Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੂਫੀ ਸੰਗੀਤ ਸਮਾਰੋਹ, ਜਹਾਨ-ਏ-ਖੁਸਰੋ 2025 ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੂਫੀ ਸੰਗੀਤ ਸਮਾਰੋਹ, ਜਹਾਨ-ਏ-ਖੁਸਰੋ 2025 ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਸੁੰਦਰ ਨਰਸਰੀ ਵਿੱਚ ਆਯੋਜਿਤ ਸੂਫੀ ਸੰਗੀਤ ਸਮਾਰੋਹ, ਜਹਾਨ-ਏ-ਖੁਸਰੋ 2025 ਵਿੱਚ ਹਿੱਸਾ ਲਿਆ।

ਜਹਾਨ-ਏ-ਖੁਸਰੋ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ  ਕਿ ਹਜ਼ਰਤ ਅਮੀਰ ਖੁਸਰੋ ਦੀ ਸਮ੍ਰਿੱਧ ਵਿਰਾਸਤ ਦੀ ਮੌਜੂਦਗੀ ਵਿੱਚ ਖੁਸ਼ੀ ਮਹਿਸੂਸ ਕਰਨਾ ਸੁਭਾਵਿਕ ਹੈ। ਉਨ੍ਹਾਂ ਨੇ ਕਿਹਾ ਕਿ ਬਸੰਤ ਦਾ ਮੌਸਮ, ਜਿਸ ਦੇ ਖੁਸਰੋ ਦੀਵਾਨੇ ਸਨ, ਉਹ ਸਿਰਫ਼ ਮੌਸਮ ਹੀ ਨਹੀਂ ਹੈ, ਸਗੋਂ ਅੱਜ ਦਿੱਲੀ ਵਿੱਚ ਜਹਾਨ-ਏ-ਖੁਸਰੋ ਦੀ ਇਸ ਆਬੋਹਵਾ ਵਿੱਚ ਵੀ ਮੌਜੂਦ ਹੈ।

