Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਨਸੀਸੀ ਕੈਡਿਟਾਂ , ਐੱਨਐੱਨਐੱਸ ਵਲੰਟੀਅਰਾਂ, ਕਬਾਇਲੀ ਮਹਿਮਾਨਾਂ ਅਤੇ ਝਾਂਕੀਆਂ ਦੇ ਕਲਾਕਾਰਾਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਨਸੀਸੀ ਕੈਡਿਟਾਂ , ਐੱਨਐੱਨਐੱਸ ਵਲੰਟੀਅਰਾਂ, ਕਬਾਇਲੀ ਮਹਿਮਾਨਾਂ ਅਤੇ ਝਾਂਕੀਆਂ ਦੇ ਕਲਾਕਾਰਾਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ (24 ਜਨਵਰੀ, 2025) ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ‘ਤੇ ਆਗਾਮੀ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਬਣਨ ਵਾਲੇ ਐੱਨਸੀਸੀ ਕੈਡਿਟਾਂ, ਐੱਨਐੱਸਐੱਸ ਵਲੰਟੀਅਰਾਂ, ਕਬਾਇਲੀ ਮਹਿਮਾਨਾਂ ਅਤੇ ਝਾਂਕੀਆਂ ਦੇ ਕਲਾਕਾਰਾਂ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ, ਕਈ ਪ੍ਰਤੀਭਾਗੀਆਂ ਨੇ ਪ੍ਰਧਾਨ ਮੰਤਰੀ ਨਾਲ ਵਿਅਕਤੀਗਤ ਤੌਰ ‘ਤੇ ਮਿਲਣ ‘ਤੇ ਆਪਣੀ ਖੁਸ਼ੀ ਵਿਅਕਤ ਕੀਤੀ, ਇਸ ‘ਤੇ ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ ਕਿ “ਇਹ ਭਾਰਤੀ ਲੋਕਤੰਤਰ ਦੀ ਤਾਕਤ ਨੂੰ ਦਿਖਾਉਂਦਾ ਹੈ।”

 ਬਿਹਾਰ ਦੇ ਮੁੰਗੇਰ ਦੇ ਇੱਕ ਪ੍ਰਤੀਭਾਗੀ ਨਾਲ ਗੱਲਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮੁੰਗੇਰ ਦੀ ਧਰਤੀ ਦੇ ਪ੍ਰਤੀ ਆਪਣਾ ਸਨਮਾਨ ਵਿਅਕਤ ਕੀਤਾ, ਉਨ੍ਹਾਂ ਨੇ ਕਿਹਾ ਕਿ ਮੁੰਗੇਰ ਯੋਗ ਦੇ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਅਤੇ ਹੁਣ ਪੂਰੀ ਦੁਨੀਆ ਯੋਗ ਨੂੰ ਅਪਣਾ ਰਹੀ ਹੈ।

 ਇੱਕ ਹੋਰ ਪ੍ਰਤੀਭਾਗੀ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਅਤੇ ਰਾਸ਼ਟਰੀ ਸਿਹਤ ਮਿਸ਼ਨ (Swachh Bharat Mission and National Health Mission) ਜਿਹੀਆਂ ਪਹਿਲਾਂ ਨੇ ਨਾ ਕੇਵਲ ਦੇਸ਼ ਦੀ ਪ੍ਰਗਤੀ ਵਿੱਚ ਯੋਗਦਾਨ ਦਿੱਤਾ ਹੈ, ਬਲਕਿ ਨੌਜਵਾਨਾਂ ਨੂੰ ਭੀ ਆਕਰਸ਼ਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਕੋਈ ਪ੍ਰਧਾਨ ਮੰਤਰੀ ਦੀ ਤਰਫ਼ ਚੁੰਬਕ ਦੀ ਤਰ੍ਹਾਂ ਖਿੱਚਿਆ ਚਲਿਆ ਆਉਂਦਾ ਹੈ ਅਤੇ ਐਸੇ ਵਿਅਕਤਿਤਵ ਵਾਲੇ ਪ੍ਰਧਾਨ ਮੰਤਰੀ ਦਾ ਹੋਣਾ ਰਾਸ਼ਟਰ ਦੇ ਲਈ ਗਰਵ(ਮਾਣ) ਦੀ ਬਾਤ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅਗਰ 140 ਕਰੋੜ ਭਾਰਤੀ ਸਵੱਛਤਾ ਬਣਾਈ ਰੱਖਣ ਦਾ ਸੰਕਲਪ ਲੈਣ, ਤਾਂ ਭਾਰਤ ਹਮੇਸ਼ਾ ਸਵੱਛ(Swachh) ਰਹੇਗਾ।

