Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਮ ਜਨਮਭੂਮੀ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤਯੇਂਦਰ ਦਾਸ ਜੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਮ ਜਨਮਭੂਮੀ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤਯੇਂਦਰ ਦਾਸ ਜੀ ਦੇ ਅਕਾਲ ਚਲਾਣੇ ਤੇ ਸੋਗ ਪ੍ਰਗਟਾਇਆ। ਸ਼੍ਰੀ ਮੋਦੀ ਨੇ ਮਹੰਤ ਸਤਯੇਂਦਰ ਦਾਸ ਜੀ ਨੂੰ ਧਾਰਮਿਕ ਅਨੁਸ਼ਠਾਨਾਂ ਅਤੇ ਸ਼ਾਸਤਰਾਂ ਦਾ ਮਾਹਰ ਦੱਸਦੇ ਹੋਏ ਉਨ੍ਹਾਂ ਦੀ ਸ਼ਲਾਘਾ  ਕੀਤੀ, ਜਿਨ੍ਹਾਂ ਨੇ ਆਪਣਾ ਸੰਪੂਰਨ ਜੀਵਨ ਭਗਵਾਨ ਸ਼੍ਰੀ ਰਾਮ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਰਾਮ ਜਨਮਭੂਮੀ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤਯੇਂਦਰ ਦਾਸ ਜੀ ਦੇ ਅਕਾਲ ਚਲਾਣੇ ਤੋਂ ਅਤਿਅੰਤ ਦੁਖ ਹੋਇਆ ਹੈ। ਧਾਰਮਿਕ ਅਨੁਸ਼ਠਾਨਾਂ ਅਤੇ ਸ਼ਾਸਤਰਾਂ ਦੇ ਗਿਆਤਾ ਰਹੇ ਮਹੰਤ ਜੀ ਦਾ ਪੂਰਾ ਜੀਵਨ ਭਗਵਾਨ ਸ਼੍ਰੀ ਰਾਮ ਦੀ ਸੇਵਾ ਵਿੱਚ ਸਮਰਪਿਤ ਰਿਹਾ। ਦੇਸ਼ ਦੇ ਅਧਿਆਤਮਿਕ ਅਤੇ ਸਮਾਜਿਕ ਜੀਵਨ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਨੂੰ ਹਮੇਸ਼ਾ ਸ਼ਰਧਾਪੂਰਵਕ ਯਾਦ ਕੀਤਾ ਜਾਵੇਗਾ। ਈਸ਼ਵਰ ਨੂੰ ਪ੍ਰਾਰਥਨਾ ਹੈ ਕਿ ਸੋਗ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਨਿਕਟ ਸਬੰਧੀਆਂ ਅਤੇ ਅਨੁਯਾਈਆਂ ਨੂੰ ਸੰਬਲ ਪ੍ਰਦਾਨ ਕਰੇ। ਓਮ ਸ਼ਾਂਤੀ!”

*****

ਐੱਮਜੇਪੀਐੱਸ/ਐੱਸਆਰ