ਸ਼੍ਰੀ ਮੋਦੀ ਨੇ ਦੇਸ਼ ਦੀ ਕਲਾ ਅਤੇ ਸੱਭਿਆਚਾਰ ਲਈ ਜਹਾਨ-ਏ-ਖੁਸਰੋ ਜਿਹੇ ਆਯੋਜਨਾਂ ਦੀ ਪ੍ਰਾਸੰਗਿਕਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਮਹੱਤਵ ਅਤੇ ਸਕੂਨ, ਦੋਨੋਂ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਇਸ ਆਯੋਜਨ ਨੇ, ਜੋ ਹੁਣ ਤੱਕ 25 ਵਰ੍ਹੇ ਪੂਰੇ ਕਰ ਰਿਹਾ ਹੈ, ਲੋਕਾਂ ਦੇ ਮਨਾਂ ਵਿੱਚ ਇੱਕ ਅਹਿਮ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੇ ਇਸ ਨੂੰ ਇੱਕ ਵੱਡੀ ਉਪਲਬਧੀ ਦੇ ਰੂਪ ਵਿੱਚ ਦਰਸਾਇਆ ਹੈ। ਪ੍ਰਧਾਨ ਮੰਤਰੀ ਨੇ ਡਾ. ਕਰਨ ਸਿੰਘ, ਮੁਜ਼ੱਫਰ ਅਲੀ, ਮੀਰਾ ਅਲੀ ਅਤੇ ਹੋਰ ਸਹਿਯੋਗੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਰੂਮੀ ਫਾਊਂਡੇਸ਼ਨ ਅਤੇ ਜਹਾਨ-ਏ-ਖੁਸਰੋ ਨਾਲ ਜੁੜੇ ਸਾਰੇ ਲੋਕਾਂ ਨੂੰ ਭਵਿੱਖ ਵਿੱਚ ਇਸ ਸਫ਼ਲਤਾ ਨੂੰ ਜਾਰੀ ਰੱਖਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸ਼੍ਰੀ ਮੋਦੀ ਨੇ ਮਹਾਮਹਿਮ ਪ੍ਰਿੰਸ ਕਰੀਮ ਆਗਾ ਖਾਨ ਦੇ ਯੋਗਦਾਨਾਂ ਨੂੰ ਯਾਦ ਕੀਤਾ, ਜਿਨ੍ਹਾਂ ਦਾ ਸੁੰਦਰ ਨਰਸਰੀ ਨੂੰ ਅੱਗੇ ਵਧਾਉਣ ਦੀ ਕੋਸਿਸ਼ ਲੱਖਾਂ ਕਲਾ ਪ੍ਰੇਮੀਆਂ ਲਈ ਵਰਦਾਨ ਬਣ ਗਿਆ ਹੈ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੀ ਸੂਫ਼ੀ ਪਰੰਪਰਾ ਵਿੱਚ ਸਰਖੇਜ਼ ਰੋਜ਼ਾ ਦੀ ਮਹੱਤਵਪੂਰਨ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ, ਅਤੀਤ ਵਿੱਚ, ਇਸ ਸਥਲ ਦੀ ਸਥਿਤੀ ਖਰਾਬ ਹੋ ਗਈ ਸੀ, ਪਰੰਤੂ ਮੁੱਖ ਮੰਤਰੀ ਦੇ ਰੂਪ ਵਿੱਚ, ਉਨ੍ਹਾਂ ਨੇ ਇਸ ਦੀ ਬਹਾਲੀ ‘ਤੇ ਧਿਆਨ ਕੇਂਦ੍ਰਿਤ ਕੀਤਾ। ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਵੀ ਯਾਦ ਕੀਤਾ ਜਦੋਂ ਸਰਖੇਜ ਰੋਜ਼ਾ ਵਿੱਚ ਸ਼ਾਨਦਾਰ ਕ੍ਰਿਸ਼ਣ ਉਤਸਵ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਸੀ  ਅਤੇ ਉਸ ਵਿੱਚ ਵੱਡੀ ਸੰਖਿਆ ਵਿੱਚ ਲੋਕ ਸ਼ਾਮਲ ਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਵਾਤਾਵਰਣ ਵਿੱਚ ਕ੍ਰਿਸ਼ਣ ਭਗਤ ਦਾ ਰਸ ਮੌਜੂਦ ਹੈ। ਸ਼੍ਰੀ ਮੋਦੀ ਨੇ ਕਿਹਾ, “ਮੈਂ ਸਰਖੇਜ ਰੋਜ਼ਾ ਵਿਖੇ ਹੋਣ ਵਾਲੇ ਸਲਾਨਾ ਸੂਫੀ ਸੰਗੀਤ ਪ੍ਰੋਗਰਾਮ ਵਿੱਚ ਨਿਯਮਿਤ ਤੌਰ ‘ਤੇ ਹਿੱਸਾ ਲੈਂਦਾ ਸੀ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਸੂਫ਼ੀ ਸੰਗੀਤ ਇੱਕ ਅਜਿਹੀ ਸਾਂਝੀ ਵਿਰਾਸਤ ਹੈ, ਜੋ ਜੀਵਨ ਦੇ ਸਾਰੇ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਇਕਜੁੱਟ ਕਰਦੀ ਹੈ। ਨਜ਼ਰ-ਏ-ਕ੍ਰਿਸ਼ਣਾ ਦੀ ਪੇਸ਼ਕਾਰੀ ਨੇ ਵੀ ਇਸੇ ਸਾਂਝੀ ਵਿਰਾਸਤ ਨੂੰ ਦਰਸਾਇਆ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਹਾਨ-ਏ-ਖੁਸਰੋ ਦੇ ਇਸ ਸਮਾਗਮ ਵਿੱਚ ਇੱਕ ਵੱਖਰੀ ਖੁਸ਼ਬੂ ਹੈ ਅਤੇ ਇਹ ਖੁਸ਼ਬੂ ਹਿੰਦੁਸਤਾਨ ਦੀ ਮਿੱਟੀ ਦੀ ਹੈ। ਉਨ੍ਹਾਂ ਨੇ ਇਸ ਤੱਥ ਨੂੰ ਯਾਦ ਕੀਤਾ ਕਿ ਕਿਵੇਂ ਹਜ਼ਰਤ ਅਮੀਰ ਖੁਸਰੋ ਨੇ ਹਿੰਦੁਸਤਾਨ ਦੀ ਤੁਲਨਾ ਸਵਰਗ (ਜਨੰਤ) ਨਾਲ ਕੀਤੀ ਸੀ ਅਤੇ ਦੇਸ਼ ਦੀ ਸੱਭਿਅਤਾ ਦਾ ਅਜਿਹਾ ਬਾਗ ਦੱਸਿਆ ਸੀ ਜਿੱਥੇ ਸੱਭਿਆਚਾਰ ਦਾ ਹਰ ਪਹਿਲੂ ਪ੍ਰਫੁੱਲਤ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦੀ ਮਿੱਟੀ ਦੀ ਪ੍ਰਕਿਰਤੀ ਵਿੱਚ ਹੀ ਕੁਝ ਖਾਸ ਹੈ ਅਤੇ ਜਦੋਂ ਸੂਫੀ ਪਰੰਪਰਾ ਇੱਥੇ ਪਹੁੰਚੀ, ਤਾਂ ਉਸ ਨੂੰ ਇਸ ਧਰਤੀ ਨਾਲ ਇੱਕ ਰਿਸ਼ਤਾ ਮਹਿਸੂਸ ਹੋਇਆ। ਬਾਬਾ ਫਰੀਦ ਦੀਆਂ ਰੂਹਾਨੀ ਗੱਲਾਂ ਨੇ, ਹਜ਼ਰਤ ਨਿਜ਼ਾਮੁਦੀਨ ਦੀ ਮਹਫਿਲ ਨਾਲ ਜਗਾਏ ਹੋਏ ਪ੍ਰੇਮ ਅਤੇ  ਹਜ਼ਰਤ ਅਮੀਰ ਖੁਸਰੋ ਦੇ ਸ਼ਬਦਾਂ ਤੋਂ ਪੈਦਾ ਹੋਏ ਨਵੇਂ ਰਤਨ ਸਮੂਹਿਕ ਤੌਰ ‘ਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਸਾਰ ਹਨ।

