Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 5 ਫਰਵਰੀ ਨੂੰ ਪ੍ਰਯਾਗਰਾਜ ਵਿੱਚ ਮਹਾ ਕੁੰਭ ਮੇਲੇ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਫਰਵਰੀ ਨੂੰ ਪ੍ਰਯਾਗਰਾਜ ਵਿੱਚ ਮਹਾ ਕੁੰਭ  ਮੇਲਾ 2025 ਦਾ ਦੌਰਾ ਕਰਨਗੇ। ਸਵੇਰੇ ਕਰੀਬ 11 ਵਜੇ ਉਹ ਸੰਗਮ ਵਿੱਚ ਪਵਿੱਤਰ ਸਨਾਨ ਕਰਨਗੇ ਅਤੇ ਮਾਂ ਗੰਗਾ ਦੀ ਪੂਜਾ-ਅਰਚਨਾ ਕਰਨਗੇ।

ਪੌਸ਼ ਪੂਰਣਿਮਾ (13 ਜਨਵਰੀ, 2025) ਤੋਂ ਚਲ ਰਿਹਾ ਮਹਾ ਕੁੰਭ  2025 ਦੁਨੀਆ ਦਾ ਸਭ ਤੋਂ ਬੜਾ ਅਧਿਆਤਮਿਕ ਅਤੇ ਸੱਭਿਆਚਾਰਕ ਇਕੱਠ ਹੈ, ਜਿਸ ਵਿੱਚ ਦੁਨੀਆ ਭਰ ਤੋਂ ਸ਼ਰਧਾਲੂ ਆਉਂਦੇ ਹਨ। ਮਹਾ ਕੁੰਭ  26 ਫਰਵਰੀ ਨੂੰ ਮਹਾ ਸ਼ਿਵਰਾਤਰੀ ਤੱਕ ਜਾਰੀ ਰਹੇਗਾ।

 ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਹੁਲਾਰਾ ਦੇਣ ਅਤੇ ਸੰਭਾਲਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ ਤੀਰਥ ਸਥਲਾਂ ‘ਤੇ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਨੂੰ ਵਧਾਉਣ ਦੇ ਲਈ ਲਗਾਤਾਰ ਸਰਗਰਮ ਕਦਮ ਉਠਾਏ ਹਨ। ਇਸ ਤੋਂ ਪਹਿਲੇ, 13 ਦਸੰਬਰ, 2024 ਨੂੰ ਪ੍ਰਯਾਗਰਾਜ ਦੀ ਆਪਣੀ ਯਾਤਰਾ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਆਮ ਜਨਤਾ ਦੇ ਲਈ ਕਨੈਕਟਿਵਿਟੀ, ਸੁਵਿਧਾਵਾਂ ਅਤੇ ਸੇਵਾਵਾਂ ਵਿੱਚ ਸੁਧਾਰ ਕਰਦੇ ਹੋਏ 5,500 ਕਰੋੜ ਰੁਪਏ ਦੇ 167 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸੀ।

 

***

 

ਐੱਮਜੇਪੀਐੱਸ/ਐੱਸਟੀ