Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਰਾਸ਼ਟਰਪਤੀ ਨੇ ਸੰਯੁਕਤ ਤੌਰ ‘ਤੇ ਆਈਟੀਈਆਰ ਫੈਸਿਲਿਟੀ (ITER facility) ਦਾ ਦੌਰਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ, ਮਹਾਮਹਿਮ ਸ੍ਰੀ ਇਮੈਨੁਅਲ ਮੈਕ੍ਰੋਂ  ਨੇ ਅੱਜ ਪਹਿਲਾਂ ਸੰਯੁਕਤ ਤੌਰ ‘ਤੇ ਕੈਡਾਰੈਚੇ (Cadarache) ਵਿੱਚ ਅੰਤਰਰਾਸ਼ਟਰੀ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਰਿਐਕਟਰ (International Thermonuclear Experimental Reactor [ਆਈਟੀਈਆਰ-ITER] ਦਾ ਦੌਰਾ ਕੀਤਾ। ਆਈਟੀਈਆਰ (ITER) ਦੇ ਡਾਇਰੈਕਟਰ ਜਨਰਲ ਨੇ ਦੋਹਾਂ ਨੇਤਾਵਾਂ ਦਾ ਸੁਆਗਤ ਕੀਤਾ। ਇਹ ਕਿਸੇ ਭੀ ਰਾਸ਼ਟਰਮੁਖੀ ਜਾਂ ਸਰਕਾਰ ਦੇ ਪ੍ਰਮੁੱਖ (Head of State or Head of Government) ਦੁਆਰਾ ਆਈਟੀਈਆਰ (ITER) ਦਾ ਪਹਿਲਾ ਦੌਰਾ ਹੈ, ਜੋ ਅੱਜ ਦੁਨੀਆ ਦੀ ਸਭ ਤੋਂ ਖ਼ਾਹਿਸ਼ੀ ਫਿਊਜ਼ਨ ਐਨਰਜੀ ਪ੍ਰੋਜੈਕਟਾਂ(fusion energy) ਵਿੱਚੋਂ ਇੱਕ ਹੈ।

ਯਾਤਰਾ ਦੇ ਦੌਰਾਨ, ਦੋਹਾਂ ਨੇਤਾਵਾਂ ਨੇ ਆਈਟੀਈਆਰ (ITER) ਦੀ ਪ੍ਰਗਤੀ ਦੀ ਸ਼ਲਾਘਾ ਕੀਤੀ, ਜਿਸ ਵਿੱਚ ਦੁਨੀਆ ਦੇ ਸਭ ਤੋਂ ਬੜੇ ਟੋਕਾਮਾਕ (world’s largest Tokamak) ਦੀ ਅਸੈਂਬਲੀ ਭੀ ਸ਼ਾਮਲ ਹੈ, ਜਿੱਥੇ ਪਲਾਜ਼ਮਾ ਨੂੰ ਬਣਾ ਕੇ, ਕੰਟਰੋਲ ਕਰਕੇ ਅਤੇ ਆਖਰਕਾਰ ਜਲਾ ਕੇ 500 ਮੈਗਾਵਾਟ ਫਿਊਜ਼ਨ ਐਨਰਜੀ ਦਾ ਉਤਪਾਦਨ ਕੀਤਾ ਜਾਵੇਗਾ। ਦੋਹਾਂ ਨੇਤਾਵਾਂ ਨੇ ਪ੍ਰੋਜੈਕਟ ‘ਤੇ ਕੰਮ ਕਰ ਰਹੇ ਆਈਟੀਈਆਰ ਇੰਜੀਨੀਅਰਾਂ ਅਤੇ ਵਿਗਿਆਨੀਆਂ (ITER engineers and scientists) ਦੇ ਸਮਰਪਣ ਦੀ ਭੀ ਸ਼ਲਾਘਾ ਕੀਤੀ।

 ਭਾਰਤ ਪਿਛਲੇ ਦੋ ਦਹਾਕਿਆਂ ਤੋਂ ਇਸ ਪ੍ਰੋਜੈਕਟ ਵਿੱਚ ਯੋਗਦਾਨ ਦੇਣ ਵਾਲੇ ਸੱਤ ਆਈਟੀਈਆਰ ਮੈਂਬਰਾਂ (seven ITER members) ਵਿੱਚੋਂ ਇੱਕ ਹੈ। ਲਗਭਗ 200 ਭਾਰਤੀ ਵਿਗਿਆਨੀ ਅਤੇ ਸਹਿਯੋਗੀ (associates), ਐੱਲਐਂਡਟੀ, ਆਈਨੌਕਸ ਇੰਡੀਆ, ਟੀਸੀਐੱਸ, ਟੀਸੀਈ, ਐੱਚਸੀਐੱਲ ਟੈਕਨੋਲੋਜੀਜ਼ (L&T, Inox India, TCS, TCE, HCL Technologies) ਜਿਹੇ ਉਦਯੋਗ ਦੇ ਉੱਘੇ ਖਿਡਾਰੀ ਆਈਟੀਈਆਰ ਪ੍ਰੋਜੈਕਟ (ITER project) ਵਿੱਚ ਲਗੇ ਹੋਏ ਹਨ।

**********

ਐੱਮਜੇਪੀਐੱਸ/ਐੱਸਆਰ