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸੂਫੀ ਪਰੰਪਰਾ ਦੀ ਵਿਸ਼ਿਸ਼ਟ ਪਹਿਚਾਣ ‘ਤੇ ਜ਼ੋਰ ਦਿੱਤਾ, ਜਿੱਥੇ ਸੂਫੀ ਸੰਤਾਂ ਨੇ ਕੁਰਾਨ ਦੀਆਂ ਸਿੱਖਿਆਵਾਂ ਨੂੰ ਵੈਦਿਕ ਸਿਧਾਂਤਾਂ ਅਤੇ ਭਗਤੀ ਸੰਗੀਤ ਦੇ ਨਾਲ ਮਿਲਾਣ ਕੀਤਾ। ਉਨ੍ਹਾਂ ਨੇ ਆਪਣੇ ਸੂਫੀ ਗੀਤਾਂ ਦੇ ਜ਼ਰੀਏ ਵਿਭਿੰਨਤਾ ਵਿੱਚ ਏਕਤਾ ਨੂੰ ਵਿਅਕਤ ਕਰਨ ਲਈ ਹਜ਼ਰਤ ਨਿਜ਼ਾਮੁਦੀਨ ਔਲੀਆ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਜਹਾਨ-ਏ-ਖੁਸਰੋ ਹੁਣ ਇਸ ਸਮ੍ਰਿੱਧ ਅਤੇ ਸਮਾਵੇਸ਼ੀ ਪਰੰਪਰਾ ਦੀ ਆਧੁਨਿਕ ਪਹਿਚਾਣ ਬਣ ਗਿਆ ਹੈ।”

