ਨਮੋ ਬੁੱਧਾਯ!( Namo Buddhaya!)
ਥਾਈਲੈਂਡ ਵਿੱਚ ਸੰਵਾਦ ਦੇ ਇਸ ਸੰਸਕਰਣ (this edition of SAMVAD) ਵਿੱਚ ਆਪ ਸਭ ਦੇ ਨਾਲ ਸ਼ਾਮਲ ਹੋਣਾ ਮੇਰੇ ਲਈ ਸਨਮਾਨ ਦੀ ਬਾਤ ਹੈ। ਭਾਰਤ, ਜਪਾਨ ਅਤੇ ਥਾਈਲੈਂਡ ਦੀਆਂ ਕਈ ਪ੍ਰਤਿਸ਼ਠਿਤ ਸੰਸਥਾਵਾਂ ਅਤੇ ਪਤਵੰਤੇ ਵਿਅਕਤੀ ਇਸ ਆਯੋਜਨ ਨੂੰ ਸੰਭਵ ਬਣਾਉਣ ਦੀ ਦਿਸ਼ਾ ਵਿੱਚ ਕਾਰਜ ਕਰ ਰਹੇ ਹਨ। ਮੈਂ ਇਨ੍ਹਾਂ ਪ੍ਰਯਾਸਾਂ ਦੇ ਲਈ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਮਿੱਤਰੋ,
ਮੈਂ ਇਸ ਅਵਸਰ ‘ਤੇ ਆਪਣੇ ਮਿੱਤਰ, ਸ਼੍ਰੀ ਸ਼ਿੰਜ਼ੋ ਆਬੇ (Mr. Shinzo Abe) ਨੂੰ ਯਾਦ ਕਰਦਾ ਹਾਂ। 2015 ਵਿੱਚ, ਉਨ੍ਹਾਂ ਦੇ ਨਾਲ ਮੇਰੀ ਗੱਲਬਾਤ ਨਾਲ ਹੀ ਸੰਵਾਦ ਦਾ ਵਿਚਾਰ (idea of SAMVAD) ਉੱਭਰਿਆ। ਤਦ ਤੋਂ, ਸੰਵਾਦ (SAMVAD) ਨੇ ਵਿਭਿੰਨ ਦੇਸ਼ਾਂ ਦੀ ਯਾਤਰਾ ਕੀਤੀ ਹੈ, ਇਸ ਨਾਲ ਆਪਸੀ ਵਿਚਾਰ-ਵਟਾਂਦਰੇ, ਵਾਰਤਾਲਾਪ ਅਤੇ ਗਹਿਰੀ ਸਮਝ ਨੂੰ ਹੁਲਾਰਾ ਦਿੱਤਾ ਹੈ।
ਮਿੱਤਰੋ,
ਮੈਨੂੰ ਪ੍ਰਸੰਨਤਾ ਹੈ ਕਿ ਸੰਵਾਦ ਦਾ ਇਹ ਸੰਸਕਰਣ (this edition of SAMVAD) ਥਾਈਲੈਂਡ ਵਿੱਚ ਹੋ ਰਿਹਾ ਹੈ। ਥਾਈਲੈਂਡ ਦੀ ਸੰਸਕ੍ਰਿਤੀ, ਇਤਿਹਾਸ ਅਤੇ ਵਿਰਾਸਤ ਬਹੁਤ ਸਮ੍ਰਿੱਧ ਹੈ। ਇਹ ਏਸ਼ੀਆ ਦੀਆਂ ਸਾਂਝੀਆਂ ਦਾਰਸ਼ਨਿਕ ਅਤੇ ਅਧਿਆਤਮਿਕ ਪਰੰਪਰਾਵਾਂ ਦੀ ਇੱਕ ਸੁੰਦਰ ਉਦਾਹਰਣ ਹੈ।
ਮਿੱਤਰੋ,
ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਦੋ ਹਜ਼ਾਰ ਵਰ੍ਹਿਆਂ ਤੋਂ ਭੀ ਜ਼ਿਆਦਾ ਸਮੇਂ ਤੋਂ ਗਹਿਰੇ ਸੱਭਿਆਚਾਰਕ ਸਬੰਧ ਹਨ। ਰਾਮਾਇਣ ਅਤੇ ਰਾਮਕਿਏਨ(Ramayana and Ramakien) ਸਾਨੂੰ ਜੋੜਦੇ ਹਨ।ਭਗਵਾਨ ਬੁੱਧ ਦੇ ਪ੍ਰਤੀ ਸਾਡੀ ਸਾਂਝੀ ਸ਼ਰਧਾ ਸਾਨੂੰ ਇਕਜੁੱਟ ਕਰਦੀ ਹੈ। ਪਿਛਲੇ ਵਰ੍ਹੇ, ਜਦੋਂ ਅਸੀਂ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ (holy relics of Bhagwan Buddha) ਥਾਈਲੈਂਡ ਭੇਜੇ ਸਨ, ਤਾਂ ਲੱਖਾਂ ਭਗਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਸਾਡੇ ਦੇਸ਼ ਕਈ ਖੇਤਰਾਂ ਵਿੱਚ ਜੀਵੰਤ ਸਾਂਝੇਦਾਰੀ ਭੀ ਕਰਦੇ ਹਨ। ਭਾਰਤ ਦੀ ‘ਐਕਟ ਈਸਟ’ ਨੀਤੀ (‘Act East’ policy) ਅਤੇ ਥਾਈਲੈਂਡ ਦੀ ‘ਐਕਟ ਵੈਸਟ’ ਨੀਤੀ (‘Act West’ policy) ਇੱਕ-ਦੂਸਰੇ ਦੀਆਂ ਪੂਰਕ ਹਨ, ਜੋ ਆਪਸੀ ਪ੍ਰਗਤੀ ਅਤੇ ਸਮ੍ਰਿੱਧੀ ਨੂੰ ਹੁਲਾਰਾ ਦਿੰਦੀਆਂ ਹਨ। ਇਹ ਸੰਮੇਲਨ ਸਾਡੀ ਮਿੱਤਰਤਾ ਵਿੱਚ ਇੱਕ ਹੋਰ ਸਫ਼ਲ ਅਧਿਆਇ ਹੈ।
