ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਐਲ ਮੈਕ੍ਰੋਂ ਦੇ ਸੱਦੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਤੋਂ 12 ਫਰਵਰੀ 2025 ਤੱਕ ਫਰਾਂਸ ਦੀ ਯਾਤਰਾ ‘ਤੇ ਰਹੇ। 10 ਅਤੇ 11 ਫਰਵਰੀ 2025 ਨੂੰ ਫਰਾਂਸ ਅਤੇ ਭਾਰਤ ਨੇ ਆਰਟੀਫਿਸ਼ਲ ਇੰਟੈਲੀਜੈਂਸ ਐਕਸ਼ਨ ਸਮਿਟ (Artificial Intelligence Action Summit) ਦੀ ਕੋ-ਪ੍ਰਧਾਨਗੀ ਕੀਤੀ ਤਾਕਿ ਬਲੇਚਲੀ ਪਾਰਕ (ਨਵੰਬਰ 2023) ਅਤੇ ਸਿਓਲ (ਮਈ 2024) ਸਮਿਟਸ (Bletchley Park (November 2023) and Seoul (May 2024) summits) ਦੇ ਦੌਰਾਨ ਹਾਸਲ ਕੀਤੀਆਂ ਗਈਆਂ ਮਹੱਤਵਪੂਰਨ ਉਪਲਬਧੀਆਂ ਨੂੰ ਅੱਗੇ ਵਧਾਇਆ ਜਾ ਸਕੇ। ਇਸ ਸਮਿਟ ਵਿੱਚ ਰਾਸ਼ਟਰਮੁਖੀ ਅਤੇ ਸਰਕਾਰ ਦੇ ਪ੍ਰਮੁੱਖ (Heads of State and Government), ਅੰਤਰਰਾਸ਼ਟਰੀ ਸੰਗਠਨਾਂ ਦੇ ਨੇਤਾ, ਛੋਟੇ ਅਤੇ ਬੜੇ ਉੱਦਮਾਂ ਦੇ ਪ੍ਰਮੁੱਖ , ਸਿੱਖਿਆ ਸ਼ਾਸਤਰੀ, ਗ਼ੈਰ-ਸਰਕਾਰੀ ਸੰਗਠਨ , ਕਲਾਕਾਰ ਅਤੇ ਨਾਗਰਿਕ ਸਮਾਜ ਦੇ ਮੈਂਬਰ ਸ਼ਾਮਲ ਹੋਏ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਦੇ ਲਈ ਠੋਸ ਕਾਰਵਾਈ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ ਕਿ ਆਲਮੀ ਏਆਈ ਖੇਤਰ(global AI sector) ਜਨਤਕ ਹਿਤ ਵਿੱਚ ਲਾਭਕਾਰੀ ਸਮਾਜਿਕ, ਆਰਥਿਕ ਅਤੇ ਵਾਤਾਵਰਣਕ ਪਰਿਣਾਮ ਪ੍ਰਾਪਤ ਕਰ ਸਕੇ। ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਵਿੱਚ ਏਆਈ ਐਕਸ਼ਨ ਸਮਿਟ (AI Action Summit) ਦੇ ਸਫ਼ਲ ਆਯੋਜਨ ਦੇ ਲਈ ਰਾਸ਼ਟਰਪਤੀ ਮੈਕ੍ਰੋਂ ਨੂੰ ਵਧਾਈਆਂ ਦਿੱਤੀਆਂ। ਫਰਾਂਸ ਨੇ ਅਗਲੇ ਏਆਈ ਸਮਿਟ (next AI Summit) ਦੀ ਮੇਜ਼ਬਾਨੀ ਦੇ ਲਈ ਭਾਰਤ ਦਾ ਅਭਿਨੰਦਨ ਕੀਤਾ।
ਪ੍ਰਧਾਨ ਮੰਤਰੀ ਮੋਦੀ ਦੀ ਇਹ ਛੇਵੀਂ ਫਰਾਂਸ ਯਾਤਰਾ ਸੀ। ਉਨ੍ਹਾਂ ਦੀ ਇਹ ਯਾਤਰਾ ਰਾਸ਼ਟਰਪਤੀ ਮੈਕ੍ਰੋਂ ਦੀ ਜਨਵਰੀ 2024 ਵਿੱਚ ਭਾਰਤ ਦੇ 75ਵੇਂ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਰਤ ਯਾਤਰਾ ਦੇ ਬਾਅਦ ਹੋਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕ੍ਰੋਂ ਨੇ ਅਸਾਧਾਰਣ ਤੌਰ ‘ਤੇ ਮਜ਼ਬੂਤ ਅਤੇ ਬਹੁਆਯਾਮੀ ਦੁਵੱਲੇ ਸਹਿਯੋਗ ਦੇ ਸੰਪੂਰਨ ਪਹਿਲੂਆਂ ਅਤੇ ਆਲਮੀ ਅਤੇ ਖੇਤਰੀ ਮਾਮਲਿਆਂ ‘ਤੇ ਦੁਵੱਲੀ ਚਰਚਾ ਕੀਤੀ।
ਦੋਨੋਂ ਨੇਤਾ ਮਾਰਸਿਲੇ ਭੀ ਗਏ, ਜਿੱਥੇ ਰਾਸ਼ਟਰਪਤੀ ਮੈਕ੍ਰੋਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਲਈ ਇੱਕ ਪ੍ਰਾਈਵੇਟ ਡਿਨਰ ਦਾ ਆਯੋਜਨ ਕੀਤਾ। ਇਹ ਦੋਹਾਂ ਨੇਤਾਵਾਂ ਦੇ ਦਰਮਿਆਨ ਉਤਕ੍ਰਿਸ਼ਟ ਸਬੰਧਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਸੰਯੁਕਤ ਤੌਰ ‘ਤੇ ਮਾਰਸਿਲੇ ਵਿੱਚ ਭਾਰਤ ਦੇ ਕੌਂਸਲੇਟ ਜਨਰਲ (India’s Consulate General) ਦਾ ਉਦਘਾਟਨ ਭੀ ਕੀਤਾ। ਨਾਲ ਹੀ ਇੰਟਰਨੈਸ਼ਨਲ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਰਿਐਕਟਰ ਫੈਸਿਲਿਟੀ (International Thermonuclear Experimental Reactor facility) ਦਾ ਭੀ ਦੌਰਾ ਕੀਤਾ ।
ਰਾਸ਼ਟਰਪਤੀ ਮੈਕ੍ਰੋਂ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਦੁਵੱਲੇ ਸਹਿਯੋਗ ਅਤੇ ਅੰਤਰਰਾਸ਼ਟਰੀ ਸਾਂਝੇਦਾਰੀ ਦੇ ਲਈ ਆਪਣੇ ਸਾਂਝਾ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ। ਇਸ ਨੂੰ ਜਨਵਰੀ 2024 ਵਿੱਚ ਰਾਸ਼ਟਰਪਤੀ ਮੈਕ੍ਰੋਂ ਦੀ ਭਾਰਤ ਦੀ ਸਰਕਾਰੀ ਯਾਤਰਾ ਦੇ ਬਾਅਦ ਜਾਰੀ ਸੰਯੁਕਤ ਬਿਆਨ ਵਿੱਚ ਅਤੇ ਜੁਲਾਈ 2023 ਵਿੱਚ ਰਣਨੀਤਕ ਸਾਂਝੇਦਾਰੀ ਦੀ 25ਵੀਂ ਵਰ੍ਹੇਗੰਢ (25th anniversary of the Strategic Partnership) ਦੇ ਅਵਸਰ ‘ਤੇ ਬੈਸਟਿਲ ਦਿਵਸ ਸਮਾਰੋਹ(Bastille Day Celebrations) ਦੇ ਮੁੱਖ ਮਹਿਮਾਨ (Chief Guest) ਦੇ ਰੂਪ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਯਾਤਰਾ ਦੇ ਦੌਰਾਨ ਪ੍ਰਕਾਸ਼ਿਤ ਹੌਰਿਜ਼ੌਨ 2047 ਰੋਡਮੈਪ (Horizon 2047 Roadmap) ਵਿੱਚ ਰੇਖਾਂਕਿਤ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਦੁਵੱਲੇ ਸਹਿਯੋਗ ਵਿੱਚ ਹਾਸਲ ਕੀਤੀ ਗਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਇਸ ਦੇ ਤਿੰਨਾਂ ਥੰਮ੍ਹਾਂ ਵਿੱਚ ਇਸ ਨੂੰ ਹੋਰ ਤੇਜ਼ ਕਰਨ ਦੇ ਲਈ ਪ੍ਰਤੀਬੱਧਤਾ ਜਤਾਈ ।