ਸ਼੍ਰੀ ਮੋਦੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਕਿਸੇ ਵੀ ਦੇਸ਼ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਸੁਰ ਉਸ ਦੇ ਸੰਗੀਤ ਅਤੇ ਗੀਤਾਂ ਤੋਂ ਮਿਲਦੇ ਹਨ। ਉਨ੍ਹਾਂ ਨੇ ਕਿਹਾ, “ਜਦੋਂ ਸੂਫੀ ਅਤੇ ਸ਼ਾਸਤਰੀ ਸੰਗੀਤ ਪਰੰਪਰਾਵਾਂ ਦਾ ਮਿਲਣ ਹੋਇਆ, ਤਾਂ ਉਨ੍ਹਾਂ ਨੇ ਪ੍ਰੇਮ ਅਤੇ ਭਗਤੀ ਦੇ ਨਵੇਂ ਪ੍ਰਗਟਾਵੇ ਨੂੰ ਜਨਮ ਦਿੱਤਾ, ਜੋ ਹਜ਼ਰਤ ਖੁਸਰੋ ਦੀਆਂ ਕਵਾਲੀਆਂ, ਬਾਬਾ ਫਰੀਦ ਦੇ ਦੋਹਿਆਂ, ਬੁੱਲ੍ਹੇ ਸ਼ਾਹ, ਮੀਰ, ਕਬੀਰ, ਰਹੀਮ ਅਤੇ ਰਸਖਾਨ ਦੀਆਂ ਕਵਿਤਾਵਾਂ ਵਿੱਚ ਸਪਸ਼ਟ ਹੈ। ਇਨ੍ਹਾਂ ਸਾਧੂਆਂ ਅਤੇ ਸੰਤਾਂ ਨੇ ਭਗਤੀ ਨੂੰ ਇੱਕ ਨਵਾਂ ਆਯਾਮ ਦਿੱਤਾ। 

ਸ਼੍ਰੀ ਮੋਦੀ ਨੇ ਕਿਹਾ ਕਿ ਤੁਸੀਂ ਭਾਵੇਂ ਸੂਰਦਾਸ, ਰਹੀਮ, ਰਸਖਾਨ ਨੂੰ ਪੜ੍ਹੋ ਜਾਂ ਹਜ਼ਰਤ ਖੁਸਰੋ ਨੂੰ ਸੁਣੋ, ਇਹ ਸਾਰੇ ਪ੍ਰਗਟਾਵੇ ਉਸੇ ਅਧਿਆਤਮਿਕ ਪ੍ਰੇਮ ਦੀ ਤਰਫ ਲੈ ਜਾਦੇ ਹਨ, ਜਿੱਥੇ ਮਨੁੱਖੀ ਪਾਬੰਦੀਆਂ ਟੁੱਟ ਜਾਂਦੀਆਂ ਹਨ, ਅਤੇ ਮਨੁੱਖ ਅਤੇ ਪ੍ਰਮਾਤਮਾ ਦਾ ਮਿਲਨ ਮਹਿਸੂਸ ਹੁੰਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਰਸਖਾਨ ਮੁਸਲਮਾਨ ਹੋਣ ਦੇ ਬਾਵਜੂਦ, ਭਗਵਾਨ ਕ੍ਰਿਸ਼ਣ ਦੇ ਇੱਕ ਸਮਰਪਿਤ ਪੈਗੰਬਰ ਸਨ, ਜੋ ਪ੍ਰੇਮ ਅਤੇ ਭਗਤੀ ਦੀ ਸਰਬਪੱਖੀ ਪ੍ਰਕਿਰਤੀ ਨੂੰ ਦਰਸਾਉਂਦਾ ਹੈ, ਜਿਹਾ ਕਿ ਉਨ੍ਹਾਂ ਦੀ ਕਵਿਤਾ ਵਿੱਚ ਵਿਅਕਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਪੇਸ਼ ਕੀਤੀ ਗਈ ਸ਼ਾਨਦਾਰੀ ਪੇਸ਼ਕਾਰੀ ਨੇ ਵੀ ਅਧਿਆਤਮਿਕ ਪ੍ਰੇਮ ਦੀ ਇਸੇ ਗਹਿਰੀ ਭਾਵਨਾ ਨੂੰ ਦਰਸਾਇਆ।”