ਮਿੱਤਰੋ,
ਸੰਵਾਦ ਦਾ ਵਿਸ਼ਾ (theme of SAMVAD) ਏਸ਼ਿਆਈ ਸਦੀ(Asian Century) ਦੀ ਬਾਤ ਕਰਦਾ ਹੈ। ਜਦੋਂ ਲੋਕ ਇਸ ਸ਼ਬਦ ਦਾ ਇਸਤੇਮਾਲ ਕਰਦੇ ਹਨ, ਤਾਂ ਉਹ ਅਕਸਰ ਏਸ਼ੀਆ ਦੇ ਆਰਥਿਕ ਉਥਾਨ ਦਾ ਉਲੇਖ ਕਰਦੇ ਹਨ। ਹਾਲਾਂਕਿ, ਇਹ ਸੰਮੇਲਨ ਇਸ ਬਾਤ ‘ਤੇ ਪ੍ਰਕਾਸ਼ ਪਾਉਂਦਾ ਹੈ ਕਿ ਏਸ਼ਿਆਈ ਸਦੀ ਕੇਵਲ ਆਰਥਿਕ ਕਦਰਾਂ-ਕੀਮਤਾਂ ਬਾਰੇ ਨਹੀਂ ਹੈ, ਬਲਕਿ ਸਮਾਜਿਕ ਕਦਰਾਂ-ਕੀਮਤਾਂ ਬਾਰੇ ਭੀ ਹੈ। ਭਗਵਾਨ ਬੁੱਧ ਦੀਆਂ ਸਿੱਖਿਆਵਾਂ(teachings of Bhagwan Buddha) ਦੁਨੀਆ ਨੂੰ ਇੱਕ ਸ਼ਾਂਤੀਪੂਰਨ ਅਤੇ ਪ੍ਰਗਤੀਸ਼ੀਲ ਯੁਗ ਬਣਾਉਣ ਵਿੱਚ ਮਾਰਗਦਰਸ਼ਨ ਕਰ ਸਕਦੀਆਂ ਹਨ। ਉਨ੍ਹਾਂ ਦਾ ਗਿਆਨ ਸਾਨੂੰ ਮਾਨਵ-ਕੇਂਦ੍ਰਿਤ ਭਵਿੱਖ (human-centric future) ਦੀ ਤਰਫ਼ ਲੈ ਜਾਣ ਦੀ ਸ਼ਕਤੀ ਰੱਖਦਾ ਹੈ।
ਮਿੱਤਰੋ,
ਸੰਵਾਦ ਦਾ ਇੱਕ ਮੁੱਖ ਵਿਸ਼ਾ ਹੈ ਸੰਘਰਸ਼ ਤੋਂ ਬਚਣਾ। ਅਕਸਰ, ਸੰਘਰਸ਼ ਇਸ ਵਿਸ਼ਵਾਸ ਤੋਂ ਉਤਪੰਨ ਹੁੰਦੇ ਹਨ ਕਿ ਕੇਵਲ ਸਾਡਾ ਮਾਰਗ ਹੀ ਸਹੀ ਹੈ ਜਦਕਿ ਹੋਰ ਸਾਰੇ ਗਲਤ ਹਨ। ਭਗਵਾਨ ਬੁੱਧ ਇਸ ਮੁੱਦੇ ‘ਤੇ ਅੰਤਰਦ੍ਰਿਸ਼ਟੀ ਪ੍ਰਦਾਨ ਕਰਦੇ ਹਨ: (One of the core themes of SAMVAD is conflict avoidance. Often, conflicts arise from the belief that only our path is correct while all others are wrong. Bhagwan Buddha offers insight into this issue:)
इमेसु किर सज्जन्ति, एके समणब्राह्मणा |
विग्गय्ह नं विवदन्ति,
जना एकंगदस्सिनो ||
ਇਸ ਦਾ ਮਤਲਬ ਇਹ ਹੈ ਕਿ ਕੁਝ ਲੋਕ ਆਪਣੇ ਹੀ ਵਿਚਾਰਾਂ ‘ਤੇ ਅਡਿਗ ਰਹਿੰਦੇ ਹਨ ਅਤੇ ਬਹਿਸ ਕਰਦੇ ਹਨ, ਸਿਰਫ਼ ਇੱਕ ਪੱਖ ਨੂੰ ਹੀ ਸਹੀ ਮੰਨਦੇ ਹਨ ਲੇਕਿਨ ਇੱਕ ਹੀ ਮੁੱਦੇ ‘ਤੇ ਕਈ ਦ੍ਰਿਸ਼ਟੀਕੋਣ ਹੋ ਸਕਦੇ ਹਨ। ਇਹੀ ਕਾਰਨ ਹੈ ਕਿ ਰਿਗਵੇਦ ਵਿੱਚ ਕਿਹਾ ਗਿਆ ਹੈ: (This means that some people cling to their own views and argue, seeing only one side as true. But multiple perspectives can exist on the same issue. This is why the Rig Veda states:)