ਦੋਹਾਂ ਨੇਤਾਵਾਂ ਨੇ ਇੱਕ ਸਮਾਨ ਅਤੇ ਸ਼ਾਂਤੀਪੂਰਨ ਅੰਤਰਰਾਸ਼ਟਰੀ ਵਿਵਸਥਾ ਨੂੰ ਬਣਾਈ ਰੱਖਣ, ਆਲਮੀ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਤਕਨੀਕੀ ਅਤੇ ਆਰਥਿਕ ਖੇਤਰਾਂ ਸਹਿਤ ਵਿਭਿੰਨ ਖੇਤਰਾਂ ਵਿੱਚ ਉੱਭਰਦੇ ਵਿਕਾਸ ਦੇ ਲਈ ਦੁਨੀਆ ਨੂੰ ਤਿਆਰ ਕਰਨ ਦੇ ਲਈ ਸੁਧਰੇ ਹੋਏ ਅਤੇ ਪ੍ਰਭਾਵੀ ਬਹੁਪੱਖਵਾਦ (reformed and effective multilateralism) ਦੇ ਲਈ ਆਪਣੇ ਸੱਦੇ ਨੂੰ ਦੁਹਰਾਇਆ। ਦੋਹਾਂ ਨੇਤਾਵਾਂ ਨੇ ਵਿਸ਼ੇਸ਼ ਤੌਰ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (United Nations Security Council) ਦੇ ਸੁਧਾਰ ਦੀ ਤਤਕਾਲ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਯੂਐੱਨਐੱਸਸੀ ਮਾਮਲਿਆਂ ਸਹਿਤ ਬਹੁਪੱਖੀ ਮੰਚਾਂ ‘ਤੇ ਨਿਕਟਤਾ ਨਾਲ ਤਾਲਮੇਲ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਫਰਾਂਸ ਨੇ ਯੂਐੱਨਐੱਸਸੀ (UNSC) ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਆਪਣੇ ਦ੍ਰਿੜ੍ਹ ਸਮਰਥਨ ਨੂੰ ਦੁਹਰਾਇਆ । ਦੋਹਾਂ ਨੇਤਾਵਾਂ ਨੇ ਸਮੂਹਿਕ ਅੱਤਿਆਚਾਰਾਂ ਦੇ ਮਾਮਲੇ ਵਿੱਚ ਵੀਟੋ ਦੇ ਉਪਯੋਗ ਦੇ ਨਿਯਮ ‘ਤੇ ਗੱਲਬਾਤ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਦੀਰਘਕਾਲੀ
ਆਲਮੀ ਚੁਣੌਤੀਆਂ ਅਤੇ ਵਰਤਮਾਨ ਅੰਤਰਰਾਸ਼ਟਰੀ ਵਿਕਾਸ ‘ਤੇ ਵਿਆਪਕ ਚਰਚਾ ਕੀਤੀ ਅਤੇ ਬਹੁਪੱਖੀ ਪਹਿਲਾਂ ਅਤੇ ਸੰਸਥਾਵਾਂ (multilateral initiatives and institutions) ਦੇ ਜ਼ਰੀਏ ਆਪਣੇ ਆਲਮੀ ਅਤੇ ਖੇਤਰੀ ਜੁੜਾਅ ਨੂੰ ਤੇਜ਼ ਕਰਨ ‘ਤੇ ਸਹਿਮਤੀ ਵਿਅਕਤ ਕੀਤੀ ।
ਵਿਗਿਆਨਿਕ ਗਿਆਨ, ਰਿਸਰਚ ਅਤੇ ਇਨੋਵੇਸ਼ਨ ਨੂੰ ਅੱਗੇ ਵਧਾਉਣ ਦੇ ਸਰਬਉੱਚ ਮਹੱਤਵ ਨੂੰ ਸਵੀਕਾਰ ਕਰਨ ਅਤੇ ਇਨ੍ਹਾਂ ਖੇਤਰਾਂ ਵਿੱਚ ਭਾਰਤ ਅਤੇ ਫਰਾਂਸ ਦੇ ਦਰਮਿਆਨ ਦੀਰਘਕਾਲੀ ਅਤੇ ਸਥਾਈ ਸਬੰਧਾਂ ਨੂੰ ਯਾਦ ਕਰਨ ਦੇ ਨਾਲ, ਰਾਸ਼ਟਰਪਤੀ ਮੈਕ੍ਰੋਂ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਫਰਾਂਸ ਇਨੋਵੇਸ਼ਨ ਵਰ੍ਹੇ (India-France Year of Innovation) ਦਾ ਲੋਗੋ ਲਾਂਚ ਕਰਕੇ, ਮਾਰਚ 2026 ਵਿੱਚ ਨਵੀਂ ਦਿੱਲੀ ਵਿੱਚ ਇਸ ਦਾ ਸ਼ਾਨਦਾਰ ਉਦਘਾਟਨ ਕਰਨ ਦਾ ਐਲਾਨ ਕੀਤਾ।
ਸੁਰੱਖਿਆ ਅਤੇ ਪ੍ਰਭੂਸੱਤਾ ਦੇ ਲਈ ਸਾਂਝੇਦਾਰੀ (Partnership for Security and Sovereignty)
ਰਣਨੀਤਕ ਸਾਂਝੇਦਾਰੀ(Strategic Partnership) ਦੇ ਹਿੱਸੇ ਦੇ ਰੂਪ ਵਿੱਚ ਫਰਾਂਸ ਅਤੇ ਭਾਰਤ ਦੇ ਦਰਮਿਆਨ ਗਹਿਰੇ ਅਤੇ ਦੀਰਘਕਾਲੀ ਰੱਖਿਆ ਸਹਿਯੋਗ ਨੂੰ ਯਾਦ ਕਰਦੇ ਹੋਏ, ਰਾਸ਼ਟਰਪਤੀ ਮੈਕ੍ਰੋਂ ਅਤੇ ਪ੍ਰਧਾਨ ਮੰਤਰੀ ਮੋਦੀ ਨੇ 2024 ਵਿੱਚ ਸਹਿਮਤ ਖ਼ਾਹਿਸ਼ੀ ਰੱਖਿਆ ਉਦਯੋਗਿਕ ਰੋਡਮੈਪ ਦੇ ਅਨੁਰੂਪ ਵਾਯੂ ਅਤੇ ਸਮੁੰਦਰੀ ਅਸਾਸਿਆਂ ਦੇ ਸਹਿਯੋਗ ਨੂੰ ਜਾਰੀ ਰੱਖਣ ਦਾ ਸੁਆਗਤ ਕੀਤਾ। ਦੋਹਾਂ ਨੇਤਾਵਾਂ ਨੇ ਭਾਰਤ ਵਿੱਚ ਸਕਾਰਪੀਨ ਪਣਡੁੱਬੀਆਂ (Scorpene submarines) ਦੇ ਨਿਰਮਾਣ ਵਿੱਚ ਸਹਿਯੋਗ ਵਿੱਚ ਪ੍ਰਗਤੀ ਦੀ ਸ਼ਲਾਘਾ ਕੀਤੀ। ਇਸ ਵਿੱਚ ਸਵਦੇਸ਼ੀਕਰਨ ਅਤੇ ਵਿਸ਼ੇਸ਼ ਤੌਰ ‘ਤੇ ਡੀਆਰਡੀਓ(DRDO) ਦੁਆਰਾ ਵਿਕਸਿਤ ਏਅਰ ਇੰਡਿਪੈਂਡੈਂਟ ਪ੍ਰੋਪਲਸ਼ਨ (ਏਆਈਪੀ-AIP) ਨੂੰ ਪੀ75 – ਸਕਾਰਪੀਨ ਪਣਡੁੱਬੀਆਂ ( P75-Scorpene submarines) ਵਿੱਚ ਏਕੀਕ੍ਰਿਤ ਕਰਨ ਅਤੇ ਭਵਿੱਖ ਦੀਆਂ ਪੀ75 – ਏਐੱਸ ਪਣਡੁੱਬੀਆਂ ਵਿੱਚ ਏਕੀਕ੍ਰਿਤ ਲੜਾਕੂ ਪ੍ਰਣਾਲੀ (ਆਈਸੀਐੱਸ-ICS) ਦੇ ਸੰਭਾਵਿਤ ਏਕੀਕਰਨ ਦੇ ਸਬੰਧ ਵਿੱਚ ਕੀਤੇ ਗਏ ਵਿਸ਼ਲੇਸ਼ਣ ਭੀ ਸ਼ਾਮਲ ਹਨ। ਦੋਹਾਂ ਨੇਤਾਵਾਂ ਨੇ 15 ਜਨਵਰੀ 2025 ਨੂੰ ਪੀ75 ਸਕਾਰਪੀਨ-ਕਲਾਸ ਪ੍ਰੋਜੈਕਟ ਦੀ ਛੇਵੀਂ ਅਤੇ ਅੰਤਿਮ ਪਣਡੁੱਬੀ, ਆਈਐੱਨਐੱਸ ਵਾਘਸ਼ੀਰ (INS Vaghsheer) ਦੇ ਚਾਲੂ ਹੋਣ ਦਾ ਸੁਆਗਤ ਕੀਤਾ। ਦੋਹਾਂ ਧਿਰਾਂ ਨੇ ਮਿਜ਼ਾਈਲਾਂ, ਹੈਲੀਕੌਪਟਰ ਇੰਜਣਾਂ ਅਤੇ ਜੈੱਟ ਇੰਜਣਾਂ ਨੂੰ ਲੈ ਕੇ ਚਲ ਰਹੀਆਂ ਚਰਚਾਵਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸਫਰਾਨ ਸਮੂਹ (Safran group) ਵਿੱਚ ਸਬੰਧਿਤ ਸੰਸਥਾਵਾਂ ਅਤੇ ਉਨ੍ਹਾਂ ਦੇ ਬਰਾਬਰ ਦੀਆਂ ਭਾਰਤੀ ਸੰਸਥਾਵਾਂ ਦੇ ਦਰਮਿਆਨ ਉਤਕ੍ਰਿਸ਼ਟ ਸਹਿਯੋਗ ਦਾ ਭੀ ਸੁਆਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸੀਸੀ ਸੈਨਾ ਨੂੰ ਪਿਨਾਕਾ ਐੱਮਬੀਐੱਲਆਰ (Pinaka MBLR) ‘ਤੇ ਕਰੀਬ ਤੋਂ ਗੌਰ ਕਰਨ ਲਈ ਸੱਦਾ ਦਿੱਤਾ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਫਰਾਂਸ ਦੁਆਰਾ ਇਸ ਪ੍ਰਣਾਲੀ ਦਾ ਅਧਿਗ੍ਰਹਿਣ ਭਾਰਤ-ਫਰਾਂਸ ਰੱਖਿਆ ਸਬੰਧਾਂ (Indo-French defence ties) ਵਿੱਚ ਇੱਕ ਹੋਰ ਮੀਲ ਦਾ ਪੱਥਰ ਹੋਵੇਗਾ। ਇਸ ਦੇ ਇਲਾਵਾ, ਰਾਸ਼ਟਰਪਤੀ ਮੈਕ੍ਰੋਂ ਨੇ ਓਸੀਸੀਏਆਰ (OCCAR) ਦੁਆਰਾ ਪ੍ਰਬੰਧਿਤ ਯੂਰੋਡ੍ਰੋਨ ਐੱਮਏਐੱਲਈ ਪ੍ਰੋਗਰਾਮ (Eurodrone MALE programme) ਵਿੱਚ ਭਾਰਤ ਨੂੰ ਨਿਰੀਖਕ ਦੇ ਰੂਪ ਵਿੱਚ ਸ਼ਾਮਲ ਕਰਨ ਦੇ ਨਿਰਣੇ ਦਾ ਸੁਆਗਤ ਕੀਤਾ, ਜੋ ਰੱਖਿਆ ਉਪਕਰਣ ਪ੍ਰੋਗਰਾਮਾਂ ਵਿੱਚ ਸਾਡੀ ਸਾਂਝੇਦਾਰੀ ਦੀ ਵਧਦੀ ਤਾਕਤ ਵਿੱਚ ਇੱਕ ਹੋਰ ਕਦਮ ਹੈ ।
ਦੋਹਾਂ ਨੇਤਾਵਾਂ ਨੇ ਸਮੁੰਦਰੀ ਅਭਿਆਸਾਂ ਅਤੇ ਸਮੁੰਦਰੀ ਗਸ਼ਤੀ ਜਹਾਜ਼ਾਂ(maritime patrol aircraft) ਦੁਆਰਾ ਸੰਯੁਕਤ ਗਸ਼ਤ ਸਹਿਤ ਸਾਰੇ ਖੇਤਰਾਂ ਵਿੱਚ ਸੈਨਿਕ ਅਭਿਆਸਾਂ ਦੇ ਨਿਯਮਿਤ ਸੰਚਾਲਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜਨਵਰੀ 2025 ਵਿੱਚ ਫਰਾਂਸੀਸੀ ਕੈਰੀਅਰ ਸਟ੍ਰਾਇਕ ਗਰੁੱਪ ਚਾਰਲਸ ਡੀ ਗਾਲ (French Carrier Strike Group Charles De Gaulle) ਦੀ ਹਾਲ ਦੀ ਭਾਰਤ ਯਾਤਰਾ, ਉਸ ਦੇ ਬਾਅਦ ਫਰਾਂਸੀਸੀ ਬਹੁ-ਰਾਸ਼ਟਰੀ ਅਭਿਆਸ ਲਾ ਪੇਰੋਸ (French multinational exercise La Perouse) ਵਿੱਚ ਭਾਰਤੀ ਜਲ ਸੈਨਾ ਦੀ ਭਾਗੀਦਾਰੀ ਅਤੇ ਮਾਰਚ 2025 ਵਿੱਚ ਵਰੁਣ ਅਭਿਆਸ (Varuna exercise) ਦੇ ਭਵਿੱਖ ਦੇ ਆਯੋਜਨ ਦਾ ਭੀ ਉਲੇਖ ਕੀਤਾ ।
ਉਨ੍ਹਾਂ ਨੇ 5-6 ਦਸੰਬਰ 2024 ਨੂੰ ਪੈਰਿਸ ਵਿੱਚ ਐੱਫਆਰਆਈਐੱਨਡੀ-ਐਕਸ (ਫਰਾਂਸ-ਭਾਰਤ ਰੱਖਿਆ ਸਟਾਰਟਅਪ ਉਤਕ੍ਰਿਸ਼ਟਤਾ)( FRIND-X (France-India Defence Startup Excellence)) ਦੇ ਲਾਂਚ ਦਾ ਸੁਆਗਤ ਕੀਤਾ, ਜਿਸ ਵਿੱਚ ਰੱਖਿਆ ਮੰਤਰਾਲਾ ਅਤੇ ਰੱਖਿਆ ਇਨੋਵੇਸ਼ਨ ਏਜੰਸੀ ਸ਼ਾਮਲ ਹਨ, ਜੋ ਹੌਰਿਜ਼ੌਨ 2047(HORIZON 2047) ਅਤੇ ਭਾਰਤ-ਫਰਾਂਸ ਰੱਖਿਆ ਉਦਯੋਗਿਕ ਰੋਡਮੈਪ (India-France Defence Industrial Roadmap) ਵਿੱਚ ਨਿਹਿਤ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ। ਇਹ ਸਹਿਯੋਗੀ ਮੰਚ ਰੱਖਿਆ ਸਟਾਰਟਅਪ, ਨਿਵੇਸ਼ਕਾਂ, ਇਨਕਿਊਬੇਟਰਸ, ਐਕਸੇਲਰੇਟਰ ਅਤੇ ਅਕਾਦਮਿਕ ਜਗਤ (academia) ਸਹਿਤ ਦੋਨੋਂ ਰੱਖਿਆ ਈਕੋਸਿਸਟਮਸ ਦੇ ਪ੍ਰਮੁੱਖ ਹਿਤਧਾਰਕਾਂ ਨੂੰ ਇਕੱਠਿਆਂ ਲਿਆਉਂਦਾ ਹੈ, ਜੋ ਰੱਖਿਆ ਇਨੋਵੇਸ਼ਨ ਅਤੇ ਸਾਂਝੇਦਾਰੀ ਦੇ ਇੱਕ ਨਵੇਂ ਯੁਗ ਨੂੰ ਹੁਲਾਰਾ ਦਿੰਦਾ ਹੈ ।
ਰੱਖਿਆ ਖੇਤਰ ਵਿੱਚ ਖੋਜ ਅਤੇ ਵਿਕਾਸ ਸਾਂਝੇਦਾਰੀਆਂ (research and development partnerships) ਨੂੰ ਹੋਰ ਮਜ਼ਬੂਤ ਕਰਨ ਦੇ ਲਈ ਦੋਹਾਂ ਨੇਤਾਵਾਂ ਨੇ ਰੱਖਿਆ ਟੈਕਨੋਲੋਜੀ ਵਿੱਚ ਸਹਿਯੋਗ ਦੇ ਲਈ ਡੀਜੀਏ ਅਤੇ ਡੀਆਰਡੀਓ (DGA and DRDO) ਦੇ ਦਰਮਿਆਨ ਇੱਕ ਤਕਨੀਕੀ ਵਿਵਸਥਾ (Technical Arrangement) ਦੇ ਜ਼ਰੀਏ ਆਰ ਐਂਡ ਡੀ ਢਾਂਚੇ (R&D framework) ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ‘ਤੇ ਜ਼ੋਰ ਦਿੱਤਾ। ਇਸ ਦੇ ਇਲਾਵਾ, ਦੋਹਾਂ ਨੇਤਾਵਾਂ ਨੇ ਆਰਐਂਡਡੀ ਸਾਂਝੇਦਾਰੀ ਦੇ ਲਈ ਟੈਕਨੋਲੋਜੀ ਦੀ ਪਹਿਚਾਣ ਕਰਨ ਦੇ ਲਈ ਐੱਲ‘ਆਫਿਸ ਨੈਸ਼ਨਲ ਡੀਏਟਿਊਡਸ ਐਟ ਡੀ ਰਿਸਰਚ ਏਅਰੋਸਪੇਸ਼ਿਅਲਸ (ਓਐੱਨਈਆਰਏ-ONERA) ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ -DRDO) (L’Office National d’Etudes et de Recherches Aérospatiales (ONERA) and Defence Research and Development Organisation (DRDO))ਦੇ ਦਰਮਿਆਨ ਚਲ ਰਹੀ ਗੱਲਬਾਤ ਦਾ ਸੁਆਗਤ ਕੀਤਾ। ਇਸ ਦੇ ਇਲਾਵਾ, ਭਾਰਤ ਹਾਲ ਹੀ ਵਿੱਚ ਇੰਸਟੀਟਿਊਟ ਪਾਲੀਟੈਕਨਿਕ ਡੀ ਪੈਰਿਸ (Institut Polytechnique de Paris) ਦੇ ਰੱਖਿਆ ਅਤੇ ਸੁਰੱਖਿਆ ਦੇ ਲਈ ਅੰਤਰ-ਅਨੁਸ਼ਾਸਨੀ ਕੇਂਦਰ (Interdisciplinary Center for Defence and Security) ਦੁਆਰਾ ਸ਼ੁਰੂ ਕੀਤੀ ਗਈ ਵਿਤਰਿਤ ਖੁਫੀਆ ਚੁਣੌਤੀ ਵਿੱਚ ਫਰਾਂਸੀਸੀ ਵਿਦਿਆਰਥੀਆਂ ਦੇ ਨਾਲ-ਨਾਲ ਭਾਰਤੀ ਵਿਦਿਆਰਥੀਆਂ ਦੀ ਭਾਗੀਦਾਰੀ ਦਾ ਸੁਆਗਤ ਕਰਦਾ ਹੈ ਅਤੇ ਰੱਖਿਆ ਖੇਤਰ ਵਿੱਚ ਵਿਦਿਆਰਥੀਆਂ ਦੀ ਰੁਚੀ ਜਗਾਉਣ ਦੇ ਲਈ ਭਵਿੱਖ ਵਿੱਚ ਹੋਰ ਜਿਆਦਾ ਸੰਯੁਕਤ ਚੁਣੌਤੀਆਂ ਦੇ ਆਯੋਜਨ ਨੂੰ ਪ੍ਰੋਤਸਾਹਿਤ ਕਰਦਾ ਹੈ ।