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਸੂਫੀ ਪਰੰਪਰਾ ਨੇ ਨਾ ਸਿਰਫ਼ ਮਨੁੱਖਾਂ ਦੀਆਂ ਰੂਹਾਨੀ ਦੂਰੀਆਂ ਨੂੰ ਘਟਾਇਆ ਹੈ ਸਗੋਂ ਵਿਭਿੰਨ ਰਾਸ਼ਟਰਾਂ ਦੇ ਦਰਮਿਆਨ ਦੀਆਂ ਦੂਰੀਆਂ ਨੂੰ ਵੀ ਘੱਟ ਕੀਤਾ ਹੈ। ਉਨ੍ਹਾਂ ਨੇ 2015 ਵਿੱਚ ਅਫਗਾਨ ਸੰਸਦ ਦੀ ਆਪਣੀ ਯਾਤਰਾ ਨੂੰ ਯਾਦ ਕੀਤਾ,ਜਿੱਥੇ ਉਨ੍ਹਾਂ ਨੇ ਰੂਮੀ ਬਾਰੇ ਭਾਵਨਾਤਮਕ ਤੌਰ ‘ਤੇ ਗੱਲ ਕੀਤੀ ਸੀ, ਜਿਨ੍ਹਾਂ ਦਾ ਜਨਮ ਅੱਠ ਸਦੀਆਂ ਪਹਿਲਾਂ ਅਫਗਾਨੀਸਤਾਨ ਦੇ ਬਲਖ ਵਿੱਚ ਹੋਇਆ ਸੀ। ਸ਼੍ਰੀ ਮੋਦੀ ਨੇ ਰੂਮੀ ਦੇ ਉਸ ਵਿਚਾਰ ਨੂੰ ਸਾਂਝਾ ਕੀਤਾ ਜੋ ਭੂਗੌਲਿਕ ਸਰਹੱਦਾਂ ਤੋਂ ਪਰ੍ਹੇ ਹੈ: “ਮੈਂ ਨਾ ਤਾਂ ਪੂਰਬ ਦਾ ਹਾਂ ਅਤੇ ਨਾ ਹੀ ਪੱਛਮ ਦਾ, ਨਾ ਮੈਂ ਸਮੁੰਦਰ ਜਾਂ ਜ਼ਮੀਨ ਤੋਂ ਨਿਕਲਿਆ ਹਾਂ, ਮੇਰੀ ਕੋਈ ਜਗ੍ਹਾ ਨਹੀਂ ਹੈ, ਮੈਂ ਹਰ ਜਗ੍ਹਾ ਹਾਂ।” ਪ੍ਰਧਾਨ ਮੰਤਰੀ ਨੇ ਇਸ ਦਰਸ਼ਨ ਨੂੰ ਭਾਰਤ ਦੀ ਪੁਰਾਣੀ ਮਾਨਤਾ “ਵਸੁਧੈਵ ਕੁਟੁੰਬਕਮ” ਨਾਲ ਜੋੜਿਆ ਅਤੇ ਆਪਣੇ ਗਲੋਬਲ ਪ੍ਰੋਗਰਾਮਾਂ ਦੌਰਾਨ ਅਜਿਹੇ ਵਿਚਾਰਾਂ ਨਾਲ ਤਾਕਤ ਹਾਸਲ ਕੀਤੀ। ਸ਼੍ਰੀ ਮੋਦੀ ਨੇ ਈਰਾਨ ਵਿੱਚ ਇੱਕ ਜੁਆਇੰਟ ਪ੍ਰੈੱਸ ਕਾਨਫਰੰਸ ਦੌਰਾਨ ਮਿਰਜ਼ਾ ਗਾਲਿਬ ਦਾ ਇੱਕ ਸ਼ੇਅਰ ਪੜ੍ਹਣ ਨੂੰ ਵੀ ਯਾਦ ਕੀਤਾ, ਜੋ ਭਾਰਤ ਦੇ ਸਰਬਪੱਖੀ ਅਤੇ ਸਮਾਵੇਸ਼ੀ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ। 