 ਓਡੀਸ਼ਾ ਦੇ ਇੱਕ ਹੋਰ ਪ੍ਰਤੀਭਾਗੀ ਨੇ ਸ਼੍ਰੀ ਮੋਦੀ ਨੂੰ ਸਫ਼ਲਤਾ ਦੀ ਅਸਲ ਪਰਿਭਾਸ਼ਾ ਪੁੱਛੀ, ਜਿਸ ‘ਤੇ ਉਨ੍ਹਾਂ ਕਿਹਾ ਕਿ ਕਿਸੇ ਨੂੰ ਕਦੇ ਭੀ ਅਸਫ਼ਲਤਾ ਸਵੀਕਾਰ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਜੋ ਲੋਕ ਅਸਫ਼ਲਤਾ ਨੂੰ ਸਵੀਕਾਰ ਕਰਦੇ ਹਨ, ਉਹ ਕਦੇ ਸਫ਼ਲ ਨਹੀਂ ਹੁੰਦੇ, ਲੇਕਿਨ ਜੋ ਉਸ ਤੋਂ ਸਿੱਖਦੇ ਹਨ, ਉਹ ਸਿਖਰ ‘ਤੇ ਪਹੁੰਚਦੇ ਹਨ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕਿਸੇ ਨੂੰ ਕਦੇ ਭੀ ਅਸਫ਼ਲਤਾ ਤੋਂ ਨਹੀਂ ਡਰਨਾ ਚਾਹੀਦਾ, ਬਲਕਿ ਉਸ ਤੋਂ ਸਿੱਖਣ ਦੀ ਭਾਵਨਾ ਰੱਖਣੀ ਚਾਹੀਦੀ ਹੈ ਅਤੇ ਜੋ ਅਸਫ਼ਲਤਾ ਤੋਂ ਸਿੱਖਦੇ ਹਨ, ਉਹ ਆਖਰਕਾਰ ਸਿਖਰ ‘ਤੇ ਪਹੁੰਚਦੇ ਹਨ।

ਇੱਕ ਪ੍ਰਤੀਭਾਗੀ ਦੁਆਰਾ ਪੁੱਛੇ ਜਾਣ ‘ਤੇ ਕਿ ਉਨ੍ਹਾਂ ਨੂੰ ਕੀ ਪ੍ਰੇਰਿਤ ਕਰਦਾ ਹੈ ਅਤੇ ਊਰਜਾਵਾਨ ਰੱਖਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ, ‘ਤੁਹਾਡੇ ਜਿਹੇ ਨੌਜਵਾਨਾਂ ਨਾਲ ਮਿਲ ਕੇ ਮੈਨੂੰ ਊਰਜਾ ਅਤੇ ਪ੍ਰੇਰਣਾ ਮਿਲਦੀ ਹੈ।’ ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਜਦੋਂ ਉਹ ਦੇਸ਼ ਦੇ ਕਿਸਾਨਾਂ ਬਾਰੇ ਸੋਚਦੇ ਹਨ, ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਕਿਤਨੇ ਘੰਟੇ ਕੰਮ ਕਰਦੇ ਹਨ; ਜਦੋਂ ਉਹ ਸੈਨਿਕਾਂ ਨੂੰ ਯਾਦ ਕਰਦੇ ਹਨ, ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਕਿਤਨੇ ਘੰਟੇ ਸੀਮਾਵਾਂ ‘ਤੇ ਪਹਿਰਾ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਹਰ ਕੋਈ ਬਹੁਤ ਮਿਹਨਤ ਕਰਦਾ ਹੈ ਅਤੇ ਜੇਕਰ ਅਸੀਂ ਉਨ੍ਹਾਂ ਨੂੰ ਦੇਖੀਏ ਅਤੇ ਉਨ੍ਹਾਂ  ਜਿਹਾ ਜੀਣ ਦੀ ਕੋਸ਼ਿਸ਼ ਕਰੀਏ, ਤਾਂ ਸਾਨੂੰ ਲਗਦਾ ਹੈ ਕਿ ਸਾਨੂੰ ਭੀ ਅਰਾਮ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਉਹ ਆਪਣੇ ਕਰਤੱਵਾਂ ਨੂੰ ਇਤਨੀ ਲਗਨ ਨਾਲ ਨਿਭਾਉਂਦੇ ਹਨ, ਉਸੇ ਤਰ੍ਹਾਂ ਦੇਸ਼ ਦੇ 140 ਕਰੋੜ ਨਾਗਰਿਕਾਂ ਨੇ ਭੀ ਉਨ੍ਹਾਂ ਨੂੰ ਪੂਰਾ ਕਰਨ ਦੇ ਲਈ ਕਰਤੱਵ ਸੌਂਪੇ ਹਨ।  

 ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੇਰੇ ਜਲਦੀ ਉੱਠਣ ਦੀ ਆਦਤ ਜੀਵਨ ਵਿੱਚ ਬਹੁਤ ਲਾਭਦਾਇਕ ਹੁੰਦੀ ਹੈ। ਉਨ੍ਹਾਂ ਨੇ ਦੱਸਿਆ  ਕਿ ਅਤੀਤ ਵਿੱਚ ਐੱਨਸੀਸੀ ਕੈਡਿਟ (NCC cadet) ਹੋਣ ਅਤੇ ਕੈਂਪਾਂ  ਦੇ ਦੌਰਾਨ ਸਵੇਰੇ ਜਲਦੀ ਉੱਠਣ ਦੀ ਆਦਤ ਨੇ ਉਨ੍ਹਾਂ ਨੂੰ ਅਨੁਸ਼ਾਸਨ ਦੀ ਸਿੱਖਿਆ ਦਿੱਤੀ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਅੱਜ ਭੀ ਸਵੇਰੇ ਜਲਦੀ ਉੱਠਣ ਦੀ ਉਨ੍ਹਾਂ ਦੀ ਆਦਤ ਇੱਕ ਮੁੱਲਵਾਨ ਸੰਪਤੀ ਹੈ, ਜਿਸ ਨਾਲ ਉਹ ਦੁਨੀਆ ਦੇ ਜਾਗਣ ਤੋਂ ਪਹਿਲੇ ਕਈ ਕੰਮ ਪੂਰੇ ਕਰ ਲੈਂਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਬਣਾਈ ਰੱਖਣ ਦੇ ਲਈ ਪ੍ਰੋਤਸਾਹਿਤ ਕੀਤਾ, ਕਿਉਂਕਿ ਇਹ ਆਦਤ ਉਨ੍ਹਾਂ ਦੇ ਲਈ ਬਹੁਤ ਉਪਯੋਗੀ ਸਿੱਧ ਹੋਵੇਗੀ।

 ਮਹਾਨ ਸ਼ਖ਼ਸੀਅਤਾਂ ਤੋਂ ਸਿੱਖਣ ਦੇ ਵਿਸ਼ੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਛਤਰਪਤੀ ਸ਼ਿਵਾਜੀ ਮਹਾਰਾਜ (Chhatrapati Shivaji Maharaj) ਸਹਿਤ ਸਾਰਿਆਂ ਤੋਂ ਸਿੱਖਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਅਤੀਤ ਦੇ ਮਹਾਨ ਨੇਤਾਵਾਂ ਤੋਂ ਸਿੱਖਿਆ ਲੈਣ ਅਤੇ ਅੱਜ ਰਾਸ਼ਟਰ ਦੀ ਸੇਵਾ ਦੇ ਲਈ ਉਨ੍ਹਾਂ ਸਿੱਖਿਆਵਾਂ ਨੂੰ ਲਾਗੂ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਇੱਕ ਪ੍ਰਤੀਭਾਗੀ ਤੋਂ ਗਣਤੰਤਰ ਦਿਵਸ ਪ੍ਰੋਗਰਾਮ ਦੀਆਂ ਤਿਆਰੀਆਂ ਦੇ ਦੌਰਾਨ ਦੂਸਰਿਆਂ ਤੋਂ ਮਿਲੀ ਸਿੱਖਿਆ ਬਾਰੇ ਪੁੱਛਿਆ, ਜਿਸ ਦੇ ਜਵਾਬ ਵਿੱਚ ਉਸ ਨੇ ਕਿਹਾ ਕਿ ਵਿਭਿੰਨ ਪ੍ਰਤੀਭਾਗੀਆਂ ਦੇ ਨਾਲ ਮਿੱਤਰਤਾ ਕਰਨਾ, ਗੱਲਬਾਤ ਕਰਨਾ ਅਤੇ ਏਕੀਕ੍ਰਿਤ ਭਾਰਤ ਬਣਾਉਣ ਦੇ ਲਈ ਆਪਸ ਵਿੱਚ ਇਕੱਠਿਆਂ  ਮਿਲਣਾ। ਉਨ੍ਹਾਂ ਨੇ ਕਿਹਾ ਕਿ ਇਸ ਨੇ ਹਰ ਤਰ੍ਹਾਂ ਦੀ ਸਥਿਤੀ ਨੂੰ ਅਨੁਕੂਲ ਬਣਾਉਣ ਬਾਰੇ ਭੀ ਬਹੁਤ ਕੁਝ ਸਿਖਾਇਆ ਹੈ। ਸ਼੍ਰੀ ਮੋਦੀ  ਇਸ ਬਾਤ ਤੋਂ ਪ੍ਰਸੰਨ ਹੋਏ ਕਿ ਇੱਕ ਕਸ਼ਮੀਰੀ ਪੰਡਿਤ ਪਰਿਵਾਰ ਦੀ ਯੁਵਾ ਪ੍ਰਤੀਭਾਗੀ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਨਾਲ ਉਸ ਨੇ ਆਤਮਨਿਰਭਰ ਹੋਣਾ ਸਿੱਖਿਆ ਹੈ। ਉਸ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪਹਿਲੇ ਕਦੇ ਘਰ ਦੇ ਕੰਮ ਨਹੀਂ ਕਰਨ ਦੇ ਬਾਵਜੂਦ, ਇੱਥੇ ਸਭ ਕੁਝ ਸੁਤੰਤਰ ਤੌਰ ‘ਤੇ ਪ੍ਰਬੰਧਿਤ ਕਰਨ ਨੂੰ ਸਿੱਖਣਾ ਇੱਕ ਮਹੱਤਵਪੂਰਨ ਅਨੁਭਵ ਰਿਹਾ ਹੈ। ਉਸ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇੱਕ ਵਾਰ ਜਦੋਂ ਉਹ ਘਰ ਪਰਤੇਗੀ, ਤਾਂ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਘਰ ਦੇ ਕੰਮਾਂ ਵਿੱਚ ਆਪਣੀ ਮਾਂ ਦੀ ਮਦਦ ਕਰੇਗੀ।

ਪ੍ਰਧਾਨ ਮੰਤਰੀ ਉਸ ਸਮੇਂ ਬਹੁਤ ਪ੍ਰਭਾਵਿਤ ਹੋਏ ਜਦੋਂ ਇੱਕ ਯੁਵਾ ਪ੍ਰਤੀਭਾਗੀ ਨੇ ਦੱਸਿਆ ਕਿ ਇੱਥੇ ਸਿੱਖੀ ਗਈ ਸਭ ਤੋਂ ਮਹੱਤਵਪੂਰਨ ਬਾਤ ਇਹ ਹੈ ਕਿ ਪਰਿਵਾਰ ਕੇਵਲ ਉਨ੍ਹਾਂ ਲੋਕਾਂ ਨਾਲ ਨਹੀਂ ਬਣਦਾ, ਜੋ ਸਾਡੇ ਨਾਲ ਘਰ ਵਿੱਚ ਰਹਿੰਦੇ ਹਨ, ਬਲਕਿ ਇਸ ਵਿੱਚ ਹੋਰ ਲੋਕ –ਮਿੱਤਰ ਅਤੇ ਸੀਨੀਅਰ- ਸਾਰੇ ਮਿਲ ਕੇ ਇੱਕ ਬੜਾ ਘਰ ਬਣਾਉਂਦੇ ਹਨ। ਪ੍ਰਤੀਭਾਗੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਮੁੱਲਵਾਨ ਸਿੱਖਿਆ ਹੈ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਅਨੁਭਵ ਤੋਂ ਮਿਲੀ ਮਹੱਤਵਪੂਰਨ ਸਿੱਖਿਆ ਦੇ ਰੂਪ ਵਿੱਚ ‘ਏਕ ਭਾਰਤ, ਸ਼੍ਰੇਸ਼ਠ ਭਾਰਤ’(“Ek Bharat, Shrestha Bharat”) ਦੀ ਭਾਵਨਾ ਨੂੰ ਅਪਣਾਉਣਾ ਹੈ।

ਸ਼੍ਰੀ ਮੋਦੀ ਦੁਆਰਾ ਪ੍ਰਤੀਭਾਗੀਆਂ ਨੂੰ ਆਗਾਮੀ ਗਣਤੰਤਰ ਦਿਵਸ ਪਰੇਡ ਵਿੱਚ ਉਨ੍ਹਾਂ ਦੀ ਸਿਲੈਕਸ਼ਨ ਜਾਂ ਸਿਲੈਕਸ਼ਨ -ਨਹੀਂ  ਬਾਰੇ  ਪੁੱਛੇ ਜਾਣ ‘ਤੇ, ਇੱਕ ਪ੍ਰਤੀਭਾਗੀ ਨੇ ਉੱਤਰ ਦਿੱਤਾ ਕਿ ਸਿਲੈਕਸ਼ਨ ਜਾਂ ਸਿਲੈਕਸ਼ਨ -ਨਹੀਂ ਇੱਕ ਅਲੱਗ ਬਾਤ ਹੈ, ਲੇਕਿਨ ਪ੍ਰਯਾਸ ਕਰਨਾ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਬਾਤ ਇਹ ਹੈ ਕਿ ਪਰਿਣਾਮ ਦੀ ਪਰਵਾਹ ਕੀਤੇ ਬਿਨਾ ਆਪਣਾ ਬਿਹਤਰੀਨ ਦੇਣਾ ਹੈ।

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪ੍ਰਤੀਭਾਗੀ, ਜਿਨ੍ਹਾਂ ਨੇ ਇੱਥੇ ਇੱਕ ਮਹੀਨਾ ਬਿਤਾਇਆ ਹੈ, ਟੈਕਨੋਲੋਜੀ ਅਤੇ ਡਿਜੀਟਲ ਇੰਡੀਆ(Technology and Digital India) ਦੇ ਕਾਰਨ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਵੀਡੀਓ ਕਾਨਫਰੰਸ ਕਰਨ ਦੇ ਸਮਰੱਥ ਸਨ, ਜੋ ਸਾਨੂੰ ਵਿਕਸਿਤ ਭਾਰਤ(Viksit Bharat) ਦੀ ਤਰਫ਼ ਲੈ ਜਾ ਰਿਹਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੁਨੀਆ ਭਰ ਵਿੱਚ ਬਹੁਤ ਘੱਟ ਐਸੇ ਦੇਸ਼ ਹਨ, ਜਿਨਾਂ ਦੇ ਪਾਸ ਭਾਰਤ ਜਿਤਨਾ ਕਿਫਾਇਤੀ ਡੇਟਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਸਦਕਾ, ਦੇਸ ਦਾ ਸਭ ਤੋਂ ਗ਼ਰੀਬ ਵਿਅਕਤੀ ਭੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਆਪਣੇ ਅਜ਼ੀਜ਼ਾਂ ਨਾਲ ਅਰਾਮ ਨਾਲ ਬਾਤ ਕਰ ਸਕਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੁੱਛਿਆ ਕਿ ਕਿਤਨੇ ਲੋਕ ਯੂਪੀਆਈ ਅਤੇ ਡਿਜੀਟਲ ਭੁਗਤਾਨ (UPI and digital payments) ਦਾ ਉਪਯੋਗ ਕਰਦੇ ਹਨ, ਉਨ੍ਹਾਂ ਨੇ ਟਿੱਪਣੀ ਕੀਤੀ ਕਿ ਨਵੀਂ ਪੀੜ੍ਹੀ ਸ਼ਾਇਦ ਹੀ ਆਪਣੀਆਂ ਜੇਬਾਂ ਵਿੱਚ ਨਕਦੀ ਰੱਖਦੀ ਹੈ।

ਸ਼੍ਰੀ ਮੋਦੀ ਦੁਆਰਾ ਇਹ ਪੁੱਛੇ ਜਾਣ ‘ਤੇ ਕਿ ਪ੍ਰਤੀਭਾਗੀਆਂ ਨੂੰ ਐੱਨਸੀਸੀ(NCC) ਤੋਂ ਕਿਹੜੀਆਂ ਮੁੱਲਵਾਨ ਬਾਤਾਂ ਮਿਲੀਆਂ, ਜੋ ਉਨ੍ਹਾਂ ਦੇ ਪਾਸ ਪਹਿਲੇ ਨਹੀਂ ਸਨ, ਇੱਕ ਪ੍ਰਤੀਭਾਗੀ ਨੇ ਜਵਾਬ ਦਿੱਤਾ ਕਿ ਸਮੇਂ ਦੀ ਪਾਬੰਦੀ, ਸਮਾਂ ਪ੍ਰਬੰਧਨ ਅਤੇ ਲੀਡਰਸ਼ਿਪ। ਇੱਕ ਹੋਰ ਪ੍ਰਤੀਭਾਗੀ ਨੇ ਦੱਸਿਆ ਕਿ ਐੱਨਸੀਸੀ (NCC) ਤੋਂ ਮਿਲੀ ਸਭ ਤੋਂ ਮਹੱਤਵਪੂਰਨ ਸਿੱਖਿਆ ਹੈ -ਜਨ ਸੇਵਾ(public service), ਜਿਵੇਂ ਖੂਨਦਾਨ ਕੈਂਪਾਂ ਦਾ ਆਯੋਜਨ ਅਤੇ ਆਸ-ਪਾਸ ਸਾਫ਼-ਸਫ਼ਾਈ ਬਣਾਈ ਰੱਖਣਾ. ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਮਾਈ ਭਾਰਤ ਜਾਂ ਮੇਰਾ ਯੁਵਾ ਭਾਰਤ ਪਲੈਟਫਾਰਮ (MY Bharat or Mera Yuva Bharat platform) ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਲੈਟਫਾਰਮ ‘ਤੇ ਤਿੰਨ ਕਰੋੜ ਤੋਂ ਅਧਿਕ ਯੁਵਾ ਪੁਰਸ਼ ਅਤੇ ਮਹਿਲਾਵਾਂ ਰਜਿਸਟਰਡ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪ੍ਰਤੀਭਾਗੀਆਂ ਨੇ ਵਿਕਸਿਤ ਭਾਰਤ ‘ਤੇ ਵਾਦ-ਵਿਵਾਦ, ਪ੍ਰਸ਼ਨੋਤਰੀ ਪ੍ਰਤੀਯੋਗਿਤਾ, ਲੇਖ ਲੇਖਨ ਅਤੇ ਭਾਸ਼ਣ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਸਹਿਤ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਵਿੱਚ ਦੇਸ਼ ਭਰ ਦੇ ਲਗਭਗ 30 ਲੱਖ ਲੋਕ ਸ਼ਾਮਲ ਸਨ। ਸ਼੍ਰੀ ਮੋਦੀ ਨੇ ਪ੍ਰਤੀਭਾਗੀਆਂ ਨੂੰ ਜਲਦੀ ਹੀ ਮਾਈ ਭਾਰਤ ਪੋਰਟਲ(MY Bharat portal) ‘ਤੇ ਰਜਿਸਟ੍ਰੇਸ਼ਨ ਕਰਨ ਦਾ ਆਗਰਹਿ ਕੀਤਾ।

 ਸੰਨ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ (ਵਿਕਸਿਤ ਭਾਰਤ- Viksit Bharat) ਬਣਾਉਣ ਦੇ ਪ੍ਰਤੀ ਭਾਰਤ ਅਤੇ ਭਾਰਤੀਆਂ ਦੁਆਰਾ ਨਿਰਧਾਰਿਤ ਲਕਸ਼ ‘ਤੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ 140 ਕਰੋੜ ਨਾਗਰਿਕ ਕੁਝ ਸਕਾਰਾਤਮਕ ਕਰਨ ਦਾ ਸੰਕਲਪ ਲੈਣ, ਤਾਂ ਲਕਸ਼ ਪ੍ਰਾਪਤ ਕਰਨਾ ਮੁਸ਼ਕਿਲ ਨਹੀਂ ਹੋਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, ਆਪਣੇ ਕਰਤੱਵਾਂ ਨੂੰ ਪੂਰਾ ਕਰਕੇ, ਅਸੀਂ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਇੱਕ ਮਹੱਤਵਪੂਰਨ ਸ਼ਕਤੀ ਬਣ ਸਕਦੇ ਹਾਂ।

ਸ਼੍ਰੀ ਮੋਦੀ ਨੇ ਪ੍ਰਤੀਭਾਗੀਆਂ ਨੂੰ ਪੁੱਛਿਆ ਕਿ ਸਾਡੇ ਵਿੱਚੋਂ ਕੌਣ ਆਪਣੀਆਂ ਮਾਤਾਵਾਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਕੌਣ ਧਰਤੀ ਮਾਤਾ(Mother Earth) ਨੂੰ ਭੀ ਉਤਨਾ ਹੀ ਪਿਆਰ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਏਕ ਪੇੜ ਮਾਂ ਕੇ ਨਾਮ’ (‘Ek Ped Maa ke Naam’) ਪ੍ਰੋਗਰਾਮ ਸਾਡੀਆਂ ਮਾਤਾਵਾਂ ਅਤੇ ਧਰਤੀ ਮਾਤਾ ਦੋਨਾਂ ਦੇ ਪ੍ਰਤੀ ਸਨਮਾਨ ਵਿਅਕਤ ਕਰਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਆਪਣੀ ਮਾਂ ਦੇ ਨਾਮ ‘ਤੇ ਇੱਕ ਪੇੜ ਲਗਾਉਣ ਅਤੇ ਇਹ ਸੁਨਿਸ਼ਚਿਤ ਕਰਨ ਦਾ ਆਗਰਹਿ ਕੀਤਾ ਕਿ ਇਹ ਕਦੇ ਭੀ ਸੁੱਕ ਨਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਕਾਰਜ ਦੀ ਪਹਿਲੀ ਲਾਭਾਰਥੀ ਧਰਤੀ ਮਾਤਾ (Mother Earth) ਹੋਵੇਗੀ।

ਅਰੁਣਾਚਲ ਪ੍ਰਦੇਸ਼ ਦੇ ਇੱਕ ਪ੍ਰਤੀਭਾਗੀ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਅਰੁਣਾਚਲ ਪ੍ਰਦੇਸ਼ ਦੀ ਇੱਕ ਅਨੂਠੀ ਵਿਸ਼ੇਸ਼ਤਾ ਇਹ ਹੈ ਕਿ ਇੱਥੋਂ  ਹੀ ਸੂਰਜ ਦੀਆਂ ਪਹਿਲੀਆਂ ਕਿਰਣਾਂ ਭਾਰਤ ਵਿੱਚ ਪਹੁੰਚਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਵਿੱਚ ਲੋਕ ਇੱਕ-ਦੂਸਰੇ ਦਾ ਅਭਿਵਾਦਨ ‘ਰਾਮ ਰਾਮ’ ਜਾਂ ‘ਨਮਸਤੇ’ ਦੀ ਬਜਾਏ (instead of “Ram Ram” or “Namaste”)‘ਜੈ ਹਿੰਦ’(“Jai Hind”) ਕਹਿ ਕੇ ਕਰਦੇ ਹਨ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਅਰੁਣਾਚਲ ਪ੍ਰਦੇਸ਼ ਦੀ ਵਿਵਿਧਤਾ, ਕਲਾ, ਕੁਦਰਤੀ ਸੁੰਦਰਤਾ ਅਤੇ ਲੋਕਾਂ ਦਾ ਪ੍ਰੇਮ ਦਾ ਅਨੁਭਵ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਮਿਜ਼ੋਰਮ, ਮਣੀਪੁਰ, ਨਾਗਾਲੈਂਡ, ਸਿੱਕਿਮ, ਤ੍ਰਿਪੁਰਾ, ਅਸਾਮ ਅਤੇ ਮੇਘਾਲਿਆ ਸਹਿਤ ਅਸ਼ਟਲਕਸ਼ਮੀ (Ashtalakshmi) ਦੇ ਪੂਰੇ ਖੇਤਰ ਦਾ ਦੌਰਾ ਕਰਨ ਦਾ ਆਗਰਹਿ ਕੀਤਾ ਅਤੇ ਕਿਹਾ ਕਿ ਇੱਥੇ ਦੇਖਣ ਦੇ ਲਈ ਇਤਨਾ ਕੁਝ ਹੈ ਕਿ ਦੋ ਜਾਂ ਤਿੰਨ ਮਹੀਨੇ ਭੀ ਕਾਫ਼ੀ ਨਹੀਂ ਹੋਣਗੇ।