ਦੋਹਾਂ ਨੇਤਾਵਾਂ ਨੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵਿਸਤ੍ਰਿਤ ਗੱਲਬਾਤ ਕੀਤੀ, ਜਿਸ ਵਿੱਚ ਮੱਧ-ਪੂਰਬ(Middle-East) ਅਤੇ ਯੂਕ੍ਰੇਨ ਵਿੱਚ ਯੁੱਧ (war in Ukraine) ਭੀ ਸ਼ਾਮਲ ਹੈ। ਉਨ੍ਹਾਂ ਨੇ ਨਿਯਮਿਤ ਅਧਾਰ ‘ਤੇ ਤਾਲਮੇਲ ਅਤੇ ਨਿਕਟਤਾ ਨਾਲ ਜੁੜੇ ਰਹਿਣ ਦੇ ਆਪਣੇ ਪ੍ਰਯਾਸਾਂ ਨੂੰ ਜਾਰੀ ਰੱਖਣ ‘ਤੇ ਸਹਿਮਤੀ ਵਿਅਕਤ ਕੀਤੀ।
ਦੋਹਾਂ ਨੇਤਾਵਾਂ ਨੇ ਸਤੰਬਰ 2023 ਵਿੱਚ ਦਿੱਲੀ ਵਿੱਚ ਜੀ20 ਸਮਿਟ (G20 Summit) ਦੇ ਦੌਰਾਨ ਭਾਰਤ-ਮੱਧ ਪੂਰਬ-ਯੂਰਪ ਕੌਰੀਡੋਰ (ਆਈਐੱਮਈਸੀ-IMEC) ਦੀ ਸ਼ੁਰੂਆਤ ਨੂੰ ਯਾਦ ਕੀਤਾ ਅਤੇ ਇਸ ਪਹਿਲ ਨੂੰ ਲਾਗੂ ਕਰਨ ਦੇ ਲਈ ਮਿਲ ਕੇ ਕੰਮ ਕਰਨ ‘ਤੇ ਸਹਿਮਤੀ ਜਤਾਈ। ਦੋਹਾਂ ਨੇਤਾਵਾਂ ਨੇ ਇਨ੍ਹਾਂ ਖੇਤਰਾਂ ਵਿੱਚ ਕਨੈਕਟਿਵਿਟੀ, ਟਿਕਾਊ ਵਿਕਾਸ ਪਥ ਅਤੇ ਸਵੱਛ ਊਰਜਾ ਤੱਕ ਪਹੁੰਚ ਨੂੰ ਹੁਲਾਰਾ ਦੇਣ ਲਈ ਆਈਐੱਮਈਸੀ (IMEC) ਦੇ ਮਹੱਤਵ ‘ਤੇ ਜ਼ੋਰ ਦਿੱਤਾ। ਇਸ ਸਬੰਧ ਵਿੱਚ, ਉਨ੍ਹਾਂ ਨੇ ਭੂ-ਮੱਧ ਸਾਗਰ ਵਿੱਚ ਮਾਰਸਿਲੇ ਦੇ ਰਣਨੀਤਕ ਸਥਾਨ ਨੂੰ ਸਵੀਕਾਰ ਕੀਤਾ ।
ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਜਲਦੀ ਹੋਣ ਵਾਲੇ ਭਾਰਤ- ਯੂਰਪੀਅਨ ਯੂਨੀਅਨ ਸਮਿਟ (India-EU summit) ਦੇ ਮੱਦੇਨਜ਼ਰ ਯੂਰਪੀਅਨ ਯੂਨੀਅਨ-ਭਾਰਤ ਸਬੰਧਾਂ (EU-India relations) ਨੂੰ ਮਜ਼ਬੂਤ ਬਣਾਉਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਉਨ੍ਹਾਂ ਨੇ ਆਸਟ੍ਰੇਲੀਆ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਤ੍ਰੈਪੱਖੀ ਪ੍ਰਾਰੂਪ ਵਿੱਚ ਵਧਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਫਰਾਂਸ, ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਦਰਮਿਆਨ ਹੋਏ ਸੰਯੁਕਤ ਮਿਲਿਟਰੀ ਅਭਿਆਸਾਂ ਦੀ ਸ਼ਲਾਘਾ ਕੀਤੀ। ਨਾਲ ਹੀ ਭਾਰਤ, ਫ਼ਰਾਂਸ ਅਤੇ ਆਸਟ੍ਰੇਲੀਆ ਦੀ ਇੱਕ-ਦੂਸਰੇ ਦੇ ਬਹੁਪੱਖੀ ਮਿਲਿਟਰੀ ਅਭਿਆਸਾਂ ਵਿੱਚ ਭਾਗੀਦਾਰੀ ਦੀ ਭੀ ਸ਼ਲਾਘਾ ਕੀਤੀ। ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਦੇ ਸੱਦੇ ‘ਤੇ ਫਰਾਂਸ ਜਲਵਾਯੂ ਦੇ ਲਈ ਮੈਂਗ੍ਰੋਵ ਗਠਬੰਧਨ (Mangrove Alliance for Climate) ਵਿੱਚ ਸ਼ਾਮਲ ਹੋ ਗਿਆ । ਉਨ੍ਹਾਂ ਨੇ ਆਪਣੇ ਸਬੰਧਿਤ ਅਧਿਕਾਰੀਆਂ ਨੂੰ ਸੰਯੁਕਤ ਅਰਬ ਅਮੀਰਾਤ ਅਤੇ ਆਸਟ੍ਰੇਲੀਆ ਦੀਆਂ ਸਰਕਾਰਾਂ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਅਰਥਵਿਵਸਥਾ, ਇਨੋਵੇਸ਼ਨ, ਸਿਹਤ, ਅਖੁੱਟ ਊਰਜਾ, ਸਿੱਖਿਆ, ਸੰਸਕ੍ਰਿਤੀ ਅਤੇ ਸਮੁੰਦਰੀ ਖੇਤਰ ਵਿੱਚ ਤ੍ਰੈਪੱਖੀ ਸਹਿਯੋਗ ਦੀ ਠੋਸ ਪ੍ਰੋਜੈਕਟਾਂ ਦੀ ਪਹਿਚਾਣ ਕਰਨ ਦਾ ਨਿਰਦੇਸ਼ ਦਿੱਤਾ, ਜਿਸ ਵਿੱਚ ਆਈਪੀਓਆਈ ਅਤੇ ਆਈਓਆਰਏ (IPOI and IORA) ਦੇ ਤਹਿਤ ਪਿਛਲੇ ਸਾਲ ਦੋਨੋਂ ਤ੍ਰੈਪੱਖੀ ਵਾਰਤਾਵਾਂ ਦੇ ਲਈ ਵਰਚੁਅਲੀ ਆਯੋਜਿਤ ਫੋਕਲ ਪੁਆਇੰਟਸ ਮੀਟਿੰਗ ਦੇ ਦੌਰਾਨ ਪਹਿਚਾਣ ਕੀਤੀ ਗਈ ਸੀ ।
ਦੋਹਾਂ ਨੇਤਾਵਾਂ ਨੇ ਸੁਤੰਤਰ, ਖੁੱਲ੍ਹੇ, ਸਮਾਵੇਸ਼ੀ, ਸੁਰੱਖਿਅਤ ਅਤੇ ਸ਼ਾਂਤੀਪੂਰਨ ਹਿੰਦ-ਪ੍ਰਸ਼ਾਂਤ ਖੇਤਰ (Indo-Pacific region) ਦੇ ਪ੍ਰਤੀ ਆਪਣੀ ਸਾਂਝੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ ।
ਉਨ੍ਹਾਂ ਨੇ ਪੁਲਾੜ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਇੱਛਾ ਦੁਹਰਾਈ। ਇਸ ਉਦੇਸ਼ ਨੂੰ ਅੱਗੇ ਵਧਾਉਣ ਵਿੱਚ ਭਾਰਤ-ਫਰਾਂਸ ਰਣਨੀਤਕ ਪੁਲਾੜ ਵਾਰਤਾ (India-France Strategic Space Dialogue) ਦੇ ਪਹਿਲੇ ਦੋ ਸੈਸ਼ਨਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹ 2025 ਵਿੱਚ ਇਸ ਦਾ ਤੀਸਰਾ ਸੈਸ਼ਨ ਆਯੋਜਿਤ ਕਰਨ ‘ਤੇ ਸਹਿਮਤ ਹੋਏ। ਉਨ੍ਹਾਂ ਨੇ ਸੀਐੱਨਈਐੱਸ ਅਤੇ ਇਸਰੋ ਦੇ ਦਰਮਿਆਨ ਸਾਂਝੇਦਾਰੀ (partnership between CNES and ISRO) ਦੀ ਮਜ਼ਬੂਤੀ ਦੀ ਸ਼ਲਾਘਾ ਕੀਤੀ ਅਤੇ ਆਪਣੇ ਪੁਲਾੜ ਉਦਯੋਗਾਂ ਦੇ ਦਰਮਿਆਨ ਸਹਿਯੋਗ ਅਤੇ ਤਾਲਮੇਲ (collaborations and synergies between their space industries) ਦੇ ਵਿਕਾਸ ਦਾ ਸਮਰਥਨ ਕੀਤਾ ।
