Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਯਾਗਰਾਜ ਵਿੱਚ ਮਹਾਕੁੰਭ ਵਿੱਚ ਆ ਕੇ ਧੰਨ ਹੋਇਆ: ਪ੍ਰਧਾਨ ਮੰਤਰੀ

ਪ੍ਰਯਾਗਰਾਜ ਵਿੱਚ ਮਹਾਕੁੰਭ ਵਿੱਚ ਆ ਕੇ ਧੰਨ ਹੋਇਆ: ਪ੍ਰਧਾਨ ਮੰਤਰੀ


 

 
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਯਾਗਰਾਜ ਵਿੱਚ ਮਹਾਕੁੰਭ ਦਾ ਦੌਰਾ ਕੀਤਾ ਅਤੇ ਸੰਗਮ ਵਿੱਚ ਪਵਿੱਤਰ ਡੁਬਕੀ ਲਗਾਈ।
ਐਕਸ (X) ‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ:
“ਪ੍ਰਯਾਗਰਾਜ ਵਿੱਚ ਮਹਾਕੁੰਭ ਵਿੱਚ ਆ ਕੇ ਧੰਨ ਹੋਇਆ। ਸੰਗਮ ‘ਤੇ ਇਸ਼ਨਾਨ ਦੈਵੀ ਜੁੜਾਅ ਦਾ ਪਲ ਹੈ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਕਰੋੜਾਂ ਹੋਰ ਲੋਕਾਂ ਦੀ ਤਰ੍ਹਾਂ, ਮੈਂ ਵੀ ਭਗਤੀ ਦੀ ਭਾਵਨਾ ਨਾਲ ਭਰ ਗਿਆ।
ਮਾਂ ਗੰਗਾ ਸਭ ਨੂੰ ਸ਼ਾਂਤੀ, ਗਿਆਨ, ਚੰਗੀ ਸਿਹਤ ਅਤੇ ਸਦਭਾਵ ਦਾ ਅਸ਼ੀਰਵਾਦ ਦੇਣ।”
 “ਪ੍ਰਯਾਗਰਾਜ ਮਹਾਕੁੰਭ ਵਿੱਚ ਅੱਜ ਪਵਿੱਤਰ ਸੰਗਮ ਵਿੱਚ ਇਸ਼ਨਾਨ ਦੇ ਬਾਅਦ ਪੂਜਾ-ਅਰਚਨਾ ਦਾ ਪਰਮ ਸੁਭਾਗ ਮਿਲਿਆ। ਮਾਂ ਗੰਗਾ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਮਨ ਨੂੰ ਅਸੀਮ ਸ਼ਾਂਤੀ ਅਤੇ ਸੰਤੋਸ਼ ਮਿਲਿਆ ਹੈ। ਉਨ੍ਹਾਂ ਤੋਂ ਸਮਸਤ ਦੇਸ਼ਵਾਸੀਆਂ ਦੀ ਸੁਖ-ਸਮ੍ਰਿੱਧੀ, ਅਰੋਗਤਾ ਅਤੇ ਕਲਿਆਣ ਦੀ ਕਾਮਨਾ ਕੀਤੀ। ਹਰ-ਹਰ ਗੰਗੇ!”
 “ਪ੍ਰਯਾਗਰਾਜ ਦੇ ਦਿਵਯ-ਭਵਯ (ਦਿੱਬ-ਸ਼ਾਨਦਾਰ) ਮਹਾਕੁੰਭ ਵਿੱਚ ਆਸਥਾ, ਭਗਤੀ ਅਤੇ ਅਧਿਆਤਮ ਦਾ ਸੰਗਮ ਹਰ ਕਿਸੇ ਨੂੰ ਅਭਿਭੂਤ ਕਰ ਰਿਹਾ ਹੈ। ਪਾਵਨ-ਪੁਣਯ ਕੁੰਭ ਵਿੱਚ ਇਸ਼ਨਾਨ ਦੀਆਂ ਕੁਝ ਤਸਵੀਰਾਂ….”
https://twitter.com/narendramodi/status/1887033709649432690
https://x.com/narendramodi/status/1887034581737488589
https://x.com/narendramodi/status/1887035954189226159
***
ਐੱਮਜੇਪੀਐੱਸ/ਐੱਸਆਰ