ਪ੍ਰਧਾਨ ਮੰਤਰੀ ਨੇ ਪ੍ਰਤੀਭਾਗੀਆਂ ਨੂੰ ਪੁੱਛਿਆ ਕਿ ਕੀ ਐੱਨਐੱਸਐੱਸ ਟੀਮ (NSS team) ਦੇ ਨਾਲ ਕੰਮ ਕਰਦੇ ਹੋਏ ਇਕਾਈ ਦੁਆਰਾ ਕੀਤਾ ਗਿਆ ਕੋਈ ਐਸਾ ਕੰਮ ਹੈ, ਜਿਸ ਨੂੰ ਉਨ੍ਹਾਂ ਦੇ ਖੇਤਰ ਵਿੱਚ ਵਿਆਪਕ ਤੌਰ ‘ਤੇ ਮਾਨਤਾ ਮਿਲੀ ਹੋਵੇ। ਝਾਰਖੰਡ ਦੇ ਇੱਕ ਪ੍ਰਤੀਭਾਗੀ ਨੇ ਆਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਇੱਕ ਜ਼ਿਕਰਯੋਗ ਪ੍ਰਯਾਸ ਦੁਮਕਾ ਵਿੱਚ ਮਹਿਰੀ ਸਮੁਦਾਇ (Mahiri community in Dumka) ਦੀ ਮਦਦ ਕਰਨਾ ਸੀ, ਜੋ ਬਾਂਸ ਦੀਆਂ ਵਸਤਾਂ ਨੂੰ ਤਿਆਰ ਕਰਨ ਦੇ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮੁਦਾਇ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਕਿਉਂਕਿ ਉਨ੍ਹਾਂ ਦੇ ਉਤਪਾਦ ਕੇਵਲ ਮੌਸਮੀ ਰੂਪ ਵਿੱਚ ਹੀ ਵਿਕਦੇ ਸਨ। ਉਨ੍ਹਾਂ ਨੇ ਕਿਹਾ ਕਿ ਇਕਾਈ ਨੇ ਐਸੇ ਕਾਰੀਗਰਾਂ ਦੀ ਪਹਿਚਾਣ ਕੀਤੀ ਅਤੇ ਉਨ੍ਹਾਂ ਨੂੰ ਅਗਰਬੱਤੀ (incense sticks (agarbatti)) ਬਣਾਉਣ ਵਾਲੀਆਂ ਫੈਕਟਰੀਆਂ ਨਾਲ ਜੋੜਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਰਤਲਾ, ਤ੍ਰਿਪੁਰਾ ਦੇ ਜੰਗਲਾਂ ਵਿੱਚ ਅਗਰ ਦੀ ਲਕੜੀ ਪੈਦਾ ਹੁੰਦੀ ਹੈ, ਜੋ ਆਪਣੀ ਅਨੂਠੀ ਅਤੇ ਸੁਖਦ ਖੁਸ਼ਬੂ ਦੇ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਉਲੇਖ ਕੀਤਾ ਕਿ ਇਨ੍ਹਾਂ ਪੇੜਾਂ ਤੋਂ ਕੱਢਿਆ ਗਿਆ ਤੇਲ ਅਤਿਅਧਿਕ ਮੁੱਲਵਾਨ ਹੈ ਅਤੇ ਦੁਨੀਆ ਦੇ ਸਭ ਤੋਂ ਮਹਿੰਗੇ ਤੇਲਾਂ ਵਿੱਚੋਂ ਇੱਕ ਹੈ।ਉਨ੍ਹਾਂ ਨੇ ਕਿਹਾ ਕਿ ਅਗਰ ਦੀ ਸਮ੍ਰਿੱਧ ਸੁਗੰਧ ਨੇ ਇਸ ਸੁਗੰਧ ਦੇ ਨਾਲ ਅਗਰਬੱਤੀ (incense sticks (agarbatti)) ਬਣਾਉਣ ਦੀ ਪਰੰਪਰਾ ਨੂੰ ਜਨਮ ਦਿੱਤਾ ਹੈ।

