ਮਹਾਮਹਿਮ, ਰਾਸ਼ਟਰਪਤੀ ਮੈਕ੍ਰੋਂ,
ਇੱਥੇ ਮੌਜੂਦ ਭਾਰਤ ਅਤੇ ਫਰਾਂਸ ਦੇ ਇੰਡਸਟ੍ਰੀ ਲੀਡਰਸ,
ਆਪ ਸਭ ਨੂੰ ਨਮਸਕਾਰ! Bonjour! (Namaskar, Bonjour!)
ਇਸ ਰੂਮ ਵਿੱਚ, ਮੈਂ ਇੱਕ ਅਦਭੁਤ ਊਰਜਾ, ਉਤਸ਼ਾਹ ਅਤੇ dynamism ਨੂੰ ਮਹਿਸੂਸ ਕਰ ਰਿਹਾ ਹਾਂ। ਇਹ ਕੇਵਲ ਇੱਕ ਸਾਧਾਰਣ ਬਿਜ਼ਨਸ ਈਵੈਂਟ ਨਹੀਂ ਹੈ। ਇਹ ਭਾਰਤ ਅਤੇ ਫਰਾਂਸ ਦੇ ਬੈਸਟ ਬਿਜ਼ਨਸ ਮਾਇੰਡਸ ਦਾ ਸੰਗਮ ਹੈ। ਹੁਣੇ ਪ੍ਰਸਤੁਤ ਕੀਤੀ ਗਈ CEO ਫੋਰਮ ਦੀ ਰਿਪੋਰਟ ਦਾ ਸੁਆਗਤ ਹੈ। ਮੈਂ ਦੇਖ ਰਿਹਾ ਹਾਂ ਕਿ ਆਪ ਸਭ Innovate, Collaborate ਅਤੇ Elevate ਉਸ ਮੰਤਰ ਨੂੰ ਲੈਕੇ ਚਲ ਰਹੇ ਹੋ, ਤੁਸੀਂ ਸਿਰਫ਼ ਬੋਰਡ ਰੂਮ ਕਨੈਕਸ਼ਨਸ ਨਹੀਂ ਬਣਾ ਰਹੇ ਹੋ। ਆਪ (ਤੁਸੀਂ) ਸਭ ਭਾਰਤ-ਫਰਾਂਸ ਸਟ੍ਰੈਟੇਜਿਕ ਪਾਰਟਨਰਸ਼ਿਪ ਨੂੰ ਭੀ ਮਜ਼ਬੂਤ ਕਰ ਰਹੇ ਹੋ। (I feel a wonderful energy, excitement and dynamism in this room. This isn’t just a normal business event. It is a confluence of the best business minds of India and France. The report of the CEO Forum that has just been presented is welcome.
I see that all of you are moving ahead with the mantra of Innovate, Collaborate and Elevate. You are not just making boardroom connections. You all are also strengthening the Indo-French strategic partnership.)
