted ਅਤੇ Reliable Partner ਵੀ ਬਣ ਰਿਹਾ ਹੈ।
ਸਾਥੀਓ,
ਅੱਜ ਜੇਕਰ ਅਸੀਂ ਬਹੁਤ ਸਾਰੇ ਸੈਕਟਰਸ ਵਿੱਚ ਲੀਡਰ ਬਣੇ ਹਾਂ, ਤਾਂ ਉਸ ਦੇ ਪਿੱਛੇ ਬਹੁਤ ਸਾਲਾਂ ਦੀ ਸੁਵਿਚਾਰਿਤ ਮਿਹਨਤ ਹੈ। ਇਹ Systematic Policy Decisions ਨਾਲ ਹੀ ਸੰਭਵ ਹੋ ਪਾਇਆ ਹੈ। ਤੁਸੀਂ 10 ਸਾਲਾਂ ਦੀ ਜਰਨੀ ਦੇਖੋ, ਜਿੱਥੇ ਕਦੇ ਪੁਲ ਅਧੂਰੇ ਸਨ, ਸੜਕਾਂ ਅਟਕੀਆਂ ਸਨ, ਅੱਜ ਉੱਥੇ ਸੁਪਨੇ ਨਵੀਂ ਰਫ਼ਤਾਰ ਨਾਲ ਅੱਗੇ ਵਧ ਰਹੇ ਹਨ। ਚੰਗੀਆਂ ਸੜਕਾਂ ਨਾਲ, ਸ਼ਾਨਦਾਰ ਐਕਸਪ੍ਰੈੱਸਵੇਅ ਨਾਲ, ਟ੍ਰੈਵਲ ਟਾਈਮ ਅਤੇ cost, ਦੋਨੋਂ ਘੱਟ ਹੋਏ ਹਨ।
ਇਸ ਨਾਲ ਇੰਡਸਟ੍ਰੀ ਨੂੰ Logistics ਦਾ Turnaround Time ਘੱਟ ਕਰਨ ਦਾ ਅਵਸਰ ਮਿਲਿਆ। ਇਸ ਦਾ ਬਹੁਤ ਵੱਡਾ ਫਾਇਦਾ ਸਾਡੇ ਆਟੋਮੋਬਾਈਲ ਸੈਕਟਰ ਨੂੰ ਮਿਲਿਆ। ਇਸ ਨਾਲ ਗੱਡੀਆਂ ਦੀ ਡਿਮਾਂਡ ਵਧੀ, ਅਸੀਂ ਗਡੀਆਂ ਦੇ, EVs ਦੇ ਪ੍ਰੋਡਕਸ਼ਨ ਨੂੰ Encourage ਕੀਤਾ। ਅੱਜ ਅਸੀਂ ਦੁਨੀਆ ਦੇ ਇੱਕ ਵੱਡੇ Automobile Producer ਅਤੇ Exporter ਬਣ ਕੇ ਉਭਰੇ ਹਾਂ।
ਸਾਥੀਓ,
ਅਜਿਹਾ ਹੀ ਬਦਲਾਅ Electronics Manufacturing ਵਿੱਚ ਦਿਖਿਆ ਹੈ। ਬੀਤੇ ਦਹਾਕੇ ਵਿੱਚ ਢਾਈ ਕਰੋੜ ਤੋਂ ਜ਼ਿਆਦਾ ਪਰਿਵਾਰਾਂ ਤੱਕ ਪਹਿਲੀ ਵਾਰ ਬਿਜਲੀ ਪਹੁੰਚੀ। ਦੇਸ਼ ਵਿੱਚ ਬਿਜਲੀ ਦੀ ਡਿਮਾਂਡ ਵਧੀ,ਪ੍ਰੋਡਕਸ਼ਨ ਵਧਿਆ, ਇਸ ਨਾਲ Electronic Equipment ਦੀ ਡਿਮਾਂਡ ਵਧੀ। ਅਸੀਂ ਡੇਟਾ ਸਸਤਾ ਕੀਤਾ, ਤਾਂ ਮੋਬਾਈਲ ਫੋਨਸ ਦੀ ਡਿਮਾਂਡ ਵਧੀ। ਜ਼ਿਆਦਾ ਤੋਂ ਜ਼ਿਆਦਾ ਸਰਵਿਸ, ਮੋਬਾਈਲ ਫੋਨ ‘ਤੇ ਲੈ ਕੇ ਆਏ ਤਾਂ ਡਿਜੀਟਲ ਡਿਵਾਈਸੇਜ ਦਾ Consumption ਹੋਰ ਵਧਿਆ।
ਇਸ Demand ਨੂੰ opportunity ਵਿੱਚ ਬਦਲ ਕੇ, ਅਸੀਂ PLI Schemes ਜਿਹੇ ਪ੍ਰੋਗਰਾਮ ਸ਼ੁਰੂ ਕੀਤੇ। ਅੱਜ ਦੇਖੋ, ਭਾਰਤ ਇੱਕ Major Electronics Exporter ਬਣ ਚੁੱਕਿਆ ਹੈ।
ਸਾਥੀਓ,