ਸ਼੍ਰੀ ਮੋਦੀ ਨੇ ਸਰਕਾਰ ਦੇ ਜੈੱਮ (GeM Government e-Marketplace) ਪੋਰਟਲ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਸਿੱਖਿਅਤ ਨੌਜਵਾਨਾਂ ਨੂੰ ਸਥਾਨਕ ਕਾਰੀਗਰਾਂ ਅਤੇ ਉਤਪਾਦਕਾਂ ਨੂੰ ਆਪਣੇ ਉਤਪਾਦਾਂ ਨੂੰ ਪੋਰਟਲ ‘ਤੇ ਰਜਿਸਟਰਡ ਕਰਨ ਵਿੱਚ ਮਦਦ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਤਪਾਦਾਂ ਅਤੇ ਕੀਮਤਾਂ ਨੂੰ ਸੂਚੀਬੱਧ ਕਰਨ ਨਾਲ ਇਸ ਬਾਤ ਦੀ ਸੰਭਾਵਨਾ ਰਹਿੰਦੀ ਹੈ ਕਿ ਸਰਕਾਰ ਉਨ੍ਹਾਂ ਵਸਤੂਆਂ ਦੇ ਲਈ ਆਰਡਰ ਦੇਵੇ, ਜਿਸ ਨਾਲ ਤੇਜ਼ੀ ਨਾਲ ਲੈਣ-ਦੇਣ ਹੋ ਸਕਦਾ ਹੈ। ਉਨ੍ਹਾਂ ਨੇ ਪਿੰਡਾਂ ਵਿੱਚ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀਜ਼- SHGs) ਨੂੰ 3 ਕਰੋੜ ਮਹਿਲਾਵਾਂ ਨੂੰ ‘ਲਖਪਤੀ ਦੀਦੀ’(“Lakhpati Didis”) ਬਣਾਉਣ ਦੇ ਆਪਣੇ ਵਿਜ਼ਨ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸੰਖਿਆ ਪਹਿਲਾਂ ਹੀ 1.3 ਕਰੋੜ ਤੱਕ ਪਹੁੰਚ ਚੁੱਕੀ ਹੈ। ਇੱਕ ਪ੍ਰਤੀਭਾਗੀ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੀ ਮਾਂ ਨੇ ਸਿਲਾਈ ਸਿੱਖੀ ਅਤੇ ਹੁਣ ਨਵਰਾਤ੍ਰੀ(ਨਵਰਾਤ੍ਰਿਆਂ)( Navratri) ਦੇ ਦੌਰਾਨ ਪਹਿਨੀ ਜਾਣ ਵਾਲੀ ਪਰੰਪਰਾਗਤ ਚਨੀਆ(चनियाChaniyas) ਬਣਾਉਂਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਚਨੀਆ(चनियाChaniyas)  ਨੂੰ ਵਿਦੇਸ਼ਾਂ ਵਿੱਚ ਭੀ ਨਿਰਯਾਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪ੍ਰੇਰਣਾਦਾਇਕ ਉਦਾਹਰਣ ਹੈ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ‘ਲਖਪਤੀ ਦੀਦੀ’ ਪ੍ਰੋਗਰਾਮ (“Lakhpati Didi” program) ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

ਪ੍ਰਧਾਨ ਮੰਤਰੀ ਨੇਪਾਲ ਤੋਂ ਇੱਕ ਪ੍ਰਤੀਭਾਗੀ ਦੀ ਬਾਤ ਸੁਣ ਕੇ ਪ੍ਰਸੰਨ ਹੋਏ,ਜਿਨ੍ਹਾਂ ਨੇ ਭਾਰਤ ਆਉਣ ਅਤੇ ਉਨ੍ਹਾਂ ਨੂੰ ਮਿਲਣ ਬਾਰੇ ਉਤਸ਼ਾਹ ਵਿਅਕਤ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੇ ਲਈ ਕੀਤੀ ਗਈ ਬਿਨਾ ਸ਼ਰਤ ਪਰਾਹੁਣਚਾਰੀ (unconditional hospitality) ਦੇ ਲਈ ਧੰਨਵਾਦ ਕੀਤਾ। ਮਾਰੀਸ਼ਸ ਤੋਂ ਇੱਕ ਹੋਰ ਪ੍ਰਤੀਭਾਗੀ ਨੇ ਕਿਹਾ ਕਿ ਉਨ੍ਹਾਂ ਦੇ ਰਵਾਨਗੀ ਦੀ ਪੂਰਵ ਸੰਧਿਆ ‘ਤੇ, ਮਾਰੀਸ਼ਸ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਆਉਣ ਦੇ ਲਈ ਪ੍ਰੋਤਸਾਹਿਤ ਕੀਤਾ, ਇਸ ਨੂੰ ਉਨ੍ਹਾਂ ਦਾ ‘ਦੂਸਰਾ ਘਰ’(“second home”) ਦੱਸਿਆ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਨਾ ਕੇਵਲ ਉਨ੍ਹਾਂ ਦਾ ਦੂਸਰਾ ਘਰ ਹੈ, ਬਲਕਿ ਉਨ੍ਹਾਂ ਦੇ ਪੂਰਵਜਾਂ ਦਾ ਪਹਿਲਾ ਘਰ ਭੀ ਹੈ।

ਸਮਾਗਮ ਵਿੱਚ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਕੇਂਦਰੀ ਯੁਵਾ ਮਾਮਲੇ ਤੇ ਖੇਡਾਂ ਅਤੇ ਕਿਰਤ ਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਯਾ ਸਹਿਤ ਹੋਰ ਪਤਵੰਤੇ ਮੌਜੂਦ ਸਨ।

 

***

ਐੱਮਜੇਪੀਐੱਸ/ਐੱਸਆਰ