Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਨੋਰੰਜਨ, ਰਚਨਾਤਮਕਤਾ ਅਤੇ ਸੰਸਕ੍ਰਿਤੀ ਦੀ ਦੁਨੀਆ ਨੂੰ ਇਕੱਠਿਆਂ ਲਿਆਉਣ ਵਾਲੇ ਗਲੋਬਲ ਸਮਿਟ ਵੇਵਸ (WAVES) ਦੇ ਸਲਾਹਕਾਰ ਬੋਰਡ ਦੀ ਵਿਸਤ੍ਰਿਤ ਬੈਠਕ ਦੀ ਪ੍ਰਧਾਨਗੀ ਕੀਤੀ

ਪ੍ਰਧਾਨ ਮੰਤਰੀ ਨੇ ਮਨੋਰੰਜਨ, ਰਚਨਾਤਮਕਤਾ ਅਤੇ ਸੰਸਕ੍ਰਿਤੀ ਦੀ ਦੁਨੀਆ ਨੂੰ ਇਕੱਠਿਆਂ ਲਿਆਉਣ ਵਾਲੇ ਗਲੋਬਲ ਸਮਿਟ ਵੇਵਸ (WAVES) ਦੇ ਸਲਾਹਕਾਰ ਬੋਰਡ ਦੀ ਵਿਸਤ੍ਰਿਤ ਬੈਠਕ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿਗ ਦੇ ਜ਼ਰੀਏ ਵੇਵਸ (WAVES) ਦੇ ਸਲਾਹਕਾਰ ਬੋਰਡ ਦੀ ਵਿਸਤ੍ਰਿਤ ਬੈਠਕ ਦੀ ਪ੍ਰਧਾਨਗੀ ਕੀਤੀ। ਵੇਵਸ (WAVES) ਇੱਕ ਗਲੋਬਲ ਸਮਿਟ ਹੈ ਜੋ ਮਨੋਰੰਜਨ, ਰਚਨਾਤਮਕਤਾ ਅਤੇ ਸੰਸਕ੍ਰਿਤੀ ਦੀ ਦੁਨੀਆ ਨੂੰ ਇਕੱਠਿਆਂ ਲਿਆਉਂਦਾ ਹੈ।

 ਐਕਸ (X)‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

 “ਮਨੋਰੰਜਨ, ਰਚਨਾਤਮਕਤਾ ਅਤੇ ਸੰਸਕ੍ਰਿਤੀ ਦੀ ਦੁਨੀਆ ਨੂੰ ਇਕੱਠਿਆਂ ਲਿਆਉਣ ਵਾਲੇ ਗਲੋਬਲ ਸਮਿਟ ਵੇਵਸ (WAVES) ਦੇ ਸਲਾਹਕਾਰ ਬੋਰਡ ਦੀ ਵਿਸਤ੍ਰਿਤ ਬੈਠਕ ਹੁਣੇ-ਹੁਣੇ ਸੰਪੰਨ ਹੋਈ ਹੈ। ਸਲਾਹਕਾਰ ਬੋਰਡ ਦੇ ਮੈਂਬਰ ਵਿਭਿੰਨ ਖੇਤਰਾਂ ਨਾਲ ਜੁੜੇ ਉੱਘੇ ਵਿਅਕਤੀ ਹਨ, ਜਿਨ੍ਹਾਂ ਨੇ ਨਾ ਕੇਵਲ ਆਪਣਾ ਸਮਰਥਨ ਦੁਹਰਾਇਆ ਹੈ ਬਲਕਿ ਭਾਰਤ ਨੂੰ ਆਲਮੀ ਮਨੋਰੰਜਨ ਕੇਂਦਰ (global entertainment hub) ਬਣਾਉਣ ਦੇ ਸਾਡੇ ਪ੍ਰਯਾਸਾਂ ਨੂੰ ਹੋਰ ਅੱਗੇ ਵਧਾਉਣ ਦੇ ਤਰੀਕੇ ‘ਤੇ ਭੀ ਬਹੁਮੁੱਲੇ ਸੁਝਾਅ ਸਾਂਝੇ ਕੀਤੇ।

 

***

ਐੱਮਜੇਪੀਐੱਸ/ਐੱਸਆਰ