ਅੱਜ ਭਾਰਤ ਬਹੁਤ ਵੱਡੇ ਟਾਰਗੇਟਸ ਰੱਖ ਪਾ ਰਿਹਾ ਹੈ, ਉਨ੍ਹਾਂ ਨੂੰ ਅਚੀਵ ਕਰ ਰਿਹਾ ਹੈ, ਤਾਂ ਇਸ ਦੇ ਮੂਲ ਵਿੱਚ ਇੱਕ ਖਾਸ ਮੰਤਰ ਹੈ। ਇਹ ਮੰਤਰ ਹੈ-ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ। ਇਹ efficient ਅਤੇ effective governance ਦਾ ਮੰਤਰ ਹੈ। ਯਾਨੀ ਨਾ ਸਰਕਾਰ ਦਾ ਦਖ਼ਲ, ਨਾ ਸਰਕਾਰ ਦਾ ਦਬਾਅ। ਮੈਂ ਤੁਹਾਨੂੰ ਇੱਕ ਦਿਲਚਸਪ ਉਦਾਹਰਣ ਦਿੰਦਾ ਹਾਂ। ਬੀਤੇ ਇੱਕ ਦਹਾਕੇ ਵਿੱਚ ਅਸੀਂ ਕਰੀਬ ਡੇਢ ਹਜ਼ਾਰ ਅਜਿਹੇ ਕਾਨੂੰਨਾਂ ਨੂੰ ਖ਼ਤਮ ਕੀਤਾ ਹੈ, ਜੋ ਆਪਣਾ ਮਹੱਤਵ ਖੋ ਚੁੱਕੇ ਸਨ। ਡੇਢ ਹਜ਼ਾਰ ਕਾਨੂੰਨ ਖ਼ਤਮ ਕਰਨਾ ਬਹੁਤ ਵੱਡੀ ਗੱਲ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਕਾਨੂੰਨ ਅੰਗ੍ਰੇਜ਼ੀ ਸ਼ਾਸਨ ਦੌਰਾਨ ਬਣੇ ਸਨ। ਹੁਣ ਮੈਂ ਕੁਝ, ਤੁਹਾਨੂੰ ਹੈਰਾਨੀ ਹੋਵੇਗੀ ਸੁਣ ਕੇ, ਇੱਕ ਕਾਨੂੰਨ ਸੀ dramatic performance act, ਇਹ ਕਾਨੂੰਨ ਅੰਗ੍ਰੇਜ਼ਾਂ ਨੇ ਡੇਢ ਸੌ ਸਾਲ ਪਹਿਲਾਂ ਬਣਾਇਆ ਸੀ, ਤਦ ਅੰਗ੍ਰੇਜ਼ ਚਾਹੁੰਦੇ ਸਨ ਕਿ ਡ੍ਰਾਮੇ ਅਤੇ ਥਿਏਟਰ ਦਾ ਉਪਯੋਗ ਤਦ ਦੀ ਸਰਕਾਰ ਦੇ ਖਿਲਾਫ ਨਾ ਹੋਣ।
ਇਸ ਕਾਨੂੰਨ ਵਿੱਚ ਪ੍ਰਾਵਧਾਨ ਸੀ ਕਿ ਅਗਰ ਪਬਲਿਕ ਪਲੇਸ ਵਿੱਚ 10 ਲੋਕ ਡਾਂਸ ਕਰਦੇ ਮਿਲ ਜਾਣ, ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ। ਅਤੇ ਇਹ ਕਾਨੂੰਨ ਦੇਸ਼ ਆਜ਼ਾਦ ਹੋਣ ਦੇ ਬਾਅਦ 75 ਸਾਲ ਤੱਕ ਚਲਦਾ ਰਿਹਾ ਹੈ। ਯਾਨੀ, ਵਿਆਹ ਦੇ ਦੌਰਾਨ ਬਾਰਾਤ ਵੀ ਨਿਕਲੇ, ਅਤੇ 10 ਲੋਕ ਡਾਂਸ ਕਰ ਰਹੇ ਹੋਣ, ਤਾਂ ਲਾੜੇ ਸਮੇਤ ਪੁਲਿਸ ਉਨ੍ਹਾਂ ਨੂੰ ਅਰੈਸਟ ਕਰ ਸਕਦੀ ਸੀ। ਇਹ ਕਾਨੂੰਨ ਆਜ਼ਾਦੀ ਦੇ 70-75 ਸਾਲਾਂ ਬਾਅਦ ਤੱਕ ਚਲਣ ਵਿੱਚ ਸਨ। ਇਹ ਕਾਨੂੰਨ ਸਾਡੀ ਸਰਕਾਰ ਨੇ ਹਟਾਇਆ। ਹੁਣ ਚਲੋ ਭਈ 70 ਸਾਲਾਂ ਤੱਕ ਇਹ ਕਾਨੂੰਨ ਅਸੀਂ ਝੇਲਿਆ, ਮੈਨੂੰ ਉਸ ਸਮੇਂ ਦੀ ਸਰਕਾਰ, ਉਨ੍ਹਾਂ ਨੇਤਾਵਾਂ ਨੂੰ ਕੁਝ ਕਹਿਣਾ ਨਹੀਂ ਹੈ, ਇੱਥੇ ਬੈਠੇ ਵੀ ਹਨ, ਲੇਕਿਨ ਮੈਨੂੰ ਜ਼ਿਆਦਾ ਤਾਂ ਇਹ ਲੁਟਿੰਯਨਸ ਜਮਾਤ ‘ਤੇ ਹੈਰਾਨੀ ਹੁੰਦੀ ਹੈ, ਇਹ ਖਾਨ ਮਾਰਕਿਟ ਗੈਂਗ ‘ਤੇ ਹੈਰਾਨੀ ਹੋ ਰਹੀ ਹੈ। ਇਹ ਲੋਕ 75 ਸਾਲਾਂ ਤੱਕ ਅਜਿਹੇ ਕਾਨੂੰਨ ‘ਤੇ ਚੁਪ ਕਿਉਂ ਸਨ। ਇਹ ਜੋ ਆਏ ਦਿਨ ਕੋਰਟ ਜਾਂਦੇ ਰਹਿੰਦੇ ਹਨ, PIL ਦੇ ਠੇਕੇਦਾਰ ਬਣੇ ਫਿਰਦੇ ਹਨ, ਇਹ ਲੋਕ ਕਿਉਂ ਚੁਪ ਸਨ? ਤਦ ਉਨ੍ਹਾਂ ਨੂੰ ਲਿਬਰਟੀ ਧਿਆਨ ਨਹੀਂ ਆਉਂਦੀ ਸੀ ਕੀ? ਜੇਕਰ ਅੱਜ ਕੋਈ ਸੋਚੇ, ਮੋਦੀ ਅਜਿਹਾ ਕਾਨੂੰਨ ਬਣਾਉਂਦਾ ਤਾਂ ਕੀ ਹੁੰਦਾ? ਅਤੇ ਇਹ ਜੋ ਟ੍ਰੋਲਰ ਹੁੰਦੇ ਹਨ ਨਾ ਸੋਸ਼ਲ ਮੀਡੀਆ ਵਿੱਚ, ਉਹ ਵੀ ਜੇਕਰ ਇੱਕ ਅਜਿਹੀ ਝੂਠੀ ਖਬਰ ਚਲਾ ਦਿੰਦੇ,ਕਿ ਮੋਦੀ ਅਜਿਹਾ ਕਾਨੂੰਨ ਬਣਾਉਣ ਵਾਲਾ ਸੀ, ਅੱਗ ਲਗਾ ਦਿੰਦੇ ਇਹ ਲੋਕ, ਮੋਦੀ ਦੇ ਵਾਲ ਨੋਚ ਲੈਂਦੇ।
ਸਾਥੀਓ,
ਇਹ ਸਾਡੀ ਸਰਕਾਰ ਹੈ, ਜਿਸ ਨੇ ਗ਼ੁਲਾਮੀ ਦੇ ਕਾਲਖੰਡ ਦੇ ਇਸ ਕਾਨੂੰਨ ਨੂੰ ਖ਼ਤਮ ਕੀਤਾ। ਮੈਂ ਇੱਕ ਹੋਰ ਉਦਾਹਰਣ ਬੈਂਬੂ ਦਾ, ਬੈਂਬੂ ਸਾਡੇ ਕਬਾਇਲੀ ਖੇਤਰ ਵਿੱਚ ਖਾਸ ਕਰਕੇ ਟ੍ਰਾਈਬਲ ਏਰੀਆਜ਼ ਦੀ ਅਤੇ ਖਾਸ ਕਰਕੇ ਨੌਰਥ ਈਸਟ ਦੀ ਲਾਈਫ ਲਾਈਨ ਹੈ। ਲੇਕਿਨ ਪਹਿਲਾਂ ਬਾਂਸ ਕੱਟਣ ‘ਤੇ ਵੀ ਤੁਹਾਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੀ, ਬਾਂਸ ਕੱਟਣ ‘ਤੇ ਹੁਣ ਕਾਨੂੰਨ ਕਿਉਂ ਬਣਿਆ? ਹੁਣ ਮੈਨੂੰ ਕੋਈ ਵੀ ਮੈਂ ਤੁਹਾਡੇ ਤੋਂ ਪੁੱਛਾ ਭਈ, ਅਗਰ ਤੁਹਾਨੂੰ ਪੁੱਛਾ, ਕਿ ਬਾਂਸ ਇਹ ਰੁੱਖ ਹੈ, ਟ੍ਰੀ ਹੈ ਕੀ? ਕੋਈ ਮੰਨੇਗਾ ਕੀ ਇਹ ਟ੍ਰੀ ਹੈ,
ਕੋਈ ਮੰਨੇਗਾ ਇਹ ਰੁੱਖ ਹੈ, ਤੁਹਾਨੂੰ ਹੈਰਾਨੀ ਹੋਵੇਗੀ, ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਮੇਰੇ ਦੇਸ਼ ਦੀ ਸਰਕਾਰ ਇਹ ਮੰਨਦੀ ਸੀ, ਕਿ ਬੈਂਬੂ ਇਹ ਰੁੱਖ ਹੈ, ਰੁੱਖ ਹੈ, ਅਤੇ ਇਸ ਲਈ ਰੁੱਖ ਕੱਟਣ ਨਾਲ ਜੈਸੀ ਮਨਾਹੀ ਸੀ, ਵੈਸੀ ਬੈਂਬੂ ਕੱਟਣ ਨਾਲ ਮਨਾਹੀ ਸੀ। ਸਾਡੇ ਦੇਸ਼ ਵਿੱਚ ਕਾਨੂੰਨ ਸੀ ਜੋ ਬਾਂਸ ਨੂੰ ਟ੍ਰੀ ਮੰਨਦਾ ਸੀ, ਅਤੇ ਸਾਰੇ ਟ੍ਰੀ ਦੇ ਕਾਨੂੰਨ ਇਸ ‘ਤੇ ਲਗਦੇ ਸਨ, ਇਸ ਨੂੰ ਕੱਟਣਾ ਮੁਸ਼ਕਲ ਸੀ। ਸਾਡੇ ਪਹਿਲਾਂ ਦੇ ਸ਼ਾਸਕਾਂ ਨੂੰ ਸਮਝ ਹੀ ਨਹੀਂ ਆਇਆ, ਕਿ ਬਾਂਸ ਰੁੱਖ ਨਹੀਂ ਹੈ। ਅੰਗ੍ਰੇਜ਼ਾਂ ਦੇ ਆਪਣੇ ਇੰਟਰਸਟ ਹੋ ਸਕਦੇ ਸਨ, ਲੇਕਿਨ ਅਸੀਂ ਕਿਉਂ ਨਹੀਂ ਕੀਤਾ। ਬਾਂਸ ਨਾਲ ਜੁੜੇ ਦਹਾਕਿਆਂ ਪੁਰਾਣੇ ਕਾਨੂੰਨ ਨੂੰ ਵੀ ਸਾਡੀ ਹੀ ਸਰਕਾਰ ਨੇ ਬਦਲਿਆ।
ਸਾਥੀਓ,