ਸਾਥੀਓ,
ਮੇਰੇ ਮਿੱਤਰ ਰਾਸ਼ਟਰਪਤੀ ਮੈਕ੍ਰੋਂ ਦੇ ਨਾਲ ਇਸ ਫੋਰਮ ਨਾਲ ਜੁੜਨਾ ਮੇਰੇ ਲਈ ਪ੍ਰਸਨੰਤਾ ਦਾ ਵਿਸ਼ੇ ਹੈ। ਪਿਛਲੇ 2 ਵਰ੍ਹਿਆਂ ਵਿੱਚ ਇਹ ਸਾਡੀ ਛੇਵੀਂ ਮੁਲਾਕਾਤ ਹੈ। ਪਿਛਲੇ ਵਰ੍ਹੇ ਰਾਸ਼ਟਰਪਤੀ ਮੈਕ੍ਰੋਂ ਸਾਡੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ (Chief Guest) ਸਨ। ਅੱਜ ਸੁਬ੍ਹਾ ਅਸੀਂ ਮਿਲ ਕੇ AI ਐਕਸ਼ਨ ਸਮਿਟ (AI Action Summit) ਨੂੰ Co-Chair ਕੀਤਾ। ਮੈ ਰਾਸ਼ਟਰਪਤੀ ਮੈਕ੍ਰੋਂ ਨੂੰ ਇਸ ਸਫ਼ਲ ਸਮਿਟ ਦੇ ਲਈ ਹਾਰਦਿਕ ਵਧਾਈਆਂ ਦਿੰਦਾ ਹਾਂ।
ਸਾਥੀਓ
ਭਾਰਤ ਅਤੇ ਫਰਾਂਸ ਕੇਵਲ ਲੋਕਤੰਤਰੀ ਕਦਰਾਂ-ਕੀਮਤਾਂ ਨਾਲ ਹੀ ਨਹੀਂ ਜੁੜੇ ਹਨ, ਸਾਡੀ ਦੋਸਤੀ ਦੀ ਨੀਂਹ ਡੀਪਟ੍ਰੱਸਟ, ਇਨੋਵੇਸ਼ਨ ਅਤੇ ਜਨ ਕਲਿਆਣ ਦੀ ਭਾਵਨਾ ‘ਤੇ ਅਧਾਰਿਤ ਹੈ। ਸਾਡੀ ਸਾਂਝੇਦਾਰੀ ਕੇਵਲ ਦੋਹਾਂ ਦੇਸ਼ਾਂ ਤੱਕ ਹੀ ਸੀਮਿਤ ਨਹੀਂ ਹੈ। ਅਸੀਂ ਆਲਮੀ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਸਮਾਧਾਨ ਵਿੱਚ ਮਿਲ ਕੇ ਸਹਿਯੋਗ ਦੇ ਰਹੇ ਹਾਂ। ਮੇਰੀ ਪਿਛਲੀ ਯਾਤਰਾ ਦੇ ਦੌਰਾਨ ਅਸੀਂ ਆਪਣੀ ਸਾਂਝੇਦਾਰੀ ਦੇ ਲਈ 2047 ਦਾ ਰੋਡਮੈਪ ਬਣਾਇਆ ਸੀ। ਉਸ ‘ਤੇ ਚਲਦੇ ਹੋਏ ਅਸੀਂ ਹਰ ਖੇਤਰ ਵਿੱਚ ਸਹਿਯੋਗ ਨੂੰ ਵਿਆਪਕ ਤਰੀਕੇ ਨਾਲ ਅੱਗੇ ਵਧਾ ਰਹੇ ਹਾਂ।
ਸਾਥੀਓ,
ਤੁਹਾਡੇ ਵਿੱਚੋਂ ਅਧਿਕਤਰ ਕੰਪਨੀਆਂ ਭਾਰਤ ਵਿੱਚ ਪਹਿਲੇ ਤੋਂ ਮੌਜੂਦ ਹਨ। Aerospace, Ports, Defence, Electronics, Dairy, Chemicals ਅਤੇ Consumer Goods. ਜਿਹੇ ਅਲੱਗ-ਅਲੱਗ ਖੇਤਰਾਂ ਵਿੱਚ ਆਪ ਸਭ ਹੋ, ਅਤੇ ਕਾਫੀ ਐਕਟਿਵ ਹੋ। ਕਈ CEOs ਨਾਲ ਮੈਨੂੰ ਭਾਰਤ ਵਿੱਚ ਮਿਲਣ ਦਾ ਭੀ ਅਵਸਰ ਮਿਲਿਆ ਹੈ। ਭਾਰਤ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਜੋ ਬਦਲਾਅ ਆਏ ਹਨ, ਉਸ ਤੋਂ ਆਪ ਭਲੀ-ਭਾਂਤ ਪਰੀਚਿਤ ਹੋ। ਅਸੀਂ ਇੱਕ ਸਟੇਬਲ ਪਾਲਿਟੀ ਅਤੇ ਪ੍ਰਿਡਿਕਟੇਬਲ ਪਾਲਿਸੀ ਇਹ ਈਕੋਸਿਸਟਮ ਸਥਾਪਿਤ ਕੀਤਾ ਹੈ। Reform, Perform, Transform ਦੇ ਪਥ ‘ਤੇ ਚਲਦੇ ਹੋਏ ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਇਕੌਨਮੀ ਹੈ। ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਗ੍ਰੋ ਕਰਨ ਵਾਲੀ ਮੇਜਰ ਇਕੌਨਮੀ ਹੈ। ਜਲਦੀ ਹੀ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਇਕੌਨਮੀ ਬਣਨ ਜਾ ਰਹੀ ਹੈ। ਭਾਰਤ ਦੀ ਸਕਿੱਲਡ ਯੁਵਾ ਟੈਲੰਟ ਫੈਕਟਰੀ ਅਤੇ ਇਨੋਵੇਸ਼ਨ ਸਪਿਰਿਟ ਗਲੋਬਲ ਸਟੇਜ ‘ਤੇ ਸਾਡੀ ਪਹਿਚਾਣ ਹੈ। ਅੱਜ ਭਾਰਤ ਤੇਜ਼ੀ ਨਾਲ ਪਸੰਦੀਦਾ ਗਲੋਬਲ ਇਨਵੈਸਟਮੈਂਟ ਡੈਸਟੀਨੇਸ਼ਨ ਬਣਦਾ ਜਾ ਰਿਹਾ ਹੈ। ਅਸੀਂ ਭਾਰਤ ਵਿੱਚ AI, ਸੈਮੀਕੰਡਕਟਰ ਅਤੇ ਕੁਆਂਟਮ ਮਿਸ਼ਨ ਲਾਂਚ ਕੀਤੇ ਹਨ। ਡਿਫੈਂਸ ਵਿੱਚ ਅਸੀਂ ਮੇਕ ਇਨ ਇੰਡੀਆ ਐਂਡ ਮੇਕ ਫੌਰ ਦ ਵਰਲਡ (Make in India and Make for the World) ਨੂੰ ਪ੍ਰੋਤਸਾਹਿਤ ਕਰ ਰਹੇ ਹਾਂ। ਤੁਹਾਡੇ ਵਿੱਚੋਂ ਕਈ ਲੋਕ ਇਸ ਨਾਲ ਜੁੜੇ ਭੀ ਹਨ।
ਸਪੇਸ ਟੈਕਨੋਲੋਜੀ ਵਿੱਚ ਅਸੀਂ ਨਵੀਆਂ ਉਚਾਈਆਂ ਛੂਹ ਰਹੇ ਹਾਂ, ਇਸ ਸੈਕਟਰ ਨੂੰ FDI ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਅਸੀਂ ਭਾਰਤ ਨੂੰ ਤੇਜ਼ੀ ਨਾਲ ਇੱਕ ਗਲੋਬਲ ਬਾਇਓਟੈੱਕ ਪਾਵਰਹਾਊਸ (global biotech powerhouse) ਬਣਾ ਰਹੇ ਹਾਂ। ਇਨਫ੍ਰਾਸਟ੍ਰਾਕਚਰ ਵਿਕਾਸ ਸਾਡੇ ਲਈ ਪ੍ਰਾਥਮਿਕਤਾ ਦਾ ਵਿਸ਼ੇ ਹੈ, ਅਤੇ ਇਸ ‘ਤੇ ਅਸੀਂ ਸਲਾਨਾ 114 ਬਿਲੀਅਨ ਡਾਲਰ ਤੋਂ ਅਧਿਕ ਦਾ ਪਬਲਿਕ ਐਕਸਪੈਂਡਿਚਰ ਕਰ ਰਹੇ ਹਾਂ। ਅਸੀਂ ਮੈਸਿਵ ਸਕੇਲ ‘ਤੇ ਰੇਲਵੇ ਟ੍ਰੈਕ ਵਿਛਾਏ ਹਨ ਅਤੇ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਰੇਲਵੇ ਨੂੰ ਮਾਡਰਨਾਇਜ਼ ਅਤੇ ਅਪਗ੍ਰੇਡ ਕਰ ਰਹੇ ਹਾਂ। 2030 ਤੱਕ 500 ਗੀਗਾਵਾਟ ਦੇ ਰੀਨਿਊਏਬਲ ਐਨਰਜੀ ਲਕਸ਼ ਦੀ ਤਰਫ਼ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ, ਇਸ ਦੇ ਲਈ ਅਸੀਂ ਸੋਲਰ ਸੈੱਲ ਮੈਨੂਫੈਕਚਰਿੰਗ ਨੂੰ ਹੁਲਾਰਾ ਦਿੱਤਾ ਹੈ। ਕ੍ਰਿਟਿਕਲ ਮਿਨਰਲ ਮਿਸ਼ਨ (Critical Mineral Mission) ਭੀ ਸ਼ੁਰੂ ਕੀਤਾ ਹੈ, ਅਸੀਂ ਹਾਈਡ੍ਰੋਜਨ ਮਿਸ਼ਨ ਹੱਥ ਵਿੱਚ ਲਿਆ ਹੈ, ਇਸ ਦੇ ਲਈ ਇਲੈਕਟ੍ਰੋਲਾਇਜ਼ਰ ਮੈਨੂਫੈਕਚਰਿੰਗ ‘ਤੇ ਬਲ ਦਿੱਤਾ ਗਿਆ ਹੈ। 