एकं सद्विप्रा बहु॒धा वदन्ति |
ਜਦੋਂ ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਸੱਚ ਨੂੰ ਵਿਭਿੰਨ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਜਾ ਸਕਦਾ ਹੈ, ਤਾਂ ਅਸੀਂ ਸੰਘਰਸ਼ ਤੋਂ ਬਚ ਸਕਦੇ ਹਾਂ। (When we acknowledge that truth may be seen through different lenses, we can avoid conflict.)
ਮਿੱਤਰੋ,
ਸੰਘਰਸ਼ ਦਾ ਇੱਕ ਹੋਰ ਕਾਰਨ ਦੂਸਰਿਆਂ ਨੂੰ ਖ਼ੁਦ ਤੋਂ ਮੌਲਿਕ ਤੌਰ ‘ਤੇ ਅਲੱਗ ਸਮਝਣਾ ਹੈ। ਮਤਭੇਦ ਦੂਰੀਆਂ ਨੂੰ ਜਨਮ ਦਿੰਦੇ ਹਨ, ਅਤੇ ਦੂਰੀਆਂ ਕਲੇਸ਼ ਵਿੱਚ ਬਦਲ ਸਕਦੀਆਂ ਹਨ। ਇਸ ਦਾ ਮੁਕਾਬਲਾ ਕਰਨ ਦੇ ਲਈ, ਧੰਮਪਦ (Dhammapada) ਦੀ ਇੱਕ ਪੰਕਤੀ ਕਹਿੰਦੀ ਹੈ: (Another cause of conflict is perceiving others as fundamentally different from ourselves. Differences lead to distance, and distance can turn into discord.To counter this, a verse from the Dhammapada states:)
सब्बे तसन्ति दण्डस्स, सब्बे भयन्ति माचुनो |
अत्तानं उपमं कत्वा, न हनेय न घटये ||
ਇਸ ਦਾ ਅਰਥ ਇਹ ਹੈ ਕਿ ਹਰ ਕੋਈ ਦਰਦ ਅਤੇ ਮੌਤ ਤੋਂ ਡਰਦਾ ਹੈ। ਦੂਸਰਿਆਂ ਨੂੰ ਆਪਣੇ ਜਿਹਾ ਸਮਝ ਕੇ ਅਸੀਂ ਇਹ ਸੁਨਿਸ਼ਚਿਤ ਕਰ ਸਕਦੇ ਹਾਂ ਕਿ ਕੋਈ ਨੁਕਸਾਨ ਜਾਂ ਹਿੰਸਾ ਨਾ ਹੋਵੇ। ਅਗਰ ਇਨ੍ਹਾਂ ਸ਼ਬਦਾਂ ਦਾ ਪਾਲਨ ਕੀਤਾ ਜਾਵੇ ਤਾਂ ਸੰਘਰਸ਼ ਤੋਂ ਬਚਿਆ ਜਾ ਸਕਦਾ ਹੈ। (This means that everyone fears pain and death. By recognizing others as similar to ourselves, we can ensure that no harm or violence occurs. If these words are followed, conflict can be avoided.)