ਤੁਹਾਨੂੰ ਯਾਦ ਹੋਵੇਗਾ, 10 ਸਾਲ ਪਹਿਲਾਂ ਤੱਕ ITR ਭਰਨਾ ਕਿਸੇ ਆਮ ਵਿਅਕਤੀ ਦੇ ਲਈ ਕਿੰਨਾ ਮੁਸ਼ਕਲ ਸੀ। ਅੱਜ ਕੁਝ ਹੀ ਪਲਾਂ ਵਿੱਚ ਤੁਸੀਂ ITR ਫਾਈਲ ਕਰਦੇ ਹੋ ਅਤੇ ਰਿਫੰਡ ਵੀ ਕੁਝ ਹੀ ਦਿਨਾਂ ਵਿੱਚ ਅਕਾਉਂਟ ਵਿੱਚ ਸਿੱਧਾ ਜਮ੍ਹਾਂ ਹੋ ਜਾਂਦਾ ਹੈ। ਹੁਣ ਤਾਂ ਇਨਕਮ ਟੈਕਸ ਨਾਲ ਜੁੜੇ ਕਾਨੂੰਨ ਨੂੰ ਹੋਰ ਅਸਾਨ ਬਣਾਉਣ ਦਾ process ਸੰਸਦ ਵਿੱਚ ਚਲ ਰਿਹਾ ਹੈ। ਅਸੀਂ 12 ਲੱਖ ਰੁਪਏ ਤੱਕ ਦੀ ਇਨਕਮ ਨੂੰ ਟੈਕਸ ਫ੍ਰੀ ਕਰ ਦਿੱਤਾ, ਹਾਂ ਹੁਣ ਤਾਲੀ ਬਜੀ, ਤੁਹਾਨੂੰ ਬੰਬੂ ਵਿੱਚ ਤਾਲੀ ਨਹੀਂ ਵਜੀ, ਕਿਉਂਕਿ ਉਹ ਕਬਾਇਲੀਆਂ ਦਾ ਹੈ। ਅਤੇ ਇਸ ਨਾਲ ਖਾਸ ਕਰਕੇ ਜੋ ਮੀਡੀਆ ਕਰਮਚਾਰੀ ਹਨ, ਤੁਹਾਡੇ ਜਿਹੇ ਸੈਲਰੀਡ ਕਲਾਸ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ। ਜੋ ਯੁਵਾ ਅਜੇ ਪਹਿਲੀ ਅਤੇ ਦੂਸਰੀ ਨੌਕਰੀ ਕਰ ਰਹੇ ਹਨ,
ਉਨ੍ਹਾਂ ਦੀ Aspirations ਵੀ ਅਲਗ ਹੁੰਦੀ ਹੈ, ਉਨ੍ਹਾਂ ਦੇ ਖਰਚੇ ਵੀ ਅਲਗ ਹੁੰਦੇ ਹਨ। ਉਹ ਆਪਣੀ Aspirations ਪੂਰੀ ਕਰਨ, ਉਨ੍ਹਾਂ ਦੀ Savings ਵਧੇ, ਇਸ ਵਿੱਚ ਬਜਟ ਨੇ ਬਹੁਤ ਮਦਦ ਕੀਤੀ ਹੈ। ਸਾਡਾ ਮਕਸਦ ਇਹੀ ਹੈ, ਦੇਸ਼ ਦੇ ਲੋਕਾਂ ਨੂੰ Ease of Living ਦੋ, Ease of Doing Business ਦੋ, ਉਡਣ ਲਈ ਖੁੱਲ੍ਹਾ ਅਸਮਾਨ ਦੋ। ਅੱਜ ਦੇਖੋ, geospatial ਡੇਟਾ ਦਾ ਫਾਇਦਾ ਕਿੰਨੇ ਸਾਰੇ ਸਟਾਰਟ ਅੱਪਸ ਉਠਾ ਰਹੇ ਹਨ। ਪਹਿਲਾਂ ਜੇਕਰ ਕਿਸੇ ਨੂੰ ਮੈਪ ਬਣਾਉਣਾ ਹੁੰਦਾ ਸੀ, ਤਾਂ ਸਰਕਾਰ ਦੀ ਪਰਮਿਸ਼ਨ ਲੈਣੀ ਪੈਂਦੀ ਸੀ। ਅਸੀਂ ਇਸ ਨੂੰ ਬਦਲਿਆ ਅਤੇ ਅੱਜ ਸਾਡੇ ਸਟਾਰਟਅੱਪਸ, ਪ੍ਰਾਈਵੇਟ ਕੰਪਨੀਆਂ ਇਸ ਡੇਟਾ ਦਾ ਬਿਹਤਰੀਨ ਉਪਯੋਗ ਕਰ ਰਹੀਆਂ ਹਨ।
ਸਾਥੀਓ,
ਦੁਨੀਆ ਨੂੰ Zero ਦਾ Concept ਦੇਣ ਵਾਲਾ ਭਾਰਤ ਅੱਜ Infinite Innovations ਦੀ ਧਰਤੀ ਬਣ ਰਿਹਾ ਹੈ। ਅੱਜ ਭਾਰਤ ਸਿਰਫ਼ ਇਨੋਵੇਟ ਹੀ ਨਹੀਂ ਕਰ ਰਿਹਾ, ਬਲਕਿ ਇਨਡੋਵੇਟ ਵੀ ਕਰ ਰਿਹਾ ਹੈ। ਅਤੇ ਜਦੋਂ ਮੈਂ ਇਨਡੋਵੇਟ ਕਹਿ ਰਿਹਾ ਹਾਂ ਤਾਂ ਇਸ ਦਾ ਮਤਲਬ ਹੈ- Innovating The Indian Way, ਇਨਡੋਵੇਸ਼ਨ ਨਾਲ ਅਸੀਂ ਅਜਿਹੇ Solutions ਬਣਾ ਰਹੇ ਹਾਂ, ਜੋ Affordable ਹੋਣ Accessible ਹੋਣ, Adaptable ਹੋਣ। ਅਸੀਂ ਇਨ੍ਹਾਂ Solutions ਦੀ ਗੇਟ ਕੀਪਿੰਗ ਨਹੀਂ ਕੀਤੀ ਹੈ, ਬਲਕਿ ਇਨ੍ਹਾਂ ਨੂੰ ਪੂਰੀ ਦੁਨੀਆ ਨੂੰ ਔਫਰ ਕੀਤਾ ਹੈ। ਜਦੋਂ ਦੁਨੀਆ ਇੱਕ Secure ਅਤੇ cost-effective digital payment system ਚਾਹੁੰਦੀ ਸੀ, ਅਸੀਂ UPI ਦੀ ਵਿਵਸਥਾ ਬਣਾਈ। ਮੈਂ ਪ੍ਰੋਫੈਸਰ ਕਾਰਲੋਸ ਮੌਂਟੇਸ ਨੂੰ ਸੁਣ ਰਿਹਾ ਸੀ, ਉਹ UPI ਜਿਹੀ ਟੈਕਨੋਲੋਜੀ ਦੇ ਪੀਪਲ ਫ੍ਰੈਂਡਲੀ ਸਰੂਪ ਤੋਂ ਬਹੁਤ ਪ੍ਰਭਾਵਿਤ ਦਿਖੇ। ਅੱਜ ਫਰਾਂਸ, UAE, ਸਿੰਗਾਪੁਰ ਜਿਹੇ ਦੇਸ਼ UPI ਨੂੰ ਆਪਣੇ ਫਾਈਨੈਂਸ਼ੀਅਲ ਈਕੋਸਿਸਟਮ ਵਿੱਚ ਇੰਟੀਗ੍ਰੇਟ ਕਰ ਰਹੇ ਹਨ। ਅੱਜ ਸਾਡੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, India Stack ਨਾਲ ਜੁੜਨ ਲਈ ਦੁਨੀਆ ਦੇ ਕਈ ਦੇਸ਼ Agreements ਕਰ ਰਹੇ ਹਨ। Covid Pandemic ਵਿੱਚ ਸਾਡੀ ਵੈਕਸੀਨ ਨੇ ਦੁਨੀਆ ਨੂੰ ਭਾਰਤ ਦੇ Quality Healthcare Solutions ਦਾ ਮਾਡਲ ਦਿਖਾਇਆ। ਅਸੀਂ ਅਰੋਗਯ ਸੇਤੂ ਐਪ ਨੂੰ ਵੀ Open Source ਕੀਤਾ, ਤਾਕਿ ਦੁਨੀਆ ਨੂੰ ਇਸ ਦਾ ਲਾਭ ਮਿਲੇ। ਭਾਰਤ ਸਪੇਸ ਦੀ ਇੱਕ ਵੱਡੀ ਪਾਵਰ ਹੈ, ਅਸੀਂ ਦੂਸਰੇ ਦੇਸ਼ਾਂ ਦੀ space aspirations ਨੂੰ ਅਚੀਵ ਕਰਨ ਵਿੱਚ ਵੀ ਮਦਦ ਕਰ ਰਹੇ ਹਾਂ। ਭਾਰਤ, AI for Public Good ‘ਤੇ ਵੀ ਕੰਮ ਕਰ ਰਿਹਾ ਹੈ ਅਤੇ ਆਪਣਾ Experience, ਆਪਣੀ expertise ਦੁਨੀਆ ਦੇ ਨਾਲ ਵੀ ਸ਼ੇਅਰ ਕਰ ਰਿਹਾ ਹੈ।
ਸਾਥੀਓ,
ਆਈ TV ਨੈੱਟਵਰਕ ਵਿਕਸਿਤ ਨੇ ਬਹੁਤ ਸਾਰੀਆਂ ਫੈਲੋਸ਼ਿਪਸ ਸ਼ੁਰੂ ਕੀਤੀਆਂ ਹਨ। ਭਾਰਤ ਦਾ ਯੁਵਾ, ਵਿਕਸਿਤ ਭਾਰਤ ਦਾ ਸਭ ਤੋਂ ਵੱਡਾ ਲਾਭਾਰਥੀ ਹੈ ਅਤੇ ਸਭ ਤੋਂ ਵੱਡਾ ਸਟੇਕਹੋਲਡਰ ਵੀ ਹੈ। ਇਸ ਲਈ, ਭਾਰਤ ਦਾ ਯੁਵਾ ਸਾਡੀ ਬਹੁਤ ਵੱਡੀ ਪ੍ਰਾਥਮਿਕਤਾ ਹੈ। National Education Policy ਨੇ ਬੱਚਿਆਂ ਨੂੰ ਕਿਤਾਬਾਂ ਤੋਂ ਅੱਗੇ, ਕਿੱਥੇ ਹੋਰ ਅੱਗੇ ਵਧ ਕੇ ਸੋਚਣ ਦਾ ਅਵਸਰ ਦਿੱਤਾ ਹੈ। ਮਿਡਲ ਸਕੂਲ ਤੋਂ ਹੀ ਬੱਚੇ Coding ਸਿੱਖ ਕੇ AI ਅਤੇ ਡੇਟਾ Science ਦੇ ਫੀਲਡ ਲਈ ਤਿਆਰ ਹੋ ਰਹੇ ਹਨ।
ਅਟਲ ਟਿੰਕਰਿੰਗ ਲੈਬਸ ਬੱਚਿਆਂ ਨੂੰ Emerging Technologies ਦਾ Hands on Experience ਦੇ ਰਹੀਆਂ ਹਨ। ਇਸ ਲਈ ਇਸ ਸਾਲ ਦੇ ਬਜਟ ਵਿੱਚ ਅਸੀਂ 50 ਹਜ਼ਾਰ ਨਵੀਆਂ ਅਟਲ ਟਿੰਕਰਿੰਗ ਲੈਬਸ ਬਣਾਉਣ ਦਾ ਐਲਾਨ ਕੀਤਾ ਹੈ।
ਸਾਥੀਓ,