ਦੋਹਾਂ ਨੇਤਾਵਾਂ ਨੇ ਸੀਮਾ-ਪਾਰ ਆਤੰਕਵਾਦ ਸਹਿਤ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਵਿੱਚ ਆਤੰਕਵਾਦ ਦੀ ਸਪਸ਼ਟ ਨਿੰਦਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਆਤੰਕਵਾਦ ਦੇ ਵਿੱਤਪੋਸ਼ਣ ਕਰਨ ਵਾਲੇ ਨੈੱਟਵਰਕ ਅਤੇ ਸੁਰੱਖਿਅਤ ਟਿਕਾਣਿਆਂ ਨੂੰ ਨਸ਼ਟ ਕਰਨ ਦਾ ਸੱਦਾ ਦਿੱਤਾ। ਉਹ ਇਸ ਬਾਤ ‘ਤੇ ਭੀ ਸਹਿਮਤ ਹੋਏ ਕਿ ਕਿਸੇ ਭੀ ਦੇਸ਼ ਨੂੰ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਪਨਾਹਗਾਹ ਨਹੀਂ ਦੇਣੀ ਚਾਹੀਦੀ ਹੈ ਜੋ ਆਤੰਕਵਾਦੀ ਕਾਰਨਾਮਿਆਂ ਨੂੰ ਵਿੱਤਪੋਸ਼ਣ, ਯੋਜਨਾ, ਸਮਰਥਨ ਜਾਂ ਅੰਜਾਮ ਦਿੰਦੇ ਹਨ। ਨੇਤਾਵਾਂ ਨੇ ਸਾਰੇ ਆਤੰਕਵਾਦੀਆਂ ਦੇ ਖ਼ਿਲਾਫ਼ ਠੋਸ ਕਾਰਵਾਈ ਦਾ ਸੱਦਾ ਦਿੱਤਾ, ਜਿਸ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 1267 ਪਾਬੰਦੀਆਂ ਕਮੇਟੀ (Sanctions Committee) ਦੁਆਰਾ ਸੂਚੀਬੱਧ ਸਮੂਹਾਂ ਨਾਲ ਜੁੜੇ ਵਿਅਕਤੀਆਂ ਨੂੰ ਨਾਮਿਤ ਕਰਨਾ ਭੀ ਸ਼ਾਮਲ ਹੈ। ਦੋਹਾਂ ਧਿਰਾਂ ਨੇ ਵਿੱਤੀ ਕਾਰਵਾਈ ਕਾਰਜ ਬਲ ਦੀਆਂ ਸਿਫ਼ਾਰਸ਼ਾਂ ਦੇ ਅਨੁਰੂਪ ਧਨ ਸ਼ੋਧਨ ਵਿਰੋਧੀ ਅਤੇ ਆਤੰਕਵਾਦ ਦੇ ਵਿੱਤਪੋਸ਼ਣ ਦਾ ਮੁਕਾਬਲਾ ਕਰਨ ਦੇ ਅੰਤਰਰਾਸ਼ਟਰੀ ਮਿਆਰਾਂ ਨੂੰ ਬਣਾਈ ਰੱਖਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਦੋਹਾਂ ਦੇਸ਼ਾਂ ਨੇ ਐੱਫਏਟੀਐੱਫ(FATF), ਨੋ ਮਨੀ ਫੌਰ ਟੈਰਰ (ਐੱਨਐੱਮਐੱਫਟੀ)( No Money For Terror (NMFT)) ਅਤੇ ਹੋਰ ਬਹੁਪੱਖੀ ਮੰਚਾਂ(other multilateral platforms) ‘ਤੇ ਇਕੱਠਿਆਂ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ ।
ਉਨ੍ਹਾਂ ਨੇ ਆਤੰਕਵਾਦ-ਰੋਧੀ ਖੇਤਰ ਵਿੱਚ ਏਜੰਸੀ-ਪੱਧਰੀ ਸਹਿਯੋਗ ਦੇ ਲਈ ਭਾਰਤ ਦੇ ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ-NSG) ਅਤੇ ਗਰੁੱਪ ਡੀ ਇੰਟਰਵੈਂਸ਼ਨ ਡੇ ਲਾ ਜੇਂਡਰਮੇਰੀ ਨੈਸ਼ਨਲੇ (ਜੀਆਈਜੀਐੱਨ)( Groupe d’Intervention de la Gendarmerie Nationale (GIGN)) ਦੇ ਦਰਮਿਆਨ ਸਹਿਯੋਗ ਦੀ ਸ਼ਲਾਘਾ ਕੀਤੀ। ਦੋਹਾਂ ਨੇਤਾਵਾਂ ਨੇ ਅਪ੍ਰੈਲ 2024 ਵਿੱਚ ਆਯੋਜਿਤ ਆਤੰਕਵਾਦ- ਰੋਧੀ ਵਾਰਤਾ ਦੇ ਪਰਿਣਾਮਾਂ ਦਾ ਸੁਆਗਤ ਕੀਤਾ, ਜੋ ਭਾਰਤ-ਫਰਾਂਸ ਦੇ ਦਰਮਿਆਨ ਵਧਦੇ ਆਤੰਕਵਾਦ-ਰੋਧੀ ਅਤੇ ਖੁਫੀਆ ਸਹਿਯੋਗ ਨੂੰ ਦਰਸਾਉਂਦਾ ਹੈ। ਦੋਹਾਂ ਨੇਤਾਵਾਂ ਨੇ ਨਵੀਂ ਦਿੱਲੀ ਵਿੱਚ ਮਿਲਿਪੋਲ 2025 (Milipol 2025) ਦੇ ਸਫ਼ਲ ਆਯੋਜਨ ਦੀ ਭੀ ਆਸ਼ਾ ਵਿਅਕਤ ਕੀਤੀ।
ਉਨ੍ਹਾਂ ਨੇ ਸਿਵਲ ਹਵਾਬਾਜ਼ੀ ਖੇਤਰ ਵਿੱਚ ਦੁਵੱਲੇ ਸਹਿਯੋਗ ਵਧਾਉਣ ਦੇ ਲਈ ਇੱਕ ਵਿਆਪਕ ਫ੍ਰੇਮਵਰਕ ਤਿਆਰ ਕਰਨ ਦੇ ਲਈ ਚਲ ਰਹੀਆਂ ਚਰਚਾਵਾਂ ਦਾ ਸੁਆਗਤ ਕੀਤਾ, ਜੋ ਉੱਨਤ ਪੜਾਵਾਂ (advanced stages) ਵਿੱਚ ਹਨ ।
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕ੍ਰੋਂ ਨੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ- AI) ‘ਤੇ ਭਾਰਤ-ਫਰਾਂਸ ਰੋਡਮੈਪ (India-France Roadmap) ਲਾਂਚ ਕੀਤਾ, ਜੋ ਸੁਰੱਖਿਅਤ, ਖੁੱਲ੍ਹੇ, ਟਿਕਾਊ ਅਤੇ ਭਰੋਸੇਯੋਗ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਉਨ੍ਹਾਂ ਦੇ ਦ੍ਰਿਸ਼ਟੀਕੋਣਾਂ ਵਿੱਚ ਦਾਰਸ਼ਨਿਕਤਾ ‘ਤੇ ਅਧਾਰਿਤ ਹੈ। ਉਨ੍ਹਾਂ ਨੇ ਫ੍ਰੈਂਚ ਸਟਾਰਟਅਪ ਇਨਕਿਊਬੇਟਰ ਸਟੇਸ਼ਨ ਐੱਫ (French Startup Incubator Station F) ਵਿੱਚ ਭਾਰਤੀ ਸਟਾਰਟਅਪ ਨੂੰ ਸ਼ਾਮਲ ਕਰਨ ਦਾ ਸੁਆਗਤ ਕੀਤਾ। ਉਨ੍ਹਾਂ ਨੇ ਫਰਾਂਸ ਵਿੱਚ ਭਾਰਤ ਦੀ ਵਾਸਤਵਿਕ-ਸਮਾਂ ਭੁਗਤਾਨ ਪ੍ਰਣਾਲੀ (real-time payment system)- ਯੂਨੀਫਾਇਡ ਪੇਮੈਂਟਸ ਇੰਟਰਫੇਸ (ਯੂਪੀਆਈ-UPI) ਦਾ ਉਪਯੋਗ ਕਰਨ ਦੀਆਂ ਵਿਸਤਾਰਿਤ ਸੰਭਾਵਨਾਵਾਂ ਦਾ ਭੀ ਸੁਆਗਤ ਕੀਤਾ। ਦੋਹਾਂ ਨੇਤਾਵਾਂ ਨੇ ਸਾਇਬਰਸਪੇਸ ਦੇ ਰਣਨੀਤਕ ਮਹੱਤਵ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਪ੍ਰਯੋਗ ਅਤੇ ਸਾਇਬਰਸਪੇਸ ਵਿੱਚ ਜ਼ਿੰਮੇਵਾਰ ਸਟੇਟ ਵਿਵਹਾਰ (responsible State behaviour) ਦੇ ਲਈ ਢਾਂਚੇ ਦੇ ਲਾਗੂਕਰਨ ਦੇ ਸਬੰਧ ਵਿੱਚ ਸੰਯੁਕਤ ਰਾਸ਼ਟਰ ਵਿੱਚ ਆਪਣੇ ਤਾਲਮੇਲ ਨੂੰ ਮਜ਼ਬੂਤ ਕਰਨ ਦੀ ਆਪਣੀ ਇੱਛਾ ਨੂੰ ਦੁਹਰਾਇਆ। ਇਸ ਦੇ ਨਾਲ ਹੀ ਦੁਰਭਾਵਨਾਪੂਰਣ ਸਾਇਬਰ ਉਪਕਰਣਾਂ ਅਤੇ ਪਿਰਤਾਂ ਦੇ ਪ੍ਰਸਾਰ ਤੋਂ ਪੈਦਾ ਹੋਣ ਵਾਲੇ ਮੁੱਦਿਆਂ ਦਾ ਸਮਾਧਾਨ ਕਰਨ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ। ਉਨ੍ਹਾਂ ਨੇ 2025 ਵਿੱਚ ਹੋਣ ਵਾਲੀ ਅਗਲੀ ਭਾਰਤ-ਫਰਾਂਸ ਰਣਨੀਤਕ ਸਾਇਬਰ ਸੁਰੱਖਿਆ ਅਤੇ ਸਾਇਬਰ ਕੂਟਨੀਤੀ ਵਾਰਤਾ (India-France Strategic Cybersecurity and Cyberdiplomacy Dialogues) ਦੀਆਂ ਤਿਆਰੀਆਂ ਦਾ ਜ਼ਿਕਰ ਕੀਤਾ।