ਮਿੱਤਰੋ,
ਦੁਨੀਆ ਦੇ ਕਈ ਮੁੱਦੇ ਸੰਤੁਲਿਤ ਦ੍ਰਿਸ਼ਟੀਕੋਣ ਦੀ ਬਜਾਏ ਅਤਿਵਾਦੀ ਰੁਖ਼ (extreme positions) ਅਪਣਾਉਣ ਨਾਲ ਉਤਪੰਨ ਹੁੰਦੇ ਹਨ। ਅਤਿਵਾਦੀ ਦ੍ਰਿਸ਼ਟੀਕੋਣ (Extreme views) ਸੰਘਰਸ਼, ਵਾਤਾਵਰਣਕ ਸੰਕਟ (environmental crises) ਅਤੇ ਇੱਥੋਂ ਤੱਕ ਕਿ ਤਣਾਅ ਨਾਲ ਸਬੰਧਿਤ ਸਿਹਤ ਸਮੱਸਿਆਵਾਂ (stress-related health problems) ਨੂੰ ਜਨਮ ਦਿੰਦੇ ਹਨ। ਅਜਿਹੀਆਂ ਚੁਣੌਤੀਆਂ ਦਾ ਸਮਾਧਾਨ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਵਿੱਚ ਨਿਹਿਤ ਹੈ। ਉਨ੍ਹਾਂ ਨੇ ਸਾਨੂੰ ਮੱਧ ਮਾਰਗ (Middle Path) ਅਪਣਾਉਣ ਅਤੇ ਅਤਿਵਾਦ ਤੋਂ ਬਚਣ (avoid extremes) ਦਾ ਆਗਰਹਿ ਕੀਤਾ। ਸੰਜਮ ਦਾ ਸਿਧਾਂਤ ਅੱਜ ਭੀ ਪ੍ਰਾਸੰਗਿਕ (relevant) ਹੈ ਅਤੇ ਆਲਮੀ ਚੁਣੌਤੀਆਂ (global challenges) ਨਾਲ ਨਜਿੱਠਣ ਵਿੱਚ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ।
ਮਿੱਤਰੋ,
ਅੱਜ, ਸੰਘਰਸ਼ ਲੋਕਾਂ ਅਤੇ ਰਾਸ਼ਟਰਾਂ ਤੋਂ ਅੱਗੇ ਵਧ ਰਹੇ ਹਨ- ਮਾਨਵਤਾ ਪ੍ਰਕ੍ਰਿਤੀ ਦੇ ਨਾਲ ਸੰਘਰਸ਼ ਵਿੱਚ ਤੇਜ਼ੀ ਨਾਲ ਵਧ ਰਹੀ ਹੈ। ਇਸ ਨਾਲ ਵਾਤਾਵਰਣ ਸੰਕਟ ਉਤਪੰਨ ਹੋ ਗਿਆ ਹੈ ਜੋ ਸਾਡੀ ਪ੍ਰਿਥਵੀ ਦੇ ਲਈ ਖ਼ਤਰਾ ਬਣ ਗਿਆ ਹੈ। ਇਸ ਚੁਣੌਤੀ ਦਾ ਜਵਾਬ ਏਸ਼ੀਆ ਦੀਆਂ ਸਾਂਝੀਆਂ ਪਰੰਪਰਾਵਾਂ ਵਿੱਚ ਨਿਹਿਤ ਹੈ, ਜੋ ਧੰਮ ਦੇ ਸਿਧਾਂਤਾਂ (principles of Dhamma) ਵਿੱਚ ਨਿਹਿਤ ਹੈ। ਹਿੰਦੂ ਧਰਮ, ਬੁੱਧ ਧਰਮ, ਸ਼ਿੰਟੋਵਾਦ ਅਤੇ ਹੋਰ ਏਸ਼ਿਆਈ ਪੰਰਪਰਾਵਾਂ (Hinduism, Buddhism, Shintoism, and other Asian) ਸਾਨੂੰ ਪ੍ਰਕ੍ਰਿਤੀ ਦੇ ਨਾਲ ਸਦਭਾਵ ਵਿੱਚ ਰਹਿਣਾ ਸਿਖਾਉਂਦੀਆਂ ਹਨ। ਅਸੀਂ ਖ਼ੁਦ ਨੂੰ ਪ੍ਰਕ੍ਰਿਤੀ ਤੋਂ ਅਲੱਗ ਨਹੀਂ ਬਲਕਿ ਉਸ ਦਾ ਇੱਕ ਹਿੱਸਾ ਮੰਨਦੇ ਹਾਂ। ਅਸੀਂ ਮਹਾਤਮਾ ਗਾਂਧੀ ਦੁਆਰਾ ਸਮਰਥਿਤ ਟਰੱਸਟੀਸ਼ਿਪ ਦੀ ਧਾਰਨਾ ਵਿੱਚ ਵਿਸ਼ਵਾਸ ਕਰਦੇ ਹਾਂ। ਅੱਜ ਪ੍ਰਗਤੀ ਦੇ ਲਈ ਕੁਦਰਤੀ ਸੰਸਾਧਨਾਂ ਦਾ ਉਪਯੋਗ ਕਰਦੇ ਸਮੇਂ, ਸਾਨੂੰ ਭਵਿੱਖ ਦੀਆਂ ਪੀੜ੍ਹੀਆਂ ਦੇ ਪ੍ਰਤੀ ਆਪਣੀਆਂ ਜ਼ਿੰਮੇਦਾਰੀ ‘ਤੇ ਭੀ ਵਿਚਾਰ ਕਰਨਾ ਚਾਹੀਦਾ ਹੈ। ਇਹ ਦ੍ਰਿਸ਼ਟੀਕੋਣ ਸੁਨਿਸ਼ਚਿਤ ਕਰਦਾ ਹੈ ਕਿ ਸੰਸਾਧਨਾਂ ਦਾ ਉਪਯੋਗ ਵਿਕਾਸ ਦੇ ਲਈ ਕੀਤਾ ਜਾਵੇ, ਲਾਲਚ ਦੇ ਲਈ ਨਹੀਂ।
ਮਿੱਤਰੋ,
ਮੈਂ ਵਡਨਗਰ (Vadnagar) ਤੋਂ ਹਾਂ, ਜੋ ਪੱਛਮੀ ਭਾਰਤ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਜੋ ਕਦੇ ਬੁੱਧ ਧਰਮ ਦੀ ਸਿੱਖਿਆ ਦਾ ਇੱਕ ਬੜਾ ਕੇਂਦਰ ਸੀ। ਭਾਰਤੀ ਸੰਸਦ ਵਿੱਚ, ਮੈਂ ਵਾਰਾਣਸੀ ਦੀ ਪ੍ਰਤੀਨਿਧਤਾ ਕਰਦਾ ਹਾਂ, ਜਿਸ ਵਿੱਚ ਸਾਰਨਾਥ (Sarnath) ਭੀ ਸ਼ਾਮਲ ਹੈ। ਸਾਰਨਾਥ ਉਹ ਪਵਿੱਤਰ ਸਥਾਨ ਹੈ ਜਿੱਥੇ ਭਗਵਾਨ ਬੁੱਧ ਨੇ ਆਪਣਾ ਪਹਿਲਾ ਪ੍ਰਵਚਨ(first discourse) ਦਿੱਤਾ ਸੀ। ਇਹ ਇੱਕ ਸੁੰਦਰ ਸੰਜੋਗ ਹੈ ਕਿ ਭਗਵਾਨ ਬੁੱਧ ਨਾਲ ਜੁੜੇ ਸਥਲਾਂ ਨੇ ਮੇਰੀ ਯਾਤਰਾ ਨੂੰ ਆਕਾਰ ਦਿੱਤਾ ਹੈ।
ਮਿੱਤਰੋ,
ਭਗਵਾਨ ਬੁੱਧ ਦੇ ਪ੍ਰਤੀ ਸਾਡੀ ਸ਼ਰਧਾ ਸਾਡੀ ਸਰਕਾਰ ਦੀਆਂ ਨੀਤੀਆਂ ਵਿੱਚ ਝਲਕਦੀ ਹੈ। ਅਸੀਂ ਬੋਧੀ ਸਰਕਿਟ (Buddhist Circuit) ਦੇ ਹਿੱਸੇ ਦੇ ਰੂਪ ਵਿੱਚ ਮਹੱਤਵਪੂਰਨ ਬੋਧੀ ਸਥਲਾਂ(Buddhist sites) ਨੂੰ ਜੋੜਨ ਦੇ ਲਈ ਟੂਰਿਜ਼ਮ ਇਨਫ੍ਰਾਸਟ੍ਰਕਚਰ ਵਿਕਸਿਤ ਕੀਤਾ ਹੈ। ਇਸ ਸਰਕਟ ਵਿੱਚ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਦੇ ਲਈ, ‘ਬੁੱਧ ਪੂਰਣਿਮਾ ਐਕਸਪ੍ਰੈੱਸ‘ (‘Buddha Purnima Express’) ਸਪੈਸ਼ਲ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ। ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ (Kushinagar International Airport) ਦਾ ਉਦਘਾਟਨ ਇੱਕ ਇਤਿਹਾਸਿਕ ਕਦਮ ਹੈ, ਜਿਸ ਨਾਲ ਅੰਤਰਰਾਸ਼ਟਰੀ ਬੋਧੀ ਤੀਰਥਯਾਤਰੀਆਂ ਨੂੰ ਲਾਭ ਹੋਵੇਗਾ। ਹਾਲ ਹੀ ਵਿੱਚ, ਅਸੀਂ ਬੋਧ ਗਯਾ(Bodh Gaya) ਦੇ ਇਨਫ੍ਰਾਸਟ੍ਰਕਚਰ ਨੂੰ ਵਧਾਉਣ ਦੇ ਲਈ ਵਿਭਿੰਨ ਵਿਕਾਸ ਪਹਿਲਾਂ ਦਾ ਐਲਾਨ ਕੀਤਾ ਹੈ। ਮੈਂ ਦੁਨੀਆ ਭਰ ਦੇ ਤੀਰਥਯਾਤਰੀਆਂ, ਵਿਦਵਾਨਾਂ ਅਤੇ ਭਿਕਸ਼ੂਆਂ ਨੂੰ ਭਗਵਾਨ ਬੁੱਧ ਦੀ ਭੂਮੀ ਭਾਰਤ ਆਉਣ ਦੇ ਲਈ ਹਾਰਦਿਕ ਸੱਦਾ ਦਿੰਦਾ ਹਾਂ ।
ਮਿੱਤਰੋ,
ਨਾਲੰਦਾ ਮਹਾਵਿਹਾਰ (Nalanda Mahavihara) ਇਤਿਹਾਸ ਦੀਆਂ ਸਭ ਤੋਂ ਮਹਾਨ ਯੂਨੀਵਰਸਿਟੀਆਂ ਵਿੱਚੋਂ ਇੱਕ ਸੀ। ਸਦੀਆਂ ਪਹਿਲੇ ਸੰਘਰਸ਼ ਦੀਆਂ ਤਾਕਤਾਂ (forces of conflict) ਨੇ ਇਸ ਨੂੰ ਨਸ਼ਟ ਕਰ ਦਿੱਤਾ ਸੀ। ਲੇਕਿਨ ਅਸੀਂ ਇਸ ਨੂੰ ਹੁਣ ਸਿੱਖਿਆ ਦੇ ਕੇਂਦਰ ਦੇ ਰੂਪ ਵਿੱਚ ਪੁਨਰਜੀਵਿਤ ਕਰਕੇ ਆਪਣੀ ਵਚਨਬੱਧਤਾ ਦਿਖਾਈ ਹੈ। ਭਗਵਾਨ ਬੁੱਧ ਦੇ ਅਸ਼ੀਰਵਾਦ ਨਾਲ, ਮੈਨੂੰ ਵਿਸ਼ਵਾਸ ਹੈ ਕਿ ਨਾਲੰਦਾ ਯੂਨੀਵਰਸਿਟੀ (Nalanda University) ਆਪਣਾ ਪੂਰਵ ਗੌਰਵ ਫਿਰ ਪ੍ਰਾਪਤ ਕਰੇਗੀ। ਪਾਲੀ (Pali) ਨੂੰ ਹੁਲਾਰਾ ਦੇਣ ਦੇ ਲਈ ਭੀ ਇੱਕ ਮਹੱਤਵਪੂਰਨ ਕਦਮ ਉਠਾਇਆ ਗਿਆ ਹੈ, ਜਿਸ ਭਾਸ਼ਾ ਵਿੱਚ ਭਗਵਾਨ ਬੁੱਧ (Bhagwan Buddha) ਨੇ ਆਪਣੀਆਂ ਸਿੱਖਿਆਵਾਂ ਦਿੱਤੀਆਂ ਸਨ। ਪਾਲੀ ਨੂੰ ਸਾਡੀ ਸਰਕਾਰ ਦੁਆਰਾ ਸ਼ਾਸਤਰੀ ਭਾਸ਼ਾ ਐਲਾਨਿਆ ਗਿਆ ਹੈ, ਜਿਸ ਨਾਲ ਇਸ ਦੇ ਸਾਹਿਤ ਦੀ ਸੰਭਾਲ਼ ਸੁਨਿਸ਼ਚਿਤ ਹੁੰਦੀ ਹੈ। ਇਸ ਦੇ ਅਤਿਰਿਕਤ, ਅਸੀਂ ਪ੍ਰਾਚੀਨ ਪਾਂਡੂਲਿਪੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਸੂਚੀਬੱਧ ਕਰਨ (to identify and catalog ancient manuscripts) ਦੇ ਲਈ ਗਿਆਨ ਭਾਰਤਮ ਮਿਸ਼ਨ (Gyan Bharatam mission) ਸ਼ੁਰੂ ਕੀਤਾ ਹੈ। ਇਹ ਬੁੱਧ ਧਰਮ ਦੇ ਵਿਦਵਾਨਾਂ ਦੇ ਲਾਭ ਦੇ ਲਈ ਦਸਤਾਵੇਜ਼ੀਕਰਣ ਅਤੇ ਡਿਜੀਟਲੀਕਰਣ (documentation and digitalization) ਨੂੰ ਪ੍ਰੋਤਸਾਹਿਤ ਕਰੇਗਾ।
ਮਿੱਤਰੋ,
ਪਿਛਲੇ ਦਹਾਕੇ ਵਿੱਚ, ਅਸੀਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ( teachings of Bhagwan Buddha) ਨੂੰ ਹੁਲਾਰਾ ਦੇਣ ਦੇ ਲਈ ਕਈ ਦੇਸ਼ਾਂ ਦੇ ਨਾਲ ਸਹਿਯੋਗ ਕੀਤਾ ਹੈ। ਹਾਲ ਹੀ ਵਿੱਚ, ਭਾਰਤ ਵਿੱਚ ‘ਏਸ਼ੀਆ ਨੂੰ ਮਜ਼ਬੂਤ ਬਣਾਉਣ ਵਿੱਚ ਬੁੱਧ ਧੰਮ ਦੀ ਭੂਮਿਕਾ‘(‘The Role of Buddha Dhamma in Strengthening Asia‘) ਵਿਸ਼ੇ ‘ਤੇ ਪਹਿਲਾ ਏਸ਼ਿਆਈ ਬੋਧੀ ਸਮਿਟ (First Global Buddhist Summit) ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਪਹਿਲੇ, ਭਾਰਤ ਨੇ ਪਹਿਲੇ ਆਲਮੀ ਬੋਧੀ ਸਮਿਟ (First Global Buddhist Summit) ਦੀ ਮੇਜ਼ਬਾਨੀ ਕੀਤੀ ਸੀ। ਮੈਨੂੰ ਨੇਪਾਲ ਦੇ ਲੁੰਬਿਨੀ ਵਿੱਚ ਇੰਡੀਆ ਇੰਟਰਨੈਸ਼ਨਲ ਸੈਂਟਰ ਫੌਰ ਬੁੱਧਿਸਟ ਕਲਚਰ ਐਂਡ ਹੈਰੀਟੇਜ (India International Center for Buddhist Culture & Heritage at Lumbini, Nepal) ਦਾ ਨੀਂਹ ਪੱਥਰ ਰੱਖਣ ਦਾ ਸਨਮਾਨ ਮਿਲਿਆ। ਭਾਰਤ ਨੇ ਲੁੰਬਿਨੀ ਅਜਾਇਬ ਘਰ (Lumbini Museum) ਦੇ ਨਿਰਮਾਣ ਵਿੱਚ ਭੀ ਯੋਗਦਾਨ ਦਿੱਤਾ ਹੈ। ਇਸ ਦੇ ਇਲਾਵਾ, ਭਗਵਾਨ ਬੁੱਧ ਦੇ ‘ਸੰਖੇਪ ਆਦੇਸ਼‘, 108-ਖੰਡਾਂ ਦੇ ਮੰਗੋਲਿਆਈ ਕੰਜੂਰ (‘Concise Orders’ of Lord Buddha, Mongolian