Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 28 ਫਰਵਰੀ ਨੂੰ ਨਵੀਂ ਦਿੱਲੀ ਵਿੱਚ ਜਹਾਨ-ਏ-ਖੁਸਰੋ 2025 ਵਿੱਚ ਹਿੱਸਾ ਲੈਣਗੇ


ਨਵੀਂ ਦਿੱਲੀ ਵਿੱਚ ਸ਼ਾਨਦਾਰ ਸੂਫੀ ਸੰਗੀਤ ਸਮਾਰੋਹ, ਜਹਾਨ-ਏ-ਖੁਸਰੋ 2025 ਵਿੱਚ ਹਿੱਸਾ ਲੈਣਗੇ।

ਪ੍ਰਧਾਨ ਮੰਤਰੀ ਦੇਸ਼ ਦੀ ਵਿਭਿੰਨ ਕਲਾ ਅਤੇ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਪ੍ਰਬਲ ਸਮਰਥਕ ਰਹੇ ਹਨ। ਇਸੇ ਕ੍ਰਮ ਵਿੱਚ ਉਹ ਜਹਾਨ-ਏ-ਖੁਸਰੋ ਵਿੱਚ ਹਿੱਸਾ ਲੈਣਗੇ, ਜੋ ਸੂਫੀ ਸੰਗੀਤ, ਕਵਿਤਾ ਅਤੇ ਡਾਂਸ ਨੂੰ ਸਮਰਪਿਤ ਇੱਕ ਅੰਤਰਰਾਸ਼ਟਰੀ ਮਹੋਤਸਵ ਹੈ। ਇਹ ਮਹੋਤਸਵ ਅਮੀਰ ਖੁਸਰੋ ਦੀ ਵਿਰਾਸਤ ਨੂੰ ਮਨਾਉਣ ਲਈ ਦੁਨੀਆ ਭਰ ਦੇ ਕਲਾਕਾਰਾਂ ਨੂੰ ਇਕੱਠਾ ਕਰ ਰਿਹਾ ਹੈ ।

ਇਹ ਮਹੋਤਸਵ ਰੂਮੀ ਫਾਊਂਡੇਸ਼ਨ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਇਸ ਨੂੰ 2001 ਵਿੱਚ ਪ੍ਰਸਿੱਧ ਫਿਲਮ ਨਿਰਮਾਤਾ ਅਤੇ ਕਲਾਕਾਰ ਮੁੱਜ਼ਫਰ ਅਲੀ ਨੇ ਸ਼ੁਰੂ ਕੀਤਾ ਸੀ। ਇਸ ਸਾਲ ਇਹ ਆਪਣੀ 25ਵੀਂ ਵਰ੍ਹੇਗੰਢ ਮਨਾਏਗੀ ਅਤੇ 28 ਫਰਵਰੀ ਤੋਂ 2 ਮਾਰਚ ਤੱਕ ਆਯੋਜਿਤ ਕੀਤਾ ਜਾਵੇਗਾ।

 ਮਹੋਤਸਵ ਦੌਰਾਨ ਪ੍ਰਧਾਨ ਮੰਤਰੀ ਟੀਈਐੱਚ ਬਜ਼ਾਰ (ਟੀਈਐੱਚ-ਹੱਥ ਨਾਲ ਬਣੀਆਂ ਵਸਤੂਆਂ ਨੂੰ ਹੁਲਾਰਾ) ਦਾ ਵੀ ਜਾਇਜ਼ਾ ਲੈਣਗੇ, ਜਿਸ ਵਿੱਚ ਇੱਕ ਜ਼ਿਲ੍ਹਾ-ਇੱਕ ਉਤਪਾਦ ਨਾਲ ਜੁੜੇ ਸ਼ਿਲਪ ਅਤੇ ਦੇਸ਼ ਭਰ ਤੋਂ ਵਿਭਿੰਨ ਉਤਕ੍ਰਿਸ਼ਟ ਕਲਾਕ੍ਰਿਤੀਆਂ ਦੇ ਨਾਲ-ਨਾਲ ਹੈਂਡੀਕ੍ਰਾਫਟ ਅਤੇ ਹੈਂਡਲੂਮ ‘ਤੇ ਲਘੂ ਫਿਲਮਾਂ ਆਦਿ ਦਿਖਾਈ ਜਾਣਗੀਆਂ।

************

ਐੱਮਜੇਪੀਐੱਸ/ਐੱਸਆਰ