ਗ੍ਰਹਿ ਦੇ ਲਈ ਸਾਂਝੇਦਾਰੀ (Partnership for the Planet)
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕ੍ਰੋਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਘੱਟ ਕਾਰਬਨ ਅਰਥਵਿਵਸਥਾ ਦੀ ਤਰਫ਼ ਵਧਣ ਦੇ ਲਈ ਪਰਮਾਣੂ ਊਰਜਾ ਇੱਕ ਲਾਜ਼ਮੀ ਹਿੱਸਾ ਹੈ। ਦੋਹਾਂ ਨੇਤਾਵਾਂ ਨੇ ਭਾਰਤ-ਫਰਾਂਸ ਸਿਵਲ ਪਰਮਾਣੂ ਸਬੰਧਾਂ ਅਤੇ ਪਰਮਾਣੂ ਊਰਜਾ ਦੇ ਸ਼ਾਂਤੀਪੂਰਨ ਉਪਯੋਗ ‘ਤੇ ਸਹਿਯੋਗ ਦੇ ਪ੍ਰਯਾਸਾਂ ਵਿਸ਼ੇਸ਼ ਤੌਰ ‘ਤੇ ਜੈਤਾਪੁਰ ਪਰਮਾਣੂ ਊਰਜਾ ਪਲਾਂਟ ਪ੍ਰੋਜੈਕਟ (Jaitapur Nuclear Power Plant Project) ਦੇ ਸਬੰਧ ਵਿੱਚ ਸਵੀਕਾਰ ਕੀਤਾ। ਉਨ੍ਹਾਂ ਨੇ ਸਿਵਲ ਪਰਮਾਣੂ ਊਰਜਾ ‘ਤੇ ਵਿਸ਼ੇਸ਼ ਕਾਰਜ ਬਲ ਦੀ ਪਹਿਲੀ ਬੈਠਕ ਦਾ ਸੁਆਗਤ ਕੀਤਾ, ਅਤੇ ਛੋਟੇ ਮੌਡਿਊਲਰ ਰਿਐਕਟਰ (ਐੱਸਐੱਮਆਰ-SMR) ਅਤੇ ਅਡਵਾਂਸਡ ਮੌਡਿਊਲਰ ਰਿਐਕਟਰ (ਏਐੱਮਆਰ-AMR) ਦੇ ਇਰਾਦਾ ਪੱਤਰ ‘ਤੇ ਹਸਤਾਖਰ ਕਰਨ ਅਤੇ ਪਰਮਾਣੂ ਪੇਸ਼ੇਵਰਾਂ ਦੀ ਟ੍ਰੇਨਿੰਗ ਅਤੇ ਸਿੱਖਿਆ ਵਿੱਚ ਸਹਿਯੋਗ ਦੇ ਲਈ ਭਾਰਤ ਦੇ ਜੀਸੀਐੱਨਈਪੀ, ਡੀਏਈ ਅਤੇ ਫਰਾਂਸ ਦੇ ਆਈਐੱਨਐੱਸਟੀਐੱਨ, ਸੀਈਏ ਦੇ ਦਰਮਿਆਨ ਲਾਗੂਕਰਨ ਸਮਝੌਤੇ(Implementing Agreement between India’s GCNEP, DAE and France’s INSTN, CEA) ਦਾ ਸੁਆਗਤ ਕੀਤਾ।
ਦੋਹਾਂ ਨੇਤਾਵਾਂ ਨੇ ਜਲਵਾਯੂ ਪਰਿਵਰਤਨ ਸਹਿਤ ਵਾਤਾਵਰਣਕ ਸੰਕਟਾਂ ਅਤੇ ਚੁਣੌਤੀਆਂ ਦਾ ਮਿਲ ਕੇ ਸਮਾਧਾਨ ਕਰਨ ਅਤੇ ਟਿਕਾਊ ਜੀਵਨਸ਼ੈਲੀ ਨੂੰ ਹੁਲਾਰਾ ਦੇਣ ਦੇ ਲਈ ਆਪਣੇ ਦੇਸ਼ਾਂ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਨੇਤਾਵਾਂ ਨੇ ਵਾਤਾਵਰਣ ਮੰਤਰਾਲਿਆਂ ਦੇ ਦਰਮਿਆਨ ਵਾਤਾਵਰਣ ਦੇ ਖੇਤਰ ਵਿੱਚ ਦੁੱਵਲੇ ਸਹਿਯੋਗ ਦੇ ਨਵੀਨੀਕਰਣ ਦਾ ਸੁਆਗਤ ਕੀਤਾ। ਦੋਹਾਂ ਨੇਤਾਵਾਂ ਨੇ ਗ਼ਰੀਬੀ ਖ਼ਾਤਮੇ ਅਤੇ ਗ੍ਰਹਿ ਦੀ ਸੰਭਾਲ਼ ਦੋਹਾਂ ਮੁੱਦਿਆਂ ਦਾ ਸਮਾਧਾਨ ਕਰਨ ਵਿੱਚ ਕਮਜ਼ੋਰ ਦੇਸ਼ਾਂ ਦਾ ਸਮਰਥਨ ਕਰਨ ਦੀ ਦਿਸ਼ਾ ਵਿੱਚ ਅੰਤਰਰਾਸ਼ਟਰੀ ਵਿੱਤਪੋਸ਼ਣ ਪ੍ਰਣਾਲੀ (international financing system) ਵਿੱਚ ਸੁਧਾਰ ਦੇ ਲਈ ਪੈਰਿਸ ਸੰਧੀ ਦੁਆਰਾ ਲੋਕਾਂ ਅਤੇ ਗ੍ਰਹਿ ਦੇ ਲਈ ਸਥਾਪਿਤ ਸਿਧਾਂਤਾਂ (principles established by the Paris Pact for People and the Planet) ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ। ਦੋਹਾਂ ਨੇਤਾਵਾਂ ਨੇ ਮਹਾਸਾਗਰਾਂ ਦੀ ਸੰਭਾਲ਼ ਅਤੇ ਟਿਕਾਊ ਉਪਯੋਗ ਦੀ ਦਿਸ਼ਾ ਵਿੱਚ ਅੰਤਰਰਾਸ਼ਟਰੀ ਪ੍ਰਯਾਸਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੇ ਰੂਪ ਵਿੱਚ ਸੰਯੁਕਤ ਰਾਸ਼ਟਰ ਮਹਾਸਾਗਰ ਸੰਮੇਲਨ (ਯੂਐੱਨਓਸੀ-3 /UNOC-3) ਦੇ ਮਹੱਤਵ ਦੀ ਪੁਸ਼ਟੀ ਕੀਤੀ। ਜੂਨ 2025 ਵਿੱਚ ਨੀਸ ਵਿੱਚ ਆਯੋਜਿਤ ਹੋਣ ਵਾਲੇ ਆਗਾਮੀ ਯੂਐੱਨਓਸੀ-3 ਦੇ ਸੰਦਰਭ ਵਿੱਚ, ਫਰਾਂਸ ਅਤੇ ਭਾਰਤ ਸਮਾਵੇਸ਼ੀ ਅਤੇ ਸੰਪੂਰਨ ਅੰਤਰਰਾਸ਼ਟਰੀ ਮਹਾਸਾਗਰ ਸ਼ਾਸਨ ਦੇ ਥੰਮ੍ਹਾਂ ਵਿੱਚੋਂ ਇੱਕ ਦੇ ਰੂਪ ਵਿੱਚ ਪ੍ਰਾਕ੍ਰਿਤਿਕ ਅਧਿਕਾਰ ਖੇਤਰ ਦੇ ਪਰੇ ਸਮੁੰਦਰੀ ਜੈਵਿਕ ਵਿਵਿਧਤਾ ਦੀ ਸੰਭਾਲ਼ ਅਤੇ ਟਿਕਾਊ ਉਪਯੋਗ ‘ਤੇ ਸਮਝੌਤੇ (ਬੀਬੀਐੱਨਜੇ ਸਮਝੌਤੇ- BBNJ Agreement) ਦੇ ਮਹੱਤਵ ਨੂੰ ਪਹਿਚਾਣਦੇ ਹਨ। ਸੰਧੀ ‘ਤੇ ਪਹਿਲੇ ਹੀ ਹਸਤਾਖਰ ਕਰ ਚੁੱਕੇ ਹੋਣ ਦੇ ਕਾਰਨ ਉਨ੍ਹਾਂ ਨੇ ਇਸ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਜੂਨ 2025 ਵਿੱਚ ਯੂਐੱਨਓਸੀ-3 (UNOC-3) ਦੇ ਲਈ ਫਰਾਂਸ ਨੂੰ ਭਾਰਤ ਦੇ ਸਮਰਥਨ ਦੀ ਪੇਸ਼ਕਸ਼ ਕੀਤੀ।
ਉਨ੍ਹਾਂ ਨੇ ਭਾਰਤ-ਫਰਾਂਸ ਇੰਡੋ-ਪੈਸਿਫਿਕ ਤ੍ਰਿਕੋਣੀ ਵਿਕਾਸ ਸਹਿਯੋਗ (India-France Indo-Pacific Triangular Development Cooperation) ਦੀ ਸ਼ੁਰੂਆਤ ਦੀ ਸ਼ਲਾਘਾ ਕੀਤੀ, ਜਿਸ ਦਾ ਉਦੇਸ਼ ਇੰਡੋ-ਪੈਸਿਫਿਕ ਖੇਤਰ ਵਿੱਚ ਤੀਸਰੇ ਦੇਸ਼ਾਂ ਤੋਂ ਜਲਵਾਯੂ ਅਤੇ ਐੱਸਡੀਜੀ-ਕੇਂਦ੍ਰਿਤ ਪ੍ਰੋਜੈਕਟਾਂ (SDG-focused projects) ਦਾ ਸਮਰਥਨ ਕਰਨਾ ਹੈ। ਦੋਹਾਂ ਨੇਤਾਵਾਂ ਨੇ ਵਿੱਤੀ ਸਮਾਵੇਸ਼ਨ ਅਤੇ ਮਹਿਲਾ ਸਸ਼ਕਤੀਕਰਣ ਦੇ ਖੇਤਰਾਂ ਵਿੱਚ 13 ਮਿਲੀਅਨ ਯੂਰੋ ਦੇ ਇਕੁਇਟੀ ਸਮਝੌਤੇ ਦੇ ਲਈ ਪ੍ਰੋਪਾਰਕੋ ਅਤੇ ਸਬੰਧਿਤ ਭਾਰਤੀ ਮਾਇਕ੍ਰੋਫਾਇਨੈਂਸ ਸੰਸਥਾਵਾਂ ਦੇ ਦਰਮਿਆਨ ਸਾਂਝੇਦਾਰੀ ਦਾ ਸੁਆਗਤ ਕੀਤਾ। ਉਨ੍ਹਾਂ ਨੇ ਆਪਦਾ ਰੋਧੀ ਬੁਨਿਆਦੀ ਢਾਂਚੇ( Coalition for Disaster Resilient Infrastructure) ਅਤੇ ਇੰਟਰਨੈਸ਼ਨਲ ਸੋਲਰ ਅਲਾਇੰਸ (International Solar Alliance) ਦੇ ਲਈ ਗਠਬੰਧਨ (Coalition) ਦੀ ਫ੍ਰੈਂਕੋ-ਭਾਰਤੀ ਪ੍ਰਧਾਨਗੀ (Franco Indian presidency) ਦੇ ਢਾਂਚੇ ਦੇ ਅੰਦਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਸਹਿਯੋਗ ਦੀ ਭੀ ਸ਼ਲਾਘਾ ਕੀਤੀ।