ਨਿਊਜ਼ ਦੀ ਦੁਨੀਆ ਵਿੱਚ ਤੁਸੀਂ ਲੋਕ ਅਲਗ-ਅਲਗ ਏਜੰਸੀਆਂ ਦਾ Subscription ਲੈਂਦੇ ਹੋ, ਇਸ ਨਾਲ ਤੁਹਾਨੂੰ ਲੋਕਾਂ ਨੂੰ ਬਿਹਤਰ ਨਿਊਜ਼ ਕਵਰੇਜ ਵਿੱਚ ਮਦਦ ਮਿਲਦੀ ਹੈ। ਅਜਿਹਾ ਹੀ, ਰਿਸਰਚ ਦੀ ਫੀਲਡ ਵਿੱਚ Students ਨੂੰ ਜ਼ਿਆਦਾ ਤੋਂ ਜ਼ਿਆਦਾ Information Source ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਪਹਿਲਾਂ ਉਨ੍ਹਾਂ ਨੂੰ ਮਹਿੰਗੀ ਕੀਮਤਾਂ ‘ਤੇ ਅਲਗ-ਅਲਗ ਜਰਨਲਸ Subscription ਲੈਣੇ ਹੁੰਦੇ ਸਨ, ਖੁਦ ਨੂੰ ਪੈਸੇ ਖਰਚ ਕਰਨੇ ਪੈਂਦੇ ਸਨ। ਸਾਡੀ ਸਰਕਾਰ ਨੇ ਸਾਰੇ ਰਿਸਰਚਰਸ ਨੂੰ ਇਸ ਚਿੰਤਾ ਤੋਂ ਵੀ ਮੁਕਤ ਕਰ ਦਿੱਤਾ ਹੈ।
ਅਸੀਂ One Nation One Subscription ਲਿਆਏ ਹਾਂ। ਇਸ ਨਾਲ ਦੇਸ਼ ਦੇ ਹਰ ਰਿਸਰਚਰ ਨੂੰ ਦੁਨੀਆ ਦੇ ਮੰਨੇ-ਪ੍ਰਮੰਨੇ ਜਨਰਲਸ ਦੀ ਫ੍ਰੀ ਐਕਸੈਸ ਮਿਲਣੀ ਤੈਅ ਹੋਈ ਹੈ। ਇਸ ‘ਤੇ ਸਰਕਾਰ 6 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨ ਜਾ ਰਹੀ ਹੈ। ਅਸੀਂ ਇਹ Ensure ਕਰ ਰਹੇ ਹਾਂ ਕਿ ਹਰ ਸਟੂਡੈਂਟ ਨੂੰ ਚੰਗੀ ਤੋਂ ਚੰਗੀ ਰਿਸਰਚ ਫੈਸਿਲਿਟੀਜ ਮਿਲੇ। ਚਾਹੇ space exploration ਹੋਵੇ, biotech research ਹੋਵੇ ਜਾਂ AI ਹੋਵੇ, ਸਾਡੇ ਬੱਚੇ Future Leaders ਬਣ ਕੇ ਉਭਰ ਰਹੇ ਹਨ। ਡਾਕਟਰ ਬ੍ਰਾਯਨ ਗ੍ਰੀਨ ਨੇ IIT ਦੇ ਸਟੂਡੈਂਟਸ ਨਾਲ ਮੁਲਾਕਾਤ ਕੀਤੀ ਹੈ ਅਤੇ ਐਸਟ੍ਰੋਨੌਟ ਮਾਈਕ ਮੈਸੀਮਿਨੋ, ਸੈਂਟਰਲ ਸਕੂਲ ਦੇ ਸਟੂਡੈਂਟਸ ਨਾਲ ਮਿਲਣ ਗਏ ਸਨ ਅਤੇ ਜਿਵੇਂ ਉਨ੍ਹਾਂ ਨੇ ਦੱਸਿਆ ਹੈ, ਉਨ੍ਹਾਂ ਦੇ ਐਕਸਪੀਰੀਅੰਸ ਵਾਕਈ ਸ਼ਾਨਦਾਰ ਰਹੇ ਹਨ। ਉਹ ਦਿਨ ਦੂਰ ਨਹੀਂ, ਜਦੋਂ ਭਵਿੱਖ ਦਾ ਕੋਈ ਬਹੁਤ ਵੱਡਾ Innovation ਭਾਰਤ ਦੇ ਕਿਸੇ ਛੋਟੇ ਜਿਹੇ ਸਕੂਲ ਤੋਂ ਨਿਕਲੇਗਾ।
ਸਾਥੀਓ,
ਭਾਰਤ ਦਾ ਪਰਚਮ ਹਰ ਗਲੋਬਲ ਪਲੈਟਫਾਰਮ ‘ਤੇ ਲਹਿਰਾਏ, ਇਹੀ ਸਾਡੀ ਅਭਿਲਾਸ਼ਾ, ਇਹੀ ਸਾਡੀ ਦਿਸ਼ਾ ਹੈ।
ਸਾਥੀਓ,
ਇਹ ਛੋਟਾ ਸੋਚਣ ਅਤੇ ਛੋਟੇ ਕਦਮ ਲੈਣ ਦਾ ਸਮਾਂ ਹੀ ਨਹੀਂ ਹੈ। ਮੈਨੂੰ ਖੁਸ਼ੀ ਹੈ, ਕਿ ਇੱਕ ਮੀਡੀਆ ਸੰਸਥਾਨ ਦੇ ਰੂਪ ਵਿੱਚ ਤੁਸੀਂ ਵੀ ਇਸ ਭਾਵਨਾ ਨੂੰ ਸਮਝਿਆ ਹੈ। ਤੁਸੀਂ ਦੇਖੋ, 10 ਸਾਲ ਪਹਿਲਾਂ ਤੁਸੀਂ ਸੋਚਦੇ ਸੀ ਕਿ ਕਿਵੇਂ ਦੇਸ਼ ਦੇ ਅਲਗ-ਅਲਗ ਰਾਜਾਂ ਤੱਕ ਪਹੁੰਚੀਏ, ਤੁਹਾਡਾ ਮੀਡੀਆ ਹਾਊਸ ਪਹੁੰਚੇ, ਅੱਜ ਤੁਸੀਂ ਵੀ ਗਲੋਬਲ ਹੋਣ ਦਾ ਸਾਹਸ ਜੁਟਾਇਆ ਹੈ। ਇਹੀ ਪ੍ਰੇਰਣਾ, ਇਹੀ ਪ੍ਰਣ, ਅੱਜ ਹਰ ਨਾਗਰਿਕ ਦਾ, ਹਰ ਅੰਤ੍ਰਪ੍ਰਨਯੋਰ ਦਾ ਹੋਣਾ ਚਾਹੀਦਾ ਹੈ। ਮੇਰਾ ਤਾਂ ਸੁਪਨਾ ਹੈ, ਦੁਨੀਆ ਦੇ ਹਰ ਬਜ਼ਾਰ ਵਿੱਚ, ਹਰ ਡ੍ਰਾਇੰਗ ਰੂਮ ਵਿੱਚ, ਹਰ ਡਾਇਨਿੰਗ ਟੇਬਲ ‘ਤੇ ਕੋਈ ਨਾ ਕੋਈ
ਭਾਰਤੀ ਬ੍ਰਾਂਡ ਮੌਜੂਦ ਹੋਵੇ। ਮੇਡ ਇਨ ਇੰਡੀਆ-ਦੁਨੀਆ ਦਾ ਮੰਤਰ ਬਣੇ। ਕੋਈ ਬਿਮਾਰ ਹੋਵੇ ਤਾਂ ਉਹ-ਹੀਲ ਇਨ ਇੰਡੀਆ ਬਾਰੇ ਪਹਿਲਾਂ ਸੋਚੇ। ਕਿਸੇ ਨੂੰ ਵਿਆਹ ਕਰਨਾ ਹੋਵੇ-ਤਾਂ wed in India ‘ਤੇ ਪਹਿਲਾਂ ਵਿਚਾਰ ਕਰੇ। ਕਿਸੇ ਨੂੰ ਘੁੰਮਣਾ-ਫਿਰਨਾ ਹੋਵੇ, ਤਾਂ ਉਹ ਲਿਸਟ ਵਿੱਚ ਸਭ ਤੋਂ ਉੱਪਰ ਭਾਰਤ ਨੂੰ ਰੱਖੇ। ਕੋਈ conference ਕਰਨਾ ਚਾਹੇ, exhibition ਲਗਾਉਣਾ ਚਾਹੇ, ਤਾਂ ਉਹ ਸਭ ਤੋਂ ਪਹਿਲਾਂ ਭਾਰਤ ਆਏ। ਕੋਈ concert ਕਰਵਾਉਣਾ ਚਾਹੇ, ਤਾਂ ਉਹ ਸਭ ਤੋਂ ਪਹਿਲਾਂ ਭਾਰਤ ਨੂੰ ਚੁਣੇ। ਇਹ ਤਾਕਤ, ਇਹ Positive Attitude ਸਾਨੂੰ ਖੁਦ ਵਿੱਚ ਪੈਦਾ ਕਰਨਾ ਹੈ। ਇਸ ਵਿੱਚ ਤੁਹਾਡੇ ਨੈੱਟਵਰਕ ਦੀ, ਤੁਹਾਡੇ ਚੈਨਲ ਦੀ ਵੱਡੀ ਭੂਮਿਕਾ ਹੋਵੇਗੀ। ਸੰਭਾਵਨਾਵਾਂ ਅਨੰਤ ਹਨ, ਹੁਣ ਸਾਨੂੰ ਆਪਣੇ ਸਾਹਸ ਅਤੇ ਸੰਕਲਪ ਨਾਲ ਇਨ੍ਹਾਂ ਨੂੰ ਹਕੀਕਤ ਵਿੱਚ ਬਦਲਣਾ ਹੈ।
ਸਾਥੀਓ,
ਭਾਰਤ ਅਗਲੇ 25 ਵਰ੍ਹਿਆਂ ਵਿੱਚ ਵਿਕਸਿਤ ਭਾਰਤ ਦਾ ਬਣਨ ਦਾ ਸੰਕਲਪ ਲੈ ਕੇ ਅੱਗੇ ਵਧ ਰਿਹਾ ਹੈ। ਤੁਸੀਂ ਵੀ ਇੱਕ ਮੀਡੀਆ ਹਾਊਸ ਦੇ ਰੂਪ ਵਿੱਚ ਖੁਦ ਨੂੰ ਵਰਲਡ ਸਟੇਜ ‘ਤੇ ਲੈ ਕੇ ਆਓ, ਅਜਿਹਾ ਸੰਕਲਪ ਲੈ ਕੇ ਅੱਗੇ ਵਧੋ। ਮੈਂ ਮੰਨਦਾ ਹਾਂ ਕਿ ਤੁਸੀਂ ਇਸ ਵਿੱਚ ਜ਼ਰੂਰ ਸਫ਼ਲ ਹੋਵੋਗੇ। ਆਈ TV ਨੈੱਟਵਰਕ ਦੀ ਪੂਰੀ ਟੀਮ ਨੂੰ ਮੈਂ ਫਿਰ ਇੱਕ ਵਾਰ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਦੇਸ਼ ਅਤੇ ਦੁਨੀਆ ਤੋਂ ਜੋ participants ਆਏ ਹਨ, ਮੈਂ ਉਨ੍ਹਾਂ ਦਾ ਵੀ ਅਭਿਨੰਦਨ ਕਰਦਾ ਹਾਂ, ਉਨ੍ਹਾਂ ਦੇ ਵਿਚਾਰਾਂ ਨੇ ਜ਼ਰੂਰ ਇੱਕ ਸਕਾਰਾਤਮਕ ਸੋਚ ਨੂੰ ਬਲ ਦਿੱਤਾ ਹੈ, ਮੈਂ ਇਸ ਦੇ ਲਈ ਵੀ, ਕਿਉਂਕਿ ਭਾਰਤ ਦਾ ਗੌਰਵ ਵਧਦਾ ਹੈ ਤਾਂ ਹਰ ਭਾਰਤੀ ਨੂੰ ਆਨੰਦ ਹੁੰਦਾ ਹੈ, ਮਾਣ ਹੁੰਦਾ ਹੈ, ਅਤੇ ਇਸ ਦੇ ਲਈ ਮੈਂ ਉਨ੍ਹਾਂ ਸਭ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਨਮਸਕਾਰਮ।
************
ਐੱਮਜੇਪੀਐੱਸ/ਵੀਜੇ/ਡੀਕੇ
Addressing the NXT Conclave in Delhi. @nxt_conclave https://t.co/kdcwYCuxYU
— Narendra Modi (@narendramodi) March 1, 2025
The world is keenly watching 21st-century India. pic.twitter.com/bnyjPbbUZN
— PMO India (@PMOIndia) March 1, 2025
Today, the world is witnessing India's organizing and innovating skills. pic.twitter.com/GlKy0fSXF1
— PMO India (@PMOIndia) March 1, 2025
I had presented the vision of 'Vocal for Local' and 'Local for Global' to the nation and today, we are seeing this vision turn into reality: PM @narendramodi pic.twitter.com/8MYHB0OpBc
— PMO India (@PMOIndia) March 1, 2025
Today, India is emerging as the new factory of the world.
— PMO India (@PMOIndia) March 1, 2025
We are not just a workforce; we are a world-force! pic.twitter.com/6aM98Ca3Xl
Minimum Government, Maximum Governance. pic.twitter.com/DmUc56bCQg
— PMO India (@PMOIndia) March 1, 2025
India is becoming the land of infinite innovations. pic.twitter.com/2OL0I9oUX1
— PMO India (@PMOIndia) March 1, 2025
India's youth is our top priority.
— PMO India (@PMOIndia) March 1, 2025
The National Education Policy has given students the opportunity to think beyond textbooks. pic.twitter.com/Q1W39AXv0f