2047 ਤੱਕ ਅਸੀਂ 100 ਗੀਗਾਵਾਟ ਨਿਊਕਲੀਅਰ ਪਾਵਰ ਦਾ ਲਕਸ਼ ਲੈ ਕੇ ਚਲ ਰਹੇ ਹਾਂ। ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਸ ਖੇਤਰ ਨੂੰ ਪ੍ਰਾਈਵੇਟ ਸੈਕਟਰ ਦੇ ਲਈ ਖੋਲ੍ਹਿਆ ਜਾ ਰਿਹਾ ਹੈ। ਅਸੀਂ SMR ਅਤੇ AMR ਟੈਕਨੋਲੋਜੀਆਂ (SMR and AMR technologies) ‘ਤੇ ਫੋਕਸ ਕਰ ਰਹੇ ਹਾਂ।
ਸਾਥੀਓ,
ਅੱਜ ਭਾਰਤ ਡਾਇਵਰਸਿਫਿਕੇਸ਼ਨ ਅਤੇ ਡੀ-ਰਿਸਕਿੰਗ (diversification and de-risking) ਦਾ ਸਭ ਤੋਂ ਬੜਾ ਕੇਂਦਰ ਬਣਦਾ ਜਾ ਰਿਹਾ ਹੈ। ਕੁਝ ਦਿਨ ਪਹਿਲੇ ਸਾਡੇ ਬਜਟ ਵਿੱਚ ਨਿਊ ਜਨਰੇਸ਼ਨ ਰਿਫਾਰਮਸ (new generation of reforms) ਅੰਕਿਤ ਕੀਤੇ ਗਏ ਹਨ। Ease of doing business ਦੇ ਲਈ ਨਵੇਂ ਕਦਮ ਉਠਾਏ ਗਏ ਹਨ। ਪਿਛਲੇ ਕੁਝ ਵਰ੍ਹਿਆਂ ਵਿੱਚ ਅਸੀਂ 40,000 ਤੋਂ ਜ਼ਿਆਦਾ ਕੰਪਲਾਇੰਸਿਜ਼ (compliances) ਨੂੰ rationalize ਕੀਤਾ ਹੈ। Trust-based economic governance ਨੂੰ ਅੱਗੇ ਵਧਾਉਣ ਦੇ ਲਈ ਇੱਕ high level committee for regulatory reforms ਗਠਿਤ ਕੀਤੀ ਹੈ। ਕਸਟਮ ਰੇਟ ਸਟ੍ਰਕਚਰ ਨੂੰ rationalize ਕੀਤਾ ਹੈ। ਅੰਤਰਰਾਸ਼ਟਰੀ ਵਪਾਰ ਨੂੰ ਅਸਾਨ ਕਰਨ ਦੇ ਲਈ ਡਿਜੀਟਲ ਪਬਲਿਕ ਇਨਫ੍ਰਾਸਟ੍ਰਾਕਚਰ ਦੀ ਮਦਦ ਨਾਲ ਭਾਰਤ ਟ੍ਰੇਡ ਨੈੱਟ (“India Trade Net”) ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਈਜ਼ ਆਵ੍ ਲਿਵਿੰਗ ਦੀ ਦਿਸ਼ਾ ਵਿੱਚ ਨਵਾਂ ਸਿੰਪਲੀਫਾਇਡ ਇਨਕਮ ਟੈਕਸ ਕੋਡ ਅਸੀਂ ਲੈ ਕੇ ਆ ਰਹੇ ਹਾਂ। ਨੈਸ਼ਨਲ ਮੈਨੂਫੈਕਚਰਿੰਗ ਮਿਸ਼ਨ (National Manufacturing Mission) ਦਾ ਐਲਾਨ ਕੀਤਾ ਹੈ ਅਤੇ ਨਵੇਂ ਸੈਕਟਰਸ ਜਿਵੇਂ ਕਿ ਇੰਸ਼ੋਰੈਂਸ ਸੈਕਟਰ ਨੂੰ 100 ਪ੍ਰਤੀਸ਼ਤ FDI ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਇਨ੍ਹਾਂ ਸਭ ਇਨਿਸ਼ਿਏਟਿਵਸ ਨੂੰ ਆਪ(ਤੁਸੀਂ) ਜ਼ਰੂਰ ਧਿਆਨ ਨਾਲ ਸਟਡੀ ਕਰੋ। ਮੈ ਆਪ ਸਭ ਨੂੰ ਕਹਿੰਦਾ ਹਾਂ ਕਿ ਭਾਰਤ ਵਿੱਚ ਆਉਣ ਦਾ ‘ਇਹੀ ਸਮਾਂ ਹੈ, ਸਹੀਂ ਸਮਾਂ ਹੈ’। ਭਾਰਤ ਦੀ ਪ੍ਰਗਤੀ ਵਿੱਚ ਸਭ ਦੀ ਪ੍ਰਗਤੀ ਜੁੜੀ ਹੈ, ਇਸ ਦੀ ਇੱਕ ਉਦਾਹਰਣ ਏਵੀਏਸ਼ਨ ਖੇਤਰ ਵਿੱਚ ਦੇਖੀ ਗਈ, ਜਦੋਂ ਭਾਰਤੀ ਕੰਪਨੀਆਂ ਨੇ ਹਵਾਈ ਜਹਾਜ਼ਾਂ ਦੇ ਲਈ ਬੜੇ ਆਰਡਰਸ ਦਿੱਤੇ, ਅਤੇ ਹੁਣ ਜਦੋਂ ਅਸੀਂ 120 ਨਵੇਂ ਏਅਰਪੋਰਟਸ ਖੋਲ੍ਹਣ ਜਾ ਰਹੇ ਹਾਂ, ਤਾਂ ਭਵਿੱਖ ਦੀਆਂ ਸੰਭਾਵਨਾਵਾਂ ਦਾ ਆਪ (ਤੁਸੀਂ) ਖ਼ੁਦ ਅੰਦਾਜ਼ਾ ਲਗਾ ਸਕਦੇ ਹੋ।
ਸਾਥੀਓ
ਭਾਰਤ ਦੇ 1.4 ਬਿਲੀਅਨ ਲੋਕਾਂ ਨੇ 2047 ਤੱਕ ਵਿਕਸਿਤ ਭਾਰਤ ਦਾ ਸੰਕਲਪ ਲਿਆ ਹੈ। ਭਾਵੇ ਡਿਫੈਂਸ ਹੋਵੇ ਜਾਂ ਐਡਵਾਂਸ ਟੈਕਨੋਲੋਜੀ, Fintech ਹੋਵੇ ਜਾਂ ਫਾਰਮਾ, ਟੈੱਕ ਹੋਵੇ ਜਾਂ ਟੈਕਸਟਾਇਲ, ਐਗਰੀਕਲਚਰ ਹੋਵੇ ਜਾਂ ਏਵੀਏਸ਼ਨ, ਹੈਲਥਕੇਅਰ ਹੋਵੇ ਜਾਂ highways, ਸਪੇਸ ਹੋਵੇ ਜਾਂ ਸਸਟੇਨੇਬਲ ਡਿਵੈਲਪਮੈਂਟ, ਆਪ ਸਭ ਸਾਥੀਆਂ ਦੇ ਲਈ ਇਨ੍ਹਾਂ ਸਾਰੇ ਖੇਤਰਾਂ ਵਿੱਚ ਇਨਵੈਸਟਮੈਂਟਸ ਅਤੇ ਕੋਲੈਬੋਰੇਸ਼ਨਸ ਦੀਆਂ ਅਨੇਕ ਸੰਭਾਵਨਾਵਾਂ ਹਨ। (Be it defence or advanced technology, fintech or pharma, tech or textile, agriculture or aviation, healthcare or highways, space or sustainable development. There are many opputunities for investments and collaborations in all these areas for all of you.) ਮੈਂ ਆਪ ਸਭ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਜੁੜਨ ਦੇ ਲਈ ਸੱਦਾ ਦਿੰਦਾ ਹਾਂ। (ਭਾਰਤ ਦੀ ਵਿਕਾਸ ਯਾਤਰਾ ਵਿੱਚ ਸ਼ਾਮਲ ਹੋਣ ਲਈ ਮੈਂ ਤੁਹਾਡਾ ਸਾਰਿਆਂ ਦਾ ਸੁਆਗਤ ਕਰਦਾ ਹਾਂ। I welcome you all to join India’s development journey.) ਜਦੋਂ ਫਰਾਂਸ ਦੀ finesse ਅਤੇ ਭਾਰਤ ਦਾ ਸਕੇਲ ਮਿਲੇਗਾ, ਜਦੋਂ ਭਾਰਤ ਦਾ pace ਅਤੇ ਫਰਾਂਸ ਦਾ precision ਮਿਲੇਗਾ, ਜਦੋਂ ਫਰਾਂਸ ਦੀ ਟੈਕਨੋਲੋਜੀ ਅਤੇ ਭਾਰਤ ਦਾ ਟੈਲੰਟ ਮਿਲੇਗਾ, ਤਾਂ ਸਿਰਫ਼ ਬਿਜ਼ਨਸ ਲੈਂਡਸਕੇਪ ਹੀ ਨਹੀਂ, ਗਲੋਬਲ ਟ੍ਰਾਂਸਫਾਰਮੇਸ਼ਨ ਹੋਵੇਗਾ। ਇੱਕ ਵਾਰ ਫਿਰ ਆਪਣਾ ਕੀਮਤੀ ਸਮਾਂ ਕੱਢਕੇ ਇੱਥੇ ਆਉਣ ਦੇ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
***
ਐੱਮਜੇਪੀਐੱਸ/ਐੱਸਆਰ
Addressing the India-France CEO Forum in Paris. https://t.co/S9GWeDS9My
— Narendra Modi (@narendramodi) February 11, 2025
The India-France CEO Forum plays a key role in strengthening economic ties and fostering innovation. It is gladdening to see business leaders from both nations collaborate and create new opportunities across key sectors. This drives growth, investment and ensures a better future… pic.twitter.com/gSImOqAcEZ
— Narendra Modi (@narendramodi) February 11, 2025
Le Forum des chefs d'entreprise Inde-France joue un rôle clé dans le renforcement des liens économiques et la promotion de l'innovation. Il est réjouissant de voir des chefs d'entreprise des deux pays collaborer et créer de nouvelles opportunités dans des secteurs clés. Cela… pic.twitter.com/mkOrTQTr6z
— Narendra Modi (@narendramodi) February 11, 2025
Boosting India-France business ties!
— PMO India (@PMOIndia) February 11, 2025
PM @narendramodi and President @EmmanuelMacron attended the India-France CEO Forum in Paris. The PM highlighted India's rise as a global economic powerhouse fueled by stability, reforms and innovation. pic.twitter.com/cr6Ge3MmlT