Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੰਗੀਤਕਾਰ ਚੰਦਰਿਕਾ ਟੰਡਨ ਨੂੰ ਗ੍ਰੈਮੀ ਪੁਰਸਕਾਰ ਜਿੱਤਣ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਨੇ ਅੱਜ ਸੰਗੀਤਕਾਰ ਚੰਦਰਿਕਾ ਟੰਡਨ ਨੂੰ ਐਲਬਮ ਤ੍ਰਿਵੇਣੀ ਦੇ ਲਈ ਗ੍ਰੈਮੀ ਪੁਰਸਕਾਰ ਜਿੱਤਣ ‘ਤੇ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਉਸ ਦੇ ਅਨੁਰਾਗ ਅਤੇ ਇੱਕ ਉੱਦਮੀ, ਪਰਉਪਕਾਰੀ ਅਤੇ ਸੰਗੀਤਕਾਰ ਦੇ ਰੂਪ ਵਿੱਚ ਉਸ ਦੀਆਂ ਉਪਲਬਧੀਆਂ ਦੀ ਸ਼ਲਾਘਾ ਕੀਤੀ।

ਐਕਸ (X) ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ:

ਐਲਬਮ ਤ੍ਰਿਵੇਣੀ ਦੇ ਲਈ ਗ੍ਰੈਮੀ (Grammy) ਜਿੱਤਣ ‘ਤੇ ਚੰਦਰਿਕਾ ਟੰਡਨ (@chandrikatandon) ਨੂੰ ਵਧਾਈਆਂ। ਇੱਕ ਉੱਦਮੀ, ਪਰਉਪਕਾਰੀ ਅਤੇ ਨਿਸ਼ਚਿਤ ਤੌਰ ‘ਤੇ, ਸੰਗੀਤਕਾਰ ਦੇ ਰੂਪ ਵਿੱਚ ਉਨ੍ਹਾਂ ਦੀਆਂ ਉਪਲਬਧੀਆਂ ‘ਤੇ ਸਾਨੂੰ ਬੇਹੱਦ ਮਾਣ ਹੈ! ਇਹ ਸ਼ਲਾਘਾਯੋਗ ਹੈ ਕਿ ਉਹ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਅਤਿਅੰਤ ਅਨੁਰਾਗੀ ਹੈ ਅਤੇ ਇਸ ਨੂੰ ਮਕਬੂਲ  ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਹ ਅਨੇਕ ਲੋਕਾਂ ਦੇ ਲਈ ਪ੍ਰੇਰਣਾ ਹਨ।

ਸੰਨ 2023 ਵਿੱਚ ਨਿਊਯਾਰਕ ਵਿੱਚ ਉਸ ਨਾਲ ਹੋਈ ਮੁਲਾਕਾਤ ਮੈਨੂੰ ਯਾਦ ਹੈ।

 (I fondly recall meeting her in New York in 2023.)”

 

***

ਐੱਮਜੇਪੀਐੱਸ/ਐੱਸਆਰ