Kanjur of 108 volumes) ਨੂੰ ਭਾਰਤ ਵਿੱਚ ਦੁਬਾਰਾ ਛਾਪਿਆ ਗਿਆ ਅਤੇ ਮੰਗੋਲੀਆ ਦੇ ਮਠਾਂ ਵਿੱਚ ਵੰਡਿਆ ਗਿਆ। ਕਈ ਦੇਸ਼ਾਂ ਵਿੱਚ ਸਮਾਰਕਾਂ ਦੀ ਸੰਭਾਲ਼ ਵਿੱਚ ਦੇ ਸਾਡੇ ਪ੍ਰਯਾਸ, ਭਗਵਾਨ ਬੁੱਧ ਦੀ ਵਿਰਾਸਤ (Bhagwan Buddha’s legacy) ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦੇ ਹਨ।
ਮਿੱਤਰੋ,
ਇਹ ਉਤਸ਼ਾਹਜਨਕ ਹੈ ਕਿ ਸੰਵਾਦ ਦਾ ਇਹ ਸੰਸਕਰਣ (this edition of SAMVAD) ਇੱਕ ਧਾਰਮਿਕ ਗੋਲਮੇਜ ਸੰਮੇਲਨ (religious roundtable) ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਵਿੱਚ ਵਿਭਿੰਨ ਧਾਰਮਿਕ ਪ੍ਰਮੁੱਖ (diverse religious leaders) ਇਕੱਠੇ ਆ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਇਸ ਮੰਚ ਨਾਲ ਮੁੱਲਵਾਨ ਅੰਤਰਦ੍ਰਿਸ਼ਟੀ (valuable insights) ਸਾਹਮਣੇ ਆਵੇਗੀ, ਜੋ ਇੱਕ ਅਧਿਕ ਸੁਮੇਲ ਵਾਲੀ ਦੁਨੀਆ ਨੂੰ ਆਕਾਰ ਦੇਵੇਗੀ। ਇੱਕ ਵਾਰ ਫਿਰ, ਮੈਂ ਇਸ ਸੰਮੇਲਨ ਦੀ ਮੇਜ਼ਬਾਨੀ ਦੇ ਲਈ ਥਾਈਲੈਂਡ ਦੇ ਲੋਕਾਂ ਅਤੇ ਸਰਕਾਰ ਦੇ ਪ੍ਰਤੀ ਆਪਣਾ ਆਭਾਰ ਵਿਅਕਤ ਕਰਦਾ ਹਾਂ। ਇਸ ਮਹਾਨ ਮਿਸ਼ਨ ਨੂੰ ਅੱਗੇ ਵਧਾਉਣ ਦੇ ਲਈ ਇੱਥੇ ਇਕੱਤਰ ਹੋਏ ਸਾਰੇ ਪ੍ਰਤੀਭਾਗੀਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਧੰਮ ਦਾ ਪ੍ਰਕਾਸ਼ (light of Dhamma) ਸਾਨੂੰ ਸ਼ਾਂਤੀ, ਪ੍ਰਗਤੀ ਅਤੇ ਸਮ੍ਰਿੱਧੀ ਦੇ ਯੁਗ ਦੀ ਤਰਫ਼ ਲਿਜਾਂਦਾ ਰਹੇ।
****
ਐੱਮਜੇਪੀਐੱਸ/ਵੀਜੇ
Sharing my remarks during SAMVAD programme being organised in Thailand. https://t.co/ysOtGlslbI
— Narendra Modi (@narendramodi) February 14, 2025