2024 ਵਿੱਚ ਦੁਵੱਲੇ ਵਪਾਰ ਦੇ ਰਿਕਾਰਡ ਪੱਧਰ ਨੂੰ ਦੇਖਦੇ ਹੋਏ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਹਨ। ਦੋਹਾਂ ਨੇਤਾਵਾਂ ਨੇ ਫਰਾਂਸ ਅਤੇ ਭਾਰਤ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਦੇ ਲਈ ਮਜ਼ਬੂਤ ਵਿਸ਼ਵਾਸ ਬਣਾਈ ਰੱਖਣ ਦੀ ਜ਼ਰੂਰਤ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ 2024 ਵਿੱਚ ਐਲਾਨੇ ਕਈ ਆਰਥਿਕ ਸਹਿਯੋਗ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮਈ 2024 ਵਿੱਚ ਵਰਸੇਲਸ ਵਿੱਚ 7ਵੇਂ ਚੂਜ਼ ਫਰਾਂਸ ਸਮਿਟ (7th Choose France Summit in Versailles) ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਰਤ ਦੀ ਭਾਗੀਦਾਰੀ ਨੂੰ ਯਾਦ ਕੀਤਾ। ਦੋਨੋਂ ਨੇਤਾ ਨਵੰਬਰ 2024 ਅਤੇ ਫਰਵਰੀ 2025 ਵਿੱਚ ਦੁਵੱਲੇ ਸੀਈਓਜ਼ ਫੋਰਮ (bilateral CEOs Forum) ਦੇ ਆਯੋਜਨ ਤੋਂ ਪ੍ਰਸੰਨ ਸਨ।
ਦੋਹਾਂ ਨੇਤਾਵਾਂ ਨੇ ਸਿਹਤ ਮੰਤਰਾਲਿਆਂ ਦੇ ਦਰਮਿਆਨ ਸਹਿਯੋਗ ਦੇ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦੀ ਅਭੂਤਪੂਰਵ ਗਤੀ ‘ਤੇ ਸੰਤੋਸ਼ ਵਿਅਕਤ ਕੀਤਾ, ਜਿਸ ਵਿੱਚ ਪਿਛਲੇ ਜਨਵਰੀ ਵਿੱਚ ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦਾ ਪਹਿਲਾ ਮਿਸ਼ਨ ਪੈਰਿਸ ਵਿੱਚ ਆਯੋਜਿਤ ਕੀਤਾ ਗਿਆ ਸੀ। ਡਿਜੀਟਲ ਸਿਹਤ, ਐਂਟੀ-ਮਾਇਕ੍ਰੋਬਿਅਲ ਪ੍ਰਤੀਰੋਧ ਅਤੇ ਸਿਹਤ ਪੇਸ਼ੇਵਰਾਂ ਦੇ ਅਦਾਨ-ਪ੍ਰਦਾਨ (Digital health, anti-microbial resistance and exchange of health professionals) ਨੂੰ 2025 ਵਿੱਚ ਦੁਵੱਲੇ ਸਹਿਯੋਗ ਦੇ ਲਈ ਮੁੱਖ ਪ੍ਰਾਥਮਿਕਤਾਵਾਂ ਦੇ ਰੂਪ ਵਿੱਚ ਪਹਿਚਾਣਿਆ ਗਿਆ ਹੈ। ਦੋਹਾਂ ਨੇਤਾਵਾਂ ਨੇ ਪੈਰਿਸੇਂਟ ਕੈਂਪਸ ਅਤੇ ਸੀ-ਕੈਂਪ (ਸੈਂਟਰ ਫੌਰ ਮੌਲਿਕਿਊਲਰ ਪਲੈਟਫਾਰਮਸ)( PariSante Campus and the C-CAMP (Centre for Molecular Platforms)) ਦੇ ਦਰਮਿਆਨ ਇਰਾਦਾ ਪੱਤਰ ‘ਤੇ ਹਸਤਾਖਰ ਅਤੇ ਇੰਡੋ-ਫ੍ਰੈਂਚ ਲਾਇਫ ਸਾਇੰਸਿਜ਼ ਸਿਸਟਰ ਇਨੋਵੇਸ਼ਨ ਹੱਬ (Indo-French Life Sciences Sister Innovation Hub) ਦੇ ਨਿਰਮਾਣ ਦਾ ਸੁਆਗਤ ਕੀਤਾ।
ਲੋਕਾਂ ਦੇ ਲਈ ਭਾਗੀਦਾਰੀ (Partnership for the People)
ਜੁਲਾਈ 2023 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਯਾਤਰਾ ਦੇ ਅਵਸਰ ‘ਤੇ ਹਸਤਾਖਰ ਕੀਤੇ ਇਰਾਦਾ ਪੱਤਰ ਦੀ ਖ਼ਾਹਿਸ਼ ਨੂੰ ਯਾਦ ਕਰਦੇ ਹੋਏ, ਰਾਸ਼ਟਰਪਤੀ ਮੈਕ੍ਰੋਂ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਦਸੰਬਰ 2024 ਵਿੱਚ ਦਿੱਲੀ ਵਿੱਚ ਨੈਸ਼ਨਲ ਮਿਊਜ਼ੀਅਮ ਅਤੇ ਫਰਾਂਸ ਦੇ ਮਿਊਜ਼ੀਅਮ ਆਵ੍ ਡਿਵੈਲਪਮੈਂਟ ਦੇ ਦਰਮਿਆਨ ਸਮਝੌਤੇ (Agreement between the National Museum in Delhi and France Muséums Développement in December 2024) ‘ਤੇ ਹਸਤਾਖਰ ਦਾ ਸੁਆਗਤ ਕੀਤਾ। ਇਹ ਸਮਝੌਤਾ ਭਾਰਤੀ ਪੇਸ਼ੇਵਰਾਂ ਦੀ ਟ੍ਰੇਨਿੰਗ ਸਹਿਤ ਅੱਗੇ ਦੇ ਸਹਿਯੋਗ ਦੇ ਨਾਲ-ਨਾਲ ਵਿਆਪਕ ਮਿਊਜ਼ੀਅਮ ਸਹਿਯੋਗ ਦਾ ਮਾਰਗ ਪੱਧਰਾ ਕਰਦਾ ਹੈ। ਫਰਾਂਸ ਨੇ ਰਾਸ਼ਟਰੀ ਸਮੁੰਦਰੀ ਵਿਰਾਸਤ ਪਰਿਸਰ (National Maritime Heritage Complex) ਦੇ ਵਿਕਾਸ ਵਿੱਚ ਆਪਣੀ ਭਾਗੀਦਾਰੀ ‘ਤੇ ਸਲਾਹ-ਮਸ਼ਵਰਾ ਜਾਰੀ ਰੱਖਣ ਦੀ ਪੇਸ਼ਕਸ਼ ਕੀਤੀ।