ਸ਼੍ਰੀ ਮੋਦੀ ਨੇ ਹਜ਼ਰਤ ਅਮੀਰ ਖੁਸਰੋ ਬਾਰੇ ਗੱਲ ਕੀਤੀ, ਜੋ ‘ਤੂਤੀ-ਏ-ਹਿੰਦ’ ਨਾਮ ਨਾਲ ਪ੍ਰਸਿੱਧ ਹੈ। ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਖੁਸਰੋ ਨੇ ਆਪਣੀਆਂ ਰਚਨਾਵਾਂ ਵਿੱਚ ਭਾਰਤ ਦੀ ਮਹਾਨਤਾ ਅਤੇ ਆਕਰਸ਼ਣ ਦੀ ਸ਼ਲਾਘਾ ਕੀਤੀ, ਜਿਵੇਂ ਕਿ ਉਨ੍ਹਾਂ ਦੀ ਕਿਤਾਬ ਨੂਹ-ਸਿਪਹਰ (Nuh-Siphr) ਵਿੱਚ ਦੇਖਣ ਨੂੰ ਮਿਲਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖੁਸਰੋ ਨੇ ਭਾਰਤ ਨੂੰ ਉਸ ਦੌਰ ਦੀ ਦੁਨੀਆ ਦੇ ਸਾਰੇ ਵੱਡੇ ਦੇਸ਼ਾਂ ਨਾਲੋਂ ਮਹਾਨ ਦੱਸਿਆ ਅਤੇ ਉਹ ਸੰਸਕ੍ਰਿਤ ਨੂੰ ਦੁਨੀਆ ਦੀ ਸਭ ਤੋਂ ਬਿਹਤਰੀਨ ਭਾਸ਼ਾ ਮੰਨਦੇ ਸਨ। ਸ਼੍ਰੀ ਮੋਦੀ ਨੇ ਸਵੀਕਾਰ ਕੀਤਾ ਕਿ ਖੁਸਰੋ ਭਾਰਤ ਦੇ ਸਾਧੂ-ਸੰਤਾਂ ਨੂੰ ਵੱਡੇ-ਵੱਡੇ ਵਿਦਵਾਨਾਂ ਤੋਂ ਵੀ ਵੱਡਾ ਮੰਨਦੇ ਹਨ। ਸ਼੍ਰੀ ਮੋਦੀ ਨੇ ਕਿਹਾ, “ਖੁਸਰੋ ਦੀ ਇਸ ਗੱਲ ‘ਤੇ ਵੀ ਮਾਣ ਸੀ ਕਿ ਕਿਵੇਂ ਭਾਰਤ ਦੀ ਜ਼ੀਰੋ, ਗਣਿਤ, ਵਿਗਿਆਨ ਤੇ ਦਰਸ਼ਨ ਦਾ ਇਹ ਗਿਆਨ ਬਾਕੀ ਹਿੱਸਿਆਂ ਵਿੱਚ ਫੈਲ ਗਿਆ। ਖਾਸ ਕਰਕੇ ਭਾਰਤ ਦਾ ਗਣਿਤ ਅਰਬਾਂ ਤੱਕ ਪਹੁੰਚਿਆ ਅਤੇ ‘ਹਿੰਦਸਾ’ ਦੇ ਨਾਮ ਨਾਲ ਜਾਣਿਆ ਜਾਣ ਲਗਿਆ। ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਬਸਤੀਵਾਦੀ ਸ਼ਾਸਨ ਦੀ ਲੰਬੀ ਮਿਆਦ ਅਤੇ ਉਸ ਤੋਂ ਬਾਅਦ ਹੋਈ ਤਬਾਹੀ ਦੇ ਬਾਵਜੂਦ, ਹਜ਼ਰਤ ਖੁਸਰੋ ਦੇ ਲੇਖਨ ਨੇ ਭਾਰਤ ਦੇ ਸਮ੍ਰਿੱਧ ਅਤੀਤ ਦੀ ਸੰਭਾਲ ਕਰਨ ਅਤੇ ਇਸ ਦੀ ਵਿਰਾਸਤ ਨੂੰ ਜੀਵੰਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 