ਭਾਰਤ ਅਤੇ ਫਰਾਂਸ ਦੇ ਦਰਮਿਆਨ 1966 ਵਿੱਚ ਹੋਏ ਪ੍ਰਥਮ ਸੱਭਿਆਚਾਰਕ ਸਮਝੌਤੇ ਦੀ 60ਵੀਂ ਵਰ੍ਹੇਗੰਢ (60th Anniversary) ਮਨਾਉਣ ਦੇ ਲਈ, ਦੋਹਾਂ ਧਿਰਾਂ ਨੇ ਇਨੋਵੇਸ਼ਨ ਵਰ੍ਹੇ (Year of Innovation) 2026 ਦੇ ਸੰਦਰਭ ਵਿੱਚ ਅਨੇਕ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਪ੍ਰੋਗਰਾਮ ਆਯੋਜਿਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ, ਜੋ ਇੱਕ ਅੰਤਰ-ਖੇਤਰੀ ਪਹਿਲ (cross-sectoral initiative) ਹੈ ਜਿਸ ਵਿੱਚ ਸੱਭਿਆਚਾਰ ਭੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਪੈਰਿਸ ਓਲੰਪਿਕਸ ਅਤੇ ਪੈਰਾਲੰਪਿਕਸ 2024 ਦੇ ਸਫ਼ਲ ਆਯੋਜਨ ਦੇ ਲਈ ਰਾਸ਼ਟਰਪਤੀ ਮੈਕ੍ਰੋਂ ਨੂੰ ਵਧਾਈਆਂ ਦਿੱਤੀਆਂ ਅਤੇ 2036 ਵਿੱਚ ਓਲੰਪਿਕਸ ਅਤੇ ਪੈਰਾਲੰਪਿਕਸ ਖੇਡਾਂ ਦੀ ਮੇਜ਼ਬਾਨੀ ਦੇ ਲਈ ਭਾਰਤ ਦੇ ਦਾਅਵੇ ਦੇ ਸੰਦਰਭ ਵਿੱਚ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਆਯੋਜਨਾਂ ਦੇ ਆਯੋਜਨ ਅਤੇ ਸੁਰੱਖਿਆ ਦੇ ਸਬੰਧ ਵਿੱਚ ਫਰਾਂਸ ਦੇ ਅਨੁਭਵ ਅਤੇ ਮੁਹਾਰਤ ਨੂੰ ਸਾਂਝਾ ਕਰਨ ਦੀ ਰਾਸ਼ਟਰਪਤੀ ਮੈਕ੍ਰੋਂ ਦੀ ਇੱਛਾ ਦੇ ਲਈ ਧੰਨਵਾਦ ਕੀਤਾ।
ਦੋਹਾਂ ਨੇਤਾਵਾਂ ਨੇ 2025 ਵਿੱਚ ਮਾਰਸਿਲੇ ਵਿੱਚ ਭੂਮੱਧਸਾਗਰੀ ਮੁੱਦਿਆਂ(Mediterranean Issues) ‘ਤੇ ਕੇਂਦ੍ਰਿਤ ਰਾਇਸੀਨਾ ਵਾਰਤਾ (Raisina Dialogue) ਦੇ ਖੇਤਰੀ ਸੰਸਕਰਣ ਦੀ ਸ਼ੁਰੂਆਤ ਦਾ ਸੁਆਗਤ ਕੀਤਾ, ਤਾਕਿ ਭੂਮੱਧ ਸਾਗਰ ਅਤੇ ਹਿੰਦ-ਪ੍ਰਸ਼ਾਂਤ ਖੇਤਰਾਂ (Mediterranean and the Indo-Pacific regions) ਦੇ ਦਰਮਿਆਨ ਵਪਾਰ ਅਤੇ ਸੰਪਰਕ ਵਧਾਉਣ ਦੇ ਉਦੇਸ਼ ਨਾਲ ਸਰਕਾਰਾਂ, ਉਦਯੋਗ ਜਗਤ ਦੇ ਨੇਤਾਵਾਂ, ਵਪਾਰ ਅਤੇ ਸੰਪਰਕ ਮੁੱਦਿਆਂ ਦੇ ਮਾਹਰਾਂ ਅਤੇ ਹੋਰ ਪ੍ਰਾਸੰਗਿਕ ਹਿਤਧਾਰਕਾਂ ਦੇ ਪ੍ਰਤੀਨਿਧੀਆਂ ਨੂੰ ਸ਼ਾਮਲ ਕਰਦੇ ਹੋਏ ਉੱਚ-ਪੱਧਰੀ ਵਾਰਤਾ(high-level dialogue) ਨੂੰ ਹੁਲਾਰਾ ਦਿੱਤਾ ਜਾ ਸਕੇ।
ਦੋਹਾਂ ਨੇਤਾਵਾਂ ਨੇ ਸਤੰਬਰ 2024 ਵਿੱਚ ਇੰਟਰਨੈਸ਼ਨਲ ਕਲਾਸਿਜ਼ ਸਕੀਮ (International Classes Scheme) ਦੀ ਸਫ਼ਲ ਸ਼ੁਰੂਆਤ ਦਾ ਸੁਆਗਤ ਕੀਤਾ। ਇਸ ਦੇ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਫਰਾਂਸ ਵਿੱਚ ਆਪਣੇ ਚੁਣੇ ਹੋਏ ਪਾਠਕ੍ਰਮ (chosen curricula) ਵਿੱਚ ਪ੍ਰਵੇਸ਼ ਕਰਨ ਤੋਂ ਪਹਿਲੇ ਇੱਕ ਅਕਾਦਮਿਕ ਵਰ੍ਹੇ ਦੇ ਦੌਰਾਨ ਫਰਾਂਸ ਵਿੱਚ ਅਤਿਅਧਿਕ ਪ੍ਰਤਿਸ਼ਠਿਤ ਫਰਾਂਸੀਸੀ ਯੂਨੀਵਰਸਿਟੀਆਂ ਵਿੱਚ ਇੱਕ ਵਿਦੇਸ਼ੀ ਭਾਸ਼ਾ ਦੇ ਰੂਪ ਵਿੱਚ ਫ੍ਰੈਂਚ ਅਤੇ ਵਿਧੀ ਅਤੇ ਅਕਾਦਮਿਕ ਸਮੱਗਰੀ (methodology and academic contents) ਬਾਰੇ ਪੜ੍ਹਾਇਆ ਜਾਂਦਾ ਹੈ। ਇਹ ਵਿਦਿਆਰਥੀਆਂ ਦੀ ਗਤੀਸ਼ੀਲਤਾ ਵਧਾਉਣ ਅਤੇ 2030 ਤੱਕ ਫਰਾਂਸ ਵਿੱਚ 30,000 ਭਾਰਤੀ ਵਿਦਿਆਰਥੀਆਂ ਦੇ ਲਕਸ਼ ਨੂੰ ਪੂਰਾ ਕਰਨ ਦੇ ਲਈ ਅਨੁਕੂਲ ਪਰਿਸਥਿਤੀਆਂ ਦਾ ਨਿਰਮਾਣ ਕਰੇਗਾ। ਇਸ ਸਬੰਧ ਵਿੱਚ, ਉਨ੍ਹਾਂ ਨੇ ਫਰਾਂਸ ਵਿੱਚ ਭਾਰਤੀ ਵਿਦਿਆਰਥੀਆਂ ਦੀ ਵਧਦੀ ਸੰਖਿਆ ਦਾ ਸੁਆਗਤ ਕੀਤਾ। 2025 ਵਿੱਚ ਇਸ ਸੰਖਿਆ ਦੇ 10,000 ਤੱਕ ਪਹੁੰਚਣ ਦੀ ਉਮੀਦ ਹੈ।
ਦੋਹਾਂ ਨੇਤਾਵਾਂ ਨੇ ਭਾਰਤ-ਫਰਾਂਸ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ ਐਗਰੀਮੈਂਟ (ਐੱਮਐੱਮਪੀਏ-MMPA) ਦੇ ਤਹਿਤ ਯੰਗ ਪ੍ਰੋਫੈਸ਼ਨਲਸ ਸਕੀਮ (ਵਾਈਪੀਐੱਸ -YPS) ਦੇ ਸੰਚਾਲਨ ਦਾ ਭੀ ਸੁਆਗਤ ਕੀਤਾ। ਇਹ ਨੌਜਵਾਨਾਂ ਅਤੇ ਪੇਸ਼ੇਵਰਾਂ ਦੀ ਦੋਤਰਫ਼ਾ ਗਤੀਸ਼ੀਲਤਾ ਨੂੰ ਸੁਵਿਧਾਜਨਕ ਬਣਾਵੇਗਾ, ਜਿਸ ਨਾਲ ਭਾਰਤ ਅਤੇ ਫਰਾਂਸ ਦੇ ਲੋਕਾਂ ਦੇ ਦਰਮਿਆਨ ਦੋਸਤੀ ਦੇ ਬੰਧਨ ਹੋਰ ਮਜ਼ਬੂਤ ਹੋਣਗੇ। ਇਸ ਦੇ ਇਲਾਵਾ, ਦੋਹਾਂ ਨੇਤਾਵਾਂ ਨੇ ਕੌਸ਼ਲ ਵਿਕਾਸ, ਵੋਕੇਸ਼ਨਲ ਸਿੱਖਿਆ ਅਤੇ ਟ੍ਰੇਨਿੰਗ (skill development, vocational education and training) ਦੇ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਸਹਿਮਤੀ ਪੱਤਰ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ‘ਤੇ ਜ਼ੋਰ ਦਿੱਤਾ। ਇਸ ਨਾਲ ਦੋਹਾਂ ਦੇਸ਼ਾਂ ਦੇ ਲਈ ਇਸ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਅਵਸਰ ਪੈਦਾ ਹੋਣਗੇ।
ਆਪਣੀ ਗਤੀਸ਼ੀਲ ਅਤੇ ਵਿਆਪਕ ਰਣਨੀਤਕ ਸਾਂਝੇਦਾਰੀ (dynamic and comprehensive Strategic Partnership) ਨੂੰ ਹੁਲਾਰਾ ਦੇਣ ਦੇ ਲਈ, ਦੋਹਾਂ ਦੇਸ਼ਾਂ ਨੇ ਦੁਵੱਲੇ ਹੌਰਿਜ਼ੌਨ 2047 ਰੋਡਮੈਪ (bilateral Horizon 2047 Roadmap) ਵਿੱਚ ਵਿਅਕਤ ਖ਼ਾਹਿਸ਼ਾਂ (ambitions) ਦੇ ਅਨੁਰੂਪ ਆਪਣੇ ਦੀਰਘਕਾਲੀ ਸਹਿਯੋਗ ਨੂੰ ਨਿਰੰਤਰ ਗਹਿਰਾ ਕਰਨ ਦੀ ਪ੍ਰਤੀਬੱਧਤਾ ਵਿਅਕਤ ਕੀਤੀ।
************
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