ਪ੍ਰਧਾਨ ਮੰਤਰੀ ਨੇ ਜਹਾਨ-ਏ-ਖੁਸਰੋ ਦੀਆਂ ਕੋਸ਼ਿਸ਼ਾਂ ‘ਤੇ ਸੰਤੋਸ਼ ਵਿਅਕਤ ਕੀਤਾ, ਜੋ 25 ਵਰ੍ਹਿਆਂ ਤੋਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਸਫਲਤਾਪੂਰਵਕ ਹੁਲਾਰਾ ਦੇ ਰਿਹਾ ਹੈ ਅਤੇ ਉਸ ਨੂੰ ਸਮ੍ਰਿੱਧ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਸਵੀਕਾਰ ਕੀਤਾ ਕਿ ਇਸ ਪਹਿਲ ਨੂੰ ਇੱਕ ਚੌਥਾਈ ਸਦੀ ਤੱਕ ਬਣਾਏ ਰੱਖਣਾ ਕੋਈ ਛੋਟੀ ਉਪਲਬਧੀ ਨਹੀਂ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਉਤਸਵ ਦਾ ਆਨੰਦ ਲੈਣ ਦੇ ਮੌਕੇ ਲਈ ਆਭਾਰ ਵਿਅਕਤ ਕਰਦੇ ਹੋਏ ਅਤੇ ਇਸ ਪ੍ਰੋਗਰਾਮ ਨਾਲ ਜੁੜੇ ਸਾਰੇ ਲੋਕਾਂ ਦੇ ਪ੍ਰਤੀ ਆਪਣੀ ਹਾਰਦਿਕ ਸ਼ਲਾਘਾ ਪ੍ਰਗਟਾਉਂਦੇ ਹੋਏ ਆਪਣਾ ਸੰਬੋਧਨ ਸਮਾਪਤ ਕੀਤਾ।

ਪਿਛੋਕੜ

ਪ੍ਰਧਾਨ ਮੰਤਰੀ ਦੇਸ਼ ਦੀ ਵਿਵਿਧ ਕਲਾ ਅਤੇ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਪ੍ਰਬਲ ਸਮਰਥਕ ਰਹੇ ਹਨ। ਇਸ ਦੇ ਅਨੁਸਾਰ, ਉਨ੍ਹਾਂ ਨੇ ਜਹਾਨ-ਏ-ਖੁਸਰੋ ਵਿੱਚ ਹਿੱਸਾ ਲਿਆ ਜੋ ਸੂਫੀ ਸੰਗੀਤ, ਕਵਿਤਾ ਅਤੇ ਡਾਂਸ ਨੂੰ ਸਮਰਪਿਤ ਇੱਕ ਅੰਤਰਰਾਸ਼ਟਰੀ ਸਮਾਰੋਹ ਹੈ। ਇਹ ਸਮਾਰੋਹ ਅਮੀਰ ਖੁਸਰੋ ਦੀ ਵਿਰਾਸਤ ਦਾ ਉਤਸਵ ਮਨਾਉਣ ਲਈ ਦੁਨੀਆ ਭਰ ਦੇ ਕਲਾਕਾਰਾਂ ਨੂੰ ਇਕੱਠਿਆਂ ਲਿਆ ਰਿਹਾ ਹੈ। ਰੂਮੀ ਫਾਊਂਡੇਸ਼ਨ ਦੁਆਰਾ ਆਯੋਜਿਤ ਅਤੇ ਪ੍ਰਸਿੱਧ ਫਿਲਮ ਨਿਰਮਾਤਾ ਅਤੇ ਕਲਾਕਾਰ ਮੁਜ਼ੱਫਰ ਅਲੀ ਦੁਆਰਾ 2001 ਵਿੱਚ ਸ਼ੁਰੂ ਕੀਤਾ ਗਿਆ ਇਹ ਸਮਾਰੋਹ ਇਸ ਵਰ੍ਹੇ ਆਪਣੀ 25ਵੀਂ ਵਰ੍ਹੇਗੰਢ ਮਨਾਏਗਾ ਅਤੇ 28 ਫਰਵਰੀ ਤੋਂ 2 ਮਾਰਚ ਦੌਰਾਨ ਆਯੋਜਿਤ ਕੀਤਾ ਜਾ ਰਿਹਾ ਹੈ। 

 

************

ਐੱਮਜੇਪੀਐੱਸ/ਵੀਜੇ